ਕੋਟ ਸ਼ਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟ ਸ਼ਮੀਰ
ਕੋਟ ਸ਼ਮੀਰ is located in Earth
ਕੋਟ ਸ਼ਮੀਰ
ਕੋਟ ਸ਼ਮੀਰ (Earth)
ਪੰਜਾਬ ਵਿੱਚ ਕੋਟ ਸ਼ਮੀਰ ਦੀ ਸਥਿਤੀ
ਗੁਣਕ: 30°07′N 75°00′E / 30.11°N 75.00°E / 30.11; 75.00
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਬਠਿੰਡਾ
ਤਹਿਸੀਲ ਬਠਿੰਡਾ
ਉਚਾਈ 208
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)
ਪਿਨ ਕੋਡ 151001 (ਪੋਸਟ ਆਫਿਸ: ਬਠਿੰਡਾ)

ਕੋਟ ਸ਼ਮੀਰ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ। ਇਹ ਜ਼ਿਲਾ ਬਠਿੰਡਾ ਦੇ ਅਧੀਨ ਆਉਂਦਾ ਹੈ। ਇਸ ਪਿੰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪਿੰਡ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਸਮਾਂ ਠਹਿਰੇ ਸਨ ਅਤੇ ਹੁਣ ਉਸ ਥਾਂ ਦੇ ਉਪਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।[1][2] ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹ ਪਿੰਡ ਹੁਣ ਨਗਰ ਨਿਗਮ ਦੇ ਵਿੱਚ ਪੈ ਚੁੱਕਿਆ ਹੈ ਅਤੇ ਨਗਰ ਨਿਗਮ ਦੇ ਪਹਿਲੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਹਨ।[3] [4][5]

ਜਿਲ੍ਹਾ ਡਾਕਖਾਨਾ ਪਿੰਨ-ਕੋਡ ਨਜਦੀਕ ਥਾਣਾ
ਬਠਿੰਡਾ ਬਠਿੰਡਾ 151001 ਮਾਨਸਾ ਅਤੇ ਤਲਵੰਡੀ ਸਾਬੋ ਸੜਕ ਤੇ ਸਥਿਤ ਥਾਣਾ ਸਦਰ, ਬਠਿੰਡਾ

ਇਤਿਹਾਸ[ਸੋਧੋ]

ਇਸ ਪਿੰਡ ਦਾ ਨਾਮ ਇੱਕ ਸੁੰਨੀ ਮੁਸਲਮਾਨ ਸ਼ਮੀਰ ਖਾਨ ਦੇ ਨਾਮ ਤੇ ਪਿਆ। ਪਿੰਡ ਵਿੱਚ ਉਹਦੀ ਗੜੀ ਬਣੀ ਹੋਈ ਸੀ। ਇਸ ਪਿੰਡ ਦੇ ਆਲੇ-ਦੁਆਲੇ ਉਸਦੀ ਲਗਭਗ 35 ਏਕੜ ਜਮੀਨ ਸੀ। ਆਸ-ਪਾਸ ਦੇ ਪਿੰਡ ਵੀ ਇਸੇ ਪਿੰਡ ਦੀ ਜਮੀਨ ਵਿੱਚੋਂ ਬਣੇ ਹੋਏ। ਪੰਜਾਬ ਵਿੱਚ ਸਭ ਜਿਆਦਾ ਹਥਿਆਰ ਇਸ ਪਿੰਡ ਦੇ ਲੋਕਾਂ ਕੋਲ ਹਨ।

ਹਵਾਲੇ[ਸੋਧੋ]