ਸਮੱਗਰੀ 'ਤੇ ਜਾਓ

ਦ ਬਲੈਕ ਪ੍ਰਿੰਸ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਬਲੈਕ ਪ੍ਰਿੰਸ
ਫਿਲਮ ਦਾ ਪੋਸਟਰ
ਨਿਰਦੇਸ਼ਕਕਵੀ ਰਾਜ
ਨਿਰਮਾਤਾBrillstein Entertainment Partners Kavi Raz Jai Khanna, Jasjeet Singh, Sherry Hundal.
ਸਿਤਾਰੇ
  • ਸਤਿੰਦਰ ਸਰਤਾਜ਼
  • ਆਮੰਡਾ ਰੂਟ
  • ਜੈਸਨ ਫਲੈਮਿੰਗ
  • ਅਤੁਲ ਸ਼ਰਮਾ
  • ਰੂਪ ਮੈਗਨ
ਸਿਨੇਮਾਕਾਰਅਰਾਨ ਸੀ. ਸਮਿੱਥ
ਸੰਗੀਤਕਾਰਜਾੱਰਜ ਕੇਲਿਸ
ਦੇਸ਼ਭਾਰਤ, ਇੰਗਲੈਂਡ ਅਤੇ ਅਮਰੀਕਾ
ਭਾਸ਼ਾਵਾਂਪੰਜਾਬੀ, ਹਿੰਦੀ ਤੇ ਅੰਗਰੇਜ਼ੀ
ਬਜ਼ਟ5 ਮਿਲੀਅਨ ਡਾੱਲਰ

ਦਿ ਬਲੈਕ ਪ੍ਰਿੰਸ(ਫ਼ਿਲਮ) ਮਹਾਰਾਜਾ ਦਲੀਪ ਸਿੰਘ ਦੀ ਜੀਵਨ 'ਤੇ ਅਧਾਰਿਤ ਹੈ। ਇਹ ਫ਼ਿਲਮ ਹਾੱਲੀਵੁੱਡ ਪੱਧਰ ਦੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਹਾੱਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਕਵੀ ਰਾਜ ਨੇ ਕੀਤਾ ਹੈ। ਫ਼ਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਵਿਕਟੋਰੀਆ ਦੀ ਜ਼ਿੰਦਗੀ ਦੇ ਨਾਲ-ਨਾਲ 'ਮਹਾਰਾਜਾ ਦਲੀਪ ਸਿੰਘ' ਦੇ ਸੰਘਰਸ਼ ਨੂੰ ਦਿਖਾਇਆ ਹੈ। ਅਸਲ ਵਿੱਚ ਇਹ ਫ਼ਿਲਮ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉਪਰ ਅਧਾਰਿਤ ਸੱਚੀ ਕਹਾਣੀ ਨਾਲ ਸਬੰਧਤ ਹੈ ਜਿਨ੍ਹਾਂ ਜਨਮ ਸੰਨ 1838 ਵਿੱਚ ਹੋਇਆ ਸੀ ਅਤੇ ਬਚਪਨ ਵਿੱਚ ਹੀ ਉਸ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਉਸ ਨੂੰ ਬਚਪਨ ਵਿੱਚ ਹੀ ਤਖ਼ਤ ਤੋਂ ਲਾਹ ਦਿੱਤਾ ਗਿਆ ਅਤੇ ਉਸ ਦੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੀ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ ਰਾਜ ਤੋਂ ਵਾਂਝਾ ਕਰਕੇ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿੱਚ ਮਿਲਾ ਲਿਆ ਗਿਆ। ਸਿਆਸੀ ਉਥਲ ਪੁਥਲ ਅਤੇ ਖਾਨਾਜੰਗੀ ਵਿੱਚ ਉਸ ਦੇ ਸਾਹਮਣੇ ਉਸ ਦੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਨਾਬਾਲਗ ਉਮਰੇ ਹੀ ਇੰਗਲੈਂਡ ਭੇਜ ਦਿੱਤਾ ਗਿਆ ਤੇ ਉਸ ਦਾ ਭਵਿੱਖ ਬਾਰੇ ਉਸ ਨੂੰ ਕੋਈ ਖਾਹਿਸ਼ ਨਹੀਂ ਪੁੱਛੀ ਗਈ। ਮਹਾਰਾਜਾ ਦਲੀਪ ਸਿੰਘ ਭਾਵੇਂ ਕੁਝ ਗੱਲਾਂ ਅਤੇ ਹਲਾਤਾਂ ਤੋਂ ਹਾਰ ਗਿਆ ਪਰ ਉਹ ਆਪਣੀ ਪਛਾਣ ਲਈ ਲੜਿਆ। ਮਹਾਰਾਜਾ ਦਲੀਪ ਦਿੰਘ ਦੀ ਮੌਤ ਪੈਰਿਸ(ਫ਼ਰਾਂਸ) ਦੇ ਇੱਕ ਹੋਟਲ 'ਚ ਜ਼ਿੰਦਗੀ ਨਾਲ ਲੜਦੇ ਹੋਏ ਹੋਈ।[1][2]

ਗੋਂਦ(ਪਲਾਟ)

[ਸੋਧੋ]

'ਦਿ ਬਲੈਕ ਪ੍ਰਿੰਸ' ਉਸ ਨਾਬਾਲਗ ਬੱਚੇ ਦੀ ਕਹਾਣੀ ਹੈ ਜਿਸ ਨੂੰ ਬਚਪਨ ਵਿੱਚ ਉਸ ਦੀ ਮਾਂ ਤੋਂ ਵੱਖ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਜਬਰਦਸਤੀ ਉਸ ਨੂੰ ਇੰਗਲੈਂਡ ਭੇਜਿਆ ਗਿਆ। ਸੰਨ 1854 ਵਿੱਚ ਦਲੀਪ ਸਿੰਘ ਦੇ ਲੰਡਨ ਵਿੱਚ ਪਹੁੰਚਣ ਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦ ਉਹ ਇੱਕ ਇਸਾਈ ਦੇ ਤੌਰ ਤੇ ਸਾਹਮਣੇ ਆਉਂਦਾ ਹੈ। ਮਹਾਰਾਣੀ ਵਿਕਟੋਰੀਆ ਅਤੇ ਉਸ ਦੇ ਸਾਥੀ ਪ੍ਰਿੰਸ ਐਲਬਰਟ ਦੇ ਨੇੜੇ ਹੁੰਦਿਆਂ ਉਸ ਕੋਲ ਸਾਰੀਆਂ ਸੁਖ ਸਹੂਲਤਾਂ ਹਨ, ਪਰ ਦਲੀਪ ਸਿੰਘ ਨਾ ਹੀ ਖੁਸ਼ ਹੈ ਤੇ ਨਾ ਉਸ ਨੂੰ ਤਸੱਲੀ ਹੈ। ਇੰਗਲੈਂਡ ਇਸ ਨੌਜਵਾਨ ਦਾ ਅਸਲੀ ਘਰ ਨਹੀਂ ਹੈ। ਆਪਣੇ ਅਤੀਤ ਅਤੇ ਬਚਪਨ ਦੀਆਂ ਯਾਦਾਂ ਵਿੱਚ ਖੋਇਆ ਉਹ ਆਪਣੀ ਅਸਲੀ ਪਛਾਣ ਦੀ ਖੋਜ ਵਿੱਚ ਭਟਕ ਰਿਹਾ ਹੈ। ਇੱਥੋਂ ਤੱਕ ਕਿ ਉਸ ਦਾ ਵਿਆਹ ਹੋਣ ਅਤੇ ਪਰਿਵਾਰਕ ਜੀਵਨ ਵਿੱਚ ਰੁੱਝ ਜਾਣ ਦੇ ਬਾਵਜੂਦ ਉਹ ਆਪਣਾ ਖੁੱਸਿਆ ਰਾਜ ਭਾਗ ਮੁੜ ਹਾਸਲ ਕਰਨ ਮੁੜ ਆਪਣੇ ਲੋਕਾਂ ਵਿੱਚ ਜਾਂਦਾ ਹੈ। ਜਿਉਂ ਜਿਉਂ ਕਹਾਣੀ ਦੀਆਂ ਪਰਤਾਂ ਖੁਲ੍ਹਦੀਆਂ ਹਨ, ਸਾਨੂੰ ਪਤਾ ਲਗਦਾ ਹੈ ਕਿਵੇਂ ਉਹ ਦੁਬਾਰਾ ਆਪਣੀ ਮਾਂ ਮਹਾਰਾਣੀ ਜਿੰਦਾਂ ਨੂੰ ਮਿਲਦਾ ਹੈ। ਉਹ ਉਸ ਨੂੰ ਉਸ ਦੇ ਅਤੀਤ ਬਾਰੇ ਦਸਦੀ ਹੈ ਅਤੇ ਮੁੜ ਆਪਣੀ ਸਲਤਨਤ ਹਾਸਲ ਕਰਨ ਲਈ ਪ੍ਰੇਰਦੀ ਹੈ। ਦਲੀਪ ਸਿੰਘ ਇੱਕ ਖਤਰਨਾਕ ਯਾਤਰਾ, ਜੋ ਕਿ ਬਿਲਕੁਲ ਨਾਮੁਮਕਿਨ ਲਗਦੀ ਹੈ, ਤੈਅ ਕਰਨ ਲਈ ਦ੍ਰਿੜ੍ਹ ਹੌਂਸਲਾ ਵਿਖਾਉਂਦਾ, ਉਮੀਦ ਛੱਡਣ ਤੋਂ ਇਨਕਾਰ ਕਰ ਦਿੰਦਾ ਹੈ। ਇਹ ਉਹ ਵਿਅਕਤੀ ਹੈ ਜਿਸ ਨੇ ਆਪਣੇ ਇਤਿਹਾਸ ਵਿੱਚ ਬਹੁਤ ਹੀ ਔਖੀ ਭੂਮਿਕਾ ਨਿਭਾਈ ਹੈ ਪਰ ਉਸ ਦੀ ਕਹਾਣੀ ਭੂਗੋਲਿਕ ਹੱਦ ਬੰਨੇ ਪਾਰ ਕਰ ਜਾਂਦੀ ਹੈ। ਅਖ਼ੀਰ ਉਹ ਆਪਣੀ ਤਾਕਤ ਨਾਲ ਆਪਣੀ ਜੜ੍ਹਾਂ ਅਤੇ ਹੋਣੀ ਨਾਲ ਜਾ ਮਿਲਿਆ। ਆਪਣੀ ਸਲਤਨਤ ਅਤੇ ਵਿਰਾਸਤ ਮੁੜ ਹਾਸਲ ਕਰਨ ਲਈ ਲੜਦੇ ਹੋਏ ਦਲੀਪ ਸਿੰਘ ਨੇ ਬਰਤਾਨਵੀ ਸਾਮਰਾਜ ਦੀ ਵੱਡੀ ਤਾਕਤ ਦਾ ਸਾਹਮਣਾ ਕੀਤਾ। ਮਹਾਰਾਜਾ ਦਲੀਪ ਸਿੰਘ ਭਾਵੇਂ ਕੁਝ ਗੱਲਾਂ ਅਤੇ ਹਲਾਤਾਂ ਤੋਂ ਹਾਰ ਗਿਆ ਪਰ ਉਹ ਆਪਣੀ ਪਛਾਣ ਲਈ ਲੜਿਆ। ਮਹਾਰਾਜਾ ਦਲੀਪ ਦਿੰਘ ਦੀ ਮੌਤ ਪੈਰਿਸ(ਫਰਾਂਸ) ਦੇ ਇੱਕ ਹੋਟਲ 'ਚ ਜ਼ਿੰਦਗੀ ਨਾਲ ਲੜਦੇ ਹੋਏ ਹੋਈ।[2][3] ਅਸਲ ਵਿੱਚ ਇਹ ਫ਼ਿਲਮ ਮਹਾਰਾਜਾ ਦਲੀਪ ਦਿੰਘ ਦੀ ਦੁਖਾਂਤ ਭਰੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ, ਜਿਸ ਤੋਂ ਬਹੁਤ ਲੋਕਾਂ ਨੂੰ ਪ੍ਰੇਰਣਾ ਮਿਲੀ।[3][4] ਦਲੀਪ ਸਿੰਘ ਦੀ ਇਹ ਕਹਾਣੀ 1947 ਈ: ਤੱਕ ਦੇਸ਼ ਦੀ ਅਜ਼ਾਦੀ ਲਈ ਲੋਕਾਂ ਨੂੰ ਪ੍ਰੇਰਣਾ ਦਿੰਦੀ ਰਹੀ ਹੈ।[4]

ਪਾਤਰ-ਜਗਤ/ਅਦਾਕਾਰ

[ਸੋਧੋ]

ਫ਼ਿਲਮ ਵਿੱਚ ਹਾੱਲੀਵੁੱਡ, ਬਾੱਲੀਵੁੱਡ, ਅਤੇ ਪਾਲੀਵੁੱਡ ਸਿਨਮਿਆਂ ਦੇ ਹੇਠ ਲਿਖੇ ਕਲਾਕਾਰਾਂ ਨੇ ਕੰਮ ਕੀਤਾ ਹੈ।

  1. ਸਤਿੰਦਰ ਸਰਤਾਜ-ਮਹਾਰਾਜਾ ਦਲੀਪ ਸਿੰਘ
  2. ਅਮੰਡਾ ਰੂਟ-ਮਹਾਰਾਣੀ ਵਿਕਟੋਰੀਆ
  3. ਸ਼ਬਾਨਾ ਆਜ਼ਮੀ-ਮਹਾਰਾਣੀ ਜ਼ਿੰਦਾ
  4. ਜੈਸਨ ਫਲੈਮਿੰਗ-ਡਾ. ਲੌਗਿਨ
  5. ਕੀਥ ਡਫੀ-ਕੇਸੀ
  6. ਡੇਵਿਡ ਐਸੈਕਸ- ਕੋਲੋਨੀਅਲ ਹਰਬਨ
  7. ਰੂਪ ਮੈਗਨ-ਅਰੂਰ ਸਿੰਘ
  8. ਅਮੀਤ ਚਨਾ-ਅਜਿਜ਼-ਉਦ-ਦੀਨ
  9. ਜੋਅ ਇਗਨ -ਇਸ਼ਾਰਸ ਰਿਬਲ
  10. ਮਧੂਰਿਮਾ ਤੁਲੀ-ਨੌਜਵਾਨ ਮਹਾਰਾਣੀ ਜ਼ਿੰਦਾ
  11. ਅਤੁਲ ਸ਼ਰਮਾ-ਹੋਟਲ ਮਨੈਜਰ
  12. ਰਣਜੀਤ ਸਿੰਘ ਸ਼ੌਬ-ਠਾਕੁਰ ਸਿੰਘ
  13. ਜੋਬਨਪ੍ਰੀਤ ਸਿੰਘ-ਹੀਰਾ ਸਿੰਘ
  14. ਐਮਾ ਕੈਨੀ-ਲੇਡੀ ਲੌਗਿਨ
  15. ਅਨਾ ਡਾਵਸਨ-ਲੇਡੀ ਇਨ ਵੇਟਿੰਗ
  16. ਡੇਵਿਡ ਮੈਸੀ-ਅਸ਼ਾਸਿਨ ਸੋਲਡਰ(ਕਾਤਲ ਫੌਜੀ)
  17. ਹਰਮੀਤ ਸਿੰਘ ਹੇਅਰ-ਸਿੱਖ ਫੌਜੀ
  18. ਜੌਨ ਨੇਵੀਲ- ਸ਼ਾਹੀ ਮਹਿਮਾਨ
  19. ਲਿਉਡੋਨ ਓਗਬੋਰਨ-ਸਰ ਓ'ਬੂਟਨ

ਸੰਗੀਤ

[ਸੋਧੋ]

ਜੌਰਿਜ ਕੇਲਿਸ ਨੇ ਫ਼ਿਲਮ ਦਾ ਓਰਿਜਨਲ ਸੰਗੀਤ ਦਿੱਤਾ। ਉਹ ਸਾਈਪ੍ਰਸ ਵਿੱਚ ਅਮੀਰ ਸੰਗੀਤਕ ਵਾਤਾਵਰਨ 'ਚ ਵੱਡਾ ਹੋਇਆ। ਉਸ ਦੀ ਮਾਂ ਨੇ ਖੁਦ ਨੂੰ ਪਿਆਨੋਵਾਦਕ ਅਤੇ ਓਪੇਰਾ ਗਾਇਕਾ ਦੇ ਤੌਰ 'ਤੇ ਪ੍ਰਪੱਕ ਕੀਤਾ ਅਤੇ ਖੁਦ ਨੂੰ ਰਿਕਾਰਡਿੰਗ ਆਰਟਿਸਟ ਦੇ ਕਈ ਪੱਖਾਂ 'ਚ ਮਾਹਿਰ ਕੀਤਾ। ਕੇਲਿਸ ਦੇ ਦਾਦਾ ਨੇ ਉਸ ਨੂੰ ਵਾਇਲਨ ਦਾ ਪਹਿਲਾਂ ਪਾਠ ਪੜ੍ਹਾਇਆ। ਜਾੱਰਜ ਕੇਲਿਸ ਨੇ ਅੱਠ ਸਾਲ ਦੀ ਉਮਰ ਤੋਂ ਪਿਆਨੋ ਵਜਾਉਣਾ ਸਿੱਖਿਆ ਅਤੇ ਪਹਿਲੇ ਦਸ ਸਾਲ ਇਸ ਸਭ ਤੋਂ ਭੱਜਣ ਰਹਿਣ ਉਪਰੰਤ ਉਸ ਨੇ ਆਪਣਾ ਧਿਆਨ ਸੁਤੰਤਰ-ਸੰਗੀਤ ਵੱਲ ਮੋੜਿਆ, ਜਿਸ 'ਚ ਵਜਾਉਣ ਲਈ ਭਾਰੀ ਬੈਂਡ ਅਤੇ ਜੈਜ਼ ਸੈਕਸੋਫ਼ੋਨ ਸਨ।

ਨਿਦੇਸ਼ਸ਼ਨ ਅਤੇ ਨਿਰਮਾਤਾ

[ਸੋਧੋ]

ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਕਵੀ ਰਾਜ ਨੇ ਕੀਤਾ ਹੈ ਅਤੇ ਫ਼ਿਲਮ ਦੇ ਪ੍ਰੋਡਿਊਸਰ "ਕਵੀ ਰਾਜ" ਅਤੇ "ਜੈ ਖੰਨਾ" ਹਨ। "ਜਸਜੀਤ ਸਿੰਘ" ਅਤੇ "ਸ਼ੈਰੀ ਹੁੰਦਲ" ਫ਼ਿਲਮ ਦੇ ਐਗਜੈਕਟਿਵ ਪ੍ਰੋਡਿਊਸਰ ਹਨ।

ਗੀਤ

[ਸੋਧੋ]

"ਦਿ ਬਲੈਕ ਪ੍ਰਿੰਸ" ਫ਼ਿਲਮ ਵਿੱਚ ਹੇਠ ਲਿਖੇ ਗੀਤ ਮਕਬੂਲ ਹਨ।

  1. ਚੰਨਾ-ਇਹ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਦੀ ਪੇਸ਼ਕਾਰੀ ਕਰਦਾ ਗੀਤ ਹੈ।
  2. ਵਾਰ-ਹਰੀ ਸਿੰਘ ਨਲੂਆ-ਇਹ ਪ੍ਰੇਰਣਾ ਦੇਣ ਵਾਲਾ ਗੀਤ(ਅਸਲ 'ਚ ਵਾਰ) ਹੈ। ਇਸ ਦੇ ਗਾਉਣ ਦੇ ਢੰਗ ਨਾਲ ਸਰਤਾਜ਼ ਨੇ ਨਵਾਂ ਤਜ਼ਰਬਾ ਕੀਤਾ ਹੈ।
  3. ਮਿੱਤਰ ਪਿਆਰੇ ਨੂੰ-ਲਿਖਾਰੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗਾਇਕ-ਸਤਿੰਦਰ ਸਰਤਾਜ਼, ਸੰਗੀਤ-"ਸਾਗਾ ਮਿਉਜ਼ਿਕ।"
  4. ਬੀਤ ਜਾਣੀਆਂ-ਗਾਇਕ-ਸਤਿੰਦਰ ਸਰਤਾਜ਼ ਅਤੇ ਡੀ ਅਜੈਈ।
  5. ਦਰਦਾਂ ਦਾ ਦੇਸ਼-ਗਾਇਕ ਸਤਿੰਦਰ ਸਰਤਾਜ਼, ਸੰਗੀਤ-ਸਾਗਾ ਮਿਉਜ਼ਿਕ।

ਕੌਸਟਿਉਮ-ਕਾਸਟ(ਪੋਸ਼ਾਕ ਨਿਰਮਾਣਕਾਰ)

[ਸੋਧੋ]

ਦਿ ਬਲੈਕ ਪ੍ਰਿੰਸ ਫ਼ਿਲਮ ਦੀਆਂ ਪੁਸ਼ਾਕਾਂ ਵੱਖ-ਵੱਖ ਮਾਹਿਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਸ ਵਿੱਚ ਲੈਸਟਰ ਦੀ "ਅਰਿੰਦਰ ਕੌਰ ਭੁੱਲਰ" ਖ਼ਾਸ ਤੌਰ ਤੇ ਸ਼ਾਮਿਲ ਹੈ, ਜੋ ਮੂਲ ਰੂਪ 'ਚ ਪੰਜਾਬੀ ਹੈ। ਅਰਿੰਦਰ ਕੌਰ ਦਾ ਲੈਸਟਰ(ਇੰਗਲੈਂਡ ਵਿੱਚ 'ਸੋਅਰ' ਨਦੀ ਦੇ ਕੰਢੇ ਵਸਿਆ ਸ਼ਹਿਰ) ਦੇ ਇੱਕ ਮਸ਼ਹੂਰ ਬਜ਼ਾਰ "ਬੈਲਗਰੇਵ ਰੋਡ" 'ਤੇ ਆਪਣੀ ਦੁਕਾਨ ਹੈ। ਅਰਿੰਦਰ ਕੌਰ ਭੁੱਲਰ ਅਨੁਸਾਰ, 'ਉਸਨੂੰ ਫ਼ਿਲਮ ਦੀ ਸਟਾਰ-ਕਾਸਟ ਨਾਲ ਨੇੜਿਉਂ ਮਿਲਣ ਦਾ ਮੌਕਾ ਮਿਲਿਆ। ਪੁਸ਼ਾਕਾਂ ਲਈ ਉਸਨੇ ਭਾਰਤ ਜਾ ਕੇ ਖੋਜ ਉਪਰੰਤ ਪੁਸ਼ਾਕਾਂ ਤਿਆਰ ਕਰਨ ਲਈ ਕੱਪੜੇ ਦੀ ਭਾਲ ਕੀਤੀ। " ਅਰਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਖੁਸ਼ੀ ਹੈ ਕਿ ਉਸਦਾ ਨਾਂ ਵੀ ਫਿਲ਼ਮ ਦੀ ਕਾਸਟਿੰਗ ਵਿੱਚ ਸ਼ਾਮਿਲ ਕੀਤਾ ਗਿਆ।[5]

ਪਰਦਾਪੇਸ਼ੀ(ਰਿਲੀਜ਼)

[ਸੋਧੋ]

ਦਿ ਬਲੈਕ ਪ੍ਰਿੰਸ ਫ਼ਿਲਮ ਇੰਗਲੈਂਡ ਦੇ ਕਾਨ ਫ਼ਿਲਮ ਫੈਸਟੀਵਲ ਵਿੱਚ 3 ਮਾਰਚ, 2017 ਨੂੰ ਪਰਦੇ 'ਤੇ ਦਿਖਾਈ ਅਤੇ ਬਾਕੀ ਦੁਨੀਆ ਭਰ ਵਿੱਚ 21 ਜੁਲਾਈ 2017 ਨੂੰ ਪਰਦਾਪੇਸ਼ੀ ਕੀਤੀ ਗਈ।[6] "ਦਿ ਬਲੈਕ ਪ੍ਰਿੰਸ" ਫ਼ਿਲਮ ਦੋ ਪ੍ਰਮੁੱਖ ਭਾਸ਼ਾਵਾਂ ਹਿੰਦੀ ਅਤੇ ਪੰਜਾਬੀ ਵਿੱਚ ਖ਼ਾਸ ਤੌਰ 'ਤੇ 'ਡੱਬ' ਕੀਤੀ। ਇਹ ਫ਼ਿਲਮ ਸੰਸਾਰ ਭਰ ਵਿੱਚ ਹੇਠ ਲਿਖੀਆਂ ਸਕਰੀਨਾਂ(ਪਰਦੇ) 'ਤੇ ਰਿਲੀਜ਼ ਕੀਤੀ ਗਈ। ਜਿਵੇਂ,

  1. ਭਾਰਤ-250-300
  2. ਯੂ.ਐਸ.ਏ.-62
  3. ਕੈਨੇਡਾ-22
  4. ਯੂਨਾਈਟਡ ਕਿੰਗਡਮ-42
  5. ਆਸਟਰੇਲੀਆ-30
  6. ਨਿਊਜ਼ੀਲੈਂਡ-6
  7. ਹੋਰ (30 ਸਕਰੀਨਜ਼)

ਪੁਰਸਕਾਰ

[ਸੋਧੋ]
  1. ਅਕੌਲੇਡ ਕੰਪੀਟੀਸ਼ਨ-2017 – ਜੇਤੂ
  2. ਐਕਸੀਲੈਂਸ ਫ਼ਿਲਮ ਦਾ ਪੁਰਸਕਾਰ-ਕਵੀ ਰਾਜ(ਨਿਰਦੇਸ਼ਕ/ਨਿਰਮਾਤਾ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ) – ਜੇਤੂ
  3. ਮੈਰਿਟ ਲੀਡ ਦਾ ਪੁਰਸਕਾਰ – ਸਤਿੰਦਰ ਸਰਤਾਜ(ਅਦਾਕਾਰ), ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ)- ਜੇਤੂ
  4. ਸਰਬੋਤਮ ਸ਼ੋਅ ਫ਼ੀਚਰ ਫ਼ਿਲਮ- ਕਵੀ ਰਾਜ (ਨਿਰਦੇਸ਼ਕ/ਨਿਰਮਾਤਾ)।
  5. ਲਾਸ ਏਂਜਲਸ ਫ਼ਿਲਮ ਪੁਰਸਕਾਰ 2017ਜੇਤੂ
  6. ਜਿਊਰੀ ਪੁਰਕਾਰ(ਸਰਬੋਤਮ ਓਰਿਜ਼ਨਲ ਸਟੋਰੀ) – ਕਵੀ ਰਾਜ(ਨਿਰਦੇਸ਼ਕ/ਨਿਰਮਾਤਾ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ)।
  7. ਬੈਸਟ – ਕਵੀ ਰਾਜ(ਨਿਰਦੇਸ਼ਕ/ਨਿਰਮਾਤਾ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ)।
  8. ਸਰਬੋਤਮ ਅਦਾਕਾਰਾ – ਸ਼ਬਾਨਾ ਆਜ਼ਮੀ (ਅਦਾਕਾਰਾ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ)।
  9. ਸਰਬੋਤਮ ਸਿਨਮੈਟੌਗ੍ਰਾਫ਼ੀ – ਅਰਾਨ ਸੀ. ਸਮਿੱਥ (ਸਿਨਮੈਟੋਗ੍ਰਾਫ਼ਰ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼(ਪ੍ਰੋਡਕਸ਼ਨ ਕੰਪਨੀ)।
  10. ਮਾਨਚੈਸਟਰ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ (MANIFF) 2017 – ਜੇਤੂ
  11. ਫੈਸਟੀਵਲ ਪੁਰਸਕਾਰ– ਸਰਬੋਤਮ ਨਿਰਮਾਣ - ਕਵੀ ਰਾਜ (ਨਿਰਮਾਤਾ/ਨਿਰਦੇਸ਼ਕ) – ਜੇਤੂ
  12. ਜਿਊਰੀ(ਸਪੈਸ਼ਲ ਮੈਨਸ਼ਨ) ਆਊਟਸਟੈਂਡਿੰਗ ਪ੍ਰੋਡਕਸ਼ਨ ਡਿਜ਼ਾਇਨ– ਉਦੇਸ਼ ਦੀ ਪ੍ਰਾਪਤੀ ਲਈ ਨਾਟਾਲੇਅ ਓ' ਕਾਰਨਰ ਅਤੇ ਬੌਬੀ ਕਾਰਡੋਸੋ।
  13. ਨੋਆਇਡਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ-2017 – ਜੇਤੂ
  14. ਫੈਸਟੀਵਲ ਪੁਰਸਕਾਰ(ਸਰਬੋਤਮ ਸਿਨਮੈਟੋਗ੍ਰਾਫ਼ੀ)ਅਰਾਨ ਸੀ. ਸਮਿੱਥ (ਫੌਟੋਗ੍ਰਾਫ਼ੀ ਦਾ ਨਿਰਦੇਸ਼ਨ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼ (ਪ੍ਰੋਡਕਸ਼ਨ ਕੰਪਨੀ)।
  15. ਵਰਲਡਫੀਸਟ ਹਾਸਟਨ 2017 – ਜੇਤੂ'
  16. ਗੋਲਡ ਰੇਮੀ ਪੁਰਸਕਾਰ(ਸਰਬੋਤਮ ਪ੍ਰੋਡਕਸ਼ਨ ਡਿਜ਼ਾਇਨ) ਨਾਟਾਲੇਅ ਓ' ਕਾਰਨਰ (ਪ੍ਰੋਡਕਸ਼ਨ ਡਿਜਾਇਨਰ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼ (ਪ੍ਰੋਡਕਸ਼ਨ ਕੰਪਨੀ) – 'ਜੇਤੂ
  17. ਸ਼ਪੈਸ਼ਲ ਜਿਊਰੀ ਪੁਰਸਕਾਰ(ਸਰਬੋਤਮ ਫ਼ੀਚਰ ਫ਼ਿਲਮ) - ਕਵੀ ਰਾਜ(ਨਿਰਦੇਸ਼ਕ) ਬਰਿਲਸਟੈਨ ਐਟਰਟੇਨਮੈਂਟ ਪਾਟਨਰਸ਼ (ਪ੍ਰੋਡਕਸ਼ਨ ਕੰਪਨੀ)।

[8]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]

ਪੰਜਾਬ ਭਾਰਤੀ ਉਪ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਇੱਕ ਇਤਿਹਾਸਕ ਖੇਤਰ ਹੈ। ਇਹ ਭਾਰਤ ਅਤੇ ਪਾਕਿਸਤਾਨ ਦੇ ਆਧੁਨਿਕ ਰਾਸ਼ਟਰ ਰਾਜਾਂ ਵਿਚਕਾਰ ਵੰਡਿਆ ਹੋਇਆ ਹੈ, ਜਿਨ੍ਹਾਂ ਦੋਵਾਂ ਵਿੱਚ ਇਸ ਨਾਮ ਦੇ ਰਾਜ ਹਨ। ਭਾਰਤੀ ਰਾਜ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਵੀ ਇਤਿਹਾਸਕ ਪੰਜਾਬ ਖੇਤਰ ਦਾ ਹਿੱਸਾ ਹਨ।

  1. punjsbupfilms.com
  2. 2.0 2.1 m.hindustantimes.com
  3. 3.0 3.1 punjsbupfilms.in
  4. 4.0 4.1 first Point-www.firstpoint.com
  5. ਰੋਜ਼ਾਨਾ ਸਪੋਕਸਕਮੈਨ ਮਿਤੀ-24/07/2017,ਪੰਨਾ-10
  6. "The Black Prince on the Internet Movie Database". imdb.com. Retrieved 30 June 2017.
  7. name="blackprince">http://www.theblackprince.com/theaters/ Archived 19 July 2017[Date mismatch] at the Wayback Machine.
  8. 13 http://www.imdb.com/title/tt3962984/awards