ਗਹਿਲ
ਗਹਿਲ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | www |
ਗਹਿਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਬਰਨਾਲਾ ਜ਼ਿਲ੍ਹੇ ਦੇ ਹਾਸ਼ੀਏ ’ਤੇ ਵਗਦੀ ਨਹਿਰ ਬਠਿੰਡਾ ਬ੍ਰਾਂਚ ਦੀ ਬੁਰਜੀ (ਨੰਬਰ 202500) ਦੇ ਕਿਨਾਰੇ ਵੱਸਿਆ ਪਿੰਡ ਗਹਿਲ ਸਦੀਆਂ ਪੁਰਾਣਾ ਹੈ। ਪ੍ਰੰਤੂ 1762 ਵਿੱਚ ਵਾਪਰੇ ‘ਵੱਡੇ ਘੱਲੂਘਾਰੇ’ ਦੀ ਅੰਤਿਮ ਖੂਨੀ ਝੜਪ ਗਹਿਲ ਦੀ ਝਿੜ੍ਹੀ ਵਾਲੀ ਢਾਬ ’ਤੇ ਹੋਣ ਕਰਨ ਇਹ ਪਿੰਡ ਵੀ ਸਿੱਖ ਤਵਾਰੀਖ ਦਾ ਹਿੱਸਾ ਬਣ ਕੇ ਇਤਿਹਾਸਕ ਦਰਜਾ ਹਾਸਲ ਕਰ ਚੁੱਕਾ ਹੈ। ਹਰੇਕ ਆਉਣ ਵਾਲੇ ਨੂੰ ਨਹਿਰ ਦਾ ਪੁਲ ਪਾਰ ਕਰਦਿਆਂ ਹੀ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਪ੍ਰਵੇਸ਼ ਦੁਆਰ ਇਸ ਪਿੰਡ ਤੋਂ ਜਾਣੂ ਕਰਵਾ ਦਿੰਦਾ ਹੈ।
ਇਤਿਹਾਸ
[ਸੋਧੋ]ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਸਿੱਖ ਗੁਰੀਲਾ ਸ਼ਕਤੀ ਦਾ ਨਾਸ਼ ਕਰਨ ਲਈ ਮਾਲੇਰਕੋਟਲਾ ਨੇੜਲੇ ਕੁੱਪ-ਰੋਹੀੜਾ ਵਿਖੇ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਇਕੱਤਰ ਸਿੱਖਾਂ ਉਪਰ ਹੱਲਾ ਬੋਲ ਦਿੱਤਾ। ਅਚਾਨਕ ਹਮਲਾ ਹੋਣ ਕਰਕੇ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਇਸ ਦਾ ਮੋੜਵਾਂ ਜਵਾਬ ਦਿੰਦਿਆਂ ਅਤੇ ਆਪਣੀ ਬਚਦੀ ਵਹੀਰ ਨੂੰ ਅੱਗੇ ਤੋਰਦਿਆਂ ਸਿੱਖ ਵੱਖ-ਵੱਖ ਪਿੰਡਾਂ ਤੋਂ ਹੁੰਦੇ ਅਖ਼ੀਰ ਗਹਿਲ ਦੀ ਸੰਘਣੀ ਝਿੜ੍ਹੀ ਵਾਲੀ ਢਾਬ ’ਤੇ ਪੁੱਜੇ। ਕੁਝ ਦਸਤਾਵੇਜ਼ ਦੱਸਦੇ ਹਨ ਕਿ ਹਾਕਮਾਂ ਦੇ ਜ਼ੁਲਮ ਦੇ ਡਰੋਂ ਉਦੋਂ ਪਿੰਡ ਵਾਸੀਆਂ ਨੇ ਸਿੱਖ ਯੋਧਿਆਂ ਨੂੰ ਸਹਾਰਾ ਜਾਂ ਸਹਿਯੋਗ ਦੇਣ ਦੀ ਬਜਾਏ ਬੂਹੇ ਭੇੜ ਲਏ ਸਨ। ਅਬਦਾਲੀ ਦੀ ਫੌਜ ਦੇ ਭਿਆਨਕ ਹਮਲੇ ਦਾ ਟਾਕਰਾ ਕਰਦੀ ਅਤੇ ਬਚਦੀ ਬਚਾਉਂਦੀ ਕੁਝ ਸਿੰਘ ਵਹੀਰ ਗਹਿਲ ਝਿੜ੍ਹੀ ਦੀ ਢਾਬ ’ਤੇ ਪੁੱਜ ਗਈ। ਅਬਦਾਲੀ ਹਮਲਾਵਰਾਂ ਨੇ ਮੁੜ ਹੱਲਾ ਬੋਲ ਕੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਕਤਲੇਆਮ ਇੰਨਾ ਭਿਆਨਕ ਦੱਸਿਆ ਗਿਆ ਕਿ ਢਾਬ ਦਾ ਪਾਣੀ ਇਨਸਾਨੀ ਖੂਨ ਅਤੇ ਮਿੱਝ ਦੇ ਰਲਾਅ ਨਾਲ ਸੂਹਾ ਤੇ ਗਾੜ੍ਹਾ ਹੋ ਗਿਆ ਸੀ। ਸਿੱਖ ਗੁਰੀਲਾ ਸ਼ਕਤੀ ਨੂੰ ਫ਼ਨਾਹ ਹੋਈ ਸਮਝ ਕੇ ਅੱਕੀ-ਥੱਕੀ ਅਬਦਾਲੀ ਫੌਜ ਵਾਪਸ ਪਰਤ ਗਈ। ਪਿੰਡ ਗਹਿਲ ‘ਵੱਡੇ ਘੱਲੂਘਾਰੇ’ ਦਾ ਅੰਤਿਮ ਖੂਨੀ ਸੰਘਰਸ਼ ਸਥਾਨ ਹੋ ਨਿਬੜਿਆ।
ਸਹੁਲਤਾ
[ਸੋਧੋ]ਬਾਜੇ ਕੇ ਠੁੱਲ੍ਹੇ ਦੇ ਦੋ ਬਜ਼ੁਰਗ ਭਰਾ ਖੁਆਜ਼ਾ ਦੇ ਗਹਿਲ ਸਨ। ਉਹਨਾਂ ਵਿੱਚੋਂ ਗਹਿਲ ਨੇ ਇਸ ਪਿੰਡ ਦੀ ਮੋਹੜੀ ਗੱਡੀ ਜਿਸ ਕਾਰਨ ਇਸ ਦਾ ਨਾਂ ਗਹਿਲ ਪਿਆ। ਰਕਬਾ 1572 ਏਕੜ ਅਤੇ ਅਬਾਦੀ 4166 ਦਰਜ ਹੈ। ਮਹਾਨ ਸ਼ਖ਼ਸੀਅਤਾਂ ਵਿੱਚ ਗਿਆਨੀ ਗਰਜਾ ਸਿੰਘ (1904-1977) ਸਿਰਮੌਰ ਹਨ। ਗਿਆਨੀ ਗਰਜਾ ਸਿੰਘ ਦੇ ਪਿਤਾ ਜਮਾਂਦਾਰ ਜੀਵਣ ਸਿੰਘ ਜਲ੍ਹਿਆਂਵਾਲੇ ਬਾਗ ਦੇ 13 ਅਪਰੈਲ 1919 ਦੇ ਸਾਕੇ ਦੌਰਾਨ ਫਰੰਗੀ ਦੀ ਗੋਲੀ ਨਾਲ ਜ਼ਖ਼ਮੀ ਹੋ ਕੇ 15 ਅਪਰੈਲ ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਵੱਡੇ ਭਰਾ ਬੁੱਧ ਸਿੰਘ ਦੀ ਸ਼ਹਾਦਤ 20 ਫਰਵਰੀ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਾਪਰੇ ਖੂਨੀ ਸਾਕੇ ਦੌਰਾਨ ਹੋਈ। ਆਜ਼ਾਦੀ ਸੰਗਰਾਮ ਦੌਰਾਨ ਪਿੰਡ ਗਹਿਲ ਬੱਬਰ ਅਕਾਲੀ ਬਾਬੂ ਸੰਤਾ ਸਿੰਘ ਮਾਨ ਦੀ ਛੁਪਣਗਾਹ
ਗਿਆਨੀ ਗਰਜਾ ਸਿੰਘ ਬਿਸ਼ਨ ਸਿੰਘ ਚਿੜੀਆ, ਤਾਰਾ ਸਿੰਘ, ਮਹਾਂ ਸਿੰਘ ਤੇ ਸ਼ਾਮ ਸਿੰਘ ਵੀ ਬੱਬਰ ਅਕਾਲੀ ਲਹਿਰ ਦੇ ਸਰਗਰਮ ਅੰਗ ਰਹੇ। ਸਭ ਤੋਂ ਪੁਰਾਤਨ ਡੇਰਾ ਸੰਤ ਬੀਰਮਦਾਸ ਹੈ। ਇਹ ਇਲਾਕੇ ਦਾ ਪ੍ਰਸਿੱਧ ਵਿੱਦਿਅਕ ਕੇਂਦਰ ਵੀ ਰਿਹਾ ਹੈ। ਪਿੰਡ ਗਹਿਲ ਵਿਖੇ ਪ੍ਰਾਇਮਰੀ ਤੇ ਹਾਈ ਸਕੂਲ, ਐਸਜੀਪੀਸੀ ਦੁਆਰਾ ਸੰਚਾਲਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਚੱਲ ਰਿਹਾ ਹੈ।