ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,299 ਹੈ ਅਤੇ ਕੁੱਲ 101 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (21 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਮਰਲਿਨ ਮੁਨਰੋ
ਮਰਲਿਨ ਮੁਨਰੋ
ਮਰਲਿਨ ਮੁਨਰੋ (ਜਨਮ ਸਮੇਂ ਨੋਰਮਾ ਜੀਨ ਮੋਰਟਨਸਨ; 1 ਜੂਨ 1926 – 5 ਅਗਸਤ 1962) ਅਮਰੀਕਾ ਦੇ ਹਾਲੀਵੁਡ ਫਿਲਮ ਜਗਤ ਦੀ ਇੱਕ ਪ੍ਰਸਿੱਧ ਅਭਿਨੇਤਰੀ,ਮਾਡਲ, ਅਤੇ ਗਾਇਕ ਸੀ, ਜੋ ਵੱਡੀ ਸੈਕਸ ਪ੍ਰਤੀਕ ਬਣ ਗਈ, ਅਤੇ 1950ਵਿਆਂ ਅਤੇ ਸ਼ੁਰੂ 1960ਵਿਆਂ ਦੌਰਾਨ ਅਨੇਕ ਕਾਮਯਾਬ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾਈ। ਹਾਲਾਂਕਿ ਉਸਨੂੰ ਤਕਰੀਬਨ ਇੱਕ ਦਸ਼ਕ ਲਈ ਹੀ ਫਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ, ਪਰ ਉਸ ਦੀ ਅਚਾਨਕ ਮੌਤ ਤੱਕ ਉਸ ਦੀਆਂ ਫਿਲਮਾਂ ਨੇ ਇੱਕ ਕਰੋੜ ਡਾਲਰ ਦਾ ਕਾਰੋਬਾਰ ਕੀਤਾ। ਲਾਸ ਏੰਜੇਲੇਸ ਵਿੱਚ ਪੈਦਾ ਹੋਈ ਅਤੇ ਪਲੀ ਮਰਲਿਨ ਦੇ ਬੱਚਪਨ ਦਾ ਵੱਡਾ ਹਿੱਸਾ ਅਨਾਥਾਸ਼੍ਰਮ ਵਿੱਚ ਹੀ ਬੀਤਿਆ। ਉਸ ਦਾ ਪਹਿਲਾ ਵਿਆਹ ਸੋਲਾਂ ਸਾਲਾਂ ਦੀ ਉਮਰ ਵਿੱਚ ਹੋਇਆ। ਇੱਕ ਫੈਕਟਰੀ ਵਿੱਚ ਕੰਮ ਦੇ ਦੌਰਾਨ ਇਹ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੀ, ਅਤੇ ਇਸਤੋਂ ਉਹਨੇ ਆਪਣੇ ਮਾਡਲਿੰਗ ਵਿਵਸਾਏ ਦੀ ਸ਼ੁਰੁਆਤ ਕੀਤੀ। ਉਸ ਦੀ ਮਾਡਲਿੰਗ ਨੇ ਉਸਨੂੰ ਸ਼ੁਰੁਆਤੀ ਤੌਰ ਤੇ ਦੋ ਫਿਲਮਾਂ ਵਿੱਚ ਕੰਮ ਦਵਾਇਆ। ਫਿਲਮਾਂ ਵਿੱਚ ਕੁਝ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਮਗਰੋਂ ਉਸਨੂੰ 1951 ਵਿੱਚ ਟਵੇਨਟਿਏਥ ਸੇੰਚੁਰੀ ਫਾਕਸ ਦੀ ਫਿਲਮ ਦਾ ਮੌਕਾ ਮਿਲਿਆ। ਉਸਨੂੰ ਬਹੁਤ ਹੀ ਜਲਦੀ ਪ੍ਰਸਿੱਧੀ ਹਾਸਲ ਹੋਈ ਅਤੇ ਉਸਨੇ ਹੋਰ ਕਾਮੇਡੀ ਫਿਲਮਾਂ ਕੀਤੀਆਂ। ਮਰਲਿਨ ਮੁਨਰੋ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਰਾਮਿਆਂ ਤੋਂ ਕੀਤੀ। ਉਸ ਨੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਦੀਆਂ ਫ਼ਿਲਮਾਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਈਆਂ। ਉਂਜ, ਉਸ ਨੂੰ ਸ਼ੁਰੂ ਵਿੱਚ ਛੋਟੇ ਰੋਲ ਹੀ ਮਿਲੇ। ਉਸ ਦੀ ਦੂਜੀ ਫ਼ਿਲਮ ਵਿੱਚ ਉਸ ਦਾ ਸਿਰਫ਼ 9 ਲਾਈਨਾਂ ਦਾ ਸੰਵਾਦ ਸੀ ਤੇ ਉਹ ਵੇਟਰ ਬਣੀ ਸੀ। 1948 ਵਿੱਚ ਆਈ ਫ਼ਿਲਮ ‘ਸਕੂਡਾ ਹੋ ਸਕੂਡਾ ਹੇ’ ਵਿੱਚ ਉਸ ਦਾ ਸਿਰਫ਼ ਇੱਕ ਲਾਈਨ ਦਾ ਸੰਵਾਦ ਸੀ।

ਅੱਜ ਇਤਿਹਾਸ ਵਿੱਚ 1 ਜੂਨ

1 ਜੂਨ:

ਨਰਗਿਸ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਮਈ1 ਜੂਨ2 ਜੂਨ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਨਿਉ ਗਿਨੀ ਦਾ ਦੱਖਣੀ ਜੰਗਲ ਵਿੱਚ ਪਾਇਆ ਜਾਣ ਵਾਲਾ ਕਬੂਤਰ ਜੋ 75 ਸਮ ਤੱਕ ਲੰਬਾ ਹੁੰਦਾ ਹੈ।

ਤਸਵੀਰ: Luc Viatour


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।