ਸਮੱਗਰੀ 'ਤੇ ਜਾਓ

20 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

20 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 293ਵਾਂ (ਲੀਪ ਸਾਲ ਵਿੱਚ 294ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 72 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1818ਅਮਰੀਕਾ ਅਤੇ ਇੰਗਲੈਂਡ ਨੇ ਅਮਰੀਕਾ ਤੇ ਕਨੇਡਾ ਵਿੱਚਕਾਰ 49ਵੀਂ ਪੈਰੇਲਲ ਨੂੰ ਹੱਦ ਮੰਨ ਲਿਆ|
  • 1920ਸਿੱਖ ਲੀਗ ਦਾ ਦੂਜਾ ਇਜਲਾਸ ਲਾਹੌਰ ਵਿੱਚ ਹੋਇਆ|
  • 1922 – ਕਾਲੀਆਂ ਕਮੀਜਾਂ ਪਹਿਨੀਂ ਫਾਸਿਸਟਾਂ ਨੇ ਰੋਮ ਨੂੰ ਘੇਰ ਲਿਆ ਤਾਂ ਸਮਰਾਟ ਵਿਕਟਰ ਇਮੈਨੂਅਲ ਨੂੰ ਮਜ਼ਬੂਰ ਹੋਕੇ ਬੇਨੀਤੋ ਮੁਸੋਲੀਨੀ ਨੂੰ ਮੰਤਰੀਮੰਡਲ ਬਣਾਉਣ ਦੀ ਮਨਜੂਰੀ ਦੇਣੀ ਪਈ।
  • 1947ਅਮਰੀਕਾ ਦੀ ਸਰਕਾਰ ਨੇ ਮੁਲਕ ਵਿੱਚ ਗ਼ੈਰ ਅਮਰੀਕਨ ਕਾਰਵਾਈਆਂ ਦੇ ਦੋਸ਼ ਹੇਠ 'ਹਾਲੀਵੁਡ ਵਿੱਚ ਕਮਿਊਨਿਸਟਾਂ ਦੀਆਂ ਕਾਰਵਾਈਆਂ' ਦੀ ਪੜਤਾਲ ਸ਼ੁਰੂ ਕੀਤੀ; ਜਿਹਨਾਂ ਉੱਤੇ ਇਹ ਦੋਸ਼ ਲਾਇਆ ਗਿਆ ਸੀ ਉਨ੍ਹਾਂ ਵਿੱਚ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਤੇ ਐਡਵਰਡ ਜੀ. ਰੌਬਿਨਸਨ ਅਤੇ ਐਕਟਰਸ ਕੈਥਰੀਨ ਹੇਪਬਰਨ ਵੀ ਸਨ। ਰੋਨਲਡ ਰੀਗਨ (ਮਗਰੋਂ ਰਾਸ਼ਟਰਪਤੀ) ਗਵਾਹ ਵਜੋਂ ਪੇਸ਼ ਹੋਏ ਤੇ ਇਨ੍ਹਾਂ ਐਕਟਰਾਂ ਦੇ ਖ਼ਿਲਾਫ਼ ਲਾਏ ਇਸ ਦੋਸ਼ ਨੂੰ ਰੱਦ ਕੀਤਾ|
  • 1962ਭਾਰਤ-ਚੀਨ ਜੰਗ: ਚੀਨੀ ਸੈਨਿਕ 20 ਅਕਤੂਬਰ ਨੂੰ ਨੇਫਾ ਅਤੇ ਲੱਦਾਖ ਵਿੱਚ ਹਿਮਾਲਿਆ ਦੀ ਢਲਾਨ ਉੱਤੇ ਉਤਰਨ ਲੱਗੇ।
  • 1968 – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਦੀ ਵਿਧਵਾ ਜੈਕੁਲੀਨ ਕੈਨੇਡੀ ਨੇ ਅਰਿਸਟੋਟਲ ਓਨਾਸਿਸ ਨਾਲ ਸ਼ਾਦੀ ਕੀਤੀ|
  • 1983ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਹੋਈ ਗੜਬੜ ਦੌਰਾਨ 20 ਅਕਤੂਬਰ, 1983 ਦੇ ਦਿਨ, ਲੁਧਿਆਣਾ ਤੇ ਅੰਬਾਲਾ ਦੇ ਵਿੱਚਕਾਰ, ਗੋਬਿੰਦਗੜ੍ਹ ਮੰਡੀ ਨੇੜੇ ਸਿਆਲਦਾ ਗੱਡੀ ਉਲਟਾ ਦਿਤੀ ਗਈ ਜਿਸ ਨਾਲ 17 ਬੰਦਿਆਂ ਦੀ ਮੌਤ ਹੋ ਗਈ ਤੇ 155 ਜ਼ਖ਼ਮੀ ਹੋ ਗਏ|
  • 1989 –ਜੂਨ, 1984 ਵਿੱਚ, ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਮੁਖੀ, ਜਨਰਲ ਵੈਦਯ ਨੂੰ ਕਤਲ ਕਰਨ ਦੇ ਦੋਸ਼ ਵਿੱਚ, ਪੂਨਾ ਦੀ ਅਦਾਲਤ ਨੇ, ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਸੁਣਾਈ|
  • 1991 – ਭਾਰਤ ਦੇ ਉਤਰਕਾਂਸ਼ੀ ਇਲਾਕੇ ਵਿੱਚ 6.8 ਰਿਕਟਰ ਸਕੇਲ ਦਾ ਭੂਚਾਲ ਆਇਆ ਜਿਸ ਨਾਲ 1,000 ਤੋਂ ਵੱਧ ਲੋਕ ਮਾਰੇ ਗਏ।
  • 2003 – ਇੱਕ 40 ਸਾਲਾ ਬੰਦੇ ਨੇ ਬਿਨਾਂ ਕਿਸੇ ਸੇਫ਼ਟੀ ਦੇ ਨਿਆਗਰਾ ਝਰਨਾ ਪਾਰ ਕੀਤੀ; ਪਰ ਉਸ ਨੂੰ ਗ਼ੈਰ ਕਾਨੂੰਨੀ ਤੌਰ ਉੱਤੇ ਸਟੰਟ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ|

ਜਨਮ

[ਸੋਧੋ]
ਲੀਲਾ ਸੇਠ

ਦਿਹਾਂਤ

[ਸੋਧੋ]