ਸਮੱਗਰੀ 'ਤੇ ਜਾਓ

ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿੱਲੀ
ਰਾਸ਼ਟਰੀ ਰਾਜਧਾਨੀ ਖੇਤਰ
ਦਿੱਲੀ ਦੀ ਭਾਰਤ ਵਿੱਚ ਸਥਿਤੀ
ਦਿੱਲੀ ਦੀ ਭਾਰਤ ਵਿੱਚ ਸਥਿਤੀ
ਦੇਸ਼ ਭਾਰਤ
ਰਾਜਧਾਨੀ1911(ਬਰਤਾਨਵੀ ਰਾਜ)
1947(ਭਾਰਤ)
ਕੇਂਦਰੀ ਸ਼ਾਸ਼ਤ ਪ੍ਰਦੇਸ1956
ਰਾਸ਼ਟਰੀ ਰਾਜਧਾਨੀ ਖੇਤਰ1 ਫਰਵਰੀ 1992
ਜ਼ਿਲ੍ਹੇ11
ਸਰਕਾਰ
 • ਮੁੱਖ ਮੰਤਰੀਅਰਵਿੰਦ ਕੇਜਰੀਵਾਲ
 • ਵਿਧਾਨ ਸਭਾ ਹਲਕੇ70
 • ਲੋਕ ਸਭਾ ਹਲਕੇ7
 • ਰਾਜ ਸਭਾ ਹਲਕੇ3
ਖੇਤਰ
 • ਕੁੱਲ1,484 km2 (573 sq mi)
ਆਬਾਦੀ
 (2011)
 • ਕੁੱਲ1,67,87,941
 • ਘਣਤਾ11,000/km2 (29,000/sq mi)
ਭਾਸ਼ਾਵਾਂ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
110 XXX
ISO 3166 ਕੋਡIN-DL
ਵਾਹਨ ਰਜਿਸਟ੍ਰੇਸ਼ਨDL
ਵੈੱਬਸਾਈਟdelhi.gov.in

ਦਿੱਲੀ (ਹਿੰਦੀ: दिल्ली, ਅੰਗਰੇਜ਼ੀ: Delhi) ਭਾਰਤ ਦਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਹੈ ਜਿਸਦੇ ਅੰਦਰ ਨਵੀਂ ਦਿੱਲੀ ਵੀ ਆਉਂਦੀ ਹੈ ਜੋ ਕਿ ਭਾਰਤ ਦੀ ਰਾਜਧਾਨੀ ਹੈ। ਇੱਕ ਕਰੋੜ 67 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸੱਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ 'ਤੇ ਉਭਰਿਆ।

ਸ਼ਹਿਰ ਕਈ ਇਤਿਹਾਸਕ ਇਮਾਰਤਾਂ ਅਤੇ ਯਾਦਗਾਰਾਂ ਮੌਜੂਦ ਹਨ। ਦਿੱਲੀ ਸਲਤਨਤ ਦੇ ਦੌਰ ਦਾ ਕੁਤਬ ਮੀਨਾਰ ਤੇ ਮਸਜਿਦ ਕੁੱਵਤ ਇਸਲਾਮ ਮੌਜੂਦ ਹਨ। ਮੁਗਲ ਸਲਤਨਤ ਦੇ ਜ਼ਮਾਨੇ ਚ ਅਕਬਰ ਨੇ ਰਾਜਧਾਨੀ ਆਗਰਾ ਤੋਂ ਦਿੱਲੀ ਬਦਲ ਲਈ ਜਦੋਂ ਕਿ 1639ਈ. ਚ ਸ਼ਾਹਜਹਾਂ ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ ਮੁਗਲ ਸਲਤਨਤ ਦਾ ਹਕੂਮਤ ਰਿਹਾ। ਇਹ ਸ਼ਹਿਰ ਸ਼ਾਹਜਹਾਂਬਾਦ ਕਹਿਲਾਉਂਦਾ ਸੀ ਤੇ ਹੁਣ ਇਸ ਨੂੰ ਪੁਰਾਣੀ ਦਿੱਲੀ ਕਹਿੰਦੇ ਹਨ। ਸ਼ਾਹਜਹਾਂ ਨੇ ਏਥੇ ਲਾਲ ਕਿਲੇ ਦੀ ਉਸਾਰੀ ਵੀ ਕਾਰਵਾਈ। ਏਥੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਤੇਗ ਬਹਾਦੁਰ ਨੂੰ ਸ਼ਹੀਦ ਕੀਤਾ ਗਿਆ ਸੀ।

ਦਿੱਲੀ ਦਾ 238 ਫੁੱਟ ਉੱਚਾ ਕੁਤਬ ਮੀਨਾਰ, ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਹੈ।

1857 ਈ. ਦੀ ਕ੍ਰਾਂਤੀ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁੱਕੀ ਸੀ ਤੇ ਬਰਤਾਨਵੀ ਰਾਜ ਦੀ ਰਾਜਧਾਨੀ ਕਲਕੱਤਾ ਸੀ। ਕਿੰਗ ਜਾਰਜ ਨੇ 1911ਈ. ਚ ਰਾਜਧਾਨੀ ਦਿੱਲੀ ਬਣਾਉਣ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਵਿੱਚ ਇੱਕ ਨਵਾਂ ਸ਼ਹਿਰ ਨਵੀਂ ਦਿੱਲੀ ਵਸਾਇਆ ਗਿਆ। 1947 ਈ. ਚ ਆਜ਼ਾਦੀ ਦੇ ਬਾਅਦ ਨਵੀਂ ਦਿਲੀ ਨੂੰ ਭਾਰਤ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ। ਸ਼ਹਿਰ ਚ ਭਾਰਤੀ ਪਾਰਲੀਮੈਂਟ ਸਮੇਤ ਕੇਂਦਰ ਸਰਕਾਰ ਦੇ ਅਹਿਮ ਦਫ਼ਤਰ ਮੌਜੂਦ ਹਨ।

ਸੱਭਿਆਚਾਰ

[ਸੋਧੋ]

ਦਿਲੀ ਵਿੱਚ ਪ੍ਰਦਰਸ਼ਿਤ ਕਰਨ ਲਈ ਪਾਰੰਪਰਕ ਮਿੱਟੀ

ਦਿੱਲੀ ਦੀ ਸੱਭਿਆਚਾਰ ਇਸਦੇ ਲੰਬੇ ਇਤਿਹਾਸ ਅਤੇ ਭਾਰਤ ਦੀ ਰਾਜਧਾਨੀ ਵਜੋਂ ਇਤਿਹਾਸਿਕ ਸਬੰਧ ਦੁਆਰਾ ਪ੍ਰਭਾਵਿਤ ਹੈ। ਹਾਲਾਂਕਿ ਇੱਕ ਮਜ਼ਬੂਤ ਪੰਜਾਬੀ ਪ੍ਰਭਾਵ ਭਾਸ਼ਾ, ਪਹਿਰਾਵਾ ਅਤੇ ਭੋਜਨ ਵਿੱਚ ਦੇਖਿਆ ਜਾ ਸਕਦਾ ਹੈ ਜੋ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਦੁਆਰਾ ਲਿਆਂਦਾ ਗਿਆ ਹੈ ਜੋ 1947 ਵਿੱਚ ਵੰਡ ਤੋਂ ਬਾਅਦ ਆਇਆ ਸੀ। ਭਾਰਤ ਦੇ ਹੋਰ ਹਿੱਸਿਆਂ ਨੇ ਇਸਨੂੰ ਪਿਘਲਣ ਵਾਲਾ ਪੋਟ ਬਣਾ ਦਿੱਤਾ ਹੈ।

ਦਿੱਲੀ ਦਾ ਲਾਲ ਕਿਲਾ ਜਿਹੜਾ ਯੂਨੈਸਕੋ ਦੇ ਆਲਮੀ ਵਿਰਸੇ ਦੀ ਥਾਂ ਵੀ ਏ

ਬਾਹਰੀ ਜੋੜ

[ਸੋਧੋ]

ਹਵਾਲੇ

[ਸੋਧੋ]