21 ਜਨਵਰੀ
ਦਿੱਖ
(੨੧ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
21 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 21ਵਾਂ ਦਿਨ ਹੁੰਦਾ ਹੈ। ਸਾਲ ਦੇ 344 (ਲੀਪ ਸਾਲ ਵਿੱਚ 345) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1789 – ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
- 1908 – ਨਿਊਯਾਰਕ ਵਿੱਚ ਔਰਤਾਂ ਵਲੋਂ ਪਬਲਿਕ ਵਿੱਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
- 1919 – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ।
- 1925 – ਅਲਬਾਨੀਆ ਵੱਲੋਂ ਗਣਤੰਤਰ ਦੀ ਘੋਸ਼ਣਾ।
- 1938 – ਡਚ ਸਰਕਾਰ ਨੇ ਲਾਜ਼ਮੀ ਬੇਕਾਰੀ ਬੀਮਾ ਸ਼ੁਰੂ ਕੀਤਾ।
- 1941 – ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ 'ਡੇਲੀ ਵਰਕਰ' 'ਤੇ ਪਾਬੰਦੀ ਲਾਈ ਗਈ।
- 1944 – 447 ਜਰਮਨ ਬੰਬਾਰ ਜਹਾਜ਼ਾਂ ਦਾ ਲੰਡਨ 'ਤੇ ਹਮਲਾ। ਜਵਾਬ ਵਿੱਚ 649: ਬੰਬਾਰ ਜਹਾਜ਼ਾਂ ਦਾ ਮੈਗਡੇਬਰਗ (ਜਰਮਨ) 'ਤੇ ਹਮਲਾ।
- 1952 – ਭਾਰਤ ਵਿੱਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
- 1956 – ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
- 1972 – ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ।
- 1977 – ਇਟਲੀ ਵਿੱਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ।
- 2014 – ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
- 2014 – ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਨ੍ਹਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।
ਜਨਮ
[ਸੋਧੋ]- 1908 – ਮਲਿਆਲਮ ਗਲਪ ਲੇਖਕ, ਮਨੁੱਖਤਾਵਾਦੀ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ ਵੈਕਮ ਮੁਹੰਮਦ ਬਸ਼ੀਰ ਦਾ ਜਨਮ।
- 1905 – ਪੋਲੈਂਡੀ ਅਤੇ ਸੋਵੀਅਤ ਨਾਵਲਕਾਰ ਅਤੇ ਕਮਿਊਨਿਸਟ ਸਿਆਸੀ ਕਾਰਕੁਨ ਵਾਂਦਾ ਵਾਸਿਲਿਊਸਕਾ ਦਾ ਜਨਮ।
- 1921 – ਪੰਜਾਬ ਦਾ ਕਮਿਊਨਿਸਟ ਭਰਤ ਪਰਕਾਸ਼ ਦਾ ਜਨਮ।
- 1922 – ਪੰਜਾਬ ਦਾ ਸਾਬਕਾ ਮੁੱਖ ਮੰਤਰੀ ਅਤੇ ਸਿਆਸਤਦਾਨ ਹਰਚਰਨ ਸਿੰਘ ਬਰਾੜ ਦਾ ਜਨਮ।
- 1943 – ਉੜੀਆ ਭਾਸ਼ਾ ਦੀ ਲੇਖਿਕਾ ਪ੍ਰਤਿਭਾ ਰਾਏ ਦਾ ਜਨਮ।
- 1956 – ਅਮਰੀਕੀ ਅਦਾਕਾਰਾ, ਫਿਲਮ ਨਿਰਮਾਤਾ, ਲੇਖਕ, ਸਾਬਕਾ ਫੈਸ਼ਨ ਮਾਡਲ, ਅਤੇ ਸਾਬਕਾ ਤੀਰਅੰਦਾਜ਼ ਗੀਨਾ ਡੇਵਿਸ ਦਾ ਜਨਮ।
- 1980 – ਭਾਰਤੀ ਬਾਲੀਵੁਡ ਅਭਿਨੇਤਰੀ ਅਤੇ ਮਾਡਲ ਕਿਮ ਸ਼ਰਮਾ ਦਾ ਜਨਮ।
ਦਿਹਾਂਤ
[ਸੋਧੋ]- 1870 – ਰੂਸੀ ਸਮਾਜਵਾਦ ਦਾ ਪਿਤਾਮਾ ਅਤੇ ਲੇਖਕ ਅਲੈਗਜ਼ੈਂਡਰ ਹਰਜਨ ਦਾ ਦਿਹਾਂਤ।
- 1896 – ਅਮਰੀਕੀ ਵਾਸਤੁਕਾਰ ਜਾਂ ਆਰਕੀਟੈਕਟ ਆਰਥਰ ਪੇਜ ਬ੍ਰਾਉਨ ਦਾ ਦਿਹਾਂਤ।
- 1924 – ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਵਲਾਦੀਮੀਰ ਲੈਨਿਨ ਦਾ ਦਿਹਾਂਤ।
- 1945 – ਭਾਰਤ ਦਾ ਕਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਦਾ ਦਿਹਾਂਤ।
- 1950 – ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਜਾਰਜ ਆਰਵੈੱਲ ਦਾ ਦਿਹਾਂਤ।
- 1965 – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੀਤਾ ਬਾਲੀ ਦਾ ਦਿਹਾਂਤ।
- 1993 – ਜਰਮਨ ਸਮਾਜ ਵਿਗਿਆਨੀ ਲੀਓ ਲੋਵੈਨਥਾਲ ਦਾ ਦਿਹਾਂਤ।
- 2011 – ਪੰਜਾਬੀ ਦਾ ਅਧੁਨਿਕ ਕਵੀ ਅਜਾਇਬ ਕਮਲ ਦਾ ਦਿਹਾਂਤ।
- 2015 – ਭਾਰਤੀ ਮੂਲ ਦਾ ਕੈਨੇਡੀਅਨ ਖਿਡਾਰੀ ਏਕਜੋਤ ਸਿੰਘ ਸਵਾਘ ਦਾ ਦਿਹਾਂਤ।
- 2016 – ਭਾਰਤੀ ਕਲਾਸੀਕਲ ਨਰਤਕੀ, ਕੋਰੀਓਗ੍ਰਾਫਰ ਮ੍ਰਿਣਾਲਿਨੀ ਸਾਰਾਭਾਈ ਦਾ ਦਿਹਾਂਤ।