19 ਜਨਵਰੀ
ਦਿੱਖ
(ਜਨਵਰੀ ੧੯ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
19 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 19ਵਾਂ ਦਿਨ ਹੁੰਦਾ ਹੈ। ਸਾਲ ਦੇ 346 (ਲੀਪ ਸਾਲ ਵਿੱਚ 347) ਦਿਨ ਬਾਕੀ ਹੁੰਦੇ ਹਨ।[
ਵਾਕਿਆ
[ਸੋਧੋ]- 1793 – ਫ਼ਰਾਂਸ ਦਾ ਲੂਈ ਚੌਦਵਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ।
- 1839 – ਬਰਤਾਨੀਆ ਨੇ ਅਦਨ ਦੀ ਬੰਦਰਗਾਹ 'ਤੇ ਕਬਜ਼ਾ ਕਰ ਲਿਆ।
- 1908 – ਵੈਨਕੂਵਰ ਕੈਨੇਡਾ ਵਿੱਚ ਪਹਿਲਾ ਗੁਰਦਵਾਰਾ ਸ਼ੁਰੂ ਹੋਇਆ।
- 1920 – ਅਮਰੀਕਾ ਦੀ ਸੈਨੇਟ ਨੇ ਲੀਗ ਆਫ਼ ਨੇਸ਼ਨਜ਼ ਦਾ ਮੈਂਬਰ ਬਣਨ ਦਾ ਮਤਾ ਰੱਦ ਕੀਤਾ।
- 1921 – ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਮੋੜੀਆਂ।
- 1927 – ਬਰਤਾਨੀਆ ਨੇ ਚੀਨ ਵਿੱਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ।
- 1942 – ਜਾਪਾਨੀ ਫ਼ੌਜਾਂ ਨੇ ਬਰਮਾ 'ਤੇ ਹਮਲਾ ਕੀਤਾ।
- 1949 – ਕਿਊਬਾ ਨੇ ਇਜ਼ਰਾਈਲ ਨੂੰ ਮਾਨਤਾ ਦਿਤੀ।
- 1966 – ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ।
- 1975 – 6.5 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਨੁਕਸਾਨ ਹੋਇਆ।
- 1977 – ਹਰਿਦੁਆਰ ਵਿੱਚ ਕੁੰਭ ਦਾ ਮੇਲਾ; ਇੱਕ ਕਰੋੜ ਤੋਂ ਵੱਧ ਲੋਕ ਪੁੱਜੇ।
- 1983 – ਐਪਲ ਕੰਪਨੀ ਨੇ ਆਪਨੇ ਪਹਿਲੇ ਵਪਾਰਕ ਕੰਪਿਊਟਰ ਐਪਲ ਲਿਜ਼ਾ ਬਜ਼ਾਰ ਵਿੱਚ ਉਤਾਰਿਆ। ਇਹ ਗਰਾਫੀਕਲ ਯੂਜ਼ਰ ਇੰਟਰਫੇਸ ਅਤੇ ਕੰਪਿਊਟਰ ਮਾਊਸ ਨਾਲ ਆਉਣ ਵਾਲਾ ਪਹਿਲਾ ਕੰਪਿਊਟਰ ਸੀ।
- 2006 – ਸੂਰਜ ਮੰਡਲ ਦੇ ਬਾਹਰੀ ਬੌਣੇ ਗ੍ਰਹਿ ਪਲੂਟੋ ਦੀ ਵੱਲ ਨਿਊ ਹੋਰਾਇਜ਼ੰਜ਼ ਯਾਨ ਛੱਡਿਆ ਗਿਆ।
- 2010 – ਪ੍ਰੋ ਦਰਸ਼ਨ ਸਿੰਘ 'ਤੇ ਕਾਤਲਾਨਾ ਹਮਲਾ।
ਜਨਮ
[ਸੋਧੋ]- 1535 – ਮਹਾਨ ਸਿੱਖ ਔਰਤ ਬੀਬੀ ਭਾਨੀ ਦਾ ਜਨਮ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1809 – ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਐਡਗਰ ਐਲਨ ਪੋ ਦਾ ਜਨਮ।
- 1919 – ਭਾਰਤੀ ਓਲੰਪਿਅਨ ਧਰਮ ਸਿੰਘ ਦਾ ਜਨਮ।
- 1937 – ਪੰਜਾਬੀ ਗਲਪਕਾਰ, ਆਧੁਨਿਕ ਪੰਜਾਬੀ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਜਨਮ।
- 1946 – ਅੰਗਰੇਜ਼ੀ ਲੇਖਕ ਜੂਲੀਅਨ ਬਾਰਨਜ਼ ਦਾ ਜਨਮ।
ਦਿਹਾਂਤ
[ਸੋਧੋ]- 1597 – ਉਦੈਪੁਰ, ਮੇਵਾੜ ਵਿੱਚ ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਾ ਮਹਾਂਰਾਣਾ ਪ੍ਰਤਾਪ ਦਾ ਦਿਹਾਂਤ।
- 1905 – ਹਿੰਦੂ ਦਾਰਸ਼ਨਕ, ਬ੍ਰਹਮੋਸਮਾਜ ਵਿੱਚ ਸਰਗਰਮ ਧਰਮਸੁਧਾਰਕ ਦੇਬੇਂਦਰਨਾਥ ਟੈਗੋਰ ਦਾ ਦਿਹਾਂਤ।
- 1949 – ਰੂਸੀ ਲੇਖਕ ਅਲੈਗਜ਼ੈਂਡਰ ਸਰਾਫ਼ੀਮੋਵਿਚ ਦਾ ਦਿਹਾਂਤ।
- 1971 – ਰੂਸੀ ਕਵੀ ਨਿਕੋਲਾਈ ਰੁਬਤਸੋਵ ਦਾ ਦਿਹਾਂਤ।
- 1978 – ਬੰਗਾਲ ਤੋਂ ਭਾਰਤੀ ਥੀਏਟਰ ਅਤੇ ਫ਼ਿਲਮ ਸ਼ਖ਼ਸੀਅਤ ਬਿਜੋਨ ਭੱਟਾਚਾਰੀਆ ਦਾ ਦਿਹਾਂਤ।
- 1990 – ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਓਸ਼ੋ ਦਾ ਦਿਹਾਂਤ।
- 1996 – ਹਿੰਦੀ ਦਾ ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਉਪੇਂਦਰਨਾਥ ਅਸ਼ਕ ਦਾ ਦਿਹਾਂਤ।
- 2013 – ਪਾਕਿਸਤਾਨੀ ਫ਼ਿਲਮੀ ਗਾਇਕਾ ਮਿਹਨਾਜ਼ ਬੇਗਮ ਦਾ ਦਿਹਾਂਤ।