ਸਮੱਗਰੀ 'ਤੇ ਜਾਓ

ਗੁੰਮਟੀ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁੰਮਟੀ ਕਲਾਂ
ਪਿੰਡ
ਗੁੰਮਟੀ ਕਲਾਂ
ਭਾਰਤ ਵਿੱਚ ਲੋਕੇਸ਼ਨ ਗੁੰਮਟੀ ਕਲਾਂ
ਕੋਆਰਡੀਨੇਟ 30°25′52"ਉ 75°13′14"ਪੂ / 30.42°ਉ 75.22°ਪੂ / 30.42; 75.22ਕੋਆਰਡੀਨੇਟ: 30°25′52"ਉ 75°13′14"ਪੂ / 30.42°ਉ 75.22°E / 30.42; 75.22< /span>[permanent dead link]
ਦੇਸ ਭਾਰਤ
ਪੰਜਾਬ
ਸਥਾਪਨਾ 1686
ਗੁੰਮਟੀ ਕਲਾਂ
ਵਸੋਂ

ਵਸੋਂ ਘਣਤਾ

8123.[1]

6,451;/ਕਿ ਮੀ2 (16,708

/ਵ ਮੀ)
ਐਚ ਡੀ ਆਈ increase
0.860 (ਬਹੁਤ ਉਚੀ)
ਸਾਖਰਤਾ ਦਰ 81.8.%
ਓਪਚਾਰਕ ਭਾਸ਼ਾਵਾਂ ਪੰਜਾਬੀ ਹਿੰਦੀ ਅਤੇ ਅੰਗ੍ਰੇਜ਼ੀ
ਟਾਈਮ ਜੋਨ ਈ ਐੱਸ ਟੀ (ਯੂ ਟੀ ਸੀ+05:30)
ਖੇਤਰਫਲ

ਉੱਚਾਈ

4 ਵਰਗ ਕਿਲੋਮੀਟਰ (2.5 ਵ ਮੀ)

350 ਮੀਟਰ (1,150 ਫੁੱਟ)

ਵੈੱਬਸਾਈਟ

ਗੁੰਮਟੀ ਕਲਾਂ ਇੱਕ ਇਤਿਹਾਸਕ ਪਿੰਡ ਰਾਮਪੁਰਾ ਫੂਲ ਸਬਡਵੀਜਨ ਜ਼ਿਲ੍ਹਾ ਬਠਿੰਡਾ ਵਿੱਚ ਹੈ। ਜਿਸ ਥਾਂ ਇਹ ਪਿੰਡ ਸਥਿਤ ਹੈ ਇੱਥੇ ਪਹਿਲਾ ਪਹਿਲ ਇੱਕ ਮਸ਼ਹੂਰ ਢਾਬ ਹੁੰਦੀ ਸੀ। ਇਸ ਢਾਬ ਕਿਨਾਰੇ ਗੁੰਮਟ ਨੁਮਾਂ ਇਮਾਰਤ ਤੋਂ ਹੀ ਇਹ ਪਿੰਡ ਅਬਾਦ ਹੋਇਆ ਜਿਥੋ ਇਸ ਪਿੰਡ ਦਾ ਨਾਮ ਗੁੰਮਟੀ ਪਿਆ। ਇਹ ਪਿੰਡ ਰਾਮਪੁਰਾ ਫੂਲ ਤੋਂ ਦਸ ਮੀਲ ਉਤਰ ਵੱਲ ਪਿੰਡ ਦਿਆਲਪੁਰਾ ਮਿਰਜ਼ਾ ਅਤੇ ਭਾਈ ਰੂਪਾ ਦੇ ਵਿਚਕਾਰ ਸਥਿਤ ਹੈ। ਇਸ ਪਿੰਡ ਦਾ ਨਾਮ ਇਸ ਪਿੰਡ ਦੇ ਸਥਾਨ 'ਤੇ ਪਹਿਲਾਂ ਤੋਂ ਮੌਜੂਦ ਇੱਕ ਮਸ਼ਹੂਰ ਢਾਬ ਦੇ ਕਿਨਾਰੇ ਬਣੀ ਗੁੰਬਦ ਵਰਗੀ ਇਮਾਰਤ ਤੋਂ ਪਿਆ ਹੈ। ਪਿੰਡ ਨੇੜੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਜੀ ਸ਼ਸ਼ੋਬਿਤ ਹੈ।

ਬੰਸਾਵਲੀ
Entrance of Govt. Senior Secondary School Gumti kalan (Bathinda)

ਇਤਿਹਾਸ

[ਸੋਧੋ]

ਪਿੰਡ ਗੁੰਮਟੀ ਕਲਾਂ ਦਾ ਸਬੰਧ ਫੂਲਕੀਆ ਰਿਆਸਤ ਨਾਲ ਹੈ, ਇਸ ਪਿੰਡ ਦੀ ਨੀਂਹ 17ਵੀਂ ਸਦੀ ਵਿੱਚ ਰੱਖੀ ਗਈ ਮੰਨੀ ਜਾਂਦੀ ਹੈ, ਇੱਥੇ ਸਿੱਧੂ ਬਰਾੜ ਗੋਤ ਦੇ ਲੋਕ ਵਸਦੇ ਹਨ ਜਿਨਾਂ ਨੂੰ ਲੋਢਘਰੀਏ ਵੀ ਕਿਹਾ ਜਾਂਦਾ ਹੈ, "ਲੋਢਘਰੀਏ" ਦਾ ਮਤਲਬ ਹੈ "ਛੋਟੇ ਘਰ" ਤੋਂ, ਅਸਲ ਵਿੱਚ ਪਿੰਡ ਗੁੰਮਟੀ ਕਲਾ ਦੇ ਰਹਿਣ ਵਾਲੇ ਬਾਬੇ ਫੁਲ ਦੀ ਛੋਟੀ ਔਲਾਦ ਵਿਚੋਂ ਹਨ, ਅਤੇ ਇਹਨਾਂ ਦਾ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਦੇ ਭੱਟੀ ਰਾਜ ਘਰਾਣੇ ਦਾ ਹੈ, ਇਹ ਭੱਟੀ ਰਾਜ ਘਰਾਣਾ ਪੰਜਾਬ ਆਕੇ ਸਿੱਧੂ ਦੀ ਔਲਾਦ ਕਹਾਈ, ਸਿੱਧੂ ਰਾਜਾ ਜੇਸਲ ਦੀ 7ਵੀਂ ਪੀੜ੍ਹੀ ਵਿਚੋਂ ਸੀ, ਸਿੱਧੂ ਦੇ ਚਾਰ ਪੁੱਤਰ ਸਨ ਜਿਹਨਾਂ ਵਿਚੋਂ ਇਕ ਧਾਰ ਸੀ ਜਿਸ ਨੇ ਕੈਂਥਲ ਅਤੇ ਅਰਨੋਲੀ ਪਰਿਵਾਰ ਦੀ ਨੀਂਹ ਰੱਖੀ ਸੀ, ਜੋ ਅੱਜ ਵੀ ਹੈ, ਸਿੱਧੂ ਤੋਂ ਅੱਗੇ ਚੌਥੀ ਪੀੜ੍ਹੀ ਵਿਚ ਸਿਤਰਾਓ ਹੋਇਆ ਜਿਸ ਦੇ ਇਕ ਪੁੱਤਰ ਨੇ ਆਟਾਰੀ ਪਰਿਵਾਰ ਵਸਾਇਆ ਸੀ, ਸਿਤਰਾਓ ਤੋਂ ਅੱਗੇ ਛੇਵੀਂ ਪੀੜ੍ਹੀ ਵਿਚ ਬਰਾੜ ਹੋਇਆ ਜਿਸ ਦੇ ਇਕ ਪੁੱਤਰ ਨੇ ਫਰੀਦਕੋਟ ਅਤੇ ਕੋਟਕਪੂਰਾ ਪਰਿਵਾਰ ਵਸਾਇਆ ਸੀ, ਉਸ ਸਮੇਂ ਤੋਂ ਹੀ ਇਹਨਾਂ ਨੂੰ ਸਿੱਧੂ ਬਰਾੜ ਕਿਹਾ ਜਾਣ ਲੱਗਾ ਸੀ, ਬਰਾੜ ਤੋਂ ਅੱਗੇ ਅਠਵੀ ਪੀੜ੍ਹੀ ਵਿੱਚ ਮਿਹਰਾਜ ਹੋਇਆ ਜਿਸਦੀ ਚੌਥੀ ਪੀੜ੍ਹੀ ਵਿੱਚ ਰੂਪ ਚੰਦ ਹੋਇਆ, ਰੂਪ ਚੰਦ ਦੇ ਪਿਤਾ ਦਾ ਨਾਮ ਮੋਹਨ ਸੀ ਜਿਸ ਦੇ ਦੋ ਪੁੱਤਰ ਰੂਪ ਚੰਦ ਤੇ ਕਾਲਾ ਸਨ, ਮੋਹਨ ਇਲਾਕੇ ਦਾ ਚੌਧਰੀ ਸੀ।

1618 ਈਸਵੀ ਵਿਚ ਮੋਹਨ ਭੱਟੀਆ ਨਾਲ ਲੜ੍ਹਦਾ ਹੋਇਆ ਮਾਰਿਆ ਗਿਆ। ਉਸਤੋਂ ਬਾਅਦ ਕਾਲਾ ਇਲਾਕੇ ਦਾ ਚੌਧਰੀ ਬਣਿਆ ਉਹ ਫੂਲ ਅਤੇ ਸੰਦਾਲੀ ਦਾ ਸਰਪ੍ਰਸਤ ਬਣਿਆ ਸੀ, ਕਾਲਾ ਇਕ ਵਾਰ ਆਪਣੇ ਭਤੀਜਿਆ (ਫੁਲ ਅਤੇ ਸੰਦਾਲੀ) ਨੂੰ ਸ੍ਰੀ ਗੁਰੂ ਹਰ ਰਾਇ ਜੀ ਪਾਸ ਲੈ ਗਿਆ, ਜਿਥੇ ਗੁਰੂ ਜੀ ਨੇ ਬਾਬੇ ਫੂਲ ਨੂੰ 'ਰਾਜ' ਦਾ ਵਰ ਦਿੱਤਾ ਸੀ ਤੇ ਇਹ ਅੱਗੇ ਜਾ ਕੇ ਸੱਚ ਹੋਇਆ ਜਦੋਂ ਪਟਿਆਲਾ, ਨਾਭਾ, ਜੀਂਦ ਰਿਆਸਤਾ ਬਣੀਆਂ। ਬਾਬੇ ਫੂਲ ਨੇ ਵੱਡੇ ਹੋ ਕੇ ਫੂਲ ਨਗਰ ਵਸਾਇਆ, ਬਾਦਸ਼ਾਹ ਸ਼ਾਹਜਹਾਂ ਨੇ ਉਸਨੂੰ ਇਲਾਕੇ ਦਾ ਚੌਧਰੀ ਬਣਾ ਦਿੱਤਾ, ਬਾਬੇ ਦੇ ਘਰ ਛੇ ਪੁੱਤਰਾਂ ਨੇ ਜਨਮ ਲਿਆ, ਵੱਡੇ ਪੁੱਤਰ ਤਿਲੋਕਾ (ਤਰਲੋਕਾ) ਅਤੇ ਰਾਮਾ ਵੱਡੀ ਪਤਨੀ ਬਾਲੀ ਦੀ ਔਲਾਦ ਸਨ ਅਤੇ ਬਾਕੀ ਚਾਰ ਛੋਟੇ ਪੁੱਤਰ ਰਘੂ, ਚੰਨੂ, ਤਖ਼ਤ ਮਲ ਅਤੇ ਝੰਡੂ ਛੋਟੇ ਪਤਨੀ ਬੀਬੀ ਰੱਜੀ ਦੀ ਔਲਾਦ ਸਨ।[2]

ਹਵਾਲੇ

[ਸੋਧੋ]
  1. "Census" (PDF). Government fo।ndia. Retrieved 16 February 2012.
  2. ਫੂਲਕੀਆ ਬੰਸਨਾਮਾ ਪਟਿਆਲਾ ਰਿਆਸਤ