ਗਲੈਨ ਮੈਕਸਵੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਲੈਨ ਮੈਕਸਵੈਲ
Refer to caption
ਮੈਕਸਵੈਲ ਅਕਤੂਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮ ਗਲੈਨ ਜੇਮਸ ਮੈਕਸਵੈਲ
ਜਨਮ (1988-10-14) 14 ਅਕਤੂਬਰ 1988 (ਉਮਰ 30)
ਵਿਕਟੋਰੀਆ, ਮੈਲਬਰਨ, ਆਸਟਰੇਲੀਆ
ਛੋਟਾ ਨਾਂਮ ਮੈਕਸੀ, ਦਿ ਬਿਗ ਸ਼ੋਅ[1]
ਬੱਲੇਬਾਜ਼ੀ ਦਾ ਅੰਦਾਜ਼ ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ ਸੱਜਾ ਹੱਥ ਔਫ਼ ਸਪਿਨ
ਭੂਮਿਕਾ ਬੱਲੇਬਾਜ਼ ਆਲ-ਰਾਊਂਡਰ, ਮੱਧ-ਕ੍ਰਮ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 434) 2 ਮਾਰਚ 2013 v ਭਾਰਤ
ਆਖ਼ਰੀ ਟੈਸਟ 4 ਸਿਤੰਬਰ 2017 v ਬੰਗਲਾਦੇਸ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 196) 25 ਅਗਸਤ 2012 v ਅਫ਼ਗਾਨਿਸਤਾਨ
ਆਖ਼ਰੀ ਓ.ਡੀ.ਆਈ. 24 ਸਿਤੰਬਰ 2017 v ਭਾਰਤ
ਓ.ਡੀ.ਆਈ. ਕਮੀਜ਼ ਨੰ. 32
ਟਵੰਟੀ20 ਪਹਿਲਾ ਮੈਚ (ਟੋਪੀ 58) 5 ਸਿਤੰਬਰ 2012 v ਪਾਕਿਸਤਾਨ
ਆਖ਼ਰੀ ਟਵੰਟੀ20 10 ਅਕਤੂਬਰ 2017 v ਭਾਰਤ
ਟਵੰਟੀ20 ਕਮੀਜ਼ ਨੰ. 32
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010–ਹੁਣ ਤੱਕ ਵਿਕਟੋਰੀਆ (squad no. 32)
2011–2012 ਮੈਲਬਰਨ ਰੈਨੇਗੇਡਜ਼
2012, 2014 ਹੈਂਪਸ਼ਾਇਰ
2012–ਹੁਣ ਤੱਕ ਮੈਲਬਰਨ ਸਟਾਰਜ਼
2013 ਮੁੰਬਈ ਇੰਡੀਅਨਜ਼
2013 ਸਰੀ
2014–ਹੁਣ ਤੱਕ ਕਿੰਗਜ਼ XI ਪੰਜਾਬ
2015–ਹੁਣ ਤੱਕ ਯੌਰਕਸ਼ਾਇਰ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 7 77 51 127
ਦੌੜਾਂ 339 1,977 3,031 3,429
ਬੱਲੇਬਾਜ਼ੀ ਔਸਤ 26.07 32.95 39.36 34.98
100/50 1/0 1/15 6/17 4/23
ਸ੍ਰੇਸ਼ਠ ਸਕੋਰ 104 102 278 146
ਗੇਂਦਾਂ ਪਾਈਆਂ 462 1,882 4,104 3,060
ਵਿਕਟਾਂ 8 45 57 75
ਸ੍ਰੇਸ਼ਠ ਗੇਂਦਬਾਜ਼ੀ 42.62 38.66 41.49 36.29
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/127 4/46 4/42 4/46
ਕੈਚਾਂ/ਸਟੰਪ 5/– 46/– 41/– 76/–
ਸਰੋਤ: ESPNcricinfo, 7 ਸਿਤੰਬਰ 2017

ਗਲੈਨ ਜੇਮਸ ਮੈਕਸਵੈਲ (ਜਨਮ 14 ਅਕਤੂਬਰ 1988) ਇੱਕ ਆਸਟਰੇਲੀਆਈ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਦਾ ਹੈ।[2] 2011 ਵਿੱਚ ਉਸਨੇ 19 ਗੇਂਦਾਂ ਵਿੱਚ 50 ਰਨ ਬਣਾ ਕੇ ਆਸਟਰੇਲੀਆਈ ਘਰੇਲੂ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ ਸੀ।[3][4] ਫ਼ਰਵਰੀ 2013 ਵਿੱਚ ਇਂੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਨੂੰ ਮੁੰਬਈ ਇੰਡੀਅਨਜ਼ ਦੁਆਰਾ 10 ਲੱਖ ਅਮਰੀਕੀ ਡਾਲਰ ਵਿੱਚ ਖਰੀਦਿਆ ਗਿਆ ਸੀ।[5] ਇਸੇ ਸਾਲ ਮਾਰਚ ਵਿੱਚ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿੱਚ ਹੈਦਰਾਬਾਦ ਵਿਖੇ ਦੂਜੇ ਟੈਸਟ ਵਿੱਚ ਕੀਤੀ ਸੀ।[6] ਸਾਲ 2015 ਵਿੱਚ ਮੈਕਸਵੈਲ ਯੌਰਕਸ਼ਾਇਰ ਦੇ ਕਾਊਂਟੀ ਕ੍ਰਿਕਟ ਕਲੱਬ ਵਿੱਚ ਸ਼ਾਮਿਲ ਹੋ ਗਿਆ। 2016 ਵਿੱਚ ਉਸਨੇ ਸ਼੍ਰੀਲੰਕਾ ਵਿਰੁੱਧ ਨਾਬਾਦ 145* ਦੌੜਾਂ ਦੀ ਪਾਰੀ ਖੇਡੀ ਸੀ, ਜਿਹੜਾ ਕਿ ਟਵੰਟੀ-20 ਅੰਤਰਰਾਸ਼ਟਰੀ ਵਿੱਚ ਦੂਜਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ। 2017 ਵਿੱਚ ਭਾਰਤ ਵਿਰੁੱਧ 104 ਦੌੜਾਂ ਬਣਾਉਣ ਤੋਂ ਬਾਅਦ ਜਿਹੜਾ ਉਸਦਾ ਭਾਰਤ ਵਿਰੁੱਧ ਪਹਿਲਾ ਸੈਂਕੜਾ ਸੀ, ਉਹ ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ ਸੈਂਕੜਾ ਬਣਾਉਣ ਵਾਲਾ ਆਸਟਰੇਲੀਆ ਦਾ ਦੂਜਾ (ਪਹਿਲਾ ਸ਼ੇਨ ਵਾਟਸਨ) ਬੱਲੇਬਾਜ਼ ਬਣ ਗਿਆ। ਇਸ ਤਰ੍ਹਾਂ ਗਲੈਨ ਮੈਕਸਵੈਲ ਉਹਨਾਂ 13 ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜਿਹਨਾਂ ਨੇ ਕ੍ਰਿਕਟ ਦੇ ਤਿੰਨਾਂ ਰੂਪਾਂ ਵਿੱਚ ਸੈਂਕੜਾ ਬਣਾਇਆ ਹੈ।[7] ਸਾਲ 2014 ਤੋਂ ਮੈਕਸਵੈਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ XI ਪੰਜਾਬ ਲਈ ਖੇਡਦਾ ਹੈ ਅਤੇ ਇਸ ਟੀਮ ਦੀ ਕਪਤਾਨੀ ਵੀ ਕਰ ਚੁੱਕਾ ਹੈ।


ਹਵਾਲੇ[ਸੋਧੋ]