੩ ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
3 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 184ਵਾਂ (ਲੀਪ ਸਾਲ ਵਿੱਚ 185ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 181 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1608– ਕੈਨੇਡਾ ਦੇ ਸ਼ਹਿਰ ਕਿਊਬੈਕ ਦਾ ਨੀਂਹ ਪੱਥਰ ਰੱਖਿਆ ਗਿਆ।
- 1863–ਨਾਮਧਾਰੀ ਗੁਰੂ ਅਤੇ ਅਜਾਦੀ ਘੁਲਾਟੀਆ ਸਤਿਗੁਰੂ ਰਾਮ ਸਿੰਘ ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ।
- 1916– ਪਹਿਲੀ ਸੰਸਾਰ ਜੰਗ ਦੌਰਾਨ, ਫ਼ਰਾਂਸ ਵਿੱਚ ਸੌਮ ਦਰਿਆ ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
- 1922– ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ‘ਬੱਬਰ ਅਕਾਲੀ’ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
- 1954– ਦੂਜੀ ਸੰਸਾਰ ਜੰਗ ਵਿੱਚ ਅਨਾਜ ਦਾ ਕਾਲ ਪੈਣ ਕਾਰਨ ਇੰਗਲੈਂਡ ਵਿੱਚ ਖਾਣ ਦੀਆਂ ਚੀਜ਼ਾਂ ਦਾ ਰਾਸ਼ਨ ਬੰਦ ਕੀਤਾ।
- 1955– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
- 1981– ਐਸੋਸੀਏਟਡ ਪ੍ਰੈਸ ਨੇ ਸਮਲਿੰਗੀ ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘ਏਡਜ਼’ ਸੀ।
ਜਨਮ
[ਸੋਧੋ]- 1860–ਅਮਰੀਕੀ ਨਾਰੀਵਾਦੀ, ਸਮਾਜ ਵਿਗਿਆਨੀ, ਨਾਵਲਕਾਰਾ ਸ਼ਾਰਲਟ ਪਰਕਿਨਜ਼ ਗਿਲਮੈਨ ਦਾ ਜਨਮ।
- 1909–ਭਾਰਤੀ ਵਕੀਲ, ਸਿਵਲ ਅਧਿਕਾਰ ਕਾਰਕੁਨ, ਅਤੇ ਮਨੁੱਖਤਾਵਾਦੀ ਆਗੂ ਵੀ ਐਮ ਤਾਰਕੁੰਡੇ ਦਾ ਜਨਮ।
- 1926–ਮਰਾਠੀ ਲੇਖਿਕਾ ਸੁਨੀਤਾ ਦੇਸ਼ਪਾਂਡੇ ਦਾ ਜਨਮ।
- 1941–ਭਾਰਤ ਦੇ ਫਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਫਿਲਮ ਨਿਰਦੇਸ਼ਕ ਅਦੂਰ ਗੋਪਾਲਾਕ੍ਰਿਸ਼ਣਨ ਦਾ ਜਨਮ।
- 1942–ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਦੀਦਾਰ ਸੰਧੂ ਦਾ ਜਨਮ।
- 1963–ਅੰਗਰੇਜ਼ੀ ਸਮਕਾਲੀ ਕਲਾਕਾਰ ਟਰੇਸੀ ਏਮਨ ਦਾ ਜਨਮ।
- 1971–ਇੰਟਰਨੈਟ ਖੋਜੀ ਅਤੇ ਵੈਬਸਾਈਟ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦਾ ਜਨਮ।
- 1972–ਉਰਦੂ ਕਵਿਤਰੀ ਅਤੇ ਕਹਾਣੀਕਾਰਾ ਤਬੱਸੁਮ ਫ਼ਾਤਿਮਾ ਦਾ ਜਨਮ।
- 1984–ਭਾਰਤੀ ਕਮੇਡੀਅਨ ਅਤੇ ਅਭਿਨੇਤਰੀ ਭਾਰਤੀ ਸਿੰਘ ਦਾ ਜਨਮ।
- 1986–ਭਾਰਤ ਦੀ ਖਿਡਾਰੀ ਸ਼ਵੇਤਾ ਚੌਧਰੀ ਦਾ ਜਨਮ।
ਦਿਹਾਂਤ
[ਸੋਧੋ]- 1904–ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਥਿਓਡੋਰ ਹਰਜ਼ਲ ਦਾ ਦਿਹਾਂਤ।
- 1948–ਭਾਰਤੀ ਫੌਜ ਦਾ ਉੱਚ ਅਧਿਕਾਰੀ ਮੁਹੰਮਦ ਉਸਮਾਨ ਦਾ ਦਿਹਾਂਤ।
- 1965–ਕਲਗੀਧਰ ਟਰਸਟ ਦੇ ਕਰਤਾ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਤੇਜਾ ਸਿੰਘ ਦਾ ਦਿਹਾਂਤ।
- 1971–ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਜਿਮ ਮੋਰੀਸਨ ਦਾ ਦਿਹਾਂਤ।
- 1974–ਅਮਰੀਕੀ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ ਜਾਨ ਕਰੋ ਰੈਨਸਮ ਦਾ ਦਿਹਾਂਤ।
- 1976–ਭਾਰਤ ਦੇ ਮਾਰਕਸਵਾਦੀ ਵਿਚਾਰਕ ਅਤੇ ਲੇਖਕ ਕੇ ਦਾਮੋਦਰਨ ਦਾ ਦਿਹਾਂਤ।
- 1979–ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਆਲਮ ਲੋਹਾਰ ਦਾ ਦਿਹਾਂਤ।