30 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | ||
2022 |
30 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 181ਵਾਂ (ਲੀਪ ਸਾਲ ਵਿੱਚ 182ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 184 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1859--ਚਾਰਲਸ ਬਲੋਨਡਿਨ ਨਾਂ ਦੇ ਇੱਕ ਸ਼ਖ਼ਸ ਨੇ ਨਿਆਗਰਾ ਝਰਨਾ ਨੂੰ ਪਹਿਲੀ ਵਾਰ ਇੱਕ ਰੱਸੇ ਨਾਲ ਪਾਰ ਕੀਤਾ।
- 1894--ਕੋਰੀਆ ਨੇ ਚੀਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1928--ਜੈਤੋ ਦਾ ਮੋਰਚਾ ਦੌਰਾਨ ਕੈਦੀਆਂ ਨੂੰ ਰਸਦ ਵਗ਼ੈਰਾ ਪਹੁੰਚਾਉਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰ ਕੇ ਸ਼੍ਰੋਮਣੀ ਕਮੇਟੀ ਅਤੇ ਜਥਿਆਂ ਤਕ ਪਹੁੰਚਾਉਣ ਦੇ ਦੋਸ਼ ਲਾ ਕੇ ਨਾਭਾ ਪੁਲਿਸ ਨੇ ਮਾਈ ਕਿਸ਼ਨ ਕੌਰ ਕਾਉਂਕੇ ਨੂੰ ਸੱਤ-ਸੱਤ ਸਾਲ ਸਖ਼ਤ ਕੈਦ ਦੀ ਸਜ਼ਾ ਦਿਤੀ ਸੀ। ਅਤੇ ਚਾਰ ਸਾਲ ਕੈਦ ਭੁਗਤਣ ਮਗਰੋਂ ਰਿਹਾਅ ਕੀਤੀ ਗਈ ਸੀ।
- 1936--ਮਾਰਗਰੇਟ ਮਿੱਸ਼ਲ ਦਾ ਮਸ਼ਹੂਰ ਨਾਵਲ 'ਗੌਨ ਵਿਦ ਦ ਵਿੰਡ' ਰਲੀਜ਼ ਕੀਤਾ ਗਿਆ।
- 1948--ਜੌਹਨ ਬਾਰਡੀਨ, ਵਾਲਟਰ ਬਰਾਟੇਨ ਤੇ ਵਿਲੀਅਮ ਸ਼ੌਕਲੀ ਨੇ ਟਰਾਂਜ਼ਿਸਟਰ ਰੇਡੀਉ ਦੀ ਨੁਮਾਇਸ਼ ਕਰ ਕੇ ਵਿਖਾਈ।
- 1970--ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਾਲਜ ਜੋੜਨ ਦੇ ਵਿਰੋਧ ਵਿੱਚ ਜਨਸੰਘੀ ਵਜ਼ੀਰਾਂ ਨੇ ਅਸਤੀਫ਼ੇ ਦਿਤੇ।
ਛੁੱਟੀਆਂ[ਸੋਧੋ]
ਜਨਮ[ਸੋਧੋ]
- 1909– ਨੇਪਾਲ ਦੀ ਪਹਿਲੀ ਇਸਤਰੀ ਕਹਾਣੀ ਲੇਖਕ ਮੋਤੀ ਲਕਸ਼ਮੀ ਉਪਾਸਿਕਾ ਦਾ ਜਨਮ।
- 1911– ਹਿੰਦੀ ਅਤੇ ਮੈਥਲੀ ਦੇ ਉੱਘੇ ਲੇਖਕ ਅਤੇ ਕਵੀ ਨਾਗਾਰਜੁਨ ਦਾ ਜਨਮ।
- 1911– ਪੋਲੈਂਡੀ ਕਵੀ, ਵਾਰਤਕ ਲੇਖਕ, ਅਨੁਵਾਦਕ ਅਤੇ ਡਿਪਲੋਮੈਟ ਚੈਸਲਾ ਮਿਲੋਸ ਦਾ ਜਨਮ।
- 1923– ਕੈਨੇਡੀਅਨ ਮਨੋਵਿਗਿਆਨਕ ਗੈਬਰੀਏਲ ਕਲਰਕ ਦਾ ਜਨਮ।
- 1930– ਪੰਜਾਬ ਦਾ ਮਸ਼ਹੂਰ ਹਾਸਰਸ ਲੇਖਕ, ਚਾਚਾ ਚੰਡੀਗੜ੍ਹੀਆ ਡਾ. ਗੁਰਨਾਮ ਸਿੰਘ ਤੀਰ ਦਾ ਜਨਮ।
- 1930– ਭਾਰਤੀ ਲੇਖਕ ਅਤੇ ਸਮਾਜਿਕ ਕਾਰਕੁਨ ਕਿਸ਼ਨ ਪਟਨਾਇਕ ਦਾ ਜਨਮ।
- 1934– ਭਾਰਤ ਰਤਨ ਨਾਲ ਸਨਮਾਨਿਤ ਰਸਾਇਣ ਵਿਗਿਆਨੀ ਪ੍ਰੋ. ਸੀ. ਐਨ. ਆਰ. ਰਾਓ ਦਾ ਜਨਮ।
- 1936– ਨਾਵਲ ਅਤੇ ਲਘੂ ਕਹਾਣੀਆਂ ਦੀ ਭਾਰਤੀ ਕੰਨੜ ਲੇਖਿਕਾ ਸਾਰਾ ਅਬੂਬਕਰ ਦਾ ਜਨਮ।
- 1940– ਪਾਕਿਸਤਾਨ ਅਤੇ ਮਸ਼ਹੂਰ ਫਿਲਮ ਅਭਿਨੇਤਾ ਨੀਲੋ ਦਾ ਜਨਮ।
- 1943 – ਭਾਰਤੀ ਫ਼ਿਲਮ ਨਿਰਦੇਸ਼ਕ ਸਈਦ ਅਖ਼ਤਰ ਮਿਰਜ਼ਾ ਦਾ ਜਨਮ।
- 1950– ਵਰਤਮਾਨ ਦਲਿਤ ਸਾਹਿਤ ਦੇ ਪ੍ਰਤਿਨਿੱਧੀ ਰਚਨਾਕਾਰਾਂ ਓਮ ਪ੍ਰਕਾਸ਼ ਬਾਲਮੀਕੀ ਦਾ ਜਨਮ।
- 1954– ਪੰਜਾਬੀ ਲੋਕਧਾਰਾ ਲੇਖਕ ਅਤੇ ਅਧਿਆਪਨ ਡਾ. ਜੀਤ ਸਿੰਘ ਜੋਸ਼ੀ ਦਾ ਜਨਮ।
- 1969– ਭਾਰਤੀ ਸੰਸਦ 'ਤੇ ਹਮਲਾ ਕਰਨ ਦਾ ਦੋਸ਼ੀ ਅਫ਼ਜ਼ਲ ਗੁਰੂ ਦਾ ਜਨਮ।
- 1969– ਸ੍ਰੀ ਲੰਕਾ ਦੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸਨਥ ਜੈਸੂਰੀਆ ਦਾ ਜਨਮ।
- 1971– ਪਾਕਿਸਤਾਨੀ ਨਿਰਦੇਸ਼ਕ ਅਤੇ ਨਿਰਮਾਤਾ ਮੋਮਿਨਾ ਦੁਰੈਦ ਦਾ ਜਨਮ।
- 1975– ਪਾਕਿਸਤਾਨੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਬਾਬਰ ਅਲੀ ਦਾ ਜਨਮ।
- 1976– ਭਾਰਤੀ ਸੇਨਾ ਅਫਸਰ ਜੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਇਆ ਸੌਰਭ ਕਾਲੀਆ ਦਾ ਜਨਮ।
- 1983– ਅਰਮੀਨੀਆਈ-ਅਮਰੀਕੀ ਅਭਿਨੇਤਰੀ ਐਂਜੇਲਾ ਸਰਾਫਯਾਨ ਦਾ ਜਨਮ।
- 1985– ਕੇਰਲਾ, ਭਾਰਤੀ ਬਾਸਕਟਬਾਲ ਖਿਡਾਰੀ ਗੀਥੂ ਅੰਨਾ ਜੋਸ ਦਾ ਜਨਮ।
- 1985– ਕੌਮਾਂਤਰੀ ਤੈਰਾਕੀ ਖੇਡ ਮੁਕਾਬਲਿਆਂ ’ਚ 71 ਮੈਡਲ ਜਿੱਤੇ ਹਨ ਜਿਹਨਾਂ ’ਚੋਂ 39 ਵਿਸ਼ਵ ਰਿਕਾਰਡ ਹੋਲਡਰਤੈਰਾਕੀ ਦੇ ਬਾਦਸ਼ਾਹ ਮਾਈਕਲ ਫੈਲਪਸ ਨੂੰ ‘ਫਲਾਇੰਗ ਫਿਸ਼ ਮਾਈਕਲ ਫੈਲਪਸ ਦਾ ਜਨਮ।
- 1986– ਅਮਰੀਕੀ ਪੇਸ਼ਾਵਰ ਪਹਿਲਵਾਨ, ਸਾਬਕਾ ਮਾਡਲ ਐਲੀਸੀਆ ਫੌਕਸ ਦਾ ਜਨਮ।
- 1990– ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਥਿਰੁਸ਼ ਕਾਮਿਨੀ ਦਾ ਜਨਮ।
- 1997– ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਅਵਿਕਾ ਗੋਰ ਦਾ ਜਨਮ।
ਦਿਹਾਂਤ[ਸੋਧੋ]
- 1917– ਭਾਰਤੀ ਰਾਸ਼ਟਰੀ ਕਾਂਗਰਸ ਨੇਤਾ ਦਾਦਾ ਭਾਈ ਨਾਰੋਜੀ ਦਾ ਦਿਹਾਂਤ।
- 1970– ਅੰਗਰੇਜ਼ੀ ਨਾਟਕਕਾਰ, ਬਾਲ ਲੇਖਕ ਗਿਥਾ ਸੋਵਰਬੀ ਦਾ ਦਿਹਾਂਤ।
- 1979– ਭਾਰਤੀ ਕ੍ਰਿਕਟ ਅੰਪਾਇਰ ਐਮ. ਜੀ. ਵਿਜੇਯਾਸਾਰਥੀ ਦਾ ਦਿਹਾਂਤ।
- 2017– ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸਿਮੋਨ ਵੇਲ ਦਾ ਦਿਹਾਂਤ।