20 ਅਕਤੂਬਰ
ਦਿੱਖ
(੨੦ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
20 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 293ਵਾਂ (ਲੀਪ ਸਾਲ ਵਿੱਚ 294ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 72 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1818 – ਅਮਰੀਕਾ ਅਤੇ ਇੰਗਲੈਂਡ ਨੇ ਅਮਰੀਕਾ ਤੇ ਕਨੇਡਾ ਵਿੱਚਕਾਰ 49ਵੀਂ ਪੈਰੇਲਲ ਨੂੰ ਹੱਦ ਮੰਨ ਲਿਆ|
- 1920 – ਸਿੱਖ ਲੀਗ ਦਾ ਦੂਜਾ ਇਜਲਾਸ ਲਾਹੌਰ ਵਿੱਚ ਹੋਇਆ|
- 1922 – ਕਾਲੀਆਂ ਕਮੀਜਾਂ ਪਹਿਨੀਂ ਫਾਸਿਸਟਾਂ ਨੇ ਰੋਮ ਨੂੰ ਘੇਰ ਲਿਆ ਤਾਂ ਸਮਰਾਟ ਵਿਕਟਰ ਇਮੈਨੂਅਲ ਨੂੰ ਮਜ਼ਬੂਰ ਹੋਕੇ ਬੇਨੀਤੋ ਮੁਸੋਲੀਨੀ ਨੂੰ ਮੰਤਰੀਮੰਡਲ ਬਣਾਉਣ ਦੀ ਮਨਜੂਰੀ ਦੇਣੀ ਪਈ।
- 1947 – ਅਮਰੀਕਾ ਦੀ ਸਰਕਾਰ ਨੇ ਮੁਲਕ ਵਿੱਚ ਗ਼ੈਰ ਅਮਰੀਕਨ ਕਾਰਵਾਈਆਂ ਦੇ ਦੋਸ਼ ਹੇਠ 'ਹਾਲੀਵੁਡ ਵਿੱਚ ਕਮਿਊਨਿਸਟਾਂ ਦੀਆਂ ਕਾਰਵਾਈਆਂ' ਦੀ ਪੜਤਾਲ ਸ਼ੁਰੂ ਕੀਤੀ; ਜਿਹਨਾਂ ਉੱਤੇ ਇਹ ਦੋਸ਼ ਲਾਇਆ ਗਿਆ ਸੀ ਉਨ੍ਹਾਂ ਵਿੱਚ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਤੇ ਐਡਵਰਡ ਜੀ. ਰੌਬਿਨਸਨ ਅਤੇ ਐਕਟਰਸ ਕੈਥਰੀਨ ਹੇਪਬਰਨ ਵੀ ਸਨ। ਰੋਨਲਡ ਰੀਗਨ (ਮਗਰੋਂ ਰਾਸ਼ਟਰਪਤੀ) ਗਵਾਹ ਵਜੋਂ ਪੇਸ਼ ਹੋਏ ਤੇ ਇਨ੍ਹਾਂ ਐਕਟਰਾਂ ਦੇ ਖ਼ਿਲਾਫ਼ ਲਾਏ ਇਸ ਦੋਸ਼ ਨੂੰ ਰੱਦ ਕੀਤਾ|
- 1962 – ਭਾਰਤ-ਚੀਨ ਜੰਗ: ਚੀਨੀ ਸੈਨਿਕ 20 ਅਕਤੂਬਰ ਨੂੰ ਨੇਫਾ ਅਤੇ ਲੱਦਾਖ ਵਿੱਚ ਹਿਮਾਲਿਆ ਦੀ ਢਲਾਨ ਉੱਤੇ ਉਤਰਨ ਲੱਗੇ।
- 1968 – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਦੀ ਵਿਧਵਾ ਜੈਕੁਲੀਨ ਕੈਨੇਡੀ ਨੇ ਅਰਿਸਟੋਟਲ ਓਨਾਸਿਸ ਨਾਲ ਸ਼ਾਦੀ ਕੀਤੀ|
- 1983 – ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਹੋਈ ਗੜਬੜ ਦੌਰਾਨ 20 ਅਕਤੂਬਰ, 1983 ਦੇ ਦਿਨ, ਲੁਧਿਆਣਾ ਤੇ ਅੰਬਾਲਾ ਦੇ ਵਿੱਚਕਾਰ, ਗੋਬਿੰਦਗੜ੍ਹ ਮੰਡੀ ਨੇੜੇ ਸਿਆਲਦਾ ਗੱਡੀ ਉਲਟਾ ਦਿਤੀ ਗਈ ਜਿਸ ਨਾਲ 17 ਬੰਦਿਆਂ ਦੀ ਮੌਤ ਹੋ ਗਈ ਤੇ 155 ਜ਼ਖ਼ਮੀ ਹੋ ਗਏ|
- 1989 –ਜੂਨ, 1984 ਵਿੱਚ, ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਮੁਖੀ, ਜਨਰਲ ਵੈਦਯ ਨੂੰ ਕਤਲ ਕਰਨ ਦੇ ਦੋਸ਼ ਵਿੱਚ, ਪੂਨਾ ਦੀ ਅਦਾਲਤ ਨੇ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾਈ|
- 1991 – ਭਾਰਤ ਦੇ ਉਤਰਕਾਂਸ਼ੀ ਇਲਾਕੇ ਵਿੱਚ 6.8 ਰਿਕਟਰ ਸਕੇਲ ਦਾ ਭੂਚਾਲ ਆਇਆ ਜਿਸ ਨਾਲ 1,000 ਤੋਂ ਵੱਧ ਲੋਕ ਮਾਰੇ ਗਏ।
- 2003 – ਇੱਕ 40 ਸਾਲਾ ਬੰਦੇ ਨੇ ਬਿਨਾਂ ਕਿਸੇ ਸੇਫ਼ਟੀ ਦੇ ਨਿਆਗਰਾ ਝਰਨਾ ਪਾਰ ਕੀਤੀ; ਪਰ ਉਸ ਨੂੰ ਗ਼ੈਰ ਕਾਨੂੰਨੀ ਤੌਰ ਉੱਤੇ ਸਟੰਟ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ|
ਜਨਮ
[ਸੋਧੋ]- 1854 – ਫਰਾਂਸੀਸੀ ਕਵੀ ਆਰਥਰ ਰਿੰਬੋ ਦਾ ਜਨਮ।
- 1879 – ਭਾਰਤ ਦੀ ਗ਼ਦਰ ਪਾਰਟੀ ਦਾ ਗ਼ਦਰੀ ਹਰੀ ਸਿੰਘ ਉਸਮਾਨ ਦਾ ਜਨਮ।
- 1905– ਪੰਜਾਬੀ ਕਵੀ ਪ੍ਰੋਫ਼ੈਸਰ ਮੋਹਨ ਸਿੰਘ
- 1907 – ਬਰਤਾਨਵੀ ਮਾਰਕਸਵਾਦੀ ਲੇਖਕ, ਚਿੰਤਕ ਅਤੇ ਕਵੀ ਕ੍ਰਿਸਟੋਫਰ ਕਾਡਵੈੱਲ ਦਾ ਜਨਮ।
- 1909 – ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਧਾਨ ਸਭਾ ਤਾਮਿਲਨਾਡੂ ਦਾ ਮੈਂਬਰ ਐਮ ਕਲਿਆਣਸੁੰਦਰਮ ਦਾ ਜਨਮ।
- 1918 – ਪੰਜਾਬੀ ਕਹਾਣੀਕਾਰ ਅਤੇ ਨਾਟਕਕਾਰ ਬਲਬੀਰ ਸਿੰਘ ਨਾਟਕਕਾਰ ਦਾ ਜਨਮ।
- 1923 – ਭਾਰਤੀ ਰਾਜ ਕੇਰਲ ਦਾ ਰਾਜਨੀਤੀਵੇਤਾ ਵੀ ਐਸ ਅਚੁਤਾਨੰਦਨ ਦਾ ਜਨਮ।
- 1930 – ਭਾਰਤ ਦੀ ਭਾਰਤੀ ਹਾਈ ਕੋਰਟ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ ਲੀਲਾ ਸੇਠ ਦਾ ਜਨਮ।
- 1942 – ਜਰਮਨ ਵਿਗਿਆਨੀ, ਭਰੂਣ ਵਿਕਾਸ ਦੇ ਜੈਨੇਟਿਕ ਕੰਟਰੋਲ ਦੀ ਖੋਜ ਲਈ ਨੋਬਲ ਪੁਰਸਕਾਰ ਜੇਤੂ ਕ੍ਰਿਸਚੀਆਨ ਨੁਸਲਿਨ-ਵੋਲਹਾਰਡ ਦਾ ਜਨਮ।
- 1946 – ਜਰਮਨ ਭਾਸ਼ਾ ਦੀ ਨਾਰੀਵਾਦੀ ਅਸਟਰੀਆਈ ਨੋਬਲ ਪੁਰਸਕਾਰ ਜੇਤੂ ਲੇਖਿਕਾ ਐਲਫਰੀਡ ਜੇਲੀਨੇਕ ਦਾ ਜਨਮ।
- 1952 – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਮਿੱਤਰ ਸੈਨ ਮੀਤ ਦਾ ਜਨਮ।
- 1956 – ਅੰਗਰੇਜ਼ੀ ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਡੈਨੀ ਬੋਏਅਲ ਦਾ ਜਨਮ।
- 1957 – ਭਾਰਤੀ ਫਿਲਮੀ ਕਲਾਕਾਰ ਕਿਰਨ ਕੁਮਾਰ ਦਾ ਜਨਮ।
- 1958 – ਪੰਜਾਬੀ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਦਾ ਜਨਮ।
- 1963 – ਭਾਰਤ ਦਾ ਪੂਰਵ ਕ੍ਰਿਕਟ ਖਿਡਾਰੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾ ਜਨਮ।
- 1978 – ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਦਾ ਜਨਮ।
- 1979 – ਅਮਰੀਕੀ ਅਦਾਕਾਰਾ ਅਤੇ ਮਾਡਲ ਨਰਗਿਸ ਫ਼ਾਖਰੀ ਦਾ ਜਨਮ।
- 1980 – ਫਰਾਂਸ ਦਾ ਫੈਨਸਿੰਗ ਖਿਡਾਰੀ ਫੈਬਰਿਕ ਜੀਨੇ ਦਾ ਜਨਮ।
- 1989 – ਭਾਰਤ ਪੰਜਾਬ ਦਾ ਹਾਕੀ ਖਿਡਾਰੀ ਗੁਰਵਿੰਦਰ ਸਿੰਘ ਚੰਦੀ ਦਾ ਜਨਮ।
- 1920 – ਪੱਛਮੀ ਬੰਗਾਲ ਦੇ ਮੁੱਖ ਮੰਤਰੀ, ਵਕੀਲ ਰਾਜਨੇਤਾ ਸਿਧਾਰਥ ਸ਼ੰਕਰ ਰੇਅ ਦਾ ਜਨਮ।
ਦਿਹਾਂਤ
[ਸੋਧੋ]- 1700 – ਖੇੜਾ-ਕਲਮੋਟ ਦੀ ਲੜਾਈ ਵਿੱਚ ਭਾਈ ਜੀਵਨ ਸਿੰਘ ਦੀ ਮੌਤ ਹੋਈ|
- 1783 – ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋਈ
- 1836 – ਸ. ਜੱਸਾ ਸਿੰਘ ਆਹਲੂਵਾਲੀਆ ਦੀ ਕਪੂਰਥਲਾ ਰਿਆਸਤ ਦੇ ਮੁਖੀ ਫ਼ਤਿਹ ਸਿੰਘ ਆਹਲੂਵਾਲੀਆ ਦੀ ਮੌਤ ਹੋਈ|
- 1984 – ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਪੌਲ ਡੀਰੈਕ (ਭੌਤਿਕ ਵਿਗਿਆਨੀ) ਦਾ ਦਿਹਾਂਤ।
- 1994 – ਸੋਵੀਅਤ ਫਿਲਮ ਨਿਰਦੇਸ਼ਕ, ਪਟਕਥਾਲੇਖਕ, ਅਤੇ ਅਭਿਨੇਤਾ ਸੇਰਗੇਈ ਬੋਂਦਾਰਚੁਕ ਦਾ ਦਿਹਾਂਤ।
- 2011 – ਲੀਬੀਆਈ ਕ੍ਰਾਂਤੀਕਾਰੀ ਅਤੇ ਸਿਆਸਤਦਾਨ ਮੁਆਮਰ ਗੱਦਾਫ਼ੀ ਦਾ ਦਿਹਾਂਤ।