ਸਰਬੱਤ ਖ਼ਾਲਸਾ
ਸਿੱਖੀ |
---|
ਸਰਬੱਤ ਖ਼ਾਲਸਾ ਦਾ ਭਾਵ ਹੈ ਸਾਰਾ ਜਾਂ ਸਭ, 18ਵੀਂ ਸਦੀ[1] ਵਿੱਚ ਪੂਰੇ ਖ਼ਾਲਸਾ ਪੰਥ ਦੀ ਅੰਮ੍ਰਿਤਸਰ, ਪੰਜਾਬ ਵਿੱਚ ਕੀਤੀ ਜਾਂਦੀ ਮੀਟਿੰਗ ਨੂੰ ਕਿਹਾ ਜਾਂਦਾ ਸੀ। ਸਰਬੱਤ ਸ਼ਾਇਦ ਇੱਕ ਸੰਸਕ੍ਰਿਤ ਮੂਲ ਵਾਲਾ ਪੰਜਾਬੀ ਸ਼ਬਦ ਹੈ। ਇਸਦੇ ਸ਼ਾਬਦਿਕ ਅਰਥਾਂ ਵਿੱਚ ਇਸ ਤੋਂ ਭਾਵ ਪੂਰਾ ਖ਼ਾਲਸਾ ਪੰਥ ਸੀ, ਪਰ ਇੱਕ ਸਿਆਸੀ ਸੰਘ ਵੱਜੋਂ ਇਹ ਦਲ ਖ਼ਾਲਸਾ, ਸਿੱਖ ਮਿਸਲਾਂ ਅਤੇ ਸਿੱਖ ਸਲਤਨਤ ਦੀ ਆਪਸ ਵਿੱਚ ਮੀਟਿੰਗ ਹੁੰਦੀ ਸੀ[2] [3]। ਪਹਿਲੀ ਵਾਰ ਸਰਬੱਤ ਖ਼ਾਲਸਾ ਸ਼ਬਦ ਦੀ ਵਰਤੋਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀ ਗਈ ਸੀ। ਉਹਨਾਂ ਤੋਂ ਬਾਅਦ ਇਹ ਸ਼ਬਦ ਲਗਾਤਾਰ ਵਰਤੋਂ ਵਿੱਚ ਆਉਂਦਾ ਰਿਹਾ। ਸਰਬੱਤ ਖ਼ਾਲਸਾ ਦੀ ਆਖ਼ਰੀ ਮੀਟਿੰਗ 1986 ਵਿੱਚ ਖ਼ਾਲਿਸਤਾਨ ਅੰਦੋਲਨ ਸਮੇਂ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਦੇ ਬਾਹਰ ਕੀਤੀ ਗਈ ਸੀ। 27 ਅਕਤੂਬਰ, 1761 ਦੇ ਦਿਨ, ਸਰਬੱਤ ਖ਼ਾਲਸਾ ਦਾ ਇੱਕ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ। ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਜੰਡਿਆਲੇ ਦੇ ਹੰਦਾਲੀਏ ਆਕਲ ਦਾਸ (ਹਰਭਗਤ) ਨਿਰੰਜਨੀਆ (ਜੋ ਮੁਗ਼ਲਾਂ ਅਤੇ ਅਫ਼ਗ਼ਾਨਾਂ ਦਾ ਸਭ ਤੋਂ ਵੱਡਾ ਏਜੰਟ ਸੀ), ਕਸੂਰ ਦੇ ਖੇਸ਼ਗੀ ਅਤੇ ਮਲੇਰਕੋਟਲੀਆਂ (ਦੋਵੇਂ ਸਿੱਖ ਦੁਸ਼ਮਣ ਪਠਾਣ ਰਿਆਸਤਾਂ), ਸਾਹਰਿੰਦ ਦੇ ਜੈਨ ਖ਼ਾਨ (ਅਹਿਮਦ ਸ਼ਾਹ ਦੇ ਸੂਬੇਦਾਰ) ਤੇ ਹੋਰ ਸਿੱਖ ਦੁਸ਼ਮਣਾਂ ਨੂੰ ਸੋਧਿਆ ਜਾਵੇ।
ਇਤਿਹਾਸ
[ਸੋਧੋ]ਹਵਾਲੇ
[ਸੋਧੋ]- ↑ Brief History of Sikh Misls. Jalandhar: Sikh Missionary College (Regd.). pp. 4–5.
- ↑
Kakshi, S.R. (2007), Punjab Through the Ages, Sarup and Son, p. 8, ISBN 978-81-7625-738-1, retrieved 2010-04-25
{{citation}}
: Unknown parameter|coauthors=
ignored (|author=
suggested) (help) - ↑ http://www.youtube.com/watch?v=wZLWXS-9EzI