ਮਨਮੋਹਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਮਨਮੋਹਨ ਸਿੰਘ ਤੋਂ ਰੀਡਿਰੈਕਟ)
Jump to navigation Jump to search

ਭਾਰਤ ਤੇ 14ਵੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ।

ਡਾ. ਮਨਮੋਹਨ ਸਿੰਘ
Manmohansingh04052007.jpg
14ਵੇਂ ਭਾਰਤ ਦੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
22 ਮਈ 2004 – 27 ਮਈ 2014
ਸਾਬਕਾਅਟਲ ਬਿਹਾਰੀ ਬਾਜਪਾਈ
ਉੱਤਰਾਧਿਕਾਰੀਨਰਿੰਦਰ ਮੋਦੀ
ਵਿੱਤ ਮੰਤਰੀ
ਦਫ਼ਤਰ ਵਿੱਚ
26 ਜੂਨ 2012 – 31 ਜੁਲਾਈ 2012
ਸਾਬਕਾਪ੍ਰਣਬ ਮੁਖਰਜੀ
ਉੱਤਰਾਧਿਕਾਰੀਪੀ ਚਿਦੰਬਰਮ
ਦਫ਼ਤਰ ਵਿੱਚ
30 ਨਵੰਬਰ 2008 – 24 ਜਨਵਰੀ 2009
ਸਾਬਕਾਪੀ ਚਿਦੰਬਰਮ
ਉੱਤਰਾਧਿਕਾਰੀਪ੍ਰਣਬ ਮੁਖਰਜੀ
ਦਫ਼ਤਰ ਵਿੱਚ
21 ਜੂਨ 1991 – 16 ਮਈ 1996
ਪ੍ਰਾਈਮ ਮਿਨਿਸਟਰਪੀ ਵੀ ਨਰਸਿੰਹਮਾ ਰਾਓ
ਸਾਬਕਾਜਸਵੰਤ ਸਿੰਘ
ਉੱਤਰਾਧਿਕਾਰੀਜਸਵੰਤ ਸਿੰਘ
ਰੇਲਵੇ ਮੰਤਰੀ
ਦਫ਼ਤਰ ਵਿੱਚ
19 ਮਈ 2011 – 13 ਜੁਲਾਈ 2011
ਸਾਬਕਾਮਮਤਾ ਬੈਨਰਜੀ
ਉੱਤਰਾਧਿਕਾਰੀਦਿਨੇਸ਼ ਤ੍ਰਿਵੇਦੀ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
6 ਨਵੰਬਰ 2005 – 24 ਅਕਤੂਬਰ 2006
ਸਾਬਕਾਕੇ ਨਟਵਰ ਸਿੰਘ
ਉੱਤਰਾਧਿਕਾਰੀਪ੍ਰਣਬ ਮੁਖਰਜੀ
ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ
ਦਫ਼ਤਰ ਵਿੱਚ
15 ਜਨਵਰੀ 1985 – 31 ਅਗਸਤ 1987
ਪ੍ਰਾਈਮ ਮਿਨਿਸਟਰਰਾਜੀਵ ਗਾਂਧੀ
ਸਾਬਕਾਪੀ ਵੀ ਨਰਸਿੰਹਮਾ ਰਾਓ
ਉੱਤਰਾਧਿਕਾਰੀਪੀ ਸ਼ਿਵ ਸ਼ੰਕਰ
ਭਾਰਤੀ ਰਿਜਰਵ ਬੈਂਕ ਦੇ ਗਵਰਨਰ
ਦਫ਼ਤਰ ਵਿੱਚ
15 ਸਤੰਬਰ 1982 – 15 ਜਨਵਰੀ 1985
ਸਾਬਕਾਆਈ ਜੀ ਪਟੇਲ
ਉੱਤਰਾਧਿਕਾਰੀਅਮਿਤਾਵ ਘੋਸ਼
ਨਿੱਜੀ ਜਾਣਕਾਰੀ
ਜਨਮ(1932-09-26)26 ਸਤੰਬਰ 1932
ਗਾਹ ਪਾਕਿਸਤਾਨ[1]
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਗਰਸ (1991–ਵਰਤਮਾਨ)
ਹੋਰ ਸਿਆਸੀਸੰਯੁਕਤ ਮੋਰਚਾ (1996–2004)
ਯੂ.ਪੀ.ਏ.(2004–present) ਸੰਯੁਕਤ ਰਾਜ
ਪਤੀ/ਪਤਨੀਗੁਰਸ਼ਰਨ ਕੌਰ (1958–ਹੁਣ ਤੱਕ)
ਸੰਤਾਨਉਪਿੰਦਰ
ਦਮਨ
ਅੰਮ੍ਰਿਤ
ਰਿਹਾਇਸ਼ਪੰਚਵਟੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕੈਂਬਰਿਜ ਯੂਨੀਵਰਸਿਟੀ
ਆਕਸਫ਼ੋਰਡ ਯੂਨੀਵਰਸਿਟੀ
ਦਸਤਖ਼ਤਮਨਮੋਹਨ ਸਿੰਘ's signature

ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਮਿਆਦ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ 'ਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। ਦੇਸ਼ ਵੰਡ ਦੀ ਬਾਅਦ ਉਹਨਾਂ ਦਾ ਪ੍ਰੀਵਾਰ ਅੰਮ੍ਰਿਤਸਰ ਆ ਵੱਸਿਆ। 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਮੈਟ੍ਰਿਕ ਪਾਸ ਕੀਤੀ ਤੇ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆ ਡਿਗਰੀਆਂ ਹਾਸਿਲ ਕੀਤੀਆਂ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।1971 ਵਿੱਚ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ1996 ਤੱਕ ਵਿੱਤ-ਮੰਤਰੀ ਰਹੇ। 1987 ਵਿੱਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਿਲ ਕਰ ਚੁੱਕੇ ਹਨ। ਤੇ ਅੱਜਕਲ ਭਾਰਤ ਦੇ ਲਗਾਤਾਰ ਦੂਜੀ ਵਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਉਹਨਾਂ ਦੇ ਪ੍ਰੀਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਹਨ। ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।

ਜੀਵਨ ਦੇ ਮਹੱਤਵਪੂਰਨ ਤੱਥ[ਸੋਧੋ]

  • 1957 - 1965 - ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਅਧਿਆਪਕ
  • 1969 - 1971 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਅੰਤਰਾਸ਼ਟਰੀ ਵਪਾਰ ਦੇ ਪ੍ਰੋਫੈਸਰ
  • 1976 - ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫੈਸਰ
  • 1982 ਤੋਂ 1985 - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
  • 1985 ਤੋਂ 1987 - ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ
  • 1990 ਤੋਂ 1991 - ਭਾਰਤ ਦੇ ਪ੍ਰਧਾਨਮੰਤਰੀ ਦੇ ਆਰਥਕ ਸਲਾਹਕਾਰ
  • 1991 - ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ
  • 1991 - ਅਸਮ ਤੋਂ ਰਾਜ ਸਭਾ ਮੈਂਬਰ
  • 1995 - ਦੂਜੀ ਵਾਰ ਰਾਜ ਸਭਾ ਮੈਂਬਰ
  • 1996 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਆਨਰੇਰੀ ਪ੍ਰੋਫੈਸਰ
  • 1999 - ਦੱਖਣ ਦਿੱਲੀ ਲੋਕਸਭਾ ਹਲਕੇ ਤੋਂ ਚੋਣ ਲੜੇ ਲੇਕਿਨ ਹਾਰ ਗਏ
  • 2001 - ਤੀਜੀ ਵਾਰ ਰਾਜ ਸਭਾ ਮੈਂਬਰ ਅਤੇ ਸਦਨ ਵਿੱਚ ਵਿਰੋਧੀ ਪੱਖ ਦੇ ਨੇਤਾ
  • 2004 - ਭਾਰਤ ਦੇ ਪ੍ਰਧਾਨਮੰਤਰੀ

ਇਸ ਦੇ ਇਲਾਵਾ ਉਹਨਾਂ ਨੇ ਅੰਤਰਾਸ਼ਟਰੀ ਮੁਦਰਾ ਕੋਸ਼ ਅਤੇ ਏਸ਼ੀਆਈ ਵਿਕਾਸ ਬੈਂਕ ਲਈ ਵੀ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਹੈ।

ਹਵਾਲੇ[ਸੋਧੋ]

  1. Hindus Contribution Towards Making Of Pakistan 22 May 2010. Retrieved 28 January 2011

ਬਾਹਾਰੀ ਕੜੀਆਂ[ਸੋਧੋ]

Government of India links