ਵਿਸ਼ਵ ਵਾਤਾਵਰਣ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਵਾਤਾਵਰਣ ਦਿਵਸ
ਵੀ ਕਹਿੰਦੇ ਹਨਵਾਤਾਵਰਣ ਦਿਵਸ
ਪਾਲਨਾਵਾਂਕੁਦਰਤ ਨੂੰ ਬਚਾਉਣ ਦੇ ਲਈ
ਮਿਤੀ5 ਜੂਨ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਧਰਤੀ ਦਿਵਸ

ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।

ਵਿਗਿਆਨੀਆਂ ਦੇ ਸ਼ੰਕੇ[ਸੋਧੋ]

ਵਾਤਾਵਰਣ ਵਿਗਿਆਨੀਆਂ ਨੇ ਜੋ ਸ਼ੰਕੇ ਜ਼ਹਿਰ ਕੀਤੇ ਸਨ ਉਹ ਅੱਜ ਸੱਚ ਹੋਣ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ, ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸ ਦੇ ਮਾਰੂ ਪ੍ਰਭਾਵਾਂ ਦੇ ਸਪਸ਼ਟ ਲੱਛਣ ਹਨ। ਪ੍ਰਦੂਸ਼ਣ ਕਾਰਨ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੇ ਦੁਨੀਆ ਭਰ ‘ਚ ਪੈਰ ਪਸਾਰ ਲਏ ਹਨ। ਇਸ ਕਰ ਕੇ ਸਭ ਦਾ ਧਿਆਨ ਇਧਰ ਖਿਚਿਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਜਰੂਰੀ ਵੀ ਹੈ।

ਆਲਮੀ ਤਪਸ਼[ਸੋਧੋ]

ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਧਰੂਵਾ ਦੀ ਬਰਫ ਪਿਘਲ ਰਹੀ ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਮੂਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਅੱਜ ਅਸੀਂ ਦੇਖ ਰਹੇਂ ਹਾਂ ਕਿ ਸਾਡਾ ਸੁੱਰਖਿਆ ਕਵਚ ਉਜੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਭਾਵ ਇਹ ਹੈ ਕਿ ਕਾਰਬਨਡਾਇਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ 0.03 % ਤੋਂ ਵੱਧ ਰਹੀ ਹੈ। ਇਹੀ ਵੱਧ ਗਰਮੀ ਨੂੰ ਵਧਾਉਣ ਦਾ ਵੱਧ ਕਾਰਨ ਬਣਦਾ ਜਾ ਰਿਹਾ ਹੈ। ਸਮਾਂ ਇਹ ਹੈ ਕਿ ਮੱਨੁਖ ਦਾ ਜੋ ਵੀ ਅੱਜ ਕੰਮ ਜਿਵੇਂ ਪੈਟ੍ਰੋਲੀਅਮ ਦੀ ਵੱਧ ਵਰਤੋਂ ਕਰਨ ਨਾਲ ਜਹਿਰੀਲੇ ਧੂੰਏ ਦਾ ਵੱਧ ਪੈਦਾਵਾਰ ਹੋ ਰਹੀ ਹੈ। ਫਰਿਜ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਤੇਜੀ ਨਾਲ ਵਧ ਰਹੇ ਉਦਯੋਗੀਕਰਨ ਨਾਲ ਕਾਰਬਨਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੀ.ਐਫ.ਸੀ. ਗੈਸ ਦਾ ਰਿਸਾਵ ਹੋ ਰਿਹਾ ਹੈ। ਕਾਰਬਨਡਾਈਆਕਸਾਈਡ ਗੈਸ ਦਾ ਪੱਧਰ ਸਥਿਰ ਰੱਖਣ ਲਈ ਅਤੇ ਸੀ.ਐਫ.ਸੀ. ਗੈਸਾਂ ਦਾ ਰਿਸਾਵ ਰੋਕਣ ਲਈ।

ਭਾਰਤ ਤੇ ਵਿਸ਼ਵ ਵਾਤਾਵਰਣ ਦਿਵਸ=[ਸੋਧੋ]

ਵਾਤਾਵਰਣ ਬਾਰੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਲਾਤ ਬਹੁਤੇ ਸਾਜਗਰ ਨਜ਼ਰ ਨਹੀਂ ਆਉਂਦੇ ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਤੇ ਦਰਿਆਵਾਂ ਤੇ ਪਾਣੀ ਦੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ। ਦੇਸ਼ ਵਿੱਚ ਜੋ ਕੈਮੀਕਲਾਂ ਤੇ ਕੀਟ ਨਾਸ਼ਕ ਦਵਾਈਆਂ ਦੀ ਧੱੜਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਾਡੇ ਖਾਣ ਵਾਲੇ ਪਦਾਰਥਾਂ ਨੂੰ ਵੀ ਜ਼ਹਿਰੀਲੇ ਬਣਾ ਦਿਤਾ ਹੈ ਅਤੇ ਇਹ ਜ਼ਹਿਰਾਂ ਹੌਲੀ ਹੌਲੀ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਈਆਂ ਹਨ। ਭਾਰਤ ਜਿਸ ਵਿੱਚ ਕੁਦਰਤੀ ਸੋਮਿਆਂ ਦਾ ਬਹੁਤ ਜੀ ਸਨਮਾਨ ਕੀਤਾ ਜਾਂਦਾ ਹੈ। ਕੁੰਭ ਦੇ ਮੇਲਿਆਂ ਵਿੱਚ ਕਰੋੜਾਂ ਲੋਕ ਦਰਿਆਵਾਂ ਦੇ ਸੰਗਮਾਂ ਵਿੱਚ ਸ਼ਰਧਾ ਵਿੱਚ ਇਸ਼ਨਾਨ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਦਰਿਆਵਾਂ ਵਿੱਚ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਵਿੱਚ ਹੀ ਇਸ਼ਨਾਨ ਕਰਨੇ ਪੈ ਰਹੇ ਹਨ ਜੋ ਲੋਕਾਂ ਦੀ ਸ਼ਰਧਾ ਨਾਲ ਸਿੱਧਾ ਖਿਲਵਾੜ ਹੈ।

ਧਾਰਮਿਕ ਗਰੰਥ ਕੀ ਕਹਿੰਦੇ ਹਨ[ਸੋਧੋ]

ਪੰਜਾਬ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਹੀ ਪਵਿੱਤਰ ਧਰਤੀ ‘ਤੇ ਰਚੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਲੋਕ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਵਿੱਚ ਹੀ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਗਿਆ ਹੈ। ਇਸ ਤੋਂ ਵੱਧ ਮਨੁੱਖ ਨੂੰ ਕੀ ਸਤਿਕਾਰ ਦਿੱਤਾ ਜਾ ਸਕਦਾ ਹੈ। ਦੁੱਖ ਦੀ ਗੱਲ ਹੈ ਕਿ ਮੁਨਾਫਾਖੋਰ ਲੋਕਾਂ ਨੇ ਜਿਸ ਪਾਵਨ ਪਵਿੱਤਰ ਧਰਤੀ ਤੇ ਗੁਰਬਾਣੀ ਦਾ ਉਚਾਰਣ ਹੋਇਆ ਤੇ ਜਿਸ ਪਵਿੱਤਰ ਵੇਈਂ ‘ਚ ਗੁਰੁ ਨਾਨਕ ਦੇਵ ਟੁੱਭੀ ਲਾ ਕੇ ਸੱਚ ਖੰਡ ਵਿੱਚੋਂ ਗੁਰਬਾਣੀ ਲੈ ਕੇ ਆਏ ਸਨ। ਉਸੇ ਪਵਿੱਤਰ ਵੇਈਂ ਨੂੰ ਵੀ ਨਹੀਂ ਬਖਸ਼ਿਆ ਗਿਆ|

ਪੰਜਾਬ ਦੇ ਜਲ ਸਰੋਤਾਂ ਦੀ ਹਾਲਤ[ਸੋਧੋ]

ਪੰਜਾਬ ਦੇ ਜਲ ਸਰੋਤਾਂ ਦੀ ਹਾਲਤ ਬੜੀ ਤਰਸਯੋਗ ਹੈ। ਜਿਸ ਦੇ ਦਰਿਆ ਨਦੀਆਂ ਨਾਲੇ ਤੇ ਡਰੇਨਾਂ, ਜ਼ਹਿਰਾਂ ਤੇ ਗੰਦਗੀ ਨਾਲ ਭਰਕੇ ਵੱਗਦੀਆਂ ਹਨ। ਇਹ ਵਰਤਾਰਾ ਮਨੁੱਖੀ ਲਾਲਚਪਨ ਕਰ ਕੇ ਵਾਪਰਿਆ ਹੈ। ਪੈਸੇ ਇਕਠੇ ਕਰਨ ਦੀ ਦੌੜ ਨੇ ਹਵਾ ਪਾਣੀ ਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿਤਾ ਹੈ ਪਾਣੀ ਦੇ ਪ੍ਰਦੁਸ਼ਣ ਕਾਰਨ ਇਸ ਵਿੱਚਲੇ ਜਲਚਰ ਜੀਵ ਮਰ ਗਏ ਹਨ ਤੇ ਕਈ ਜਲਚਰ ਜੀਵਾਂ ਦੀਆਂ ਪ੍ਰਜਾਤੀਆਂ ਹੀ ਖਤਮ ਹੋ ਗਈਆਂ ਹਨ।

ਪੰਜਾਬ ਤੇ ਕੈਂਸਰ ਦੀ ਮਾਰ[ਸੋਧੋ]

ਹੁਣ ਮਨੁੱਖ ਦੀ ਵਾਰੀ ਹੈ ਪ੍ਰਦੂਸ਼ਣ ਪਾਣੀਆਂ ਕਾਰਨ ਕੁਦਰਤੀ ਜਲ ਸਰੋਤਾਂ ਕੰਢੇ ਵਸਦੇ ਲੋਕ ਕੈਂਸਰ ਤੇ ਕਾਲਾ ਪੀਲੀਆ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬਠਿੰਡਾ ਤੋਂ ਬੀਕਾਨੇਰ ਜਾਂਦੀ ਟਰੇਨ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ ਕਿਉਂਕਿ ਇਸ ਵਿੱਚ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੇ ਬਹੁਤ ਮਰੀਜ ਕੈਂਸਰ ਨਾਲ ਪੀੜ੍ਹਤ ਹੁੰਦੇ ਹਨ। ਕਾਲਾ ਪੀਲੀਆ ਤੇ ਕੈਂਸਰ ਇਨੀਆਂ ਭਿਆਨਕ ਬਿਮਾਰੀਆਂ ਹਨ ਕਿ ਇਹਨਾਂ ਦਾ ਇਲਾਜ ਕਰਵਾਉਣਾ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ। ਬਹੁਤੇ ਗਰੀਬ ਲੋਕ ਤਾਂ ਇਹਨਾਂ ਬਿਮਾਰੀਆਂ ਬਾਰੇ ਪਤਾ ਲਗਾਉਣ ਲਈ ਟੈਸਟ ਹੀ ਨਹੀਂ ਕਰਾਉਂਦੇ ਕਿਉਂਕਿ ਇਸ ਤੇ ਬਹੁਤ ਖਰਚਾ ਆਉਂਦਾ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਵਿੱਚ ਜ਼ਹਿਰਾਂ ਪਾਉਣ ਵਾਲੇ ਇਹ ਕੌਣ ਲੋਕ ਹਨ? ਤੇ ਕਿਹਨਾਂ ਦੀ ਸ਼ਹਿ ਤੇ ਕੁਦਰਤੀ ਜਲ ਸਰੋਤਾਂ ਵਿੱਚ ਇਹਨਾਂ ਨੂੰ ਜ਼ਹਿਰਾਂ ਪਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ। ==ਕਾਲੀ ਵੇਈਂ ਦੀ ਕਾਰ ਸੇਵਾ\\ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ‘ਚ ਹਜ਼ਾਰਾਂ ਲੋਕਾ ਨੇ ਸ਼ਰਧਾ ਨਾਲ ਹਿੱਸਾ ਲਿਆ ਸੀ ਪਰ ਕਾਲਾ ਸੰਘਿਆ ਡਰੇਨ ਦੀਆਂ ਜ਼ਹਿਰਾਂ ਨੂੰ ਰੋਕਣ ਲਈ ਇਸ ਦੇ ਕੰਢੇ ਵਸਣ ਵਾਲੇ ਤੇ ਇਸ ਤੋਂ ਪੀੜ੍ਹਤ ਹਜ਼ਾਰਾਂ ਲੋਕਾਂ ਨੇ 18 ਮਈ ਨੂੰ ਬੰਨ੍ਹ ਮਾਰ ਕੇ ਇਹ ਦਰਸਾ ਦਿਤਾ ਸੀ ਕਿ ਲੋਕ ਹੁਣ ਇਸ ਵਰਤਾਰੇ ਨੂੰ ਚੁੱਪ ਕਰ ਕੇ ਸਹਿਣ ਨੂੰ ਤਿਆਰ ਨਹੀਂ ਹਨ।

ਕਾਲਾ ਸੰਘਿਆ ਡਰੇਨ[ਸੋਧੋ]

ਕਾਲਾ ਸੰਘਿਆ ਡਰੇਨ ‘ਚ ਫੈਕਟਰੀਆਂ ‘ਚੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ ਤੇ ਮਿਉਂਸੀਪਲ ਕਾਰਪੋਰੇਸ਼ਨ ਦਾ ਗੰਦਾ ਪਾਣੀ ਬਿਨ੍ਹਾਂ ਟਰੀਟ ਕੀਤਿਆ ਸੁੱਟਿਆ ਜਾ ਰਿਹਾ ਹੈ। ਇਹਨਾਂ ਜ਼ਹਿਰਾਂ ਕਾਰਨ ਧਰਤੀ ਹੇਠਾਂ 200 ਫੁੱਟ ਤੋਂ ਵੱਧ ਡੁੰਘਾਈ ਤੱਕ ਪਾਣੀ ਗੰਧਲਾ ਹੋ ਚੁੱਕਾ ਹੈ। ਸ਼ੁੱਧ ਪਾਣੀ ਤੇ ਖੁਰਾਕ ਨਾ ਹੋਣ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ‘ਤੇ ਪ੍ਰਸ਼ਨ ਚਿੰਨ੍ਹ ਲਗ ਗਿਆ ਹੈ।

ਹਵਾਲੇ[ਸੋਧੋ]