ਕੁਲਬੀਰ ਸਿੰਘ ਕਾਂਗ
ਕੁਲਬੀਰ ਸਿੰਘ ਕਾਂਗ | |
---|---|
ਜਨਮ | 1936 ਅੰਮ੍ਰਿਤਸਰ, ਸਾਂਝਾ ਪੰਜਾਬ |
ਮੌਤ | 1 ਨਵੰਬਰ 2008 (ਉਮਰ 71-72) ਅੰਮ੍ਰਿਤਸਰ, ਪੰਜਾਬ, ਭਾਰਤ |
ਕਿੱਤਾ | ਨਿਬੰਧਕਾਰ, ਆਲੋਚਕ |
ਰਾਸ਼ਟਰੀਅਤਾ | ਭਾਰਤੀ |
ਕਾਲ | 20 ਵੀਂ ਸਦੀ |
ਸ਼ੈਲੀ | ਲਲਿਤ ਨਿਬੰਧ |
ਕੁਲਬੀਰ ਸਿੰਘ ਕਾਂਗ (ਅੰਗਰੇਜ਼ੀ:Kulbir Singh Kaang, 1936 - 1 ਨਵੰਬਰ 2008) ਪੰਜਾਬ ਦੇ ਸਾਹਿਤ ਅਕਾਦਮੀ ਅਵਾਰਡ ਜੇਤੂ ਲੇਖਕ ਅਤੇ ਆਲੋਚਕ ਸਨ।[1] ਪੰਜਾਬੀ ਜ਼ਬਾਨ ਅਤੇ ਸਾਹਿਤ ਦੀ 48 ਤੋਂ ਜ਼ਿਆਦਾ ਸਾਲਾਂ ਤੱਕ ਸੇਵਾ ਕਰਨ ਤੋਂ ਬਾਅਦ 1 ਨਵੰਬਰ 2008 ਨੂੰ ਆਪਣੇ ਘਰ ਅੰਮ੍ਰਿਤਸਰ ਵਿਖੇ ਉਹਨਾਂ ਦੀ ਮੌਤ ਹੋ ਗਈ।[1]
ਜ਼ਿੰਦਗੀ
[ਸੋਧੋ]ਕਾਂਗ ਦਾ ਜਨਮ 1936 ਵਿੱਚ ਪਿਤਾ ਗੁਰਚਰਨ ਸਿੰਘ ਦੇ ਘਰ ਸਾਂਝੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਹੋਇਆ।[2] ਉਹਨਾਂ ਐਮ.ਏ. ਅਤੇ ਪੀ.ਐਚ.ਡੀ ਪਾਸ ਕੀਤੀਆਂ ਅਤੇ 1969 ਵਿੱਚ ਇੱਕ ਸਰਕਾਰੀ ਕਾਲਜ ਵਿੱਚ ਪ੍ਰੋਫ਼ੈਸਰ ਲੱਗ ਗਏ ਜਿੱਥੋਂ 1994 ਵਿੱਚ ਸੇਵਾ-ਮੁਕਤ ਹੋਏ।
ਕੰਮ
[ਸੋਧੋ]ਕਾਂਗ ਨੇ ਪੰਜਾਬ ਦੇ ਜਾਣੇ-ਪਛਾਣੇ ਲੇਖਕਾਂ ਦੀ ਜ਼ਿੰਦਗੀ ਅਤੇ ਕੰਮਾਂ ਉੱਪਰ ਕਈ ਕਿਤਾਬਾਂ ਛਪਵਾਈਆਂ ਜਿੰਨ੍ਹਾ ਵਿੱਚ ਤੇਜਾ ਸਿੰਘ,[3] ਬਾਵਾ ਬਲਵੰਤ[4] ਅਤੇ ਸੁਜਾਨ ਸਿੰਘ[5] ਦੇ ਨਾਂ ਸ਼ਾਮਲ ਹਨ। ਉਹਨਾਂ ਅਲੋਚਨਾ, ਲੇਖ ਅਤੇ ਸਫ਼ਰਨਾਮਿਆਂ ਇਤਿਆਦਿ ਵਿਸ਼ਿਆਂ ’ਤੇ ਦੋ ਦਰਜਨ ਤੋਂ ਜ਼ਿਆਦਾ ਕਿਤਾਬਾਂ ਪੇਸ਼ ਕੀਤੀਆਂ[2] ਅਤੇ ਪ੍ਰਿੰਸੀਪਲ ਸੁਜਾਨ ਸਿੰਘ ਅਭੀਨੰਨਦਨ ਗ੍ਰੰਥ, ਪੰਜਾਬੀ ਸੱਭਿਆਚਾਰ, ਹਾਦਸਿਆਂ ਦਾ ਮੌਸਮ ਅਤੇ ਅਮਾਮ ਬਖ਼ਸ਼ ਦੇ ਕਿੱਸੇ ਇਤਿਆਦਿ ਕਿਤਾਬਾਂ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 "Punjab mourns death of Dr Kulbir Singh Kang". PunjabNewspaper. ਨਵੰਬਰ 2, 2008. Archived from the original on ਮਾਰਚ 5, 2011. Retrieved ਅਗਸਤ 19, 2012.
{{cite news}}
: External link in
(help)|agency=
- ↑ 2.0 2.1 ਥਿੰਦ, ਕਰਨੈਰ ਸਿੰਘ, ed. (1997). ਨਿਬੰਧ ਪ੍ਰਕਾਸ਼. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ. p. 132.
- ↑ ਕਾਂਗ, ਕੁਲਬੀਰ ਸਿੰਘ (1990). Teja Singh. Makers of।ndian Literature. ਸਾਹਿਤ ਅਕਾਦਮੀ. p. 71. ISBN 81-7201-018-4.
- ↑ ਕਾਂਗ, ਕੁਲਬੀਰ ਸਿੰਘ (1998). Bawa Balwant. Makers of।ndian Literature. ਸਾਹਿਤ ਅਕਾਦਮੀ. p. 77. ISBN 81-2600-562-9.
- ↑ ਕਾਂਗ, ਕੁਲਬੀਰ ਸਿੰਘ (2003). Sujan Singh. Makers of।ndian Literature. ਸਾਹਿਤ ਅਕਾਦਮੀ. p. 53. ISBN 81-260-1742-2.