ਵਜਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਜੇਂਦਰ ਸਿੰਘ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਜਿੰਦਰ ਸਿੰਘ
Vijender at sahara award.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤੀ
ਕੌਮੀਅਤ ਭਾਰਤੀ
ਜਨਮ 29 ਅਕਤੂਬਰ 1985(1985-10-29)
ਕਾਲੂਵਾਸ, ਹਰਿਆਣਾ, ਭਾਰਤ
ਰਿਹਾਇਸ਼ ਭਾਰਤ
ਕਿੱਤਾ ਮੁੱਕੇਬਾਜ, ਪੁਲਿਸ ਅਫ਼ਸਰ
ਕੱਦ 182 cm (6 ft 0 in)
ਪਤੀ ਜਾਂ ਪਤਨੀ(ਆਂ) ਅਰਚਨਾ ਸਿੰਘ

ਵਜਿੰਦਰ ਸਿੰਘ ਬੈਨੀਵਾਲ (ਜਾਂ ਵਿਜੇਂਦਰ ਵੀ ਵਿਖਿਆ ਜਾਂਦਾ ਹੈ) 75 ਕਿੱਲੋਗ੍ਰਾਮ ਵਰਗ ਵਿੱਚ ਖੇਡਣ ਵਾਲਾ ਇੱਕ ਪੇਸ਼ੇਵਰ ਭਾਰਤੀ ਮੁੱਕੇਬਾਜ ਹੈ।

ਮੈਚ ਦਾ ਵੇਰਵਾ[ਸੋਧੋ]

20 ਅਗਸਤ ਦੇ ਦਿਨ ਕਾਰਲੋਸ ਗੋਂਗੋਰਾ ਦੇ ਵਿਰੁੱਧ ਕਾਂਸੀ ਤਗਮੇ ਲਈ ਨੁਮਾਇਸ਼ ਕਰਦੇ ਹੋਏ ਵਜਿੰਦਰ ਨੇ ਸਹੀ ਸ਼ੁਰੁਆਤ ਕਰਦੇ ਹੋਏ ਈਕਵਾਡੋਰ ਦੇ ਮੁੱਕੇਬਾਜ ਕਰਲੋਸ ਗੋਂਗੋਰਾ ਨੂੰ 9-4 ਨਾਲ ਹਰਾ ਦਿੱਤਾ। ਪਹਿਲਾਂ ਰਾਉਂਡ ਵਿੱਚ ਵਜਿੰਦਰ ਨੇ ਮੁੱਕੇਬਾਜੂ ਦੇ ਜੌਹਰ ਦਿਖਾਉਂਦਿਆਂ ਦੋ ਅੰਕ ਜੁਟਾਏ। ਦੂੱਜੇ ਰਾਉਂਡ ਵਿੱਚ ਉਹ ਰੁਕ-ਰੁਕ ਕੇ ਮੁੱਕੇ ਮਾਰਦਾ ਰਿਹਾ ਅਤੇ ਚਾਰ ਅੰਕ ਜੁਟਾਏ। ਤੀਸਰੇ ਰਾਉਂਡ ਵਿੱਚ ਗੋਂਗੋਰਾ ਕਾਫ਼ੀ ਥੱਕਿਆ ਹੋਇਆ ਸੀ ਜਿਸਦਾ ਫਾਇਦਾ ਵਜਿੰਦਰ ਨੇ ਚੁੱਕਿਆ ਅਤੇ ਗੋਂਗੋਰਾ ਨੂੰ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਉਂਝ ਗੋਂਗੋਰਾ ਵੀ ਕੋਈ ਮਾਮੂਲੀ ਮੁੱਕੇਬਾਜ ਨਹੀਂ ਹੈ, ਉਹ ਚਾਰ ਵਾਰ ਯੂਰਪ ਦੇ ਵਿਜੇਤਾ ਹੋਣ ਦਾ ਖਿਤਾਬ ਆਪਣੇ ਨਾਂਅ ਕਰ ਚੁੱਕਿਆ ਹੈ।[1]

ਪਰ ਸੈਮੀਫਾਈਨਲ ਵਿੱਚ ਉਹ ਉਜ਼ਬੇਕਿਸਤਾਨ ਦੇ ਅੱਬੋਸ ਅਤੋਏਫ ਦੇ ਹੱਥੋਂ 3-7 ਨਾਲ ਹਾਰ ਗਿਆ। ਮੱਧ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਕੇ ਵੀ ਵਜਿੰਦਰ ਨੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਪਹਿਲੇ ਰਾਉਂਡ ਵਿੱਚ ਵਜਿੰਦਰ 1-0 ਨਾਲ ਅੱਗੇ ਸੀ ਪਰ ਬਾਅਦ ਵਿੱਚ ਪਿਛਲੇ ਸਾਲ ਦੇ ਹੇਵੀਵੇਟ ਵਿਸ਼ਵ ਵਿਜੇਤਾ ਅਤੋਏਫ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਰਾਉਂਡ ਵਿੱਚ ਪੰਜ ਅੰਕ ਪ੍ਰਾਪਤ ਕੀਤੇ, ਦੂੱਜੇ ਰਾਉਂਡ ਦੇ ਅੰਤ ਤੱਕ ਪਹੁੰਚਣ ਸਮੇਂ ਸਕੋਰ 5-1 ਹੋ ਗਿਆ ਸੀ। ਤੀਸਰੇ ਅਤੇ ਆਖਰੀ ਰਾਉਂਡ ਵਿੱਚ ਦੋਨੋਂ ਮੁੱਕੇਬਾਜ 2-2 ਅੰਕਾਂ ਨਾਲ ਬਰਾਬਰ ਰਹੇ ਪਰ ਤੀਸਰੇ ਰਾਉਂਡ ਦੀ ਟੱਕਰ ਵਜਿੰਦਰ ਲਈ ਕਾਫ਼ੀ ਮਹਿੰਗੀ ਸਾਬਿਤ ਹੋਈ। [2]

ਖੇਡ ਪ੍ਰਾਪਤੀਆਂ[ਸੋਧੋ]

  • ਵਜਿੰਦਰ ਸਿੰਘ ਨੇ ਸਾਲ 2004 ਦੇ ਏਥਲਜ਼ ਉਲੰਪਿਕ ਵਿੱਚ ਸਰਵਪ੍ਰਥਮ ਭਾਗ ਲਿਆ, ਪਰ ਉਹ ਵੇਲਟਰ ਵੇਟ ਵਰਗ ਵਿੱਚ ਤੁਰਕੀ ਦੇ ਮੁਸਤਫਾ ਕਾਰਾਗੋਲੇਊ ਵਲੋਂ 20-25 ਨਾਲ ਹਾਰ ਗਿਆ।
  • ਰਾਸ਼ਟਰਮੰਡਲ ਖੇਡ ਸਾਲ 2006 ਵਿੱਚ ਇੰਗਲੈਂਡ ਦੇ ਨੀਲ ਪਿਰਕਿੰਸ ਨੂੰ ਸੇਮੀਫਾਇਨਲ ਵਿੱਚ ਹਰਾ ਕੇ ਫਾਈਨਲ ਵਿੱਚ ਦਾਖਲਾ ਲਿਆ, ਪਰ ਦੱਖਣ ਅਫਰੀਕਾ ਦੇ ਬੋਨਗਾਨੀ ਮਵਿਲਾਸੀ ਕੋਲੋਂ ਮੈਚ ਹਾਰ ਗਿਆ ਅਤੇ ਕਾਂਸੀ ਦਾ ਤਗਮਾ ਹੀ ਜਿੱਤ ਸਕਿਆ।
  • ਦੋਹਾ ਉਲੰਪਿਕ ਖੇਡਾਂ, ਸਾਲ 2006 ਵਿੱਚ, ਮੁੱਕੇਬਾਜ਼ੀ ਮੱਧ ਭਾਰ ਵਰਗ ਵਿੱਚ ਕਜ਼ਾਕਿਸਤਾਨ ਦੇ ਬਖਤੀਯਾਰ ਅਰਤਾਏਵ ਵਲੋਂ ਸੇਮੀਫਾਇਨਲ ਵਿੱਚ 24-29 ਨਾਲ ਹਾਰ ਕੇ ਕਾਂਸੀ ਦਾ ਤਗਮਾ ਹੀ ਜਿੱਤ ਸਕਿਆ।

ਪੇਸ਼ੇਵਰ ਮੁੱਕੇਬਾਜੀ ਰਿਕਾਰਡ[ਸੋਧੋ]

7 ਜੀਤ (6 ਨਾਕਾਅਊਟ), 0 ਪਰਾਜਿਤ, 0 ਡਰਾਅ[3]
ਨਤੀਜਾ ਰਿਕਾਰਡ ਬਿਰੋਧੀ ਪ੍ਰਕਾਰ ਰਾਊਂਡ ਮਿਤੀ ਸਥਾਨ ਟਿੱਪਣੀ
Win 7-0 ਆਸਟਰੇਲੀਆ ਕੈਰੀ ਹੌਪ UD 10 2016-07-16 ਭਾਰਤ ਤਿਆਰਾਜ ਕ੍ਰੀੜਾ ਪਰਿਸਰ, ਦਿੱਲੀ, ਭਾਰਤ ਵਿਸ਼ਵ ਮੁੱਕੇਬਾਜ਼ੀ ਸੰਗਠਨ ਦਾ ਸੂਪਰ ਮਿਡਲਵੇਟ ਟਾਈਟਲ ਜਿੱਤਿਆ
Win 6-0 Poland ਆਂਡਰੈ ਸੌਲਦਰਾ TKO 3 (8) 2016-05-13 United Kingdom ਮਕਰੌਨ ਸਟੇਡੀਅਮ, ਬੋਲਟਨ, ਯੁਨਾਈਟਡ ਕਿੰਗਡਮ
Win 5-0 France ਮਾਤਿਆਊਜ ਰੋਇਅਰ TKO 5 (6) 2016-04-30 United Kingdom ਕਾਪਰ ਬਾਕਸ ਐਰੀਨਾ, ਲੰਡਨ, ਯੁਨਾਈਟਡ ਕਿੰਗਡਮ
Win 4-0 Hungary ਐਲੇਕਸਾਂਡਰ ਹੋਰਵਾਥ KO 3 (6) 2016-03-12 United Kingdom ਐਕੋ ਐਰੀਨਾ, ਲਿਵਰਪੂਲ, ਯੁਨਾਈਟਡ ਕਿੰਗਡਮ
Win 3-0 Bulgaria ਸਾਮੈਤ ਹੁਸੈਨੌਫ TKO 2 (4) 2015-12-19 United Kingdom ਮੈਨਚੇਸਟਰ ਐਰੀਨਾ, ਮੈਨਚੇਸਟਰ, ਯੁਨਾਈਟਡ ਕਿੰਗਡਮ
Win 2-0 United Kingdom ਡੀਨ ਗਿੱਲੈਨ KO 1 (4) 2015-11-07 Republic of Ireland ਰਾਸ਼ਟਰੀ ਸਟੇਡੀਅਮ, ਡਬਲਿਨ, ਆਇਰਲੈਂਡ
Win 1-0 United Kingdom ਸੰਨੀ ਵਿੱਟਿੰਗ TKO 3 (4) 2015-10-10 United Kingdomਮੈਨਚੇਸਟਰ ਐਰੀਨਾ, ਮੈਨਚੇਸਟਰ, ਯੁਨਾਈਟਡ ਕਿੰਗਡਮ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਦੀ ਸ਼ੁਰੂਆਤ।

ਹਵਾਲੇ[ਸੋਧੋ]