ਕੇ ਦਾਮੋਦਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇ ਦਾਮੋਦਰਨ
Kdamodaran.jpg
ਜਨਮ: 25 ਫਰਵਰੀ,1912
ਪੋਂਨਾਨੀ ਵਿੱਚ ਮਲੱਪੁਰਮ ਜਿਲਾ
ਮੌਤ: 3 ਜੁਲਾਈ, 1976
ਰਾਸ਼ਟਰੀਅਤਾ: ਭਾਰਤੀ

ਕੇ ਦਾਮੋਦਰਨ (25 ਫਰਵਰੀ,1912-3 ਜੁਲਾਈ, 1976) ਇੱਕ ਮਾਰਕਸਵਾਦੀ ਵਿਚਾਰਕ ਅਤੇ ਲੇਖਕ ਅਤੇ ਕੇਰਲ, ਭਾਰਤ ਵਿੱਚ ਕਮਿਉਨਿਸਟ ਪਾਰਟੀ ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਸੀ।

ਦਾਮੋਦਰਨ ਪੋਂਨਾਨੀ ਵਿੱਚ ਮਲੱਪੁਰਮ ਜਿਲੇ ਵਿੱਚ ਪੈਦਾ ਹੋਏ ਸੀ। ਉਨ੍ਹਾਂ ਦਾ ਬਾਪ ਕਿਜਾਕੀਨੇਦਾਥ ਥੂਪਨ ਨਾਮਪੂਥਿਰੀ (Kizhakkinedath Thuppan Nampoothiri) ਅਤੇ ਮਾਂ ਕੀਜੇਦਾਥੂ ਨਾਰਾਇਣੀ ਅੱਮਾ (Keezhedathu Narayani Amma) ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸਰਕਾਰੀ ਸਕੂਲ, ਤੀਰੁਰ, ਅਤੇ ਕਾਲਜ ਦੀ ਸਿੱਖਿਆ ਸਾਮੂਥਿਰੀ ਕਾਲਜ, ਕਾਲੀਕਟ ਵਿੱਚ ਲਈ ਸੀ। ਉਨ੍ਹਾਂ ਦੀਆਂ ਪਹਿਲੀਆਂ ਸਮਾਜਵਾਦੀ ਗਤੀਵਿਧੀਆਂ ਵਿਦਿਆਰਥੀ ਅੰਦੋਲਨ ਕੇਰਲ ਵਿਦਿਆਰਥੀ ਅੰਦੋਲਨ ਦੇ ਸਕੱਤਰ ਹੋਣ ਦੇ ਨਾਲ ਜੁੜੀਆਂ ਸਨ ਅਤੇ ਉਹ ਅਜਾਦੀ ਸੰਘਰਸ਼ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ 1931 ਵਿੱਚ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਭਾਗ ਲੈਣ ਲਈ ਗਿਰਫਤਾਰ ਕੀਤਾ ਗਿਆ ਸੀ ਅਤੇ 23 ਮਹੀਨੇ ਲਈ ਕਠੋਰ ਸਜ਼ਾ ਸੁਣਾਈ ਗਈ ਸੀ। ਕੋਇੰਬਟੂਰ ਜੇਲ੍ਹ ਵਿੱਚ ਉਹ ਤਮਿਲ ਅਤੇ ਹਿੰਦੀ ਸਿੱਖਿਆ। 1935 ਵਿੱਚ ਸੰਸਕ੍ਰਿਤ ਦੀ ਪੜ੍ਹਾਈ ਕਰਨ ਲਈ ਉਹ ਕਾਸੀ (ਉੱਤਰ ਪ੍ਰਦੇਸ਼) ਗਏ ਅਤੇ ਸ਼ਾਸਤਰੀ ਪਰੀਖਿਆ ਪਾਸ ਕੀਤੀ। ਕਾਸੀ ਵਿੱਚ ਹੀ ਉਨ੍ਹਾਂ ਨੇ ਉਰਦੂ ਅਤੇ ਬੰਗਾਲੀ ਸਿੱਖੀ ਹੈ ਅਤੇ ਕਮਿਊਨਿਸਟ ਵਿਚਾਰਧਾਰਾ ਪ੍ਰਤੀ ਆਕਰਸ਼ਤ ਹੋਏ। ਲਾਲ ਬਹਾਦੁਰ ਸ਼ਾਸਤਰੀ ਉਹਨਾਂ ਦਾ ਸਹਪਾਠੀ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png