ਜਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਲਾਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨPB 03, PB 40
ਨੇੜੇ ਦਾ ਸ਼ਹਿਰਬਠਿੰਡਾ

ਜਲਾਲ, ਭਾਰਤੀ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਰਾਮਪੁਰਾ ਫੂਲ ਦੇ ਅਧੀਨ ਆਉਂਦਾ ਹੈ।[1] ਇਹ ‘ਕਲੀਆਂ ਦਾ ਬਾਦਸ਼ਾਹ’ ਵਜੋਂ ਮਸ਼ਹੂਰ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਪਿੰਡ ਅਤੇ ਜਨਮ ਸਥਾਨ ਹੈ। ਉਸ ਦੀ ਕਬਰ ਵੀ ਇਸੇ ਪਿੰਡ ਵਿੱਚ ਹੈ।

ਇਤਿਹਾਸ[ਸੋਧੋ]

ਇਸ ਪਿੰਡ ਨੂੰ ਬਾਬਾ ਜਲਾਲ ਨੇ ਵਸਾਇਆ ਜੋ ਕਬਠਿੰਡਾ ਜ਼ਿਲ੍ਹੇ ਦੇ ਬੱਲੂੂੂਆਣਾ ਪਿੰਡ ਦਾ ਨਿਵਾਸੀ ਸੀ ਤੇ ਕੁੱਝ ਦੂਰੀ ’ਤੇ ਅਕਲੀਏ ਪਿੰਡ ਵਿਆਹਿਆ ਹੋਇਆ ਸੀ। ਬਾਬਾ ਜਲਾਲ ਨੇ ਇੱਥੋਂ ਦੇ ਸਰਦਾਰਾਂ ਨੂੰ ਹਰਾ ਦਿੱਤਾ ਤੇ ਘੋੜਾ ਫੇਰ ਕੇ ਕਬਜ਼ਾ ਕਰਕੇ ਆਪਣੇ ਨਾਂ ਦੇ ਪਿੰਡ ਦੀ ਮੋੜ੍ਹੀ ਗੱਡ ਲਈ। ਜਲਾਲ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਛੇ ਪਿੰਡ ਹੋਰ ਵਸੇ - ਭੋਡੀਪੁਰਾ, ਹਾਕਮ ਸਿੰਘ ਵਾਲਾ, ਰਾਮੂਵਾਲਾ, ਕੋਰ ਸਿੰਘ ਵਾਲਾ, ਗੁਰੂਸਰ ਤੇ ਹਮੀਰਗੜ੍ਹ । ਆਕਲੀਆ ਪਹਿਲਾਂ ਹੀ ਜਲਾਲ ਦੇ ਸਹੁਰਿਆਂ ਦਾ ਪਿੰਡ ਸੀ। ਇਸ ਤਰ੍ਹਾਂ ਇਨ੍ਹਾਂ ਸਾਰੇ ਪਿੰਡਾਂ ਨੂੰ ‘ਅੱਠ ਜਲਾਲ’ ਕਿਹਾ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਨਾ ਤੋਂ ਮੁਕਤਸਰ ਜਾਂਦੇ ਹੋਏ ਇੱਥੇ ਠਹਿਰੇ ਸਨ।

ਪਿੰਡ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਬਣਾਈ 100 ਸਾਲ ਤੋਂ ਵੀ ਪੁਰਾਣੀ ਇਲਾਕੇ ਦੀ ਇੱਕੋ ਇੱਕ ਮਸੀਤ ਹੈ। ਇੱਥੇ ਰੋਜ਼ ਨਮਾਜ਼ ਪੜ੍ਹਾਈ ਜਾਂਦੀ ਹੈ ਜਿਸਦਾ ਇੰਤਜ਼ਾਮ ਵਕਫ਼ ਬੋਰਡ ਵੱਲੋਂ ਹੈ।

ਉੱਚੇ ਚਰਿੱਤਰ ਵਾਲਾ ਡਾਕੂ ਜੰਗੀਰ ਸਿੰਘ ਇਸੇ ਪਿੰਡ ਦਾ ਨਿਵਾਸੀ ਸੀ। ਇੱਕ ਵਿਅਕਤੀ ਆਜ਼ਾਦ ਹਿੰਦ ਫੌਜ ਵਿੱਚ ਭਰਤੀ ਸੀ ਜਿਸ ਨੂੰ ਤਾਮਰ ਪੱਤਰ ਪ੍ਰਦਾਨ ਕੀਤਾ ਗਿਆ।[2]


  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. ਸਿੰਘ, ਕਿਰਪਾਲ (ਡਾ.); ਕੌਰ, ਹਰਿੰਦਰ (ਡਾ.) (2014). ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 469. ISBN 978-81-302-0271-6.