ਬੰਦੀ ਛੋੜ ਦਿਵਸ
| ਬੰਦੀ ਛੋੜ ਦਿਵਸ | |
|---|---|
ਬੰਦੀ ਛੋੜ ਦਿਵਸ ਮੌਕੇ ਹਰਿਮੰਦਰ ਸਾਹਿਬ ਗੁਰਦੁਆਰੇ ਵਿਖੇ ਤਿਉਹਾਰ ਦੀ ਆਤਿਸ਼ਬਾਜ਼ੀ। | |
| ਮਨਾਉਣ ਵਾਲੇ | ਬਹੁਤ ਸਾਰੇ ਦੇਸ਼ਾਂ ਵਿੱਚ |
| ਕਿਸਮ | ਧਾਰਮਿਕ, |
| ਮਹੱਤਵ | ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ |
| ਮਿਤੀ | ਦਿਵਾਲੀ ਦਾ ਦਿਨ |
| ਬਾਰੰਬਾਰਤਾ | ਸਲਾਨਾ |
| ਨਾਲ ਸੰਬੰਧਿਤ | ਦਿਵਾਲੀ |
"ਬੰਦੀ ਛੋੜ ਦਿਵਸ" (ਜਿਸਦਾ ਅਰਥ ਹੈ "ਮੁਕਤੀ ਦਾ ਦਿਨ"), ਜਿਸਨੂੰ ਬੰਦੀ ਛੋੜ ਦਿਹਾੜਾ ਵੀ ਕਿਹਾ ਜਾਂਦਾ ਹੈ, ਇੱਕ ਸਿੱਖ ਤਿਉਹਾਰ ਹੈ ਜੋ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਅਤੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੁਗਲ ਸਮਰਾਟ ਜਹਾਂਗੀਰ ਦੁਆਰਾ ਕੈਦ ਕੀਤਾ ਗਿਆ ਸੀ।[1][2] ਸਮਰਾਟ ਜਹਾਂਗੀਰ ਨੇ ਕਈ ਮਹੀਨਿਆਂ ਤੱਕ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਰੱਖਿਆ ਸੀ। ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲ੍ਹੇ ਵਿੱਚ ਗੁਰੂ ਜੀ ਦੀ ਨਜ਼ਰਬੰਦੀ ਵਾਲੀ ਥਾਂ 'ਤੇ ਸਥਿਤ ਹੈ। ਇਹ ਦਿਨ ਅੱਸੂ ਮਹੀਨੇ ਵਿੱਚ ਪਤਝੜ ਵਿੱਚ ਆਉਂਦਾ ਹੈ ਅਤੇ ਅਕਸਰ ਹਿੰਦੂ ਦੀਵਾਲੀ ਦੇ ਨਾਲ ਮਿਲਦਾ ਹੈ, ਜੋ ਕਿ ਪੰਜਾਬ ਅਤੇ ਬਾਕੀ ਭਾਰਤ ਵਿੱਚ ਮਨਾਇਆ ਜਾਂਦਾ ਰੌਸ਼ਨੀ ਦਾ ਤਿਉਹਾਰ ਹੈ। ਇਤਿਹਾਸਕ ਤੌਰ 'ਤੇ, ਤੀਜੇ ਸਿੱਖ ਗੁਰੂ ਅਮਰਦਾਸ ਦੇ ਸਮੇਂ ਤੋਂ, ਉਸ ਸਮੇਂ ਦੇ ਸਿੱਖ ਅਤੇ ਹਿੰਦੂ ਦੀਵਾਲੀ, ਵਿਸਾਖੀ ਅਤੇ ਹੋਰ ਅਜਿਹੇ ਤਿਉਹਾਰਾਂ ਦੇ ਮੌਕੇ ਗੁਰੂਆਂ ਦੇ ਅਸਥਾਨ 'ਤੇ ਇਕੱਠੇ ਹੁੰਦੇ ਸਨ।[3][4][5] 2003 ਵਿੱਚ, ਸਿੱਖ ਧਾਰਮਿਕ ਆਗੂਆਂ ਅਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਿਨ ਨੂੰ ਰਸਮੀ ਤੌਰ 'ਤੇ ਨਾਨਕਸ਼ਾਹੀ ਕੈਲੰਡਰ ਵਿੱਚ ਅਪਣਾਇਆ।[6]
ਬੰਦੀ ਛੋੜ ਦਿਵਸ ਘਰਾਂ ਅਤੇ ਗੁਰਦੁਆਰਿਆਂ ਵਿੱਚ ਰੌਸ਼ਨੀਆਂ ਜਗਾ ਕੇ, ਜਲੂਸ ਕੱਢ ਕੇ (ਨਗਰ ਕੀਰਤਨ) ਅਤੇ ਲੰਗਰ (ਭਾਈਚਾਰਕ ਰਸੋਈ) ਮਨਾਇਆ ਜਾਂਦਾ ਹੈ। ਇਹ ਵਿਸਾਖੀ, ਹੋਲਾ ਮੁਹੱਲਾ ਅਤੇ ਗੁਰਪੁਰਬ ਦੇ ਨਾਲ-ਨਾਲ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।[7][8]
ਇਤਿਹਾਸ
[ਸੋਧੋ]ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਲੈ ਆਉਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰ ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਹਨਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਕੀਤੀ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ 'ਚ ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਦਿਵਾਲੀ ਦਾ ਦਿਨ ਸਿੱਖ ਧਰਮ ਵਿੱਚ ਬੰਦੀ ਛੋੜ ਦਿਵਸ ਦੇ ਨਾਮ ਵਜੋਂ ਤਿਉਹਾਰ ਮਨਾਉਂਦੇ ਹਨ। ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਦਾ ਇਤਹਾਸ ਬਹੁਤ ਰੋਚਕ ਹੈ। ਜਾਣਕਾਰੀ ਦੇ ਮੁਤਾਬਕ ਸਿੱਖ ਧਰਮ ਦੇ ਵੱਧਦੇ ਪ੍ਰਭਾਵ ਨੂੰ ਵੇਖਦੇ ਹੋਏ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੇ ਛੇਂਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾ ਲਿਆ। ਉਸਨੇ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਜਿੱਥੇ ਪਹਿਲਾਂ ਹੀ 52 ਹਿੰਦੂ ਰਾਜੇ ਕੈਦ ਸਨ। ਪਰ ਸੰਜੋਗ ਨਾਲ ਜਦੋਂ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ, ਤਾਂ ਜਹਾਂਗੀਰ ਬਹੁਤ ਬੀਮਾਰ ਪੈ ਗਿਆ। ਕਾਫ਼ੀ ਇਲਾਜ ਦੇ ਬਾਅਦ ਵੀ ਉਹ ਠੀਕ ਨਹੀਂ ਹੋ ਰਿਹਾ ਸੀ। ਤਦ ਬਾਦਸ਼ਾਹ ਦੇ ਕਾਜੀ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਇਸ ਲਈ ਬੀਮਾਰ ਪੈ ਗਿਆ ਹੈ। ਕਿਉਂਕਿ ਉਸਨੇ ਇੱਕ ਸੱਚੇ ਗੁਰੂ ਨੂੰ ਕੈਦ ਕਰ ਲਿਆ ਹੈ। ਜੇਕਰ ਉਹ ਤੰਦਰੁਸਤ ਹੋਣਾ ਚਾਹੁੰਦਾ ਹੈ ਤਾਂ ਉਸਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਕਹਿੰਦੇ ਹਨ ਕਿ ਆਪਣੇ ਕਾਜੀ ਦੀ ਸਲਾਹ ਉੱਤੇ ਕੰਮ ਕਰਦੇ ਹੋਏ ਜਹਾਂਗੀਰ ਨੇ ਤੁਰੰਤ ਗੁਰੂ ਨੂੰ ਛੱਡਣ ਦਾ ਆਦੇਸ਼ ਜਾਰੀ ਕਰ ਦਿੱਤਾ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਉਦੋਂ ਜਾਣਗੇ, ਜਦੋਂ ਉਨ੍ਹਾਂ ਦੇ ਨਾਲ ਕੈਦ ਸਾਰੇ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇਗਾ। ਗੁਰੂ ਜੀ ਦਾ ਹਠ ਵੇਖਦੇ ਹੋਏ ਜਹਾਂਗੀਰ ਨੂੰ ਸਾਰੇ ਰਾਜਿਆਂ ਨੂੰ ਛੱਡਣ ਦਾ ਆਦੇਸ਼ ਜਾਰੀ ਕਰਨਾ ਪਿਆ। ਪਰ ਇਹ ਆਦੇਸ਼ ਜਾਰੀ ਕਰਦੇ ਸਮਾਂ ਵੀ ਜਹਾਂਗੀਰ ਨੇ ਇੱਕ ਸ਼ਰਤ ਰੱਖ ਦਿੱਤੀ। ਉਸਦੀ ਸ਼ਰਤ ਸੀ ਕਿ ਕੈਦ ਵਿਚੋਂ ਗੁਰੂ ਜੀ ਦੇ ਨਾਲ ਸਿਰਫ ਉਹੀ ਰਾਜੇ ਬਾਹਰ ਜਾ ਸਕਣਗੇ ਜੋ ਸਿੱਧੇ ਗੁਰੂ ਜੀ ਦਾ ਕੋਈ ਅੰਗ ਜਾਂ ਕੱਪੜਾ ਫੜੇ ਹੋਏ ਹੋਣਗੇ। ਉਸਦੀ ਸੋਚ ਸੀ ਕਿ ਇਕੱਠੇ ਜ਼ਿਆਦਾ ਰਾਜੇ ਗੁਰੂ ਜੀ ਨੂੰ ਛੂਹ ਨਹੀਂ ਪਾਉਣਗੇ ਅਤੇ ਇਸ ਤਰ੍ਹਾਂ ਬਹੁਤ ਸਾਰੇ ਰਾਜੇ ਉਸਦੀ ਕੈਦ ਵਿੱਚ ਹੀ ਰਹਿ ਜਾਣਗੇ। ਜਹਾਂਗੀਰ ਦੀ ਚਲਾਕੀ ਵੇਖਦੇ ਹੋਏ ਗੁਰੂ ਜੀ ਨੇ ਇੱਕ ਵਿਸ਼ੇਸ਼ ਕੁੜਤਾ ਸਿਲਵਾਇਆ ਜਿਸ ਵਿੱਚ 52 ਕਲੀਆਂ ਬਣੀ ਹੋਈਆਂ ਸਨ। ਇਸ ਤਰ੍ਹਾਂ ਇੱਕ – ਇੱਕ ਕਲੀ ਨੂੰ ਫੜੇ ਹੋਏ ਸਾਰੇ 52 ਰਾਜੇ ਜਹਾਂਗੀਰ ਦੀ ਕੈਦ ਵਿਚੋਂ ਆਜ਼ਾਦ ਹੋ ਗਏ । ਜਹਾਂਗੀਰ ਦੀ ਕੈਦ ਤੋਂ ਆਜ਼ਾਦ ਹੋਣ ਦੇ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਅਮ੍ਰਿਤਸਰ ਪੁੱਜੇ ਤਾਂ ਪੂਰੇ ਗੁਰਦੁਆਰੇ ਵਿੱਚ ਦੀਵੇ ਜਗਾ ਕੇ ਗੁਰੂ ਜੀ ਦਾ ਸਵਾਗਤ ਕੀਤਾ ਗਿਆ। ਕੁੱਝ ਸਮਾਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦਾ ਫੈਸਲਾ ਲਿਆ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 'ਬੰਦੀ-ਛੋੜ' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ, ਤਾਂ ਉਸ ਦਿਨ ਦਿਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ।
ਗੈਲਰੀ
[ਸੋਧੋ]-
ਗਵਾਲੀਅਰ ਦੇ ਕਿਲੇ ਵਿਖੇ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ।
-
ਬੰਦੀ ਛੋੜ ਦੀ ਪੇਂਟਿੰਗ
-
ਗੁਰੂਦੁਆਰਾ ਸ਼੍ਰੀ ਦਾਤਾ ਬੰਦੀ ਛੋੜ ਸ਼ਾਹਿਬ ਗਵਾਲੀਅਰ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Holy People of the World: A Cross-cultural Encyclopedia, Volume 1:Phyllis G. Jestice [1]
- ↑ Sikhism: A Guide for the Perplexed by Arvind-Pal Singh Mandair
- ↑ William Owen Cole; Piara Singh Sambhi (1995). The Sikhs: Their Religious Beliefs and Practices. Sussex Academic Press. pp. 135–136. ISBN 978-1-898723-13-4.[permanent dead link], Quote: "Since the time of Guru Amar Das it has been customary for Sikhs to assemble before their Guru on three of the most important Hindu festival occasions - Vaisakhi, Divali and Maha Shivaratri".
- ↑ Kathleen Kuiper (2010). The Culture of India. The Rosen Publishing Group. p. 127. ISBN 978-1-61530-149-2.
- ↑ Eleanor Nesbitt (2016). Sikhism: a Very Short Introduction. Oxford University Press. pp. 28–29, 59. ISBN 978-0-19-874557-0.
- ↑ Eleanor Nesbitt (2016). Sikhism: a Very Short Introduction. Oxford University Press. pp. 6, 122–123. ISBN 978-0-19-874557-0.
- ↑ Eleanor Nesbitt (2016). Sikhism: a Very Short Introduction. Oxford University Press. pp. 6, 122–123. ISBN 978-0-19-874557-0.
- ↑ Glimpses of Sikhism By Major Nahar Singh Jawandha
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |