ਸੋਹਣ ਸਿੰਘ ਭਕਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਹਣ ਸਿੰਘ ਭਕਨਾ
Sohan Singh Bhakna.jpg
ਜਨਮ: 4 ਜਨਵਰੀ, 1870
ਮੌਤ:ਦਸੰਬਰ 1968
ਅੰਮ੍ਰਿਤਸਰ (ਭਾਰਤ)
ਰਾਸ਼ਟਰੀਅਤਾ:ਭਾਰਤ
ਭਾਸ਼ਾ:ਪੰਜਾਬੀ
ਕਿੱਤਾ:ਕ੍ਰਾਂਤੀ
ਅੰਦੋਲਨ:ਭਾਰਤ ਦਾ ਆਜ਼ਾਦੀ ਸੰਗਰਾਮ, ਭਾਰਤ ਦੀ ਕਮਿਊਨਿਸਟ ਲਹਿਰ, ਕਿਸਾਨ ਅੰਦੋਲਨ

ਬਾਬਾ ਸੋਹਣ ਸਿੰਘ ਭਕਨਾ (4 ਜਨਵਰੀ 1870– 20 ਦਸੰਬਰ 1968[1][2]) ਭਾਰਤ ਦੇ ਅਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਆਗੂ ਸੀ। ਉਹ ਗ਼ਦਰ ਪਾਰਟੀ ਦਾ ਸੰਸਥਾਪਕ ਪ੍ਰਧਾਨ ਅਤੇ ਸੰਨ 1915 ਦੇ ਗਦਰ ਅੰਦੋਲਨ ਦਾ ਪ੍ਰਮੁੱਖ ਸੂਤਰਧਾਰ ਸੀ। 1909 ਵਿੱਚ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਗਿਆ। 1913 ਵਿੱਚ, ਉਹ ਅਮਰੀਕਾ ਅਤੇ ਕਨੇਡਾ ਵਿੱਚ ਰਹਿੰਦੇ ਭਾਰਤੀਆਂ ਦੀ ਮਦਦ ਦੇ ਨਾਲ ਹਿੰਦ ਐਸੋਸੀਏਸ਼ਨ (ਜਿਸਦਾ ਨਾਮ ਬਾਅਦ ਵਿੱਚ ਪ੍ਰਸ਼ਾਂਤ ਤਟ ਦੀ ਹਿੰਦ ਐਸੋਸੀਏਸ਼ਨ (ਹਿੰਦੀ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ) ਦੀ ਸਥਾਪਨਾ ਕੀਤੀ। ਉਹ ਇਸ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਅਤੇ ਲਾਲਾ ਹਰਦਿਆਲ, ਇਸਦਾ ਸਕੱਤਰ ਬਣਿਆ।[3]

ਲਾਹੌਰ ਸਾਜਿਸ਼ ਕੇਸ ਵਿੱਚ ਬਾਬਾ ਭਕਨਾ ਨੂੰ ਉਮਰ ਕੈਦ ਹੋਈ ਅਤੇ ਸੋਲ੍ਹਾਂ ਸਾਲ ਤੱਕ ਜੇਲ੍ਹ ਵਿੱਚ ਰਹਿਣ ਤੋ ਬਾਅਦ 1930 ਵਿੱਚ ਰਿਹਾ ਹੋਇਆ। ਬਾਅਦ ਵਿੱਚ ਉਹ ਭਾਰਤੀ ਮਜਦੂਰ ਤਹਿਰੀਕ ਨਾਲ ਜੁੜਿਆ ਅਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਲਹਿਰ ਨੂੰ ਆਪਣਾ ਬਹੁਤਾ ਸਮਾਂ ਦਿੱਤਾ।

ਮੁੱਢਲੀ ਜ਼ਿੰਦਗੀ[ਸੋਧੋ]

ਸੋਹਣ ਸਿੰਘ ਦਾ ਜਨਮ ਮਾਤਾ ਰਾਮ ਕੌਰ ਦੇ ਪੇਕਾ ਪਿੰਡ, ਖੁਤਰਾਇ ਖੁਰਦ[4], ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਸ ਦੇ ਪਿਤਾ ਭਾਈ ਕਰਮ ਸਿੰਘ ਭਕਨਾ ਪਿੰਡ ਦੇ ਵਾਸੀ ਸਨ। ਉਸਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ ਕਿ ਪਿਤਾ ਦੀ ਮੌਤ ਹੋ ਗਈ। ਉਹ ਦਾਦਕਾ ਪਿੰਡ ਵਿੱਚ ਹੀ ਵੱਡਾ ਹੋਇਆ। ਉਸਨੇ ਪਿੰਡ ਦੇ ਗੁਰਦੁਆਰੇ ਤੋਂ ਪੰਜਾਬੀ ਪੜ੍ਹਨੀ ਸਿੱਖੀ। ਦਸ ਸਾਲ ਦੀ ਉਮਰ ਵਿੱਚ ਉਸਦਾ ਵਿਆਹ ਲਾਹੌਰ ਦੇ ਇੱਕ ਜਿੰਮੀਦਾਰ ਖੁਸ਼ਹਾਲ ਸਿੰਘ ਦੀ ਧੀ, ਬਿਸ਼ਨ ਕੌਰ ਨਾਲ ਹੋ ਗਿਆ। ਜਦੋਂ 1881 ਵਿੱਚ ਉਸ ਦੇੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ, 11 ਸਾਲ ਦੀ ਉਮਰੇ ਉਹ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋੋੋੋਇਆ। 1886 ਤੱਕ ਉਸ ਨੇ ਉਰਦੂ ਤੇ ਫ਼ਾਰਸੀ ਵਿੱਚ ਚੰਗੀ ਮੁਹਾਰਤ ਹਾਸਲ ਕਰ ਲਈ ਸੀ।[5] ਜਵਾਨੀ ਵਿੱਚ ਬੁਰੀ ਸੰਗਤ ਕਾਰਨ ਤੇ ਨਤੀਜੇ ਵਜੋਂ ਗਲਤ ਆਦਤਾਂ ਕਰਕੇ ਉਹ ਆਰਥਿਕ ਮੰਦਹਾਲੀ ਵਿੱਚ ਫੱਸ ਗਿਆ। ਉਸਦੇ ਆਪਣੇ ਸ਼ਬਦਾ ਵਿੱਚ “ਪ੍ਰਦੇਸ ਰਟਨ ਦਾ ਕਾਰਨ ਮੇਰੀ ਮਾਇਕ-ਕਮਜ਼ੋਰੀ ਸੀ ਤੇ ਇਹ ਮਾਲੀ ਕਮਜ਼ੋਰੀ ਮੇਰੇ ਹੀ ਬੁਰੇ ਭਲੇ ਕਰਮਾਂ ਦਾ ਸਿੱਟਾ ਸੀ ਕਿਉਂਜੋ ਇਹ ਕੰਗਾਲੀ ਮੈਨੂੰ ਕੋਈ ਬਾਪ-ਦਾਦੇ ਵੱਲੋਂ ਵਿਰਸੇ ਵਿੱਚ ਨਹੀਂ ਸੀ ਮਿਲੀ। ਜਦੋਂ ਮੇਰੇ ਪਿਤਾ ਜੀ ਕਾਲਵੱਸ ਹੋਏ ਤਾਂ ਉਸ ਵਕਤ ਮੈਂ ਆਪਣੀ ਮਾਤਾ ਜੀ ਦੇ ਕੁੱਛੜ ਵਿੱਚ ਸਿਰਫ਼ ਇੱਕ ਸਾਲ ਦਾ ਨਿੱਕੜਾ ਜਿਹਾ ਬਾਲ ਰਹਿ ਗਿਆ ਸਾਂ। ਮੇਰੇ ਬਾਪੂ ਜੀ ਦੇ ਦੋ ਵਿਆਹ ਸਨ। ਮੇਰੀਆਂ ਦੋਵੇਂ ਮਾਤਾਵਾਂ ਤੇ ਦਾਦਾ ਜੀ ਤੋਂ ਬਿਨਾਂ ਮੇਰਾ ਕੋਈ ਚਾਚਾ, ਤਾਇਆ ਜਾਂ ਦੂਜਾ ਭੈਣ-ਭਰਾ ਨਹੀਂ ਸੀ। ਸਾਰੀ ਜਾਇਦਾਦ ਦਾ ਇਕੱਲਾ ਵਾਰਸ ਸਾਂ। ਮੇਰੀ ਜ਼ਮੀਨ ਵੀ ਸਾਡੇ ਪਿੰਡ ਦੇ ਜ਼ਿਮੀਦਾਰਾਂ ਨਾਲੋਂ ਵਧੇਰੇ ਸੀ। ਭੁਇੰ-ਭਾਂਡੇ ਤੋਂ ਬਿਨਾਂ ਰੋਕੜ ਰੁਪਿਆ ਤੇ ਮੱਝੀਂ-ਗਾਈਂ ਵੀ ਚੋਖੀਆਂ ਸਨ....। ”[6]

ਸੋਹਣ ਸਿੰਘ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਿਆ। ਉਸ ਨੇ ਬਸਤੀਕਰਨ ਬਿੱਲ ਦੇ ਵਿਰੁੱਧ 1906-07 ਦੇ ਅੰਦੋਲਨ ਵਿੱਚ ਹਿੱਸਾ ਲਿਆ। ਦੋ ਸਾਲਾਂ ਪਿੱਛੋਂ ਫਰਵਰੀ 1909 ਨੂੰ ਉਹ ਅਮਰੀਕਾ ਲਈ ਰਵਾਨਾ ਹੋਇਆ ਅਤੇ ਦੋ ਮਹੀਨੇ ਦੇ ਸਫ਼ਰ ਦੇ ਬਾਅਦ 4 ਅਪ੍ਰੈਲ 1909 ਨੂੰ ਅਮਰੀਕਾ ਦੇ ਸ਼ਹਿਰ ਸੀਆਟਲ ਪਹੁੰਚ ਗਿਆ।

ਅਮਰੀਕਾ[ਸੋਧੋ]

ਸੋਹਨ ਸਿੰਘ ਭਕਨਾ ਨੇ 1909 ਵਿੱਚ 38 ਸਾਲਾਂ ਦੀ ਉਮਰ ਵਿੱਚ ਵਧੇਰੇ ਮਜ਼ਦੂਰੀ ਦੀ ਆਸ ਵਿੱਚ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। 3 ਫਰਵਰੀ 1909 ਨੂੰ ਉਸ ਨੇ ਅਮਰੀਕਾ ਲਈ ਭਕਨਾ ਛੱਡ ਦਿੱਤਾ।[7] ਛੇਤੀ ਹੀ ਸੋਹਣ ਸਿੰਘ ਨੂੰ ਸੀਆਟਲ ਨੇੜੇ ਲੱਗ ਰਹੇ ਇੱਕ ਲੱਕੜ ਦੇ ਆਰੇ ਵਿੱਚ ਕੰਮ ਮਿਲ ਗਿਆ।

ਲਿਖਤਾਂ[ਸੋਧੋ]

 • ਮੇਰੀ ਰਾਮ ਕਹਾਣੀ[8]
 • ਜੀਵਨ ਸੰਗਰਾਮ: ਆਤਮ ਕਥਾ[9]

ਹਵਾਲੇ[ਸੋਧੋ]

 1. Baba Sohan Singh Bhakna: Life of the Founder of the Ghadar Party,Page ii
 2. ਸਿੰਘ, ਅਮੋਲਕ (2020-01-05). "ਬਾਬਾ ਭਕਨਾ ਦੀ ਡਾਇਰੀ ਦੇ ਪੰਨੇ". Punjabi Tribune Online. ਪੰਜਾਬੀ ਟ੍ਰਿਬਿਊਨ. Retrieved 2020-01-05. 
 3. http://www.preservearticles.com/201104215672/sohan-singh-bhakna-short-biography.html
 4. Baba Sohan Singh Bhakna: Life of the Founder of the Ghadar Party, Page1
 5. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2014-12-16. 
 6. ਮੇਰੀ ਰਾਮ ਕਹਾਣੀ, ਪੰਨੇ 26-27
 7. ਸੰਕਰਤਿਆਯਨ, ਰਾਹੁਲ (2020-01-05). "ਮਹਾਸੰਗਰਾਮੀ, ਮਹਾਨਾਇਕ ਸੋਹਣ ਸਿੰਘ ਭਕਨਾ". Punjabi Tribune Online. ਪੰਜਾਬੀ ਟ੍ਰਿਬਿਊਨ. Retrieved 2020-01-05. 
 8. ਸਿੰਘ, ਕਰਨਬੀਰ ਸਿੰਘ (2020-01-05). "ਗ਼ਦਰ ਪਾਰਟੀ ਦੇ ਸੰਸਥਾਪਕ ਬਾਬਾ ਭਕਨਾ". Punjabi Tribune Online. ਪੰਜਾਬੀ ਟ੍ਰਿਬਿਊਨ. Retrieved 2020-01-05. 
 9. ਵੜੈਚ, ਮਲਵਿੰਦਰ ਜੀਤ ਸਿੰਘ (2020-01-05). "ਬਾਬਾ ਜੀ ਨਾਲ ਮੇਰੀ ਸਾਂਝ". Punjabi Tribune Online. ਪੰਜਾਬੀ ਟ੍ਰਿਬਿਊਨ. Retrieved 2020-01-05.