5 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
5 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 309ਵਾਂ (ਲੀਪ ਸਾਲ ਵਿੱਚ 310ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 56 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 21 ਕੱਤਕ ਬਣਦਾ ਹੈ।
ਵਾਕਿਆ
[ਸੋਧੋ]- 1556– ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਨੇ ਰਾਜਾ ਹੇਮ ਚੰਦਰ ਵਿਕਰਮਾਦਿਤਆ ਦੀ ਫ਼ੌਜ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ |
- 1675– ਗੁਰੂ ਤੇਗ਼ ਬਹਾਦਰ ਸਾਹਿਬ ਪਿੰਜਰੇ ਵਿੱਚ ਕੈਦ ਹੋਏ ਦਿੱਲੀ ਪੁੱਜੇ |
- 1840– ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਨੇ ਸਿਰ ਵਿੱਚ ਪੱਥਰ ਮਰਵਾ-ਮਰਵਾ ਕੇ ਖ਼ਤਮ ਕਰਵਾ ਦਿਤਾ |
- 1935– ਅਮਰੀਕਾ ਵਿੱਚ 'ਮਨਾਪਲੀ (ਖੇਡ) ਸ਼ੁਰੂ ਕੀਤੀ ਗਈ |
- 1999–170 ਮੁਲਕਾਂ ਨੇ ਇਕੱਠੇ ਹੋ ਕੇ ਬੌਨ (ਜਰਮਨੀ) ਵਿੱਚ ਗਲੋਬਲ ਵਾਰਮਿੰਗ ਬਾਰੇ 12 ਦਿਨੀ ਕਾਨਫ਼ਰੰਸ ਕੀਤੀ |
- 1999– ਅਮਰੀਕਾ ਦੀ ਇੱਕ ਅਦਾਲਤ ਨੇ ਮਾਈਕਰੋਸਾਫ਼ਟ ਦੀ ਵਿੰਡੋ ਖੇਤਰ ਵਿੱਚ ਮਨਾਪਲੀ ਦਾ ਹੱਕ ਤਸਲੀਮ ਕੀਤਾ |
ਜਨਮ
[ਸੋਧੋ]- 1870 – ਭਾਰਤੀ ਸਿਆਸਤਦਾਨ ਚਿਤਰੰਜਨ ਦਾਸ ਦਾ ਜਨਮ।
- 1880 – ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਮੀਹਾਇਲ ਸਾਦੋਵਿਆਨੋ ਦਾ ਜਨਮ।
- 1885 – ਅਮਰੀਕਾ ਦਾ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਵਿਲ ਡੁਰਾਂਟ ਦਾ ਜਨਮ।
- 1905 – ਉਰਦੂ ਲੇਖਕ, ਮਾਰਕਸਵਾਦੀ ਚਿੰਤਕ ਅਤੇ ਇਨਕਲਾਬੀ ਆਗੂ ਸੱਜਾਦ ਜ਼ਹੀਰ ਦਾ ਜਨਮ।
- 1911 – ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਤ੍ਰਿਦੀਬ ਚੌਧਰੀ ਦਾ ਜਨਮ।
- 1919 – ਪਾਕਿਸਤਾਨ ਦਾ ਉਰਦੂ ਆਲੋਚਕ, ਅਨੁਵਾਦਕ, ਅਧਿਆਪਕ ਅਤੇ ਕਹਾਣੀਕਾਰ ਮੁਹੰਮਦ ਹਸਨ ਅਸਕਰੀ ਦਾ ਜਨਮ।
- 1926 – ਅੰਗਰੇਜ਼ ਕਲਾ ਆਲੋਚਕ, ਨਾਵਲਕਾਰ, ਚਿੱਤਰਕਾਰ ਅਤੇ ਕਵੀ ਜੌਨ ਬਰਗਰ ਦਾ ਜਨਮ।
- 1952 – ਭਾਰਤ ਦਾਰਸ਼ਨਿਕ, ਪਰਿਆਵਰਣ ਸੰਬੰਧੀ ਨਾਰੀ ਅਧਿਕਾਰਵਾਦੀ ਅਤੇ ਲੇਖਿਕਾ ਵੰਦਨਾ ਸ਼ਿਵਾ ਦਾ ਜਨਮ।
- 1988 – ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ ਜਨਮ।
ਦਿਹਾਂਤ
[ਸੋਧੋ]- 1556 – ਉਤਰੀ ਭਾਰਤ ਦਾ ਹਿੰਦੂ ਰਾਜਾ ਹੇਮ ਚੰਦਰ ਵਿਕਰਮਾਦਿੱਤ ਓਰਫ ਹੇਮੂ ਦਾ ਦਿਹਾਂਤ।
- 1879 – ਸਕਾਟਿਸ਼ ਗਣਿਤ ਭੌਤਿਕ ਵਿਗਿਆਨੀ ਜੇਮਜ਼ ਕਲਰਕ ਮੈਕਸਵੈੱਲ ਦਾ ਦਿਹਾਂਤ।
- 1896 – ਡੈਨਿਸ਼ ਭਾਸ਼ਾ ਵਿਗਿਆਨੀ ਕਾਰਲ ਵਰਨਰ ਦਾ ਦਿਹਾਂਤ।
- 1915 – ਪਾਰਸੀ ਭਾਰਤੀ ਰਾਜਨੀਤੀਵੇਤਾ ਅਤੇ ਪ੍ਰਸਿੱਧ ਵਕੀਲ ਫ਼ਿਰੋਜ਼ਸ਼ਾਹ ਮਹਿਤਾ ਦਾ ਦਿਹਾਂਤ।
- 1940 – ਜਰਮਨ ਜੀਵ ਵਿਗਿਆਨ ਅਤੇ ਪ੍ਰੋਫੈਸਰ ਆਟੋ ਪਲਾਥ ਦਾ ਦਿਹਾਂਤ।
- 2008 – ਹਿੰਦੀ ਫ਼ਿਲਮ ਨਿਰਦੇਸ਼ਕ ਬੀ ਆਰ ਚੋਪੜਾ ਦਾ ਦਿਹਾਂਤ।
- 2009 – ਭਾਰਤੀ ਹਿੰਦੀ ਪੱਤਰਕਾਰ, ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਪ੍ਰਭਾਸ਼ ਜੋਸ਼ੀ ਦਾ ਦਿਹਾਂਤ।