ਮਹਿਮਾ ਸਰਜਾ
ਮਹਿਮਾ ਸਰਜਾ | |
|---|---|
| Interactive map of ਮਹਿਮਾ ਸਰਜਾ | |
| ਸਮਾਂ ਖੇਤਰ | ਯੂਟੀਸੀ+5:30 |
| ਵਾਹਨ ਰਜਿਸਟ੍ਰੇਸ਼ਨ | PB 03, PB 40 |
ਮਹਿਮਾ ਸਰਜਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2]
ਪਿੰਡ ਮਹਿਮਾ ਸਰਜਾ ਤਕਰੀਬਨ 375 ਵਰ੍ਹੇ ਪੁਰਾਣਾ ਤੇ ਬਹੁਤ ਵੱਡਾ ਪਿੰਡ ਹੈ। ਇੱਸ ਪਿੰਡ ਨੂੰ ਬੰਨਣ ਵਾਲੇ ਰਾਏ ਮਹਿਮੇ ਬਰਾੜ ਦੇ ਪੁੱਤ ਸਰਜੇ ਬਰਾੜ ਦੇ ਪੁੱਤ - ਪੋਤਰੇ ਸਨ। ਰਾਏ ਮਹਿਮਾ ਇੱਕ ਪ੍ਰਸਿੱਧ ਜੋਧਾ ਸੀ, ਜਿਸਨੇ ਆਪਣੇ ਭਰਾ ਹਸਨੇ ਨਾਲ ਰਲ ਕੇ ਮਾਲਵੇ ਦਿਆਂ ਭੱਟੀਆਂ ਨਾਲ ਲੜਾਈਆਂ ਲੜੀਆਂ ਅਤੇ ਬਠਿੰਡੇ ਦੇ ਉੱਤਰ-ਪੱਛਮ ਦਾ ਬਹੁਤਾ ਇਲਾਕਾ ਮੱਲਿਆ।
ਰਾਇ ਮਹਿਮੇ ਅਤੇ ਹਸਨੇ ਦੀਆਂ ਬਹਾਦਰੀਆਂ ਦੀਆਂ ਵਾਰਾਂ ਉਹਨਾਂ ਵੇਲਿਆਂ ਚ ਅਵੱਲੇ ਹੀ ਢੰਗ ਨਾਲ ਗਾਈਦੀਆਂ ਸਨ। ਇਹ ਅਵੱਲੀ ਧੁਨੀ ਗੁਰਬਾਣੀ ਵਿੱਚ "ਰਾਇ ਮਹਿਮੇ-ਹਸਨੇ ਕੀ ਧੁਨਿ" ਰਾਗ ਵਜੋਂ ਵਰਤੀ ਗਈ ਹੈ।
ਵੰਸ਼ਾਵਲੀ
ਇਸ ਵੰਸ਼ਾਵਲੀ ਵਿੱਚ ਸਿੱਧੂ-ਬਰਾੜ ਗੋਤ ਦੇ ਮੋਢੀ ਸਿਧੂ ਤੋਂ ਲੈ ਕੇ ਬਾਬੇ ਮਹਿਮੇ ਅਤੇ ਉਹਨਾਂ ਦੇ ਟੱਬਰ - ਲਾਣੇ ਤੱਕ ਲਿਖਿਆ ਹੋਵੇਗਾ।
ਸਿੱਧੂ ਰਾਵਲ - ਭੂਰ - ਬੀਰ - ਸੀਤਾ - ਜਰਥ - ਗਲ੍ਹਤ - ਮਹਿਰ - ਹਮੀਰ - ਬਰਾੜ - ਦੁੱਲ - ਬਿਨੇਪਾਲ - ਅਸਪਾਲ - ਦੁਲਚੀ - ਸਾਂਦਲ - ਤੋਲਾ - ਨੀਰ - ਮੰਝ - ਜੈਦ
ਜੈਦ ਦੇ ਚਾਰ ਪੁੱਤਰ : ਮਹਿਮਾ, ਅਬਲੂ, ਮਾਨਕ ਤੇ ਹਸਨਾ।
ਮਹਿਮੇ ਦੇ ਚਾਰ ਪੁੱਤਰ : ਸਰਜਾ, ਗਰਜਾ, ਹੰਦਾਲ ਤੇ ਜਲਾਲ।
ਸਰਜੇ ਦਾ ਇੱਕ ਪੁੱਤਰ : ਚੰਦਸੇਨ।
ਚੰਦਸੇਨ ਦੇ ਪੁਤਰ ਸੰਗਤੀਆ ਤੇ ਜਗਾ।
ਸੰਗਤੀਏ ਦੇ ਪੁੱਤ ਵਿਘਾ, ਬੈਰੋਂ, ਮੋਹਨ।
ਵਿਘੇ ਦਾ ਪੁੱਤ ਸੇਮਾ (ਸੇਮਾ ਪੱਤੀ), ਮੋਹਨ ਦਾ ਪੁੱਤ ਬੀਰਾ (ਬੀਰਾ ਪੱਤੀ), ਬੈਰੋਂ ਦਾ ਪੁੱਤ ਕਮਰਾ (ਕਮਰੇ ਦੇ ਪੁੱਤ ਜੋਧ ਤੇ ਨੌਧ)।
ਜਗੇ ਦੇ ਪੁੱਤ ਸਾਹਜਾਦਾ,ਮਾਹਣਾ।
ਮਾਹਣੇ ਦਾ ਪੁੱਤ ਸਰਦੂਲ (ਸਰਦੂਲ ਪੱਤੀ), ਸ਼ਾਹਜ਼ਾਦੇ ਦਾ ਪੁੱਤ ਨਰੰਗ (ਨਰੰਗ/ਸਰਕਾਰ ਪੱਤੀ)।
ਹਵਾਲੇ
[ਸੋਧੋ]- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ 2.0 2.1 Villages in Bathinda District, Punjab state
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |