27 ਜੂਨ
ਦਿੱਖ
(੨੭ ਜੂਨ ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
27 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 178ਵਾਂ (ਲੀਪ ਸਾਲ ਵਿੱਚ 179ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 187 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1894 –ਅਮਰੀਕਾ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ।
- 1950 –ਉੱਤਰੀ ਕੋਰੀਆ ਦੀਆਂ ਫ਼ੌਜਾਂ ਨੇ ਸਿਉਲ (ਹੁਣ ਦੱਖਣੀ ਕੋਰੀਆ ਦੀ ਰਾਜਧਾਨੀ) ‘ਤੇ ਕਬਜ਼ਾ ਕਰ ਲਿਆ।
- 1967 –ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
- 2001 –ਯੂਗੋਸਲਾਵੀਆ ਦੇ ਸਾਬਕਾ ਰਾਸ਼ਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
- 2016– ਮਿਜ਼ਾਈਲ ਤਕਨਾਲੋਜੀ ਕੰਟਰੋਲ ਵਿਵਸਥਾ ਦਾ ਭਾਰਤ ਮੈਂਬਰ ਬਣਾਇਆ।
ਜਨਮ
[ਸੋਧੋ]- 1838 – ਭਾਰਤੀ ਲੇਖਕ ਅਤੇ ਕਵੀ ਬੰਕਿਮਚੰਦਰ ਚੱਟੋਪਾਧਿਆਏ ਦਾ ਜਨਮ। (ਦਿਹਾਂਤ 1894)
- 1850– ਬੁਲਗਾਰੀ ਕਵੀ, ਨਾਵਲਕਾਰ ਅਤੇ ਨਾਟਕਕਾਰ ਇਵਾਨ ਵਾਜ਼ਵ ਦਾ ਜਨਮ।
- 1880– ਅਮਰੀਕੀ ਲੇਖਕ, ਸਿਆਸਤਦਾਨ ਅਤੇ ਅਧਿਆਪਕ ਹੈਲਨ ਕੈਲਰ ਦਾ ਜਨਮ।
- 1906– ਅੰਗਰੇਜ਼ ਲੇਖਿਕਾ ਕੈਥਰੀਨ ਕੁੱਕਸਨ ਦਾ ਜਨਮ।
- 1919– ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਦਾ ਜਨਮ।
- 1932– ਓਡੀਸ਼ਾ ਫ਼ਿਲਮ ਇੰਡਸਟਰੀ ਦੀ ਥੀਏਟਰ, ਸੀਰੀਅਲ ਅਤੇ ਸਿਨੇਮਾ ਕਲਾਕਾਰ ਗਲੋਰੀਆ ਮੋਹੰਤੀ ਦਾ ਜਨਮ।
- 1939– ਪ੍ਰਸਿੱਧ ਕਵੀ, ਲੇਖਕ, ਸਾਮਾਜਕ ਅਤੇ ਰਾਜਨੀਤਕ ਕਾਰਕੁੰਨ ਬੋੱਜਾ ਤਾਰਕਮ ਦਾ ਜਨਮ।
- 1939– ਹਿੰਦੀ ਫਿਲਮਾਂ ਦੇ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਜਨਮ।
- 1939 – ਭਾਰਤੀ ਗਾਇਕ ਅਤੇ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਜਨਮ। (ਦਿਹਾਂਤ 1994)
- 1941– ਪੋਲਿਸ਼ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਕਰਿਸ਼ਤੋਵ ਕਿਸਲੋਵਸਕੀ ਦਾ ਜਨਮ।
- 1945– ਭਾਰਤੀ ਪੰਜਾਬੀ ਲੇਖਕ, ਬਾਲ ਸਾਹਿਤ ਪੁਰਸਕਾਰ ਜੇਤੂ ਕੁਲਬੀਰ ਸਿੰਘ ਸੂਰੀ ਦਾ ਜਨਮ।
- 1948– ਫੇਰ੍ਰਿਸ ਓਲਿਨ, ਕਿਊਰੇਟਰ, ਸਿੱਖਿਅਕ ਅਤੇ ਲਾਇਬ੍ਰੇਰੀਅਨ ਫੇਰ੍ਰਿਸ ਓਲਿਨ ਦਾ ਜਨਮ।
- 1962 – ਭਾਰਤੀ-ਕੈਨੇਡਾ ਉਦਯੋਗਪਤੀ ਸੁਨੰਦਾ ਪੁਸ਼ਕਰ ਦਾ ਜਨਮ। (ਦਿਹਾਂਤ 2014)
- 1964– ਭਾਰਤੀ ਖਿਡਾਰਨ ਪੀ.ਟੀ. ਊਸ਼ਾ ਦਾ ਜਨਮ।
- 1964– ਔਰਤ ਬੁੱਲਫਾਈਟਰ ਮੈਰੀ ਸਾਰਾ ਦਾ ਜਨਮ।
- 1968– ਭਾਰਤੀ ਕਲਾਸੀਕਲ ਡਾਂਸਰ ਅਤੇ ਓਡੀਸੀ ਨਾਚ ਸ਼ੈਲੀ ਦੀ ਅਧਿਆਪਕਾ ਸੁਜਾਤਾ ਮੋਹਾਪਾਤਰਾ ਦਾ ਜਨਮ।
- 1973– ਪੱਛਮੀ ਬੰਗਾਲ, ਭਾਰਤੀ ਮੂਲ ਦੀ ਇੱਕ ਫ੍ਰੈਂਚ ਲੇਖਿਕਾ ਸ਼ੁਮੋਨਾ ਸਿਨਹਾ ਦਾ ਜਨਮ।
- 1973– ਭਾਰਤ ਦੇ ਪੱਛਮੀ ਬੰਗਾਲ ਦੇ ਫਰਾਂਸੀਸੀ ਲੇਖਕ ਸੁਮੋਨਾ ਸਿਨਹਾ ਦਾ ਜਨਮ।
- 1975– ਅਮਰੀਕੀ ਅਦਾਕਾਰ ਅਤੇ ਫਿਲਮ ਸਿਰਜਣਹਾਰ ਟੋਬੀ ਮੈਗੁਆਇਰ ਦਾ ਜਨਮ।
- 1991– ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਅਤੇ ਰਾਣੀ ਤੱਤ ਵਾਲਾ ਹਰਮਨਜੀਤ ਸਿੰਘਜੀਤ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1574– ਇਤਾਲਵੀ ਚਿੱਤਰਕਾਰ, ਆਰਕੀਟੈਕਟ, ਲੇਖਕ ਅਤੇ ਇਤਿਹਾਸਕਾਰ ਜਿਓਰਜਿਓ ਵਾਸਾਰੀ ਦਾ ਦਿਹਾਂਤ।
- 1839 –ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ 28 ਜੂਨ ਨੂੰ ਕੀਤਾ ਗਿਆ।
- 1997– ਪੰਜਾਬੀ ਲੋਕ ਗਾਇਕਾ ਨਰਿੰਦਰ ਬੀਬਾ ਦਾ ਦਿਹਾਂਤ।
- 1998– ਭਾਰਤੀ ਪੱਤਰਕਾਰ ਨਿਖਿਲ ਚੱਕਰਵਰਤੀ ਦਾ ਦਿਹਾਂਤ।
- 2002– ਚੌਥੀ ਵਿਸ਼ਵ ਕਾਨਫਰੰਸ ਦੇ ਭਾਰਤੀ ਸੰਸਦੀ ਸਮੂਹ ਦੀ ਮੈਂਬਰ ਮਹੇਂਦਰ ਕੁਮਾਰੀ ਦਾ ਦਿਹਾਂਤ।
- 2008 – ਭਾਰਤੀ ਫੀਲਡ ਮਾਰਸ਼ਲ ਸੈਮ ਮਾਣਕਸ਼ਾਹਦਾ ਦਿਹਾਂਤ। (ਜਨਮ 1914)