ਸਮੱਗਰੀ 'ਤੇ ਜਾਓ

ਨਥਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਥਾਣਾ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਨਥਾਣਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਸਬ ਤਹਿਸੀਲ ਹੈਡਕੁਆਰਟਰ ਵੀ ਹੈ।[1][2]

ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ
ਸਰਕਾਰ ਸੀਨੀਅਰ ਸੈਕੰਡਰੀ ਸਕੂਲ ਨਥਾਣਾ

ਬਾਬਾ ਕਾਲੂ ਨਾਥ

[ਸੋਧੋ]

ਚਿਰੰਜੀਵੀ ਯੋਗੀ ਰਾਜ ਬਾਬਾ ਕਾਲੂ ਨਾਥ ਜੀ ਦੇ ਵਰੋਸਾਏ ਨਗਰ ਨਥਾਣਾ ਦੀ ਧਰਤੀ ਨੂੰ ਪੰਜ ਪੀਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਦਾ ਮਾਣ ਹੈ। ਮਹਿਰਾਜ ਦੀ ਇਤਿਹਾਸਕ ਜੰਗ ਫਤਹਿ ਹੋਣ ਉਪਰੰਤ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਇੱਥੇ ਪੁੱਜਣ ਉਪਰੰਤ ਪੰਜ ਪੀਰਾਂ (ਗੁਰੂ ਹਰਗੋਬਿੰਦ ਸਾਹਿਬ ਬਾਬਾ ਕਾਲੂ ਨਾਥ, ਬਾਬਾ ਕਲਿਆਣ ਦਾਸ, ਰਤਨ ਹਾਜੀ ਅਤੇ ਸਖੀ ਸੁਲਤਾਨ) ਵਿਚਕਾਰ ਗੋਸ਼ਟੀ ਹੋਈ ਸੀ। ਅਕਬਰ ਬਾਦਸ਼ਾਹ ਨੇ 440 ਸਾਲ ਪਹਿਲਾਂ 1583ਈ 'ਚ ਬਾਬਾ ਕਾਲੂ ਨਾਥ ਜੀ ਦੇ ਤਪ ਅਥਸਾਨ ਵਾਲੀ ਜਗ੍ਹਾ ਦਾ ਫੈਸਲਾ ਦੇਣ ਸਮੇਂ ਇਲਾਕੇ ਦੇ 36 ਪਿੰਡਾਂ ਦੀ ਆਮਦਨ ਵੀ ਬਾਬਾ ਕਾਲੂ ਨਾਥ ਦੇ ਆਸ਼ਰਮ ਦੇ ਨਾਮ ਕਰ ਦਿੱਤੀ ਸੀ। ਹਰਿਦੁਆਰ ਵਿਖੇ ਸੰਨਿਆਸੀਆਂ ਅਤੇ ਵੈਰਾਗੀਆਂ ਦੇ ਇੱਕ ਵਿਵਾਦ ਨੂੰ ਬਾਬਾ ਕਾਲੂ ਨਾਥ ਨੇ ਸਾਲਸੀ ਕਰਕੇ ਨਿਪਟਾ ਦਿੱਤਾ ਅਤੇ ਬਾਅਦ ਵਿੱਚ ਨਥਾਣਾ ਨਗਰ ਦੇ ਛਿੱਪਦੇ ਵੱਲ ਇੱਕ ਕੋਹ ਦੂਰੀ ਤੇ ਗੰਗਾ ਵਸਾ ਲਈ। ਅੱਜ ਕੱਲ ਇਸ ਜਗ੍ਹਾ ਦੁਆਲੇ ਗੰਗਾ ਪਿੰਡ ਵਸਿਆ ਹੋਇਆ ਹੈ। ਬਾਬਾ ਕਾਲੂ ਨਾਥ ਜੀ ਦੀ ਔਲਾਦ (ਰਮਾਣੇ) ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਅੱਜ ਤੱਕ ਇਸੇ ਅਸਥਾਨ 'ਤੇ ਜਲ ਪ੍ਰਵਾਹ ਕਰਦੇ ਹਨ। ਹਰ ਸਾਲ ਚੇਤਰ ਵਦੀ ਚੌਦਸ ਨੂੰ ਲੱਗਣ ਵਾਲੇ ਮੇਲੇ ਮੌਕੇ ਵੱਡੀ ਗਿਣਤੀ ਸ਼ਰਧਾਲੂ ਗੰਗਾ ਦੇ ਸਰੋਵਰ 'ਚ ਇਸ਼ਨਾਨ ਕਰਕੇ ਬਾਬਾ ਕਾਲੂ ਨਾਥ ਜੀ ਦੇ ਨਥਾਣਾ ਸਥਿਤ ਤਪ ਅਸਥਾਨ ਤੇ ਨਤਮਸਤਕ ਹੋਕੇ ਆਨੰਦਿਤ ਹੁੰਦੇ ਹਨ। ਸਾਰੇ ਵਰਗਾ ਦੇ ਲੋਕੀ ਸਹਿਯੋਗ ਦਿੰਦੇ ਹਨ।

ਹਵਾਲੇ

[ਸੋਧੋ]
  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state