5 ਜਨਵਰੀ
ਦਿੱਖ
(ਜਨਵਰੀ ੫ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
'5 ਜਨਵਰੀ' ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 5ਵਾਂ ਦਿਨ ਹੁੰਦਾ ਹੈ। ਅੱਜ ਤੋਂ ਸਾਲ ਦੇ 360(ਲੀਪ ਸਾਲ ਵਿੱਚ 361) ਦਿਨ ਬਾਕੀ ਹੁੰਦੇ ਹਨ। ਅੱਜ 'ਸ਼ਨਿੱਚਰਵਾਰ' ਹੈ ਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '21 ਪੋਹ' ਬਣਦਾ ਹੈ
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]- ਰਾਸ਼ਟਰੀ ਪੰਛੀ ਦਿਵਸ - ਸੰਯੁਕਤ ਰਾਜ।
- ਕੰਮਕਾਜੀ ਦਿਵਸ ਲਈ ਆਪਣੀਆਂ ਲੜਕੀਆਂ ਅਤੇ ਪੁੱਤਰਾਂ ਨੂੰ ਲੈ ਜਾਓ - ਸਿਡਨੀ, ਮੈਲਬੌਰਨ, ਅਤੇ ਬ੍ਰਿਸਬੇਨ।
- ਕ੍ਰਿਸਮਸ ਦੇ ਬਾਰ੍ਹਵੇਂ ਦਿਨ ਜਾਂ ਕ੍ਰਿਸਮਸ ਦੇ ਬਾਰਵੀਂ ਰਾਤ - ਪੱਛਮੀ ਈਸਾਈ ਧਰਮ।
- ਟੁਕਿਨਡਾਨ ਦਿਵਸ - ਸਰਬੀਆ, ਮੋਂਟੇਨੇਗਰੋ।
ਵਾਕਿਆ
[ਸੋਧੋ]- 1691 – ਸਵੀਡਨ ਵਿੱਚ ਪਹਿਲੀ ਵਾਰ ਕਰੰਸੀ ਨੋਟ ਛਾਪਿਆ, ਇਸ ਤੋਂ ਪਹਿਲਾਂ ਸਿੱਕੇ ਚੱਲਦੇ ਸਨ।
- 1709 – ਯੂਰਪ ਵਿੱਚ ਅੱਤ ਦੀ ਠੰਡ ਵਿੱਚ ਇੱਕੋਂ ਦਿਨ ਵਿੱਚ 1000 ਲੋਕ ਮਰੇ।
- 1900 – ਆਇਰਲੈਂਡ ਗਣਰਾਜ ਆਗੂ 'ਜਾਹਨ ਐਡਵਰਡ ਰੈਡਮੰਡ' ਨੇ ਆਇਰਲੈਂਡ ਵਿਚੋਂ ਬਰਤਾਨਵੀ ਰਾਜ ਖ਼ਤਮ ਕਰਨ ਵਾਸਤੇ ਜੱਦੋ-ਜਹਿਦ ਸ਼ੁਰੂ ਕਰਨ ਦਾ ਐਲਾਨ ਕੀਤਾ।
- 1919 – ਜਰਮਨੀ ਵਿੱਚ 'ਰਾਸ਼ਟਰੀ ਜਮਹੂਰੀਅਤ ਪਾਰਟੀ' ਬਣੀ।
- 1924 – ਭਾਈ ਫੇਰੂ ਮੋਰਚਾ ਵਿੱਚ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ।
- 1957 – ਦੇਸ਼ ਵਿੱਚ ਸੈਂਟਰ ਸੈਲਜ ਐਕਟ ਲਾਗੂ ਹੋਇਆ।
- 1971 – ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਕ੍ਰਿਕਟ ਦਾ ਸੰਸਾਰ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਗਿਆ।
- 1972 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 'ਸਪੇਸ ਸ਼ਟਲ' ਬਣਾਉਣ ਦੇ ਹੁਕਮ 'ਤੇ ਦਸਤਖ਼ਤ ਕੀਤੇ।
- 1972 – ਪਾਕਿਸਤਾਨ ਨੇ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਰਿਹਾਅ ਕਰ ਦਿੱਤਾ।
- 2005 – ਸੂਰਜ ਮੰਡਲ ਦੇ ਸਭ ਤੋਂ ਵੱਡੇ ਬੌਣੇ ਗ੍ਰਹਿ "ਏਰਿਸ" ਦੀ ਖੋਜ ਹੋਈ।
- 2016 – ਮੁੰਬਈ ਦੇ 15 ਸਾਲਾ ਸਕੂਲੀ ਬੱਚੇ ਪਰਨਵ ਧਨਵਾੜੇ ਨੇ ਕ੍ਰਿਕਟ ਦੀ ਇੱਕ ਹੀ ਪਾਰੀ ਵਿੱਚ 1009 ਦੌੜਾਂ ਬਣਾ ਕੇ ਨਾਟ-ਆਉਟ ਰਹਿਣ ਦਾ ਰਿਕਾਰਡ ਬਣਾਇਆ।
ਜਨਮ
[ਸੋਧੋ]- 1592 – ਤਾਜ ਮਹੱਲ ਦੇ ਨਿਰਮਾਣਕਾਰ ਤੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦਾ ਲਾਹੌਰ 'ਚ ਜਨਮ।
- 1863 – ਰੂਸੀ ਨਾਟਸ਼ਾਲਾ ਨਿਦੇਸ਼ਕਰ, ਅਦਾਕਾਰ ਤੇ ਨਾਟਸ਼ਾਲਾ ਸਿਧਾਂਤਕਾਰ ਕੋਂਸਸਤਾਂਤਿਨ ਸਤਾਨਿਸਲਾਵਸਕੀ ਦਾ ਜਨਮ।
- 1880 – ਭਾਰਤੀ ਸੁਤੰਤਰਤਾ ਸੰਗਰਾਮੀ ਅਤੇ ਪੱਤਰਕਾਰ ਬਰਿੰਦਰ ਕੁਮਾਰ ਘੋਸ਼ ਦਾ ਜਨਮ।
- 1928 – ਪਾਕਿਸਤਾਨ ਦੀ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਾ ਜਨਮ।
- 1932 – ਇਤਾਲਵੀ ਚਿਹਨ ਵਿਗਿਆਨੀ, ਦਾਰਸ਼ਨਿਕ ਚਿੰਤਕ ਅਤੇ ਨਾਵਲਕਾਰ ਉਮਬੇਰਤੋ ਈਕੋ ਦਾ ਜਨਮ।
- 1932 – ਉੱਤਰ ਪ੍ਰਦੇਸ਼(ਭਾਰਤ) ਦੇ ਸਿਆਸਤਦਾਨ ਕਲਿਆਣ ਸਿੰਘ ਦਾ ਜਨਮ।
- 1935 – ਈਰਾਨੀ ਕਵੀ ਅਤੇ ਫ਼ਿਲਮ ਨਿਰਦੇਸ਼ਕ ਫ਼ਰੂਗ਼ ਫ਼ਰੁਖ਼ਜ਼ਾਦ ਦਾ ਜਨਮ।
- 1938 – ਕੀਨੀਆਈ ਲੇਖਕ ਨਗੂਗੀ ਵਾ ਥਿਉਂਗੋ ਦਾ ਜਨਮ।
- 1943 – ਸਪੇਨੀ ਮਛਿਆਰਾ ਅਤੇ ਲੇਖਕ ਖ਼ੁਦਕੁਸ਼ੀ ਦੇ ਹੱਕ 'ਚ ਲੜਣ ਵਾਲ਼ੇ ਰਾਮੋਨ ਸਾਮਪੇਦਰੋ ਦਾ ਜਨਮ।
- 1955 – ਪੱਛਮੀ ਬੰਗਾਲ(ਭਾਰਤ) ਦੀ ਪਹਿਲੀ ਔਰਤ ਮੁਖ ਮੰਤਰੀ ਮਮਤਾ ਬੈਨਰਜੀ ਦਾ ਜਨਮ।
- 1960 – ਪੰਜਾਬੀ ਕਵੀ, ਲੇਖਕ ਤੇ ਹਾਸ਼ੀਆ ਰਸਾਲੇ ਦੇ ਮੁੱਖ ਸੰਪਾਦਕ ਗੁਰਮੀਤ ਕੱਲਰਮਾਜਰੀ ਦਾ ਜਨਮ।
- 1960 – ਦੱਖਣੀ ਭਾਰਤ ਦੀ ਮਸ਼ਹੂਰ ਅਤੇ ਤਾਮਿਲ, ਮਲਿਆਲਮ, ਕੰਨੜ ਤੇ ਤੇਲੁਗੂ ਦੀਆਂ 151 ਤੋਂ ਵੱਧ ਫ਼ਿਲਮਾਂ 'ਚ ਅਦਾਕਾਰੀ ਕਰਨ ਵਾਲ਼ੀ ਅਦਾਕਾਰਾ 'ਸਰੀਥਾ' ਦਾ ਪਿੰਡ 'ਮਨੀਪਲੀ' (ਮੌਜੂਦਾ ਤੇਲੰਗਾਣਾ) 'ਚ ਜਨਮ ਹੋਇਆ ਸੀ।
- 1965 – ਭਾਰਤੀ ਮਾਡਲ ਜੈਸਿਕਾ ਲਾਲ ਦਾ ਜਨਮ।
- 1975 – ਹੈਗਓਵਰ(2009), ਗਾਰਡੀਅਨ ਆਫ਼ ਦਿ ਗਲੈਕਸੀ(2014), ਅਵੇਂਜਰਸ-ਇਨਫ਼ਿਨਟੀ ਵਾਰ(2018) ਤੇ ਜੋਕਰ(2019) ਜਿਹੀਆ ਫ਼ਿਲਮਾਂ 'ਚ ਅਦਾਕਾਰੀ ਕਰਨ ਵਾਲ਼ੇ ਹਾਲੀਵੁੱਡੀਅਨ ਅਦਾਕਾਰ ਬ੍ਰੈਡਲੀ ਕੂਪਰ ਦਾ 'ਪੈਨਸਨਵੇਲੀਆ'(ਅਮਰੀਕਾ) 'ਚ ਜਨਮ।
- 1986 – ਹਾਲੀਵੁੱਡ ਤੇ ਬਾਲੀਵੁੱਡ ਦੀਆਂ ਨਾਮਵਰ ਫ਼ਿਲਮਾਂ 'ਚ ਅਦਾਕਾਰੀ ਕਰਨ ਵਾਲ਼ੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਕੋਪੈਨਗੈਗਨ(ਸਵੀਡਨ) 'ਚ ਜਨਮ।
- 1992 – ਭਾਰਤੀ ਕ੍ਰਿਕਟ ਖਿਡਾਰਨਣ ਲਤਿਕਾ ਕੁਮਾਰੀ ਦਾ ਜਨਮ।
ਦਿਹਾਂਤ
[ਸੋਧੋ]- 1942 – ਇਤਾਲਵੀ ਫ਼ੋਟੋਗ੍ਰਾਫ਼ਰ, ਮਾਡਲ ਤੇ ਅਭਿਨੇਤਰੀ ਟੀਨਾ ਮੋਦੋੱਤੀ ਦਾ ਦਿਹਾਂਤ।
- 1970 – ਸਪੇਨ ਦੇ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਮੈਕਸ ਬੌਰਨ ਦਾ ਦਿਹਾਂਤ।