ਕਾਂਗੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਂਗੜ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਕਾਂਗੜ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਰਾਮਪੁਰਾ ਫੂਲ ਦੇ ਅਧੀਨ ਰਾਮਪੁਰਾ ਫੂਲ ਤੋ 29 ਕਿਮੀ ਦੂਰ ਪੈਂਦਾ ਹੈ। ਪਿੰਡ ਕਾਂਗੜ ਜਿਹੜਾ ਕਿ ਬਾਜਾਖਾਨਾ ਬਰਨਾਲਾ ਰੋਡ ਤੇ ਜਦੋਂ ਅਸੀਂ ਚੜ੍ਹਦੇ ਵੱਲ ਜਾਈਏ, ਤਾਂ ਬਾਜਾਖਾਨਾ ਤੋਂ ਲਗਭਗ ਤੀਹ ਕਿਲੋਮੀਟਰ ਦੀ ਦੂਰੀ ਤੇ ਖੱਬੇ ਪਾਸੇ ਇੱਕ ਕਿਲੋਮੀਟਰ ਦੀ ਦੂਰੀ ਉਪਰ ਪੈ ਜਾਂਦਾ ਹੈ। ਇਹ ਪਿੰਡ ਵੱਡੇ ਸ਼ਹਿਰਾਂ ਤੋਂ ਪਛੜਿਆ ਹੋਇਆ, ਅਤੇ ਬਠਿੰਡੇ ਜ਼ਿਲ੍ਹੇ ਦੇ ਉੱਤਰ ਵਾਲੇ ਪਾਸੇ ਆਖਰੀ ਪਿੰਡ ਹੈ ਅਤੇ ਬਿਲਕੁਲ ਬਠਿੰਡਾ, ਮੋਗਾ ਜ਼ਿਲ੍ਹਿਆਂ ਦੀ ਹੱਦ ਤੇ ਵਸਿਆ ਹੋਇਆ ਹੈ। ਇਹ ਪਿੰਡ ਹਜ਼ਾਰਾਂ ਸਾਲ ਪਹਿਲਾਂ ਵਸਿਆ ਸੀ। ਇਹ ਇਤਿਹਾਸਕ ਪਿੰਡ ਹੋਣ ਕਰਕੇ ਕਈ ਸਾਰੀਆਂ ਇਤਿਹਾਸਕ ਯਾਦਾਂ ਨੂੰ ਆਪਣੀ ਗੋਦ ਦੇ ਵਿੱਚ ਸਾਂਭੀ ਬੈਠਾ ਹੈ। [2]

ਇਤਿਹਾਸ[ਸੋਧੋ]

ਜਦੋਂ ਅਸੀਂ ਇਸ ਪਿੰਡ ਦੇ ਇਤਿਹਾਸ ਤੇ ਵੱਲ ਝਾਤ ਮਾਰਦੇ ਹਾਂ, ਤਾਂ ਇਤਿਹਾਸਕ ਦਸਤਾਵੇਜ਼ਾਂ ਵਿੱਚ ਇਹ ਹਵਾਲਾ ਮਿਲਦਾ ਹੈ, ਕਿ ਇਹ ਪਿੰਡ ਰਾਜਾ ਕੰਗ ਨੇ ਵਸਾਇਆ ਸੀ, ਉਸ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਂ ਕਾਂਗੜ ਪੈ ਗਿਆ। ਜਦੋਂ ਅਸੀਂ ਇਤਿਹਾਸ ਦੀ ਝਰੋਖਿਆਂ ਤੋਂ ਥੋੜ੍ਹਾ ਹੋਰ ਅੱਗੇ ਵਧਦੇ ਹਾਂ, ਤਾਂ ਇਸ ਧਰਤੀ ਨੂੰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ, ਇਸ ਪਿੰਡ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ "ਜ਼ਫ਼ਰਨਾਮਾ" ਵਿੱਚ ਵੀ ਆਉਂਦਾ (ਕਿ ਤਸ਼ਰੀਫ਼ ਦਰ ਕਸਬਾ ਕਾਂਗੜ ਕੁਨਦ॥) ਹੈ।ਦਸਵੀਂ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਿੰਡ ਕਾਂਗੜ ਚ ਈ ਜ਼ਫ਼ਰਨਾਮਾ ਸਾਹਿਬ ਲਿਖਿਆ ਸੀ ਤੇ ਏਥੋਂ ਔਰੰਗਜੇਬ ਨੂੰ ਭੇਜਿਆ ਸੀ ਤੇ ਇਸ ਪਿੰਡ ਕਾਂਗੜ ਈ ਮੁਲਾਕਾਤ ਕਰਨ ਨੂੰ ਬੁਲਾਇਆ ਸੀ, ਇਸ ਸਥਾਨ ਉੱਪਰ ਦੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇੱਕ ਗੁਰਦੁਆਰਾ ਸਾਹਿਬ ਜੀ ਦਾ ਨਾਮ "ਬਾਬਾ ਮਹਿਰ ਮਿੱਠਾ" ਜੀ ਅਤੇ ਦੂਸਰੇ ਗੁਰਦੁਆਰਾ ਜੀ ਦਾ ਨਾਮ "ਸ੍ਰੀ ਗੁਰੂ ਹਰਗੋਬਿੰਦ" ਨਾਮ ਤੇ ਹੈ। ਜਦੋਂ ਛੇਵੇਂ ਪਾਤਸ਼ਾਹ ਜੀ ਦੀ ਲਹਿਰਾਂ ਦੀ ਲੜਾਈ ਲੱਗਦੀ ਹੈ, ਤਾਂ ਉਸ ਸਮੇਂ ਗੁਰੂ ਜੀ ਦਾ ਉਸ ਲੜਾਈ ਵਿੱਚ ਸਾਥ ਇਸ ਪਿੰਡ ਦੇ ਰਾਜੇ "ਬਾਬਾ ਰਾਇ ਜੋਧ" ਜੀ ਨੇ ਦਿੱਤਾ'ਜੋ ਬਾਬਾ ਮਹਿਰ ਮਿੱਠਾ ਜੀ ਦੇ ਪੋਤੇ ਸਨ। ਇਸ ਪਿੰਡ ਨੂੰ ਧਾਲੀਵਾਲਾ ਨੇ ਵਸਾਇਆ ਸੀ, ਤੇ ਰਾਜਾ ਕੰਗ ਵੀ ਧਾਲੀਵਾਲਾਂ ਦੇ ਵਿੱਚੋਂ ਸਨ, ਦੁਨੀਆ ਦੇ ਜਿਸ ਕੋਨੇ ਵਿੱਚ ਵੀ ਧਾਲੀਵਾਲ ਗੋਤ ਦੀ ਵਿਅਕਤੀ ਗਏ ਹਨ, ਉਨ੍ਹਾਂ ਦਾ ਸਿੱਧਾ ਸਬੰਧ ਇਸ ਪਿੰਡ ਨਾਲ ਜੁੜਦਾ ਹੈ।

ਹਵਾਲੇ[ਸੋਧੋ]

  1. ਪਿੰਨ ਕੋਡ
  2. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.