ਵਿਸ਼ਵ ਜਨਸੰਖਿਆ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2007 ਵਿੱਚ ਸੰਸਾਰ ਦੀ ਅਬਾਦੀ ਦੀ ਘਣਤਾ

ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2014 ਨੂੰ ਲਗਭਗ 7,137,661,030 ਹੋ ਗਈ। ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-ਅਪੜਦੇ ਅਸੀਂ 10 ਅਰਬ ਪਾਰ ਕਰ ਜਾਵਾਂਗੇ।[1] ਦੁਨੀਆ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ।

ਵੱਧ ਜਨਸੰਖਿਆ ਵਾਲੇ ਦੇਸ਼:[ਸੋਧੋ]

ਨੰ ਦੇਸ਼ ਅਬਾਦੀ
1  ਚੀਨ 1 ਅਰਬ 34 ਕਰੋੜ 19.40
2  ਭਾਰਤ 1 ਅਰਬ 21 ਕਰੋੜ 17.50
3  ਸੰਯੁਕਤ ਰਾਜ 31 ਕਰੋੜ, 32 ਲੱਖ 4.52
4  ਇੰਡੋਨੇਸ਼ੀਆ 24 ਕਰੋੜ, 56 ਲੱਖ 3.44
5  ਬ੍ਰਾਜ਼ੀਲ 20 ਕਰੋੜ, 34 ਲੱਖ 2.77
6  ਪਾਕਿਸਤਾਨ 18 ਕਰੋੜ, 73 ਲੱਖ 2.49
7  ਬੰਗਲਾਦੇਸ਼ 15 ਕਰੋੜ, 86 ਲੱਖ 2.29
8  ਨਾਈਜੀਰੀਆ 15 ਕਰੋੜ, 52 ਲੱਖ 2.17
9  ਰੂਸ 13 ਕਰੋੜ, 87 ਲੱਖ 2.06
10  ਜਪਾਨ 12 ਕਰੋੜ, 65 ਲੱਖ 1.85

ਵੱਧ ਜਨਸੰਖਿਆ ਵਾਲੇ ਸ਼ਹਿਰ[ਸੋਧੋ]

ਨੰ ਦੇਸ਼ ਅਬਾਦੀ
1 ਟੋਕੀਓ  ਜਪਾਨ 3 ਕਰੋੜ, 24 ਲੱਖ
2 ਸਿਓਲ  ਦੱਖਣੀ ਕੋਰੀਆ 2 ਕਰੋੜ, 5 ਲੱਖ
3 ਮੈਕਸੀਕੋ ਸ਼ਹਿਰ  ਮੈਕਸੀਕੋ 2 ਕਰੋੜ, 4 ਲੱਖ
4 ਨਿਊਯਾਰਕ  ਸੰਯੁਕਤ ਰਾਜ 1 ਕਰੋੜ, 97 ਲੱਖ
5 ਮੁੰਬਈ  ਭਾਰਤ 1 ਕਰੋੜ, 92 ਲੱਖ
6 ਜਕਾਰਤਾ  ਇੰਡੋਨੇਸ਼ੀਆ 1 ਕਰੋੜ, 89 ਲੱਖ
7 ਸਾਓ ਪਾਓਲੋ  ਬ੍ਰਾਜ਼ੀਲ 1 ਕਰੋੜ, 88 ਲੱਖ
8 ਦਿੱਲੀ  ਭਾਰਤ 1 ਕਰੋੜ, 86 ਲੱਖ
9 ਓਸਾਕਾ  ਜਪਾਨ 1 ਕਰੋੜ, 73 ਲੱਖ
10 ਸ਼ੰਘਾਈ  ਚੀਨ 1 ਕਰੋੜ, 66 ਲੱਖ

ਘੱਟ ਜਨਸੰਖਿਆ ਵਾਲੇ ਦੇਸ਼[ਸੋਧੋ]

ਨੰ ਦੇਸ਼ ਔਞ ਅਬਾਦੀ
1  ਪਿਟਕੇਰਨ ਟਾਪੂ 67
2   ਵੈਟਿਕਨ ਸਿਟੀ 500

ਵੱਧਦੀ ਜਨਸੰਖਿਆ ਤੇ ਭਾਰਤ[ਸੋਧੋ]

ਵੱਧਦੀ ਜਨਸੰਖਿਆ ਤੇ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਜਨਸੰਖਿਆ ਵਿੱਚ 18 ਕਰੋੜ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਸਾਡੇ ਦੇਸ਼ ਵਿੱਚ ਹਰ ਮਿੰਟ ਬਾਅਦ 51 ਬੱਚੇ ਪੈਦਾ ਹੁੰਦੇ ਹਨ। ਸਿਰਫ ਯੂ.ਪੀ. ਵਿੱਚ 1 ਮਿੰਟ ਵਿੱਚ 11 ਬੱਚੇ ਜਨਮ ਲੈਂਦੇ ਹਨ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜਿਆਦਾ ਹੈ। ਵੱਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਵਿੱਚ ਵਿਘਨ ਪਾਉਂਦੀ ਹੈ। ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵੱਧੇਗੀ।

ਦਿੱਲੀ ਦੀ ਜਨਸੰਖਿਆ[ਸੋਧੋ]

ਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਜਨਸੰਖਿਆ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚ ਦਿੱਲੀ ਦੀ ਰਫਤਾਰ ਸਭ ਤੋਂ ਤੇਜ਼ ਹੈ। ਇੱਕ ਅਨੁਮਾਨ ਅਨੁਸਾਰ ਅਗਲੇ 15 ਸਾਲਾਂ ਵਿੱਚ ਦਿੱਲੀ ਦੁਨੀਆ ਦਾ ਸਭ ਤੋੱ ਜਿਆਦਾ ਜਨਸੰਖਿਆ ਵਾਲਾ ਸ਼ਹਿਰ। ਇਸੇ ਲੜੀ ਵਿੱਚ ਮੁਬੰਈ ਚੌਥੇ ਨੰਬਰ ਤੇ ਅਤੇ ਕੋਲਕਾਤਾ ਸੱਤਵੇਂ ਨੰਬਰ ਤੇ ਹੋਵੇਗਾ।

ਦੁਨੀਆ ਅੱਗੇ ਚੁਣੌਤੀਆਂ[ਸੋਧੋ]

ਦੁਨੀਆ ਦੇ ਹਰ 8ਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਦੁਨੀਆ ਵਿੱਚ ਹਾਲੇ ਵੀ 250 ਕਰੋੜ ਲੋਕ ਸਾਫ ਸਫਾਈ ਨਾਲ ਨਹੀਂ ਰਹਿ ਪਾ ਰਹੇ। 120 ਕਰੋੜ ਲੋਕਾਂ ਦੇ ਕੋਲ ਪਖਾਨੇ ਨਹੀਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ 86.2 ਕਰੋੜ ਨੌਜਵਾਨ ਪੜ੍ਹ-ਲਿਖ ਨਹੀਂ ਸਕਦੇ। ਸੰਸਾਰ ਦੇ 11.5 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ ਚ ਨਹੀਂ ਜਾ ਪਾ ਰਹੇ। ਕੁਦਰਤੀ ਸਾਧਨ ਦੀ ਘਾਟ ਤੇ ਗਰੀਬੀ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ।

ਹਵਾਲੇ[ਸੋਧੋ]

  1. "U.S. and World Population Clock". Census.gov. Retrieved January 1, 2014.