ਸ਼ਾਹ ਨਵਾਜ਼ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਹ ਨਵਾਜ਼ ਖਾਨ (24 ਜਨਵਰੀ 1914 - 9 ਦਸੰਬਰ 1983) ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਵਿੱਚ ਇੱਕ ਅਫ਼ਸਰ ਸੀ। ਜੰਗ ਦੇ ਬਾਅਦ, ਕਰਨਲ ਪ੍ਰੇਮ ਸਹਿਗਲ ਤੇ ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਸਮੇਤ ਉਨ੍ਹਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ, ਅਤੇ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਹੀ ਇੱਕ ਜਨਤਕ ਕੋਰਟ-ਮਾਰਸ਼ਲ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਉਣ ਦੇ ਖਿਲਾਫ਼ ਆਮ ਲੋਕਾਂ ਵੱਲੋਂ ਜਬਰਦਸਤ ਧਰਨੇ-ਪ੍ਰਦਰਸ਼ਨ ਤੇ ਰੋਸ-ਵਿਖਾਵੇ ਹੋਣ ਲੱਗੇ ਸਨ। ਫੌਜ ਵਿੱਚ ਵੀ ਵਿਆਪਕ ਹਲਚਲ ਨੂੰ ਦੇਖ ਕੇ ਬਰਤਾਨਵੀ ਸਰਕਾਰ ਝੁੱਕ ਗਈ ਅਤੇ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਨੇ ਨਜ਼ਰਸਾਨੀ ਕਰਕੇ ਇਸ ਸਜਾ ਨੂੰ ਰੱਦ ਕਰ ਦਿੱਤਾ ਸੀ।[1]

ਜੀਵਨੀ[ਸੋਧੋ]

ਸ਼ਾਹਨਵਾਜ਼ ਖਾਨ, ਦਾ ਜਨਮ ਬ੍ਰਿਟਿਸ਼ ਭਾਰਤ ਦੇ ਪਿੰਡ ਮਟੌਰ, ਕਹੂਤਾ (ਹੁਣ ਪਾਕਿਸਤਾਨ ਵਿੱਚ) ਜ਼ਿਲ੍ਹਾ ਰਾਵਲਪਿੰਡੀ[2] ਵਿੱਚ 24 ਜਨਵਰੀ 1914 ਨੂੰ ਇੱਕ ਫੌਜੀ ਪਰਿਵਾਰ ਵਿੱਚ ਕੈਪਟਨ ਸਰਦਾਰ ਟਿੱਕਾ ਖਾਨ ਦੇ ਘਰ ਹੋਇਆ ਸੀ। ਨਵਾਜ਼ ਨੇ ਆਪਣੇ ਬਜ਼ੁਰਗਾਂ ਦੇ ਰਸਤੇ ਤੇ ਚਲਣ ਦਾ ਫੈਸਲਾ ਕੀਤਾ। ਸ਼ਾਹਨਵਾਜ਼ ਨੇ ਆਰੰਭਿਕ ਪੜ੍ਹਾਈ ਸਥਾਨਕ ਸੰਸਥਾਵਾਂ ਵਿੱਚ ਕਰਨ ਤੋਂ ਬਾਅਦ, ਅੱਗੇ ਦੀ ਸਿੱਖਿਆ ਪ੍ਰਿੰਸ ਆਫ਼ ਵੇਲਜ਼ ਰਾਇਲ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਹਾਸਲ ਕੀਤੀ ਅਤੇ ਬ੍ਰਿਟਿਸ਼ ਭਾਰਤੀ ਫੌਜ ਦੇ ਵਿੱਚ ਇੱਕ ਅਫ਼ਸਰ ਦੇ ਤੌਰ ਤੇ 1940 ਵਿੱਚ ਸ਼ਾਮਲ ਹੋ ਗਏ।

ਹਵਾਲੇ[ਸੋਧੋ]