ਗਹਿਰੀ ਬੁੱਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਹਿਰੀ ਬੁੱਟਰ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਗਹਿਰੀ ਬੁੱਟਰ ਪੰਜਾਬ ਦੇ ਤਹਿਸੀਲ ਅਤੇ ਜ਼ਿਲਾ ਬਠਿੰਡੇ ਦਾ ਇੱਕ ਪਿੰਡ ਹੈ।[1][2] ਇਸ ਦੀ ਅਬਾਦੀ ਮੁੱਖ ਤੌਰ 'ਤੇ ਬੁੱਟਰ ਗੋਤ ਦੇ ਜੱਟਾਂ ਦੀ ਹੈ।

ਜੁਗਰਾਫ਼ੀਆ[ਸੋਧੋ]

ਗਹਿਰੀ ਬੁੱਟਰ ਨੈਸ਼ਨਲ ਹਾਈਵੇ 64 ਤੇ ਬਠਿੰਡੇ ਤੋਂ ਕਰੀਬ 16 ਕਿਲੋਮੀਟਰ ਦੇ ਫ਼ਾਸਲੇ ਤੇ ਵਸਿਆ ਹੋਇਆ ਹੈ। ਸੰਗਤ (ਕਰੀਬ 4 ਕਿਲੋਮੀਟਰ) ਅਤੇ ਫੁੱਲੋ ਮਿੱਠੀ (ਕਰੀਬ 4 ਕਿਲੋਮੀਟਰ) ਇਸ ਦੇ ਗੁਆਂਢੀ ਪਿੰਡ ਹਨ।

ਵਸੋਂ[ਸੋਧੋ]

ਪਿੰਡ ਦੀ ਜ਼ਿਆਦਾਤਰ ਅਬਾਦੀ ਬੁੱਟਰ ਗੋਤ ਦੇ ਜੱਟਾਂ ਦੀ ਹੈ ਜਿੰਨ੍ਹਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਕੁੱਲ ਅਬਾਦੀ 3485 ਹੈ ਜਿਸ ਮੁਤਾਬਕ 588 ਘਰ, 1791 ਮਰਦ ਅਤੇ 1694 ਔਰਤਾਂ ਹਨ।

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state