ਐਪਰਲ ਫੂਲ ਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਪਰਲ ਫੂਲ ਡੇ
Aprilsnar 2001.png
ਮੂਰਖਾਂ ਦਾ ਦਿਨ
ਹੋਰ ਨਾਮਮੂਰਖਾਂ ਦਾ ਦਿਨ
ਕਿਸਮਪੱਛਮੀ ਸਭਿਆਚਾਰਕ
ਅਹਿਮੀਅਤਵਿਵਿਹਾਰਕ ਨਟਖਟੀ ਕਰਨੀ
ਮਕਸਦਮਜਾਕ
ਤਾਰੀਖ਼1 ਅਪਰੈਲ
ਸਮਾਂ1 ਦਿਨ

ਐਪਰਲ ਫੂਲ ਡੇ ਜੋ ਕਿ ਪਹਿਲੀ ਅਪ੍ਰੈਲ ਦਾ ਦਿਨ ਇਸ ਨੂੰ ਮੂਰਖ ਦਿਵਸ[1] ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਪ੍ਰੇਸ਼ਾਨੀਆਂ ਅਤੇ ਤਣਾਵਾਂ ਵਿੱਚ ਘਿਰਿਆ ਸਿਆਣਾ ਇਨਸਾਨ ਹੱਸਣ ਨੂੰ ਵੀ ਤਰਸ ਜਾਂਦਾ ਹੈ,ਪਰ ਮੂਰਖ ਨੂੰ ਕਿਸੇ ਚੜੀ ਲੱਥੀ ਦੀ ਨਹੀਂ ਹੁੰਦੀ ਅਤੇ ਉਸ ਦੀ ਜਿੰਦਗੀ ਤਾਂ ਸਿਰਫ ਹੱਸਣਾ ਹੀ ਹੁੰਦੀ ਹੈ। ਸ਼ਾਇਦ ਮੂਰਖਾਂ ਦੀ ਜਿੰਦਗੀ ਨੂੰ ਬਿਹਤਰ ਮੰਨਦਿਆਂ ਸਿਆਣੇ ਇਨਸਾਨਾਂ ਨੇ ਇੱਕ ਦਿਨ ਲਈ ਮੂਰਖ ਬਣਨ ਦੀ ਸੋਚੀ ਹੈ। ਬਿਨਾਂ ਸ਼ੱਕ ਹਾਸਾ ਇੱਕ ਨਿਆਮਤ ਹੈ ਅਤੇ ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜਾਕ ਕਰਕੇ ਹਾਸੇ ਦੀ ਪ੍ਰਾਪਤੀ ਕਰਦੇ ਹਨ। ਸੋ ਗੱਲ ਕੀ ਅੱਜ ਦਾ ਦਿਨ ਖੁੱਲ ਕੇ ਹੱਸਣ ਅਤੇ ਪ੍ਰੇਸ਼ਾਨੀਆਂ ਨੂੰ ਠੁੱਡਾ ਮਾਰਨ ਦਾ ਦਿਨ ਹੈ।

ਇਹ ਨਾ ਕਰੋ?[ਸੋਧੋ]

 • ਮਜਾਕ ਦਾ ਪੱਧਰ ਜਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ,ਕਦੇ ਵੀ ਸੱਚਮੁੱਚ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ।
 • ਦੂਜੇ ਦਾ ਦਿਲ ਦੁਖਾੳਣ ਵਾਲਾ ਮਜਾਕ ਕਰਕੇ ਪ੍ਰਾਪਤ ਕੀਤਾ ਹਾਸਾ ਬਾਅਦ ਵਿੱਚ ਪਰੇਸ਼ਾਨੀ ਦਾ ਕਾਰਨ ਜਰੂਰ ਬਣਦਾ ਹੈ।
 • ਕਦੇ ਵੀ ਕਿਸੇ ਨੂੰ ਦੁਰਘਟਨਾ ਆਦਿ ਦੀ ਖਬਰ ਦੇਣ ਵਰਗਾ ਮਜਾਕ ਨਹੀਂ ਕਰਨਾ ਚਾਹੀਦਾ। ਐਸੇ ਮਜਾਕ ਨਾਲ ਅਸਲ ਵਿੱਚ ਦੁਰਘਟਨਾ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
 • ਮਜਾਕ ਕਰਨ ਵੇਲੇ ਸਾਹਮਣੇ ਵਾਲੇ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਬਿਮਾਰ ਖਾਸ ਕਰਕੇ ਦਿਲ ਦੇ ਮਰੀਜਾਂ ਨੂੰ ਕਦੇ ਵੀ ਝਟਕਾ ਦੇਣ ਵਾਲਾ ਠੱਠਾ ਨਹੀਂ ਕਰਨਾ ਚਾਹੀਦਾ। ਕਿਤੇ ਐਸਾ ਨਾ ਹੋਵੇ ਹਾਸਿਆਂ ਦੀ ਤਲਾਸ਼ ਕਰਦੇ ਕਰਦੇ ਰੋਣਿਆਂ ਨੂੰ ਸੱਦਾ ਦੇ ਬੈਠੀਏ।
 • ਸਿਹਤ ਦੇ ਨਾਲ-ਨਾਲ ਸਾਹਮਣੇ ਵਾਲੇ ਦੇ ਸੁਭਾਅ ਦਾ ਖਿਆਲ ਰੱਖਣਾ ਵੀ ਬੇਹੱਦ ਜਰੂਰੀ ਹੈ,ਕਿਉਂਕਿਂ ਹਰ ਵਿਆਕਤੀ ਦੀ ਆਪੋ ਆਪਣੀ ਸਹਿਣ ਸ਼ਕਤੀ ਹੁੰਦੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਘੱਟ ਸਹਿਣਸ਼ੀਲਤਾ ਵਾਲੇ ਵਿਆਕਤੀ ਨੂੰ ਮਜਾਕ ਕਰ ਬੈਠੀਏ ਅਤੇ ਬਾਅਦ ਵਿੱਚ ਲੈਣੇ ਦੇ ਦੇਣੇ ਪੈ ਜਾਣ।
 • ਜੇਕਰ ਸਾਮਣੇ ਵਾਲੇ ਨੂੰ ਐਪਰਲ ਫੂਲ ਦਾ ਦਿਨ ਯਾਦ ਨਾ ਹੋਵੇ ਤਾਂ ਮਜਾਕ ਕਰਨ ਤੋਂਕੁਝ ਦੇਰ ਬਾਅਦ ਅਸਲੀਅਤ ਜਰੂਰ ਦੱਸ ਦੇਣੀ ਚਾਹੀਦੀ ਹੈ।
 • ਕੰਮਕਾਜੀ ਵਿਆਕਤੀਆ ਦਾ ਫਰਜ ਬਣਦਾ ਹੈ ਕਿ ਅੱਜ ਦੇ ਦਿਨ ਕਿਸੇ ਨਾਲ ਤਲਖ ਕਲਾਮੀ ਨਾ ਕੀਤੀ ਜਾਵੇ ਸਗੋਂ ਸਭ ਨੂੰ ਖਿੜੇ ਮੱਥੇ ਮਿਲਿਆ ਜਾਵੇ।

ਵਿੱਤੀ ਵਰ੍ਹਾ ਤੇ ਮਜਾਕ[ਸੋਧੋ]

ਭਾਰਤ ਸਮੇਤ ਕਈ ਦੇਸਾਂ ਵਿੱਚ ਇਸ ਦਿਨ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਈ ਦੇਸ਼ਾਂ ਵਿੱਚ ਪਹਿਲੀ ਅਪ੍ਰੈਲ ਨੂੰ ਨਵਾਂ ਸਾਲ ਸ਼ੁਰੂ ਹੁੰਦਾ ਹੈ। ਇਸ ਦਿਨ ਤੋਂ ਪੈਸੇ ਦਾ ਨਵਾਂ ਹਿਸਾਬ ਕਿਤਾਬ ਸ਼ੁਰੂ ਹੁੰਦਾ ਹੈ,ਪਰ ਅਸਲ ਵਿੱਚ ਇਹ ਦਿਵਸ ਹਿਸਾਬਾਂ ਕਿਤਾਬਾਂ ਤੋਂ ਦੂਰ ਹੋ ਕੇ ਪ੍ਰੇਸ਼ਾਨੀਆ ਅਤੇ ਤਣਾਵਾਂ ਨੂੰ ਭੁੱਲਣ ਦਾ ਦਿਨ ਹੈ। ਸਾਰਾ ਵਰ੍ਹਾ ਜੋੜ ਗੁਣਾ ਦੇ ਚੱਕਰ ਵਿੱਚ ਫਸੇ ਇਨਸਾਨ ਨੂੰ ਇਹ ਦਿਨ ਮੂਰਖਾਂ ਵਾਂਗ ਬੇਫਿਕਰ ਅਤੇ ਮਸਤ ਹੋ ਕੇ ਮਨਾਉਣ ਦੀ ਜਰੂਰਤ ਹੈ।

ਦੇਸ਼ਾਂ ਦੇ ਦਿਨ[ਸੋਧੋ]

ਭਾਵੇਂ ਇਸ ਮੂਰਖ ਦਿਵਸ ਜਾਂ ਐਪਰਲ ਫੂਲ ਡੇ ਦਾ ਰਿਵਾਜ ਬਹੁਤ ਪੁਰਾਣਾ ਹੈ। ਇੱਕ ਧਾਰਨਾ ਅਨੁਸਾਰ ਇਸ ਦੀ ਸ਼ੁਰੂਆਤ ਰੋਮ, ਯੂਰਪ, ਫਰਾਂਸ, ਯੂਨਾਨ, ਇਟਲੀ ਆਦਿ ਤੋਂ ਹੋਈ, ਜਿਸ ਦੀਆਂ ਕਈ ਮਿਸਾਲਾਂ ਪ੍ਰਚੱਲਤ ਹਨ।

 • ਯੂਰਪ ਵਿੱਚ ਪਹਿਲੀ ਅਪ੍ਰੈਲ ਮਨਾਉਣ ਦਾ ਰਿਵਾਜ ਇਸ ਤਰ੍ਹਾਂ ਸੀ ਕਿ ਇਸ ਦਿਨ ਯੂਰਪ ਦੇ ਹਰ ਘਰ ਵਿੱਚ ਨੌਕਰ ਮਾਲਕ ਬਣਦਾ ਸੀ ਅਤੇ ਮਾਲਕ ਨੌਕਰ। ਨੌਕਰ ਮਾਲਕ ਬਣ ਕੇ ਆਪਣੇ ਮਾਲਕ ਦੇ ਸੋਹਣੇ ਕੱਪੜੇ ਪਹਿਨਦਾ ਸੀ ਤੇ ਮਾਲਕ ਵਾਲੀ ਕੁਰਸੀ ‘ਤੇ ਬੈਠ ਕੇ ਹੁਕਮ ਚਲਾਉਂਦਾ ਸੀ। ਇਸ ਦਿਨ ਮਾਲਕ ਬਣੇ ਨੌਕਰ ਨੂੰ ਇਹ ਹੱਕ ਸੀ ਕਿ ਉਹ ਨੌਕਰ ਬਣੇ ਮਾਲਕ ਨੂੰ ਸਜ਼ਾ ਵੀ ਦੇ ਸਕਦਾ ਸੀ। ਆਪਣੇ-ਆਪ ਨੂੰ ਬਹੁਤ ਵੱਡੇ ਕਹਾਉਣ ਵਾਲੇ ਕਈ ਯੂਰਪੀਅਨਾਂ ਨੇ ਕਈ ਵਾਰੀ ਇਸ ਪ੍ਰੰਪਰਾ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰੰਪਰਾ ਜਾਰੀ ਰੱਖਣ ਵਾਲਿਆਂ ਦਾ ਵਿਚਾਰ ਹੈ ਕਿ ਸਾਲ ਵਿੱਚ ਇੱਕ ਵਾਰ ਮੂਰਖ ਬਣ ਕੇ ਅਸੀਂ ਆਪਣੀ ਬੁੱਧੀ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
 • ਫਰਾਂਸ ਵਿੱਚ ਇਸ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿੱਚ ਪਹਿਲੀ ਅਪ੍ਰੈਲ ਨੂੰ ਇੱਕ ਸਭਾ ਹੁੰਦੀ ਸੀ। ਉਸ ਦਿਨ ਰਾਜਾ, ਰਾਜਗੁਰੂ ਅਤੇ ਆਮ ਲੋਕ ਸ਼ਾਮਲ ਹੁੰਦੇ ਸਨ। ਇਸ ਸਭਾ ਦਾ ਇੱਕ ਪ੍ਰਧਾਨ ਚੁਣਿਆ ਜਾਂਦਾ, ਜਿਸ ਨੂੰ ਮੂਰਖਾਂ ਦਾ ਗੁਰੂ ਕਿਹਾ ਜਾਂਦਾ ਸੀ। ਇਸ ਪਿੱਛੋਂ ਹਾਸੇ ਵਾਲੇ ਭਾਸ਼ਣ ਹੁੰਦੇ, ਜਿਸ ਵਿੱਚ ਰਾਜਾ, ਰਾਜਗੁਰੂ ਅਤੇ ਧਰਮ ਪ੍ਰਚਾਰਕਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਥੇ ਇੱਕ ਗਧਾ ਸੰਮੇਲਨ ਹੁੰਦਾ ਸੀ, ਜਿਸ ਵਿੱਚ ਹਿੱਸਾ ਲੈਣ ਵਾਲੇ ਲੋਕ ਚਿਹਰੇ ‘ਤੇ ਗਧੇ ਦਾ ਮੁਖੌਟਾ ਚੜ੍ਹਾਉਂਦੇ, ਜਿਸ ਦੌਰਾਨ ਸਭ ਗਧੇ ਦੀ ਆਵਾਜ਼ ਕੱਢ ਕੇ ਇਸ ਤਰ੍ਹਾਂ ਇੱਕ ਦੂਜੇ ਨੂੰ ਮੂਰਖ ਸਮਝਦੇ ਹੋਏ ਸ਼ੌਕ ਪੂਰਾ ਕਰਦੇ।
 • ਯੂਨਾਨ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਇੱਕ ਸ਼ੇਖੀਖੋਰ ਹੁੰਦਾ ਸੀ, ਜਿਸ ਨੂੰ ਮੂਰਖ ਬਣਾਉਣ ਲਈ ਲੋਕਾਂ ਨੇ ਕਿਹਾ ਕਿ ਅੱਜ ਰਾਤ ਪਹਾੜੀ ‘ਤੇ ਦੇਵਤਾ ਪ੍ਰਗਟ ਹੋਵੇਗਾ, ਜਿਹੜਾ ਮੂੰਹ ਮੰਗਿਆ ਵਰ ਦੇਵੇਗਾ। ਇਹ ਸੁਣ ਕੇ ਸ਼ੇਖੀਖੋਰ ਕੁਝ ਹੋਰਨਾਂ ਲੋਕਾਂ ਨੂੰ ਨਾਲ ਲੈ ਕੇ ਪਹਾੜੀ ‘ਤੇ ਪੁੱਜਾ, ਪਰ ਜਦੋਂ ਦੇਵਤਾ ਪ੍ਰਗਟ ਨਾ ਹੋਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਵਾਪਸ ਮੁੜ ਪਿਆ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਜਿਨ੍ਹਾਂ ਲੋਕਾਂ ਨੇ ਸ਼ੇਖੀਖੋਰ ਨੂੰ ਦੇਵਤਾ ਪ੍ਰਗਟ ਹੋਣ ਦੀ ਗੱਲ ਕਹੀ ਸੀ, ਉਨ੍ਹਾਂ ਨੇ ਉਸ ਦਾ ਖੂਬ ਮਜ਼ਾਕ ਉਡਾਇਆ। ਉਸ ਦਿਨ ਪਹਿਲੀ ਅਪ੍ਰੈਲ ਸੀ। ਕਿਹਾ ਜਾਂਦਾ ਸੀ ਕਿ ਉਥੋਂ ਇਹ ਮਜ਼ਾਕ ਦਾ ਦਿਨ ਚੱਲਿਆ।
 • ਇਟਲੀ ਵਿੱਚ ਇਸ ਦਿਨ ਮਰਦ ਤੇ ਔਰਤ ਨੱਚਦੇ-ਗਾਉਂਦੇ ਅਤੇ ਮਜ਼ਾਕ ਕਰਦੇ ਹਨ।
 • ਸਕਾਟਲੈਂਡ ਵਿੱਚ ਪਹਿਲੀ ਅਪ੍ਰੈਲ ਨੂੰ ਮੂਰਖ ਬਣਾਉਣ ਦੇ ਰਿਵਾਜ ਨੂੰ ਮੁਰਗਿਆਂ ਦਾ ਦਿਨ ਕਿਹਾ ਜਾਂਦਾ ਹੈ ਤੇ ਮਜ਼ਾਕ ਉਡਾਇਆ ਜਾਂਦਾ ਹੈ, ਕਿਉਂਕਿ ਉਥੇ ਮੁਰਗੇ ਨੂੰ ਮੂਰਖਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਪ੍ਰਸੰਗ ਵੀ ਵਿਸ਼ੇਸ਼ ਤੌਰ ‘ਤੇ ਵਿਦੇਸ਼ਾਂ ਨਾਲ ਸਬੰਧਤ ਕਹੇ ਜਾਂਦੇ ਹਨ।
 • ਭਾਰਤ ਵਿੱਚ ਇਸ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਪੱਛਮੀ ਸਭਿਅਤਾ ਦੀ ਦੇਣ ਹੈ। ਇਸ ਤੋਂ ਵਧੇਰੇ ਇਹ ਦਿਨ ਅੰਗਰੇਜ਼ੀਅਤ ਦੀ ਦੇਣ ਹੈ, ਕਿਉਂਕਿ ਜਿਵੇਂ ਅਸੀਂ ਅੰਗਰੇਜ਼ੀ ਅਤੇ ਅੰਗਰੇਜ਼ ਦਾ ਪਹਿਰਾਵਾ ਸਿੱਖਿਆ ਹੈ, ਕਲਰਕੀ ਅੰਗਰੇਜ਼ਾਂ ਨੇ ਸਿਖਾਈ ਹੈ, ਅੰਗਰੇਜ਼ੀ ਸ਼ਰਾਬ ਤੇ ਵ੍ਹਿਸਕੀ ਦਾ ਸੁਆਦ ਦਿੱਤਾ ਹੈ, ਇਸ ਤਰ੍ਹਾਂ ਕੁਝ ਮਜ਼ਾਕਾਂ ਦੀ ਦੇਣ ਵੀ ਉਸ ਤੋਂ ਸਾਨੂੰ ਹਾਸਲ ਹੋਈ ਹੈ। ਪਰ ਇਹ ਗੱਲ ਪ੍ਰਚੱਲਤ ਜ਼ਰੂਰ ਹੈ ਕਿ ਪੀੜ੍ਹੀ-ਦਰ ਪੀੜ੍ਹੀ ਅਸੀਂ ਇੱਕ ਦੂਜੇ ਨੂੰ ਬੇਵਕੂਫ ਬਣਾ ਕੇ ਇਸ ਹਾਸੇ-ਮਜ਼ਾਕ ਵਾਲੇ ਦਿਨ ਐਪਰਲ ਫੂਲ ਦਾ ਆਨੰਦ ਮਾਣ ਰਹੇ ਹਾਂ।

ਹਵਾਲੇ[ਸੋਧੋ]