4 ਜਨਵਰੀ
ਦਿੱਖ
(ਜਨਵਰੀ ੪ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
4 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਚੌਥਾ ਦਿਨ ਹੁੰਦਾ ਹੈ। ਸਾਲ ਦੇ 361 (ਲੀਪ ਸਾਲ ਵਿੱਚ 362) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1948 – ਬਰਮਾ ਨੇ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ।
- 1958 – ਰੂਸ ਦਾ ਸਪੂਤਨਿਕ-1, ਜਿਸ ਨੂੰ 4 ਅਕਤੂਬਰ, 1957 ਨੂੰ ਛੱਡਿਆ ਗਿਆ ਸੀ, ਸੜ ਗਿਆ ਅਤੇ ਧਰਤੀ 'ਤੇ ਡਿੱਗ ਪਿਆ।
- 1970 – ਚੀਨ ਵਿੱਚ ਤੀਬਰਤਾ 7.5 ਰਿਕਟਰ ਸਕੇਲ ਦੇ ਭੂਚਾਲ ਕਾਰਨ ਘੱਟੋ ਘੱਟ 15,000 ਲੋਕ ਮਾਰੇ ਗਏ।
- 2010 – ਸੰਸਾਰ ਦੀ ਸਭ ਤੋਂ ਉੱਚੀ ਮਿਨਾਰ ਬਣਤਰ ਬੁਰਜ ਖ਼ਲੀਫ਼ਾ ਦਾ ਆਧਿਕਾਰਿਕ ਤੌਰ ਤੇ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਉਦਘਾਟਨ ਕੀਤਾ ਗਿਆ।
- 2012 – ਸਾਊਦੀ ਅਰਬ ਵਿੱਚ ਮਰਦਾਂ ਵਲੋਂ ਔਰਤਾਂ ਦੇ ਹੇਠਲੇ (ਅੰਡਰਵੀਅਰ ਅਤੇ ਬਰੇਜ਼ੀਅਰ) ਵੇਚਣ 'ਤੇ ਪਾਬੰਦੀ ਲਾ ਦਿਤੀ ਗਈ।
ਜਨਮ
[ਸੋਧੋ]- 1809 – ਨਿੱਤਰਹੀਣ ਲਈ ਬਰੇਲ ਲਿਪੀ ਦਾ ਖੋਜੀ ਲੂਈ ਬਰੇਲ ਦਾ ਜਨਮ।
- 1870 – ਗਦਰ ਲਹਿਰ ਦੇ ਮੌਢੀ ਸੋਹਣ ਸਿੰਘ ਭਕਨਾ ਦਾ ਜਨਮ।
- 1924 – ਭਾਰਤੀ ਹਿੰਦੀ ਕਵੀ ਗੋਪਾਲ ਦਾਸ ਨੀਰਜ ਦਾ ਜਨਮ।
- 1931 – ਪਾਕਿਸਤਾਨੀ ਉਰਦੂ ਸ਼ਾਇਰ ਅਹਿਮਦ ਫ਼ਰਾਜ਼ ਦਾ ਜਨਮ।
- 1952 – ਭਾਰਤ ਦੀ ਸੁਪਰੀਮ ਕੋਰਟ ਜੱਜ ਟੀ ਐਸ ਠਾਕੁਰ ਦਾ ਜਨਮ।
- 1956 – ਭਾਰਤ ਕੌਮੀਅਤ ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਕਵੀ, ਨਿਬੰਧਕਾਰ ਸਰੋਜਿਨੀ ਸਾਹੂ ਦਾ ਜਨਮ।
- 1957 – ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ।
- 1963 – ਨਾਰਵੇਈ ਮਨੋਵਿਗਿਆਨੀ, ਤੰਤੂ-ਵਿਗਿਆਨੀ ਮਾਈ-ਬ੍ਰਿਤ ਮੂਸਰ ਦਾ ਜਨਮ।
ਦਿਹਾਂਤ
[ਸੋਧੋ]- 1931 – ਭਾਰਤੀ ਦਾ ਵਿਦਵਾਨ, ਪੱਤਰਕਾਰ ਅਤੇ ਕਵੀ ਮੌਲਾਨਾ ਮੁਹੰਮਦ ਅਲੀ ਦਾ ਦਿਹਾਂਤ।
- 1941 – ਫਰੈਂਚ ਦਾਰਸ਼ਨਿਕ ਆਨਰੀ ਬਰਗਸਾਂ ਦਾ ਦਿਹਾਂਤ।
- 1960 – ਫਰਾਂਸੀਸੀ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਅਲਬੇਰ ਕਾਮੂ ਦਾ ਦਿਹਾਂਤ।
- 1965 – ਮਸ਼ਹੂਰ ਕਵੀ ਟੀ ਐਸ ਈਲੀਅਟ ਦੀ ਮੌਤ ਹੋਈ।
- 1961 – ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਐਰਵਿਨ ਸ਼ਰੋਡਿੰਗਰ ਦਾ ਦਿਹਾਂਤ।
- 1990 – ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੂੰ ਕਤਲ ਕੀਤਾ ਗਿਆ।
- 1994 – ਹਿੰਦੀ ਫਿਲਮਾਂ ਦਾ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਦਿਹਾਂਤ।
- 2011 – ਪਾਕਿਸਤਾਨੀ ਕਾਰੋਬਾਰੀ ਵਿਅਕਤੀ ਅਤੇ ਸਿਆਸਤਦਾਨ ਸਲਮਾਨ ਤਾਸੀਰ ਦਾ ਦਿਹਾਂਤ।