27 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
27 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 331ਵਾਂ (ਲੀਪ ਸਾਲ ਵਿੱਚ 332ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 34 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 13 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1764 – ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਨਾਲ ਸਿੱਖਾਂ ਦੀ ਜੰਗ।
- 1938 – ਰਾਵਲਪਿੰਡੀ ਵਿਖੇ ਹੋਈ ਅਕਾਲੀ ਕਾਨਫ਼ਰੰਸ ਵਿੱਚ ਸੁਭਾਸ਼ ਚੰਦਰ ਬੋਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
- 1967 – ਫ਼ਰਾਂਸ ਦੇ ਰਾਸ਼ਟਰਪਤੀ ਸ਼ਾਰਲ ਡ ਗੋਲ ਨੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਵਾਸਤੇ ਇੰਗਲੈਂਡ ਦੀ ਦਰਖ਼ਾਸਤ ਨੂੰ ਵੀਟੋ ਕਰ ਦਿਤਾ।
- 1970 – ਪੋਪ ਪਾਲ ਦੀ ਫਿਲਪੀਨਜ਼ ਫੇਰੀ ਦੌਰਾਨ ਮਨੀਲਾ ਹਵਾਈ ਅੱਡੇ 'ਤੇ ਇੱਕ ਬੋਲੀਵੀਅਨ ਨੇ ਪਾਦਰੀ ਦੇ ਪਹਿਰਾਵੇ ਵਿੱਚ ਆ ਕੇ ਪੋਪ 'ਤੇ ਹਮਲਾ ਕੀਤਾ, ਪਰ ਕੋਈ ਨੁਕਸਾਨ ਹੋਣੋਂ ਬਚਾਅ ਹੋ ਗਿਆ।
- 1973 – ਅਮਰੀਕਾ ਦੇ ਉਪ ਰਾਸ਼ਟਰਪਤੀ ਸਪਾਇਰੋ ਟੀ. ਐਗਨਿਊ ਵਲੋਂ ਅਸਤੀਫ਼ਾ ਦੇਣ 'ਤੇ ਜੇਰਾਲਡ ਆਰ. ਫ਼ੋਰਡ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
- 1973 – ਨਰਸ ਅਰੁਣਾ ਸ਼ਾਨਬਾਗ ਮਾਮਲਾ ਵਾਪਰਿਆ।
- 1984 – ਨੇਪਾਲ ਜਾਣ ਦੀ ਕੋਸ਼ਿਸ਼ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।
ਜਨਮ
[ਸੋਧੋ]- 1735 – ਪੰਜਾਬੀ ਸੂਫੀ ਫਕੀਰ ਤੇ ਸ਼ਾਇਰ ਹਾਸ਼ਮ ਸ਼ਾਹ ਦਾ ਜਨਮ।
- 1907 – ਹਿੰਦੀ ਭਾਸ਼ਾ ਦੇ ਕਵੀ ਅਤੇ ਲੇਖਕ ਹਰਿਵੰਸ਼ ਰਾਏ ਬੱਚਨ ਦਾ ਜਨਮ।
- 1917 – ਰੂਸੀ ਸੋਵੀਅਤ ਭਾਰਤ-ਵਿਗਿਆਨੀ ਅਤੇ ਕੋਸ਼ਕਾਰ ਅਤੇ ਅਨੁਵਾਦਕ ਆਈ. ਸੇਰੇਬਰੀਆਕੋਵ ਦਾ ਜਨਮ।
- 1921 – ਸਲੋਵਾਕ ਸਿਆਸਤਦਾਨ ਅਲੈਗਜ਼ੈਂਡਰ ਦੁਬਚੇਕ ਦਾ ਜਨਮ।
- 1942 – ਭਾਰਤ ਦੀ ਗਵਰਨਰ ਅਤੇ ਹਿੰਦੀ ਲੇਖਿਕਾ ਮ੍ਰਿਦੁਲਾ ਸਿਨਹਾ ਦਾ ਜਨਮ।
- 1962 – ਭਾਰਤੀ ਸਿਆਸਤਦਾਨ ਅਤੇ ਐਮ ਪੀ ਪ੍ਰਲਹਾਦ ਜੋਸ਼ੀ ਦਾ ਜਨਮ।
- 1970 – ਦੱਖਣੀ ਕੋਰੀਆ ਦੀ ਲੇਖਿਕਾ ਹਨ ਕੰਗ ਦਾ ਜਨਮ।
- 1977 – ਹਿੰਦੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਗੀਤ ਚਤੁਰਵੇਦੀ ਦਾ ਜਨਮ।
- 1986 – ਭਾਰਤੀ ਕ੍ਰਿਕਟ ਸੁਰੇਸ਼ ਰੈਨਾ ਦਾ ਜਨਮ।
ਦਿਹਾਂਤ
[ਸੋਧੋ]- 8 – ਰੋਮਨ ਪ੍ਰਗੀਤਕ ਕਵੀ ਹੋਰਸ ਦਾ ਦਿਹਾਂਤ।
- 1852 – ਅੰਗਰੇਜ਼ੀ ਗਣਿਤ ਸ਼ਾਸਤਰੀ ਅਤੇ ਲੇਖਕ ਐਡਾ ਲਵਲੇਸ ਦਾ ਦਿਹਾਂਤ।
- 1953 – ਆਇਰਿਸ਼ ਅਮਰੀਕੀ ਨਾਟਕਕਾਰ ਯੂਜੀਨ ਓਨੀਲ ਦਾ ਦਿਹਾਂਤ।
- 1993 – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਕਿਸ਼ਨ ਸਿੰਘ ਦਾ ਦਿਹਾਂਤ।
- 2000 – ਅੰਗਰੇਜ਼ ਸਾਹਿਤਕਾਰ ਅਤੇ ਅਕਾਦਮੀਸ਼ੀਅਨ ਮੈਲਕਮ ਬ੍ਰੈਡਬਰੀ ਦਾ ਦਿਹਾਂਤ।
- 2008 – ਭਾਰਤ ਦੇ ਸਤਵੇਂ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦਾ ਦਿਹਾਂਤ।