9 ਦਸੰਬਰ
ਦਿੱਖ
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
9 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 343ਵਾਂ (ਲੀਪ ਸਾਲ ਵਿੱਚ 344ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 22 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 25 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1582 – ਫ਼੍ਰਾਂਸ ਨੇ ਗ੍ਰੈਗੋਰੀਅਨ ਕਲੰਡਰ ਨੂੰ ਮੰਨਿਆ।
- 1908 – ਜਰਮਨ ਵਿੱਚ ਇੱਕ ਕਾਨੂੰਨ ਬਣਾ ਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਲਾਉਣ ਦੀ ਪਾਬੰਦੀ ਲਾ ਦਿਤੀ ਗਈ।
- 1913 – ਹਿੰਦੁਸਤਾਨ ਗ਼ਦਰ: ਦਾ ਪੰਜਾਬੀ ਅਡੀਸ਼ਨ ਦਾ ਪਹਿਲਾ ਅੰਕ ਛਪਿਆ।
- 1946 – ਭਾਰਤੀ ਸੰਵਿਧਾਨ ਸੰਬੰਧੀ ਸੰਵਿਧਾਨ ਕਮੇਟੀ ਦੀ ਪਹਿਲੀ ਮੀਟਿੰਗ ਹੋਈ।
- 1950 – ਅਮਰੀਕਾ ਨੇ ਕਮਿਊਨਿਸਟ ਚੀਨ ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ।
- 1950 – ਅਮਰੀਕਾ ਨੇ ਹੈਰੀ ਗੋਲਡ ਨੂੰ ਦੂਜੀ ਸੰਸਾਰ ਜੰਗ ਦੌਰਾਨ [* 1913 – ਹਿੰਦੁਸਤਾਨ ਗ਼ਦਰ: ਦਾ ਪੰਜਾਬੀ ਅਡੀਸ਼ਨ ਦਾ ਪਹਿਲਾ ਅੰਕ ਛਪਿਆ।
[ਰੂਸ]] ਨੂੰ ਐਟਮ ਬੰਬ ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।
- 1962 – ਡੇਵਿਡ ਲੀਨ ਦੀ ਮਹਾਨ ਫ਼ਿਲਮ 'ਲਾਰੈਂਸ ਆਫ਼ ਅਰਾਬੀਆ' ਦਾ ਲੰਡਨ 'ਚ ਪ੍ਰੀਮੀਅਮ ਹੋਇਆ।
- 1985 – ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾਅ ਕੀਤਾ।
- 1990 – ਲੇਕ ਵਾਲੇਸਾ ਪੋਲੇਂਡ ਦਾ ਰਾਸ਼ਟਰਪਤੀ ਚੁਣਿਆ ਗਿਆ।
- 1990 – ਸਲੋਬੋਡਨ ਮਿਲੋਸਵਿਕ ਸਰਬੀਆ ਦਾ ਰਾਸ਼ਟਰਪਤੀ ਚੁਣਿਆ ਗਿਆ।
- 1994 – ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ ਦੇਸ਼ ਦੇ ਸਰਜਨ ਜਨਰਲ ਜੋਸੇਲਿਨ ਐਲਡਰਜ਼ ਨੂੰ ਇਸ ਕਰ ਕੇ ਅਹੁਦੇ ਤੋਂ ਹਟਾ ਦਿਤਾ ਕਿਉਂਕਿ ਉਸ ਨੇ ਇੱਕ ਪ੍ਰੈੱਸ ਕਾਫ਼ਰੰਸ ਵਿੱਚ ਕਿਹਾ ਸੀ ਕਿ ਸਕੂਲਾਂ ਵਿੱਚ ਸੈਕਸ ਵਿਦਿਆ ਵਿੱਚ ਹੱਥ-ਰਸੀ (ਮਾਸਟਰਬੇਸ਼ਨ) ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ।
ਜਨਮ
[ਸੋਧੋ]- 1608 – ਅੰਗਰੇਜ਼ੀ ਕਵੀ ਜਾਹਨ ਮਿਲਟਨ ਦਾ ਜਨਮ।
- 1828 – ਜਰਮਨ ਸੋਸਲਿਸਟ ਦਾਰਸ਼ਨਿਕ, ਮਾਰਕਸਵਾਦੀ ਅਤੇ ਪੱਤਰਕਾਰ ਜੋਸਿਫ ਡੇਟਜ਼ਨ ਦਾ ਜਨਮ।
- 1842 – ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਜਨਮ।
- 1913 – ਭਾਰਤ ਦੀ ਪਹਿਲੀ ਮਹਿਲਾ ਫ਼ੋਟੋ ਜਰਨਲਿਸਟ ਹੋਮੀ ਵਿਆਰਾਵਾਲਾ ਦਾ ਜਨਮ।
- 1929 – ਭਾਰਤ ਕਿੱਤਾ ਲੇਖਕ, ਕਵੀ ਰਘੁਵੀਰ ਸਹਾਏ ਦਾ ਜਨਮ।
- 1946 – ਇਤਾਲਵੀ-ਭਾਰਤੀ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦਾ ਜਨਮ।
- 1974 – ਭਾਰਤ ਦੀ ਸੂਫ਼ੀ ਕਥਕ ਡਾਂਸਰ ਮੰਜਰੀ ਚਤੁਰਵੇਦੀ ਦਾ ਜਨਮ।
- 1981 – ਭਾਰਤੀ ਮਾਡਲ ਅਤੇ ਅਦਾਕਾਰਾ ਦੀਆ ਮਿਰਜ਼ਾ ਦਾ ਜਨਮ।
- 1981 – ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਜਨਮ।
ਦਿਹਾਤ
[ਸੋਧੋ]- 1898 – ਭਾਰਤੀ ਬੈਂਕਰ, ਵਪਾਰੀ, ਸਮਾਜ ਸੁਧਾਰਕ ਅਤੇ ਦ ਟ੍ਰਿਬਿਊਨ ਅਖਬਾਰ ਦਾ ਮੌਢੀ ਦਿਆਲ ਸਿੰਘ ਮਜੀਠੀਆ ਦਾ ਦਿਹਾਂਤ।
- 1977 – ਤਾਜਿਕਸਤਾਨ ਦਾ ਕਿੱਤਾ ਕਵੀ ਮਿਰਜ਼ਾ ਤੁਰਸਨਜ਼ਾਦਾ ਦਾ ਦਿਹਾਂਤ।
- 1983 – ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਵਿੱਚ ਅਫ਼ਸਰ ਸ਼ਾਹ ਨਵਾਜ਼ ਖਾਨ ਦਾ ਦਿਹਾਂਤ।
- 1997 – ਗਿਆਨਪੀਠ ਇਨਾਮ ਜੇਤੂ ਕੰਨੜ ਲੇਖਕ, ਕਲਾਕਾਰ ਅਤੇ ਫਿਲਮ ਨਿਰਦੇਸ਼ਕ ਕੇ. ਸ਼ਿਵਰਾਮ ਕਾਰੰਤ ਦਾ ਦਿਹਾਂਤ।
- 2007 – ਹਿੰਦੀ ਸਾਹਿਤ ਦੀ ਪ੍ਰਗਤੀਸ਼ੀਲ ਕਾਵਿਧਾਰਾ ਤਰਿਲੋਚਨ ਸ਼ਾਸਤਰੀ ਦਾ ਦਿਹਾਂਤ।
- 2014 – ਕੈਲੀਫੋਰਨੀਆ ਦਾ ਪੰਜਾਬ ਤੋਂ ਭਾਰਤੀ ਅਮਰੀਕੀ ਕਾਰੋਬਾਰੀ ਜੈਸੀ ਸਿੰਘ ਸੈਣੀ ਦਾ ਦਿਹਾਂਤ।