ਸਮੱਗਰੀ 'ਤੇ ਜਾਓ

ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਆਂਟਮ ਮਕੈਨਿਕਸ ਦੀ ਵਿਆਖਿਆ ਕਥਨਾਂ ਦਾ ਇੱਕ ਅਜਿਹਾ ਸੈੱਟ ਹੈ ਜੋ ਮੋਜੂਦਾ ਥਿਊਰੀ ਤੋਂ ਪਰੇ ਕੁਆਂਟਮ ਮਕੈਨਿਕਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਭਾਵੇਂ ਕੁਆਂਟਮ ਮਕੈਨਿਕਸ ਨੇ ਸਖਤ ਸ਼ੁੱਧਤਾ ਕਾਇਮ ਰੱਖੀ ਹੈ ਅਤੇ ਪ੍ਰਯੋਗਿਕ ਪਰਖਾਂ ਰਾਹੀਂ ਗੁਜ਼ਰਿਆ ਹੈ, ਫੇਰ ਵੀ ਇਹਨਾਂ ਪ੍ਰਯੋਗਾਂ ਵਿੱਚੋਂ ਬਹੁਤ ਸਾਰੇ ਪ੍ਰਯੋਗ ਵੱਖਰੀਆਂ ਵਿਆਖਿਆਵਾਂ ਲਈ ਖੁੱਲੇ ਪਏ ਹਨ। ਬਹੁਤ ਸਾਰੇ ਦ੍ਰਿੜਤਾ ਨਾਲ ਕਹਿਣ ਵਾਲੇ ਸੋਚ ਦੇ ਸਕੂਲ ਮੌਜੂਦ ਹਨ, ਜੋ ਇਹ ਕਹਿਣ ਵਿੱਚ ਫਰਕ ਰੱਖਦੇ ਹਨ ਕਿ ਕੀ ਕੁਆਂਟਮ ਮਕੈਨਿਕਸ ਨੂੰ ਨਿਰਧਾਰਤਮਿਕ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜਾਂ ਨਹੀਂ, ਕੁਆਂਟਮ ਮਕੈਨਿਕਸ ਦੇ ਕਿਹੜੇ ਤੱਤਾਂ ਨੂੰ ਵਾਸਤਵਿਕ ਮੰਨਿਆ ਜਾਵੇ, ਅਤੇ ਹੋਰ ਮਸਲੇ ਵੀ ਹਨ।

ਇਹ ਸਵਾਲ ਭੌਤਿਕ ਵਿਗਿਆਨ ਦੇ ਫਿਲਸਾਫਰਾਂ ਲਈ ਵਿਸ਼ੇਸ਼ ਦਿਲਚਸਪੀ ਵਾਲਾ ਹੈ, ਕਿਉਂਕਿ ਭੌਤਿਕ ਵਿਗਿਆਨੀ ਇਸ ਵਿਸ਼ੇ ਵਿੱਚ ਇੱਕ ਸ਼ਕਤੀਸ਼ਾਲੀ ਦਿਲਚਸਪੀ ਦਿਖਾਉਣਾ ਜਾਰੀ ਰੱਖ ਰਹੇ ਹਨ। ਇਹ ਆਮਤੌਰ ਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਨੂੰ ਕੁਆਂਟਮ ਮਕੈਨਿਕਸ ਦੇ ਫਾਰਮੂਲਾ ਸੂਤਰੀਕਰਨ ਦੀ ਇੱਕ ਵਿਆਖਿਆ ਦੇ ਤੌਰ ਤੇ ਵਿਚਾਰਦੇ ਹਨ, ਜਿਸ ਵਿੱਚ ਥਿਊਰੀ ਦੀਆਂ ਗਣਿਤਿਕ ਇਕਾਈਆਂ ਦੇ ਭੌਤਿਕੀ ਅਰਥਾਂ ਬਾਰੇ ਦਰਸਾਇਆ ਜਾਂਦਾ ਹੈ।

ਵਿਆਖਿਆਵਾਂ ਦਾ ਇਤਿਹਾਸ

[ਸੋਧੋ]
ਮੁੱਖ ਕੁਆਂਟਮ ਮਕੈਨਿਕਸ ਵਿਆਖਿਆਕਾਰ

ਕੁਆਂਟਮ ਸਿਧਾਂਤਵਾਦੀਆਂ ਦੇ ਸ਼ਬਦ, ਜਿਵੇਂ ਵੇਵ ਫੰਕਸ਼ਨ ਅਤੇ ਮੈਟ੍ਰਿਕਸ ਮਕੈਨਿਕਸ ਦੀ ਪਰਿਭਾਸ਼ਾ, ਬਹੁਤ ਸਾਰੀਆਂ ਸਟੇਜਾਂ ਰਾਹੀਂ ਗੁਜ਼ਰੀ ਹੈ। ਉਦਾਹਰਨ ਦੇ ਤੌਰ ਤੇ, ਐਰਵਿਨ ਸ਼੍ਰੋਡਿੰਜਰ ਨੇ ਮੌਲਿਕ ਤੌਰ ਤੇ ਇਲੈਕਟ੍ਰੌਨ ਦੇ ਵੇਵ ਫੰਕਸ਼ਨ ਨੂੰ ਫੀਲਡ ਦੇ ਆਰਪਾਰ ਪੋਚੀ ਹੋਈ ਇਸਦੀ ਚਾਰਜ ਘਣਤਾ ਦੇ ਤੌਰ ਤੇ ਸਮਝਿਆ, ਜਦੋਂ ਕਿ ਮੈਕਸ ਬੌਰਨ ਨੇ ਫੀਲਡ ਦੇ ਆਰਪਾਰ ਵੰਡੀ ਹੋਈ ਇਲੈਕਟ੍ਰੌਨ ਦੀ ਪ੍ਰੋਬੇਬਿਲਟੀ ਡੈੱਨਸਟੀ ਦੇ ਤੌਰ ਤੇ ਇਸਦੀ ਪੁਨਰ ਵਿਆਖਿਆ ਕੀਤੀ। 1927 ਵਿੱਚ ਪੰਜਵੀਂ ਸੋਲਵੇਅ ਕਾਨਫਰੰਸ ਵਿਖੇ ਇਸ ਅਤੇ ਇਸਦੇ ਨਾਲ ਸਬੰਧਤ ਹੋਰ ਕਈ ਸਵਾਲਾਂ ਬਾਰੇ ਵਿਸਥਾਰਪੂਰਵਕ ਅਤੇ ਜੋਰਦਾਰ ਬਹਿਸ ਛਿੜੀ ਸੀ। ਬਹਿਸ ਹੁਣ ਤੱਕ ਜਾਰੀ ਰਹੀ ਹੈ।

ਇੱਕ ਸ਼ੁਰੂਆਤੀ ਵਿਆਖਿਆ ਨੇ ਕੌਪਨਹੀਗਨ ਇੰਟਰਪਰੈਟੇਸ਼ਨ ਨਾਮ ਪ੍ਰਾਪਤ ਕਰ ਲਿਆ ਹੈ, ਅਤੇ ਅਕਸਰ ਇਸਦੀ ਵਰਤੋ ਹੁੰਦੀ ਹੈ। ਹੋਰ ਤਾਜ਼ਾ ਵਿਆਖਿਆਤਮਿਕ ਸਕੰਲਪਾਂ ਵਿੱਚੋਂ ਕੁਆਂਟਮ ਡਿਕੋਹਰੈਂਸ ਅਤੇ ਮੈਨੀ ਵਰਲਡਜ਼ ਪ੍ਰਮੁੱਖ ਹਨ।

20ਵੀਂ ਸਦੀ ਦੇ ਜਿਆਦਾ ਸਮੇਂ ਦੌਰਾਨ, ਕੋਲੈਪਸ ਥਿਊਰੀਆਂ ਸਪੱਸ਼ਟ ਤੌਰ ਤੇ ਮੁੱਖਧਾਰਾ ਦ੍ਰਿਸ਼ਟੀਕੋਣ ਸਨ, ਅਤੇ ਕੁਆਂਟਮ ਮਕੈਨਿਕਸ ਦੀ ਵਿਆਖਿਆ ਦਾ ਸਵਾਲ ਜਿਆਦਾਤਰ ਇਸ ਗੱਲ ਦੁਆਲੇ ਘੁੰਮਦਾ ਰਿਹਾ ਕਿ ‘’ਕੋਲੈਪਸ’’ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ‘ਪਿਲੌਟ-ਵੇਵ (ਡਿ ਬ੍ਰੋਗਲਿ-ਬੋਹਮ-ਵਰਗੀ) ਜਾਂ ਮੈਨੀ ਵਰਲਡਜ਼ (ਐਵਰੈਸ਼ੀਅਨ) ਵਿਆਖਿਆਵਾਂ ਵਿੱਚੋਂ ਕਿਸੇ ਇੱਕ ਦੇ ਸਮਰਥਕ ਇਸ ਗੱਲ ਤੇ ਜੋਰ ਦੇਣ ਵੱਲ ਮਜਬੂਰ ਹਨ ਕਿ 1950ਵੇਂ ਤੋਂ 1980ਵੇਂ ਦਹਾਕਿਆਂ ਤੱਕ ਉਹਨਾਂ ਦੀਆਂ ਸਬੰਧਤ ਮੰਜਲਾਂ ਕਿਵੇਂ ਬੁੱਧੀ ਦੇ ਲੈਵਲ ਤੇ ਹਾਸ਼ੀਆ ਉੱਤੇ ਕਰ ਦਿੱਤੇ ਗਏ ਸਨ। ਇਸ ਸਮਝ ਮੁਤਾਬਿਕ, ਸਾਰੀਆਂ ਗੈਰ-ਕੋਲੈਪਸ ਥਿਊਰੀਆਂ (ਇਤਿਹਾਸਿਕ ਤੌਰ ਤੇ) ‘ਘੱਟ ਗਿਣਤੀ ਦੀਆਂ’ ਵਿਆਖਿਆਵਾਂ ਹਨ।

ਫੇਰ ਵੀ, 1990ਵੇਂ ਦਹਾਕੇ ਤੋਂ ਬਾਦ, ਗੈਰ-ਕੋਲੈਪਸ ਥਿਊਰੀਆਂ ਪ੍ਰਤਿ ਦਿਲਚਸਪੀ ਨੇ ਦੁਬਾਰਾ ਤਰੱਕੀ ਕੀਤੀ ਹੈ। 2015 ਦਾ ਸਟੈਨਫੋਰਡ ਇੰਸਾਇਕਲੋਪੀਡੀਆ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਨੂੰ ਬੋਹਮੀਅਨ ਮਕੈਨਿਕਸ (ਪੀਲੌਟ-ਵੇਵ ਥਿਊਰੀਆਂ), ਕੋਲੈਪਸ ਥਿਊਰੀਆਂ, ਮੈਨੀ-ਵਰਲਡ ਇੰਟ੍ਰਪ੍ਰੈਟੇਸ਼ਨਾਂ, ਮਾਡਲ ਇੰਟ੍ਰਪ੍ਰੈਟੇਸ਼ਨਾਂ ਅਤੇ ਰਿਲੇਸ਼ਨਲ ਇੰਟ੍ਰਪ੍ਰੈਟੇਸ਼ਨਾਂ ਵਿੱਚ ਗਰੁੱਪਬੱਧ ਕਰਨ ਯੋਗ ਸੁਝਾਵਾਂ ਦੀਆਂ ਸ਼੍ਰੇਣੀਆਂ ਦੇ ਤੌਰ ਤੇ ਗਰੁੱਪਬੱਧ ਕਰਦਾ ਹੈ।

1990 ਤੋਂ 2000 ਦੌਰਾਨ ਮੁੱਖਧਾਰਾ ਦ੍ਰਿਸ਼ਟੀਕੋਣ ਦੇ ਇੱਕ ਮੋਟੇ ਗਾਈਡ ਵਿਕਾਸ ਦੇ ਤੌਰ ਤੇ, ਜੁਲਾਈ 2011 ਦੇ ‘ਕੁਆਂਟਮ ਫਿਜ਼ਿਕਸ ਐਂਡ ਦਿ ਨੇਚਰ ਔਫ ਰਿਅਲਟੀ’ ਸੰਮੇਲਨ ਵਿੱਚ ਸ਼ੌਲੌਸ਼ਹਉਰ ਦੁਆਰਾ ਇੱਕ ਚੋਣ ਵਿੱਚ ਇੱਕਠੇ ਕੀਤੇ ਵਿਚਾਰਾਂ ਦੀ ਇੱਕ ਤਸਵੀਰ ਤੇ ਵਿਚਾਰ ਕਰੋ। ਵਿਦਵਾਨਾ, ਅਗਸਤ 1997 ਵਿੱਚ ‘ਫੰਡਾਮੈਂਟਲ ਪਰੌਬਲਮਜ਼ ਇਨ ਕੁਆਂਟਮ ਥਿਊਰੀ’ ਸੰਮੇਲਨ ਵਿੱਚ ਮੈਕਸ ਟੇਗਮਾਰਕ ਦੁਆਰਾ ਪੁਆਈਆਂ ਇੱਕ ਮਿਲਦੀ ਜੁਲਦੀਆਂ ਰਸਮੀ ਵੋਟਾਂ ਦਾ ਹਵਾਲਾ ਦਿੰਦੇ ਹਨ। ਵਿਦਵਾਨਾਂ ਦਾ ਕੱਢਿਆ ਪ੍ਰਮੁੱਖ ਨਤੀਜਾ ਇਹ ਹੈ ਕਿ ਕੌਪਨਹੀਗਨ ਇੰਟ੍ਰਪ੍ਰੈਟੇਸ਼ਨ ਅਜੇ ਵੀ ਰਾਜ ਕਰਦੀ ਹੈ, ਜਿਸਨੇ ਸਭ ਤੋਂ ਜਿਆਦਾ (42%) ਵੋਟਾਂ ਹਾਸਲ ਕੀਤੀਆਂ, ਭਾਵੇਂ ਮੁੱਖਧਾਰਾ ਦੇ ਧਿਆਨ ਵਿੱਚ ਮੈਨੀ-ਵਰਲਡਜ਼ ਇੰਟ੍ਰਪ੍ਰੈਟੇਸ਼ਨਾਂ ਜਿਆਦਾ ਵਧੀਆਂ ਹਨ।

“ਇੱਥੇ ਕੌਪਨਹੀਗਨ ਵਿਆਖਿਆਵਾਂ ਅਜੇ ਵੀ ਰਾਜ ਕਰਦੀਆਂ ਹਨ, ਖਾਸ ਤੌਰ ਤੇ ਜੇਕਰ ਅਸੀਂ ਇਸਦਾ ਸੂਚਨਾ-ਅਧਾਰਿਤ ਵਿਆਖਿਆਵਾਂ ਅਤੇ ਕੁਆਂਟਮ ਬੇਸੀਅਨ ਵਿਆਖਿਆ ਵਰਗੇ ਬੁੱਧੀਮਾਨ ਨਤੀਜਿਆਂ ਬਾਲ ਇੱਕਠਾ ਢੇਰ ਲਗਾਈਏ। ਟੈਗਮਾਰਕ ਦੀ ਵੋਟ ਪ੍ਰਕ੍ਰਿਆ ਵਿੱਚ, ਐਵਰੈੱਟ ਵਿਆਖਿਆ ਨੇ 17% ਵੋਟਾਂ ਹਾਸਲ ਕੀਤੀਆਂ, ਜੋ ਸਾਡੀ ਪਲੋਿੰਗ ਵਿੱਚ 18% ਵੋਟਾਂ ਦੀ ਸੰਖਿਆ ਨਾਲ ਮਿਲਦੀ ਜੁਲਦੀ ਹੈ।”

ਵਿਆਖਿਆਵਾਂ ਦੀ ਫਿਤਰਤ

[ਸੋਧੋ]

ਕੁਆਂਟਮ ਮਕੈਨਿਕਸ ਦੀ ਕੋਈ ਵਿਆਖਿਆ ਹੇਠਾਂ ਲਿਖੀਆਂ ਗੱਲਾਂ ਦਰਮਿਆਨ ਇੱਕ ਸੰਕਲਪਿਕ ਜਾਂ ਤਾਰਕਿਕ ਤਰੀਕਾ ਹੁੰਦੀ ਹੈ:

  • ਕੁਆਂਟਮ ਮਕੈਨਿਕਸ ਦੀ ਫਾਰਮੂਲਾ ਵਿਓਂਤਬੰਦੀ- ਗਣਿਤਿਕ ਚੀਜ਼ਾਂ, ਸਬੰਧ, ਅਤੇ ਸੰਕਲਪਿਕ ਸਿਧਾਂਤ ਜਿਹਨਾਂ ਦੀ ਵਿਆਖਿਆ ਦੀ ਜਰੂਰਤ ਕੁਆਂਟਮ ਭੌਤਿਕੀ ਚੀਜ਼ਾਂ ਅਤੇ ਦਿਲਚਸਪੀ ਦੀਆਂ ਪ੍ਰਕ੍ਰਿਆਵਾਂ ਨੂੰ ਪ੍ਰਸਤੁਤ ਕਰਨ ਦੇ ਤੌਰ ਤੇ ਪੈਂਦੀ ਹੈ।
  • ਕੁਆਂਟਮ ਮਕੈਨਿਕਸ ਦੀ ਫੀਨੋਮੀਨੌਲੌਜੀ- ਕੁਆਂਟਮ ਭੌਤਿਕੀ ਚੀਜ਼ਾਂ ਅਤੇ ਪ੍ਰਕ੍ਰਿਆਵਾਂ ਦੀਆਂ ਅਨੁਭਵ-ਸਿੱਧ ਪਰਖਾਂ ਵਿੱਚ ਕੀਤੇ ਗਏ ਨਿਰੀਖਣ, ਅਤੇ
  • ਸਧਾਰਨ ਸਮਝ ਦੀ ਭਾਸ਼ਾ ਵਿੱਚ, ਫੀਨੋਮੈਨਾ ਦਾ ਭੌਤਿਕੀ ਅਰਥ।

ਵਿਆਖਿਅਵਾਂ ਵਿਚਕਾਰ ਦੋ ਗੁਣ ਬਦਲਦੇ ਰਹਿੰਦੇ ਹਨ:

  1. ਔਂਟੌਲੌਜੀ (ਸੱਤਾਮੀਮਾਂਸਾ)- ਉਹਨਾਂ ਚੀਜ਼ਾਂ ਬਾਬਤ ਦਾਅਵਾ ਕਰਦੀ ਹੈ, ਜਿਵੇਂ ਸ਼੍ਰੇਣੀਆਂ ਅਤੇ ਇਕਾਈਆਂ, ਜੋ ਸੰਸਾਰ ਵਿੱਚ ਮੌਜੂਦ ਹਨ, ਅਤੇ ਜਿਹੜੀਆਂ ਸਿਧਾਂਤਕ ਚੀਜ਼ਾਂ ਉਹਨਾਂ ਵਾਸਤਵਿਕ ਹੋਂਦਾਂ ਪ੍ਰਤਿ ਸਬੰਧਤ ਹਨ
  2. ਇਪਿਸਟੇਮੌਲੌਜੀ (ਗਿਆਨਮਿਮਾਂਸਾਂ)- ਸੰਸਾਰ ਦੀ ਸਬੰਧਤ ਜਾਣਕਾਰੀ ਵੱਲ ਸੰਭਾਵਨਾ, ਸਕੋਪ, ਅਤੇ ਅਰਥਾਂ ਬਾਬਤ ਦਾਅਵਾ ਕਰਦੀ ਹੈ।

ਵਿਗਿਆਨ ਦੀ ਫਿਲਾਸਫੀ ਵਿੱਚ, ਗਿਆਨ ਦਾ ਵਖਰੇਵਾਂ ਬਨਾਮ ਵਾਸਤਵਿਕਤਾ ਨੂੰ ਇਪਿਸਟੇਮਿਕ ਬਨਾਮ ਔਨਟਿਕ ਨਾਮ ਦਿੱਤਾ ਗਿਆ ਹੈ। ਕੋਈ ਸਰਵ ਸਧਾਰਨ ਨਿਯਮ ਨਤੀਜਿਆਂ ਦੀ ਇੱਕ ਨਿਯਮਤਾ (ਇਪਿਸਟੇਮਿਕ) ਹੁੰਦੀ ਹੈ, ਜਿੱਥੇ ਕਿ ਇੱਕ ਕਾਰਣਾਤਮਿਕ ਯੰਤਰਾਵਲੀ ਨਤੀਜਿਆਂ ਨੂੰ ਨਿਯੰਤ੍ਰਿਤ (ਔਨਿਟਿਕ) ਕਰ ਸਕਦੀ ਹੈ। ਇੱਕ ਫੀਨੋਮੀਨੌਨ ਜਾਂ ਤਾਂ ਔਨਟਿਕ ਵਿਆਖਿਆ ਲੈ ਸਕਦਾ ਹੈ ਜਾਂ ਇਪਿਸਟੇਮਿਕ ਵਿਆਖਿਆ ਹੀ ਸਵੀਕਾਰ ਕਰ ਸਕਦਾ ਹੈ। ਉਦਾਹਰਨ ਦੇ ਤੌਰ ਤੇ, ਅਨਿਰਧਾਰਤਮਿਕਤਾ ਇਨਸਾਨੀ ਨਿਰੀਖਣ ਅਤੇ ਸਮਝ (ਇਪਿਸਟੇਮਿਕ) ਦੀਆਂ ਕਮੀਆਂ ਦਰਸਾ ਸਕਦੀ ਹੈ, ਜਾਂ ਬ੍ਰਹਿਮੰਡ ਅੰਦਰ ਸੰਕੇਤਬੱਧ ਕੀਤੀ ਹੋਈ ਕੋਈ ਵਾਸਤਵਿਕ ਹੋਂਦ ਦੇ ਤੌਰ ਤੇ (ਔਨਿਟਿਕ) ਸਮਝਾਈ ਜਾ ਸਕਦੀ ਹੈ। ਇਪਿਸਟੇਮਿਕ ਦੇ ਅਰਥਾਂ ਪ੍ਰਤਿ ਔਨਟਿਕ ਅਰਥਾਂ ਵਾਲੀ ਗਲਤਵਹਿਮੀ ਪਾਲਦੇ ਹੋਏ, ਜੇਕਰ ਕਿਸੇ ਨੇ ਇਹ ਪੂਰਵ ਧਾਰਨਾ ਬਣਾਉਣੀ ਹੋਵੇ ਕਿ ਇੱਕ ਸਰਵ ਸਧਾਰਨ ਨਿਯਮ ਦਰਅਸਲ ਨਤੀਜਿਆਂ ਨੂੰ ਨਿਯੰਤ੍ਰਿਤ ਕਰਦਾ ਹੈ- ਅਤੇ ਨਿਯਮਿਤਾ ਦਾ ਕਥਨ ਕਿਸੇ ਕਾਰਣਾਤਮਿਕ ਮਕੈਨਿਜ਼ਮ ਦੀ ਭੂਮਿਕਾ ਅਦਾ ਕਰਦਾ ਹੈ- ਤਾਂ ਇਹ ਇੱਕ ਸ਼੍ਰੇਣੀ ਗਲਤੀ ਹੈ।

ਵਿਸ਼ਾਲ ਸਮਝ ਅਨੁਸਾਰ, ਵਿਗਿਆਨਿਕ ਥਿਊਰੀ ਨੂੰ ਵਿਗਿਆਨਿਕ ਵਾਸਤਵਿਕਤਾ ਦਾ ਪ੍ਰਸਤਾਵ ਰੱਖਣ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ- ਜੋ ਕੁਦਰਤੀ ਸੰਸਾਰ ਦੀ ਲੱਗਪਗ ਸੱਚੀ ਵਿਆਖਿਆ ਜਾਂ ਵਿਵਰਣ ਹੈ- ਜਾਂ ਗੈਰ-ਵਾਸਤਵਵਿਕਤਾ ਸਮਝਿਆ ਜਾ ਸਕਦਾ ਹੈ। ਇੱਕ ਵਾਸਤਵਿਕ ਉਦੇਸ਼ ਇਪੇਸਟੇਮਿਕ ਅਤੇ ਔਨਟਿਕ ਮੰਗਦਾ ਹੈ, ਜਿੱਥੇ ਕਿ ਇੱਕ ਗੈਰ-ਵਾਸਤਵਿਕ ਉਦੇਸ਼ ਇਪਿਸਟੇਮਿਕ ਮੰਗਦਾ ਹੈ ਪਰ ਔਨਟਿਕ ਨਹੀਂ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਗੈਰ-ਵਾਸਤਵਿਕਤਾ ਮੁੱਖ ਤੌਰ ਤੇ ਤਾਰਕਿਕ ਪ੍ਰੱਤਖਵਾਦ ਸੀ, ਜੋ ਵਿਗਿਆਨਿਕ ਥਿਊਰੀ ਤੋਂ ਵਾਸਤਵਿਕਤਾ ਦੇ ਗੈਰ-ਨਿਰੀਖਣਯਯੋਗ ਪਹਿਲੂਆਂ ਨੂੰ ਸ਼ਾਮਿਲ ਨਾ ਕਰਨ ਦੀ ਮੰਗ ਕਰਦਾ ਹੈ।

1950ਵੇਂ ਦਹਾਕੇ ਤੋਂ ਬਾਦ, ਗੈਰ-ਵਾਸਤਵਿਕਤਾ (ਗੈਰ-ਯਥਾਰਥਵਾਦ), ਆਮਤੌਰ ਤੇ ਇੰਸਟ੍ਰੂਮੈਂਟਲਿਜ਼ਮ, ਗੈਰ-ਨਰੀਖਣਯੋਗ ਪਹਿਲੂਆਂ ਨੂੰ ਪ੍ਰਵਾਨਗੀ ਦੇਣ ਵਾਲੀ ਜਿਆਦਾ ਸਧਾਰਣ ਗੱਲ ਹੈ, ਪਰ ਅੰਤ ਨੂੰ ਵਾਸਤਵਿਕਤਾ ਦੇ ਮੁਢਲੇ ਸਵਾਲ ਨੂੰ ਰੱਦ ਕਰਦੀ ਹੋਈ, ਅਤੇ ਵਿਗਿਆਨਿਕ ਥਿਊਰੀ ਨੂੰ ਇਨਸਾਨਾਂ ਦੁਆਰਾ ਭਵਿੱਖਬਾਣੀ ਕਰਨ ਵਿੱਚ ਮੱਦਦ ਕਰਨ ਵਾਲੇ ਇੱਕ ਔਜ਼ਾਰ ਦੇ ਤੌਰ ਤੇ ਪ੍ਰਸਤੁਤ ਕਰਨ ਵਾਲੀ ਗੱਲ ਹੈ, ਨਾ ਕਿ ਸੰਸਾਰ ਪ੍ਰਤਿ ਅਧਿਆਤਮਿਕ ਸਮਝ ਪ੍ਰਾਪਤ ਕਰਨ ਵਾਲੀ ਗੱਲ।

ਸੰਕਲਪਿਕ ਸਮੱਸਿਆਵਾਂ ਹੱਲ ਕਰਨ ਪ੍ਰਤਿ ਹੋਰ ਦ੍ਰਿਸ਼ਟੀਕੋਣ ਨਵੇਂ ਗਣਿਤਿਕ ਫਾਰਮੂਲਾ ਸੂਤਰੀਕਰਨ ਪੇਸ਼ ਕਰਦੇ ਹਨ, ਅਤੇ ਇਸਲਈ ਅਪਣੀਆਂ ਵਿਆਖਿਆਵਾਂ ਸਮੇਤ ਅਤਿਰਿਕਤ ਥਿਊਰੀਆਂ ਦਾ ਪ੍ਰਸਤਾਵ ਰੱਖਦੇ ਹਨ। ਇੱਕ ਉਦਾਹਰਨ ਬੋਹਮੀਅਨ ਮਕੈਨਿਕਸ ਹੈ, ਜੋ ਅਨੁਭਵ-ਸਿੱਧ ਤੌਰ ਤੇ ਮਿਆਰੀ ਫਾਰਮੂਲਾ ਵਿਓਂਤਬੰਦੀਆਂ ਦੇ ਸਮਾਨ ਹੈ, ਪਰ ਵਾਸਤਵਿਕ ਸੰਸਾਰ ਦੁਆਰਾ ਅਪਣਾਏ ਜਾਂਦੇ ਅਵਸਥਾ ਸਪੇਸ ਰਾਹੀਂ ਸ਼ੁੱਧ ਵਕਰਿਤ ਰਸਤੇ ਨੂੰ ਦਰਸਾਉਣ ਵਾਸਤੇ ਵਾਧੂ ਸਮੀਕਰਨਾਂ ਮੰਗਦੀ ਹੈ। ਇਹ ਵਾਧੂ ਔਨਟੌਲੌਜੀਕਲ ਕੀਮਤ ਇਹ ਸਮਝਾਉਣ ਪ੍ਰਤਿ ਵਿਸਥਾਰ ਦੇਣ ਵਾਲਾ ਲਾਭ ਮੁੱਹਈਆ ਕਰਵਾਉਂਦੀ ਹੈ ਕਿ ਨਾਪਾਂ ਵਿੱਚ ਨਿਰੀਖਤ ਕੀਤੀਆਂ ਪ੍ਰੋਬੇਬਿਲਟੀਆਂ ਕਿਵੇਂ ਕਿਸੇ ਨਿਰਧਾਰਿਤ ਕੀਤੀ ਜਾ ਸਕਣ ਵਾਲੀ ਪ੍ਰਕ੍ਰਿਆ ਤੋਂ ਕੁਦਰਤੀ ਤੌਰ ਤੇ ਕਿਸੇ ਤਰਾਂ ਪੈਦਾ ਹੋ ਸਕਦੀਆਂ ਹਨ।

ਵਿਆਖਿਆਵਾਂ ਲਈ ਚੁਨੌਤੀਆਂ

[ਸੋਧੋ]

ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਕੁਆਂਟਮ ਮਕੈਨਿਕਸ ਦੇ ਕਈ ਪਹਿਲੂਆਂ ਦੀ ਸਮਝ ਵਾਸਤੇ ਇੱਕ ਸੰਕਲਪਿਕ ਢਾਂਚਾ ਮੁੱਹਈਆ ਕਰਵਾਉਣ ਦਾ ਯਤਨ ਕਰਦੀਆਂ ਹਨ ਜਿਹਨਾਂ ਨੂੰ ਕਲਾਸੀਕਲ ਭੌਤਿਕ ਵਿਗਿਆਨ ਵਾਸਤੇ ਸੰਕਲਪਿਕ ਢਾਂਚੇ ਦੁਆਰਾ ਅਸਾਨੀ ਨਾਲ ਨਹੀਂ ਸੰਭਾਲਿਆ ਜਾਂਦਾ:


  1. ਕੁਆਂਟਮ ਫੀਲਡ ਥਿਊਰੀਆਂ ਦੀ ਅਮੂਰਤ ਗਣਿਤਿਕ ਫਿਤਰਤ
  2. ਸਪੱਸ਼ਟ ਤੌਰ ਤੇ ਗੈਰ-ਨਿਰਧਾਰਾਤਮਿਕ ਅਤੇ ਅਜੇ ਵੀ ਉਲਟਾਉਣਯੋਗ ਪ੍ਰਕ੍ਰਿਆਵਾਂ ਦੀ ਹੋਂਦ
  3. ਨਤੀਜਿਆਂ ਨੂੰ ਨਿਰਧਾਰਿਤ ਕਰਨ ਵਿੱਚ ਨਿਰੀਖਕ ਦੀ ਭੂਮਿਕਾ
  4. ਤਿਆਰੀ ਅਤੇ ਨਾਪ ਦਰਮਿਆਨ ਅੰਤਰ
  5. ਦੂਰ ਤੋਂ ਨਿਯੰਤ੍ਰਿਤ ਹੋਣ ਵਾਲੀਆਂ ਚੀਜ਼ਾਂ ਦਰਮਿਆਨ ਸਹਿ-ਸਬੰਧ
  6. ਪ੍ਰਸਤਾਵਿਤ ਵਿਵਰਣਾਂ ਦੀ ਪੂਰਕਤਾ
  7. ਕਿਸੇ ਸਿਸਟਮ ਦੇ ਅਕਾਰ ਵਿੱਚ ਵਾਧੇ ਦੇ ਨਾਲ ਤੇਜ਼ੀ ਨਾਲ ਵਧ ਰਹੀ ਜਟਿਲਤਾ, ਜੋ ਇਨਸਾਨਾਂ ਦੀ ਵਰਤਮਾਨ ਹਿਸਾਬ ਕਿਤਾਬ ਦੀ ਸਮਰਥਾ ਤੋਂ ਬਹੁਤ ਜਿਆਦਾ ਵਧ ਰਹੀ ਹੈ।

ਕੁਆਂਟਮ ਮਕੈਨਿਕਸ ਦੀ ਗਣਿਤਿਕ ਬਣਤਰ ਹਿਲਬਰਟ ਸਪੇਸਾਂ ਵਰਗੇ ਅਮੂਰਤ ਗਣਿਤ ਉੱਤੇ ਹੋਰ ਵੀ ਢੁਕਵੇਂ ਤੌਰ ਤੇ ਅਧਾਰਿਤ ਹੁੰਦੀ ਹੈ। ਕਲਾਸੀਕਲ ਫੀਲਡ ਥਿਊਰੀ ਵਿੱਚ, ਫੀਲਡ ਵਿੱਚ ਕਿਸੇ ਦਿੱਤੇ ਹੋਏ ਸਥਾਨ ਉੱਤੇ ਕੋਈ ਭੌਤਿਕੀ ਵਿਸ਼ੇਸ਼ਤਾ ਅਸਾਨੀ ਨਾਲ ਪਤਾ ਲਗਾਈ ਜਾ ਸਕਦੀ ਹੈ। ਹੇਜ਼ਨਬਰਗ ਦੀ ਫਾਰਮੂਲਾ ਵਿਓਂਤਬੰਦੀ ਵਿੱਚ, ਦੂਜੇ ਪਾਸੇ, ਫੀਲਡ ਵਿੱਚ ਕਿਸੇ ਸਥਾਨ ਬਾਰੇ ਭੌਤਿਕੀ ਜਾਣਕਾਰੀ ਪਤਾ ਕਰਨ ਲਈ, ਕਿਸੇ ਕੁਆਂਟਮ ਅਵਸਥਾ ਉੱਤੇ ਇੱਕ ਕੁਆਂਟਮ ਓਪਰੇਸ਼ਨ ਲਾਗੂ ਕਰਨਾ ਪੈਂਦਾ ਹੈ, ਜੋ ਇੱਕ ਵਿਸਥਾਰਪੂਰਵਕ ਕਰਨ ਵਾਲੀ ਗਣਿਤਿਕ ਪ੍ਰਕ੍ਰਿਆ ਹੁੰਦੀ ਹੈ।

ਸ਼੍ਰੋਡਿੰਜਰ ਦੀ ਫਾਰਮੂਲਾ ਵਿਓਂਤਬੰਦੀ ਕਿਸੇ ਫੀਲਡ ਦੇ ਆਰਪਾਰ ਨਤੀਜਿਆਂ ਦੀ ਪ੍ਰੋਬੇਬਿਲਟੀ ਨੂੰ ਨਿਯੰਤ੍ਰਿਤ ਕਰਨ ਵਾਲੀ ਇੱਕ ਵੇਵਫੌਰਮ ਨੂੰ ਦਰਸਾਉਂਦੀ ਹੈ। ਅਜੇ ਵੀ ਅਸੀਂ ਕਿਵੇਂ ਖੋਜਦੇ ਹਾਂ ਕਿ ਕਿਸੇ ਅਜਿਹੇ ਕਣ ਦੇ ਖਾਸ ਸਥਾਨ ਵਿੱਚ ਉਸਦਾ ਵੇਵ ਫੰਕਸ਼ਨ ਜੋ ਹੋਂਦ ਦੀ ਪ੍ਰੋਬੇਬਿਲਟੀ ਡਿਸਟ੍ਰੀਬਿਊਸ਼ਨ ਹੁੰਦਾ ਹੈ, ਸਪੇਸ ਦੇ ਵਿਸ਼ਾਲ ਖੇਤਰ ਨੂੰ ਮੱਲਦੀ ਹੈ?

ਜਿਵੇਂ ਡਬਲ-ਸਲਿੱਟ ਪ੍ਰਯੋਗਾਂ ਵਿੱਚ ਪਾਇਆ ਜਾਂਦਾ ਹੈ, ਨਾਪ ਦਾ ਕਾਰਜ ਸਿਸਟਮ ਅਵਸਥਾ ਨਾਲ ਅਨੋਖੇ ਤਰੀਕਿਆਂ ਰਾਹੀਂ ਪਰਸਪਰ ਕ੍ਰਿਆ ਕਰ ਸਕਦਾ ਹੈ। ਕੌਪਨਹੀਗਨ ਵਿਆਖਿਆ ਇਹ ਗੱਲ ਪਕੜਦੀ ਹੈ ਕਿ ਕਿਸੇ ਕੁਆਂਟਮ ਫੀਲਡ ਦੇ ਆਰਪਾਰ ਬਹੁਤ ਵਿਸ਼ਾਲ ਸੰਖਿਆ ਵਿੱਚ ਪ੍ਰੋਬੇਬਿਲਟੀਆਂ ਵਾਸਤਵਿਕ ਨਹੀਂ ਹੁੰਦੀਆਂ, ਅਜੇ ਵੀ ਨਿਰੀਖਣ/ਨਾਪ ਦਾ ਕਾਰਜ ਵੇਵ ਫੰਕਸ਼ਨ ਨੂੰ ਤੋੜਦਾ ਹੈ ਅਤੇ ਕਿਸੇ ਇਕਲੌਤੀ ਸੰਭਾਵਨਾ ਨੂੰ ਵਾਸਤਵਿਕ ਬਣਾਉਂਦਾ ਹੈ। ਅਜੇ ਵੀ ਕੁਆਂਟਮ ਡਿਕੋਹਰੈਂਸ ਆਗਿਆ ਦਿੰਦੀ ਹੈ ਕਿ ਸਾਰੀਆਂ ਸੰਭਾਵਨਾਵਾਂ ਵਾਸਤਵਿਕ ਹੋ ਸਕਦੀਆਂ ਹਨ, ਅਤੇ ਨਿਰੀਖਣ/ਨਾਪ ਦਾ ਕਾਰਜ ਨਵੇਂ ਸਬ-ਸਿਸਟਮ ਸੈੱਟ ਕਰਦਾ ਹੈ। ਕੁਆਂਟਮ ਇੰਟਰਫੇਰੈਂਸ ਬਾਬਤ ਡੀਰਾਕ ਦੇ ਪ੍ਰਸਿੱਧ ਕਥਨਾਂ ਰਾਹੀਂ ਇੱਕ ਪ੍ਰਮੁੱਖ ਵਿਆਖਿਆਤਮਿਕ ਸਵਾਲ ਸਾਹਮਣੇ ਰੱਖਿਆ ਗਿਆ ਹੈ: “ਹਰੇਕ ਫੋਟੌਨ ਫੇਰ ਸਿਰਫ ਅਪਣੇ ਆਪ ਨਾਲ ਹੀ ਇੰਟਰਫੇਅਰ ਕਰਦਾ ਹੈ। ਦੋ ਵੱਖਰੇ ਫੋਟੌਨਾਂ ਦਰਮਿਆਨ ਇੰਟਰਫੇਅਰੈਂਸ ਕਦੇ ਨਹੀਂ ਵਾਪਰਦੀ।” ਡੀਰਾਕ ਇਲੈਕਟ੍ਰੌਨਾਂ ਵਰਗੀਆਂ ਫੋਟੌਨਾਂ ਤੋਂ ਇਲਾਵਾ ਚੀਜ਼ਾਂ ਲਈ ਇਸ ਕਥਨ ਨੂੰ ਦੁਰਹਾਉਣ ਤੋਂ ਥੋੜਾ ਰੁਕਦਾ ਹੈ ਅਤੇ ਡੀਰਾਕ ਇਹ ਕਹਿੰਦੇ ਹੋਏ ਅਪਣੇ ਅਪਣੇ ਆਪ ਨੂੰ ਸੰਤੁਸ਼ਟ ਕਰਦਾ ਹੈ ਕਿ, “ਇਲੈਕਟ੍ਰੌਨਾਂ ਜਿੰਨੇ ਹਲਕੇ ਕਣਾਂ ਵਾਸਤੇ ਤਰੰਗ ਫਰੀਕੁਐਂਸੀ ਇੰਨੀ ਜਿਆਦਾ ਹੁੰਦੀ ਹੈ ਕਿ ਇੰਟਰਫੇਅਰੈਂਸ ਨੂੰ ਸਾਬਤ ਕਰਨਾ ਅਸਾਨ ਨਹੀਂ ਹੁੰਦਾ।’’ ਡੀਰਾਕ ਬੇਸ਼ੱਕ ਕ੍ਰਿਸਟਲਾਂ ਦੁਆਰਾ ਇਲੈਕਟ੍ਰੌਨ ਡਿੱਫ੍ਰੈਕਸ਼ਨ ਦੀ ਧਾਰਨਾ ਨਾਲ ਚੰਗੀ ਤਰਾਂ ਜਾਣੂ ਸੀ।, ਜਿਸਨੂੰ ਆਮਤੌਰ ਤੇ ਇੰਟਰਫੇਅਰੈਂਸ ਘਟਨਾਕ੍ਰਮ ਦੇ ਤੌਰ ਤੇ ਕਿਹਾ ਜਾਂਦਾ ਹੈ। ਇਹਨਾਂ ਕਥਨਾਂ ਦੁਆਲੇ ਡੀਰਾਕ ਦੀਆਂ ਟਿੱਪਣੀਆਂ ਇਸ਼ਾਰਾ ਕਰਦੀਆਂ ਹਨ ਕਿ ਉਹ ਇਹਨਾਂ ਦੇ ਵਿਆਖਿਆਤਮਿਕ ਹੋਣ ਨੂੰ ਮੰਨਦਾ ਹੈ। ਕੋਈ ਵੀ ਪ੍ਰਯੋਗ ਸਿੱਧੇ ਤੌਰ ਤੇ ਇਹਨਾਂ ਨੂੰ ਪਰਖ ਨਹੀਂ ਸਕਦਾ, ਇੱਕ ਵਾਸਤਵਿਕ ਖਾਸ ਫੋਟੌਨ ਸਿਰਫ ਇੱਕ ਵਾਰ ਹੀ ਪਰਖਣਯੋਗ ਹੁੰਦਾ ਹੈ।

ਕੁਆਂਟਮ ਇੰਟੈਂਗਲਮੈਂਟ ਜਿਵੇਂ EPR ਪਹੇਲੀ ਵਿੱਚ ਸਮਝਾਈ ਗਈ ਹੈ, ਸਥਾਨਿਕ ਕਾਰਣਾਤਮਿਕਤਾ ਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਲਗਦੀ ਹੈ।

ਪੂਰਕਤਾ ਇਹ ਗੱਲ ਰੱਖਦੀ ਹੈ ਕਿ ਕਲਾਸੀਕਲ ਭੌਤਿਕੀ ਸੰਕਲਪਾਂ ਦਾ ਕੋਈ ਵੀ ਸੈੱਟ ਕਿਸੇ ਕੁਆਂਟਮ ਸਿਸਟਮ ਦੇ ਸਿਧਾਂਤਾਂ ਪ੍ਰਤਿ ਇਕੱਠਾ ਹੀ ਇਸ਼ਾਰਾ ਨਹੀਂ ਕਰ ਸਕਦਾ। ਉਦਾਹਰਨ ਦੇ ਤੌਰ ਤੇ, ਵੇਵ ਵਿਵਰਣ A ਅਤੇ ਖਾਸ ਵਿਵਰਣ B ਹਰੇਕ ਹੀ ਕਿਸੇ ਕੁਆਂਟਮ ਸਿਸਟਮ S ਨੂੰ ਦਰਸਾ ਸਕਦੇ ਹਨ, ਪਰ ਇਕੱਠੇ ਨਹੀਂ ਦਰਸਾ ਸਕਦੇ। ਅਜੇ ਵੀ, ਪੂਰਕਤਾ ਦਾ ਅਰਥ ਆਮਤੌਰ ਤੇ ਇਹ ਨਹੀਂ ਹੁੰਦਾ ਕਿ ਕਲਾਸੀਕਲ ਤਰਕ ਗਲਤ ਹੈ (ਭਾਵੇਂ ਹਿਲੇਰੀ ਪੁਟਨਾਮ ਨੇ ਇਜ਼ ਲੌਜਿਕ ਇੰਪੀਰੀਕਲ? ਵਿੱਚ ਅਜਿਹਾ ਦ੍ਰਿਸ਼ਟੀਕੋਣ ਵਰਤਿਆ); ਸਗੋਂ, S ਦੀਆਂ ਭੌਤਿਕੀ ਵਿਸ਼ੇਸ਼ਤਾਵਾਂ ਦੀ ਬਣਤਰ ਉਦੋਂ ਕਲਾਸੀਕਲ ਕਥਨਾਤਮਿਕ ਤਰਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਜਦੋਂ ਕਥਾਨਾਤਮਿਕ ਸਬੰਧਾਂ ਦੀ ਵਰਤੋਂ ਕੀਤੀ ਜਾਂਦੀ ਹੈ (ਦੇਖੋ ਕੁਆਂਟਮ ਲੌਜਿਕ)। ਜਿਵੇਂ ਹੁਣ ਚੰਗੀ ਤਰਾਂ ਜਾਣਿਆ ਜਾਂਦਾ ਹੈ, “ਪੂਰਕਤਾ ਦੀ ਪੈਦਾਇਸ਼ ਓਪਰੇਟਰਾਂ ਦੀ ਗੈਰ-ਵਟਾਂਦਰਾਤਮਿਕਤਾ ਵਿੱਚ ਰੱਖੀ ਹੁੰਦੀ ਹੈ” ਜੋ ਕੁਆਂਟਮ ਵਸਤੂਆਂ ਨੂੰ ਦਰਸਾਉਂਦੇ ਹਨ (ਓਮਨਸ 1999)।

ਕਿਉਂਕਿ ਕਿਸੇ ਕੁਆਂਟਮ ਸਿਸਟਮ ਦੀ ਜਟਿਲਤਾ ਘਾਤੀ (ਐਕਪੋਨੈਂਸ਼ੀਅਲ) ਹੁੰਦੀ ਹੈ, ਇਸਲਈ ਕਲਾਸੀਕਲ ਸੰਖੇਪਤਾਵਾਂ ਪਤਾ ਲਗਾਉਣੀਆਂ ਕਠਿਨ ਹੁੰਦੀਆਂ ਹਨ।


ਯਾਂਤ੍ਰਿਕ ਵਿਵਰਣ

[ਸੋਧੋ]


ਕੋਈ ਵੀ ਅਜੋਕੀ ਵਿਗਿਆਨਿਕ ਥਿਊਰੀ ਘੱਟੋ-ਘੱਟ ਇੱਕ ਅਜਿਹਾ ਵਿਵਰਣ ਮੰਗਦੀ ਹੈ ਜੋ ਗਣਿਤਿਕ ਫਾਰਮੂਲਾ ਵਿਓਂਤਬੰਦੀਆਂ ਨੂੰ ਪ੍ਰਯੋਗਿਕ ਅਭਿਆਸ ਅਤੇ ਅਨੁਮਾਨ ਨਾਲ ਸਬੰਧਤ ਕਰਦਾ ਹੈ। ਕੁਆਂਟਮ ਮਕੈਨਿਕਸ ਦੇ ਮਾਮਲੇ ਵਿੱਚ, ਸਭ ਤੋਂ ਜਿਆਦਾ ਸਾਂਝਾ ਵਿਵਰਣ ਅਵਸਥਾ ਤਿਆਰੀ ਅਤੇ ਨਾਪ ਪ੍ਰਕ੍ਰਿਆਵਾਂ ਦਰਮਿਆਨ ਆਂਕੜਅ ਨਿਯਮਤਿਤਾ ਦਾਖਲ ਕਰਨਾ ਹੈ। ਯਾਨਿ ਕਿ, ਜੇਕਰ ਕਿਸੇ ਵੈਕਟਰ ਮੁੱਲ ਵਾਲੀ ਮਾਤਰਾ ਦਾ ਨਾਪ ਕਈ ਵਾਰ ਦੋਹਰਾਇਆ ਜਾਂਦਾ ਹੈ, ਤਾਂ ਹਰੇਕ ਵਾਰ ਇੱਕੋ ਜਿਹੀਆਂ ਸ਼ੁਰੂਆਤੀ ਅਨੁਕੂਲਤਾਵਾਂ ਨਾਲ ਸ਼ੁਰੂ ਕਰਨ ਤੇ, ਨਿਕਲਣ ਵਾਲੇ ਨਤੀਜੇ ਵਾਸਤਵਿਕ ਨੰਬਰਾਂਨਾਲ ਸਹਿਮਤ ਰਹਿਣ ਵਾਲੀ ਚੰਗੀ ਤਰਾਂ ਪਰਿਭਾਸ਼ਿਤ ਕੀਤੀ ਗਈ ਪ੍ਰੋਬੇਬਿਲਟੀ ਡਿਸਟਰੀਬਿਊਸ਼ਨ ਹੁੰਦੇ ਹਨ; ਹੋਰ ਤਾਂ ਹੋਰ, ਕੁਆਂਟਮ ਮਕੈਨਿਕਸ ਇਸ ਡਿਸਟਰੀਬਿਊਸ਼ਨ ਦੇ ਉਮੀਦ ਮੁੱਲ ਵਰਗੀਆਂ ਆਂਕੜਾ ਵਿਸ਼ੇਸ਼ਤਾਵਾਂ ਨਿਰਧਾਰਿਤ ਕਰਨ ਲਈ ਇੱਕ ਹਿਸਾਬ ਕਿਤਾਬ ਲਗਾਉਣ ਵਾਲਾ ਯੰਤਰ ਮੁਹੱਈਆ ਕਰਵਾਉਂਦਾ ਹੈ।

ਕਿਸੇ ਸਿਸਟਮ S ਉੱਤੇ ਲਏ ਜਾਣ ਵਾਲੇ ਨਾਪਾਂ ਵਾਸਤੇ ਹਿਸਾਬ ਕਿਤਾਬ ਕੰਪਲੈਕਸ ਨੰਬਰਾਂ ਉੱਪਰ ਇੱਕ ਹਿਲਬਰਟ ਸਪੇਸ H ਨੂੰ ਸਵੈ-ਸਿੱਧ ਕਰਦੇ ਹਨ। ਜਦੋਂ ਕਿਸੇ ਸ਼ੁੱਧ ਅਵਸਥਾ ਵਿੱਚ ਸਿਸਟਮ S ਨੂੰ ਤਿਆਰ ਕੀਤਾ ਜਾਂਦਾ ਹੈ, ਤਾਂ ਇਹ H ਅੰਦਰ ਇੱਕ ਵੈਕਟਰ ਨਾਲ ਸਬੰਧਤ ਹੁੰਦਾ ਹੈ। ਨਾਪਣਯੋਗ ਮਾਤਰਾਵਾਂ H ਉੱਤੇ ਕ੍ਰਿਆ ਕਰਨ ਵਾਲੇ ਹਰਮਿਸ਼ਨ ਓਪਰੇਟਰਾਂ ਨਾਲ ਸਬੰਧਤ ਹੁੰਦੀਆਂ ਹਨ: ਇਹਨਾਂ ਨੂੰ ਔਬਜ਼ਰਵੇਬਲ ਕਿਹਾ ਜਾਂਦਾ ਹੈ। ਕਿਸੇ ਔਬਜ਼ਰਵੇਬਲ A ਦੇ ਦੋਹਰਾਇਆ ਗਿਆ ਨਾਪ, ਜਿੱਥੇ S ਤਿਆਰੀ ਅਵਸਥਾ ψ ਵਿੱਚ ਕੀਤੀ ਗਈ ਹੋਵੇ, ਮੁੱਲਾਂ ਦੀ ਡਿਸਟ੍ਰੀਬਿਊਸ਼ਨ ਰਚਦਾ ਹੈ। ਇਸ ਡਿਸਟ੍ਰੀਬਿਊਸ਼ਨ ਦਾ ਉਮੀਦ ਮੁੱਲ ਇਸ ਸਮੀਕਰਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ,

ਇੱਕ ਵਾਰ ਇਹ ਸਮਝ ਲੈਣ ਤੋਂ ਬਾਦ ਕਿ ਕਿਸੇ ਹਿਲਬਰਟ ਸਪੇਸ ਵੈਕਟਰ ਨਾਲ ਸ਼ੁਰੂਆਤੀ ਸਿਸਟਮ ਨੂੰ ਕਿਵੇਂ ਜੋੜੀਦਾ ਹੈ, ਅਤੇ ਕਿਸੇ ਔਬਜ਼ਰਵੇਬਲ (ਯਾਨਿ ਕਿ, ਕੋਈ ਖਾਸ ਹਰਮਿਸ਼ਨ ਓਪਰੇਟਰ) ਨਾਲ ਨਾਪਣਯੋਗ ਮਾਤਰਾ ਨੂੰ ਜਿਵੇਂ ਜੋੜੀਦਾ ਹੈ, ਇਹ ਗਣਿਤਿਕ ਮਸ਼ੀਨਰੀ ਕਿਸੇ ਪ੍ਰਯੋਗ ਦੇ ਨਤੀਜੇ ਦੀ ਇੱਕ ਆਂਕੜਾ ਵਿਸ਼ੇਸ਼ਤਾ ਦਾ ਪਤਾ ਲਗਾਉਣ ਦਾ ਇੱਕ ਸਰਲ ਅਤੇ ਸਿੱਧਾ ਤਰੀਕਾ ਦਿੰਦੀ ਹੈ।

ਅਜਿਹੇ ਕਿਸੇ ਹਿਸਾਬ ਕਿਤਾਬ ਦੀ ਇੱਕ ਮਿਸਾਲ (ਉਦਾਹਰਨ) ਦੇ ਤੌਰ ਤੇ, ਕਿਸੇ ਦਿੱਤੀ ਹੋਈ ਅਵਸਥਾ ਅੰਦਰ ਸਿਸਟਮ ਨੂੰ ਖੋਜਣ ਦੀ ਪ੍ਰੋਬੇਬਿਲਟੀ ਇੱਕ (ਰੈਂਕ-1) ਪ੍ਰੋਜੈਕਸ਼ਨ ਓਪਰੇਟਰ ਦਾ ਉਮੀਦ ਮੁੱਲ ਪਤਾ ਲਗਾ ਕੇ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰੋਬੇਬਿਲਟੀ ਫੇਰ ਗੈਰ-ਨੈਗਟਿਵ ਵਾਸਤਵਿਕ ਨੰਬਰ ਹੁੰਦਾ ਹੈ ਜੋ ਇਸਤਰਾਂ ਪ੍ਰਾਪਤ ਹੁੰਦਾ ਹੈ,

ਕੁਆਂਟਮ ਮਕੈਨਿਕਸ ਦੇ ਸੰਦਰਭ ਵਿੱਚ ਯੰਤ੍ਰਿਕ ਵਿਆਖਿਆ ਓਸ ਪੁਜੀਸ਼ਨ ਵੱਲ ਇਸ਼ਾਰਾ ਕਰਦੀ ਹੈ ਜੋ ਅਕਸਰ ਸਾਰੀ ਵਿਆਖਿਆ ਤਿਆਗਣ ਦੇ ਸਮਾਨ ਇੱਕ ਪੁਜੀਸ਼ਨ ਹੈ ਕਿ ਸਿਰਫ ਯੰਤਰਾਤਮਿਕ ਵਿਵਰਣ ਤੋਂ ਪਰਾਂ ਕੋਈ ਅਰਥ ਭਰਪੂਰ ਵਿਆਖਿਆ ਨਹੀਂ ਹੋ ਸਕਦੀ। ਇਸਨੂੰ ਇਸ ਵਾਕ ਨਾਲ ਸਾਰਾਂਸ਼ਬੱਧ ਕੀਤਾ ਜਾਂਦਾ ਹੈ ਕਿ “ਚੁੱਪਚਾਪ ਕੈਲਕੁਲੇਟ ਕਰੋ!”। ਯੰਤਰਾਤਨਿਕਤਾ ਸ਼ਬਦ ਪ੍ਰਤਿ ਸਮਝ ਤੇ ਨਿਰਭਰ ਕਰਦੇ ਹੋਏ, ਯੰਤਰਵਾਦੀ ਜਾਂ “ਚੁੱਪਚਾਰ ਕੈਲਕੁਲੇਟ ਕਰੋ”- ਵਿਆਖਿਆ ਜਾਂ ਤਾਂ ਪ੍ਰੈਗਮੈਟਿਜ਼ਮ (ਵਿਵਹਾਰਬਾਦ, ਕੁਆਂਟਮ ਮਕੈਨਿਕਸ ਦੀ ਫਾਰਮੂਲਾ ਵਿਓਂਤਬੰਦੀ ਦਾ ਪ੍ਰਯੋਗਿਕ ਨਤੀਜਿਆਂ ਦੇ ਅਨੁਮਾਨ ਲਗਾਉਣ ਪ੍ਰਤਿ ਵਿਵਰਣ ਤੋਂ ਇਲਾਵਾ ਹੋਰ ਕੋਈ ਉਪਯੋਗ ਨਹੀਂ ਹੈ) ਦਰਸਾਉਂਦੀ ਹੈ ਜਾਂ ਸਪੱਸ਼ਟ ਇੰਪੀਰੀਜ਼ਿਮ ਜਾਂ ਫੀਨੌਮੀਨਲਜ਼ਿਮ (ਸਮਝਾਤਮਿਕ ਵਰਤਾਰੇ ਤੋਂ ਬਾਹਰ ਵਾਸਤਵਿਕ ਦਾ ਕੋਈ ਪ੍ਰਮਾਣਿਤ ਸੰਕਲਪ ਨਹੀਂ ਹੈ) ਦਰਸਾਉਂਦੀ ਹੈ।

ਆਈਨਸਟਾਈਨ ਨਾਲ ਵਾਸਤੇ

[ਸੋਧੋ]

ਕੁਆਂਟਮ ਮਕੈਨਿਕਸ ਦੀ ਗਣਿਤਿਕ ਫਾਰਮੂਲਾ ਵਿਓਂਤਬੰਦੀ ਦੀ ਇੱਕ ਵਿਆਖਿਆ ਨੂੰ ਇਸਦੇ ਕੁੱਝ ਅਜਿਹੀਆਂ ਭੌਤਕੀ ਜਾਂ ਸੂਖਮ-ਬ੍ਰਹਿਮੰਡੀ ਸਮੱਸਿਆਵਾਂ ਦੇ ਇਲਾਜ ਰਾਹੀਂ ਵਿਸ਼ੇਸ਼ ਤੌਰ ਤੇ ਦਰਸਾਇਆ ਜਾ ਸਕਦਾ ਹੈ ਜਿਹਨਾਂ ਨੂੰ ਆਈਨਸਟਾਈਨ ਨੇ ਕੌਪਨਹੀਗਨ-ਵਾਦ ਵਿੱਚ ਦੇਖਿਆ, ਜਿਵੇਂ:

ਇਹਨਾਂ ਸਮੱਸਿਆਵਾਂ ਨੂੰ ਸਮਝਾਉਣ ਵਾਸਤੇ, ਸਾਨੂੰ ਕਿਸੇ ਵਿਆਖਿਆ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਤਸਵੀਰ ਦੀ ਕਿਸਮ ਬਾਬਤ ਹੋਰ ਸਪੱਸ਼ਟ ਹੋਣ ਦੀ ਲੋੜ ਹੈ। ਓਸ ਸਿਰੇ ਤੱਕ ਅਸੀਂ ਕਿਸੇ ਵਿਆਖਿਆ ਨੂੰ ਗਣਿਤਿਕ ਫਾਰਮੂਲਾ ਵਿਓਂਤਬੰਦੀ M ਦੇ ਤੱਤਾਂ ਅਤੇ ਕਿਸੇ ਵਿਆਖਿਆ ਕਰਨ ਵਾਲੀ ਬਣਤਰ I ਦੇ ਤੱਤਾਂ ਦਰਮਿਆਨ ਇੱਕ ਮੇਲ ਦੇ ਤੌਰ ਤੇ ਹੋਣ ਦਾ ਇਸ਼ਾਰਾ ਕਰਾਂਗੇ, ਜਿੱਥੇ:

  • ਗਣਿਤਿਕ ਫਾਰਮੂਲਾ ਵਿਓਂਤਬੰਦੀ M, ਕੈੱਟ-ਵੈਕਟਰਾਂ, ਕੈੱਟ ਵੈਕਟਰਾਂ ਦੀ ਸਪੇਸ ਉੱਤੇ ਕ੍ਰਿਆਸ਼ੀਲ ਸਵੈ-ਅਡਜੋਆਇੰਟ ਓਪਰੇਟਰਾਂ, ਕੈੱਟ-ਵੈਕਟਰਾਂ ਦੀ ਵਕਤ ਉੱਤੇ ਨਿਰਭਰਤਾ, ਅਤੇ ਨਾਪ ਓਪਰੇਸ਼ਨਾਂ ਦੀ ਹਿਲਬਰਟ ਸਪੇਸ ਮਸ਼ੀਨਰੀ ਤੋਂ ਰਚੀ ਜਾਂਦੀ ਹੈ। ਇਸ ਸੰਦਰਭ ਵਿੱਚ, ਕੋਈ ਨਾਪ ਓਪਰੇਸ਼ਨ ਇੱਕ ਅਜਿਹਾ ਪਰਿਵਰਤਨ ਹੁੰਦਾ ਹੈ ਜੋ ਕਿਸੇ ਕੈੱਟ-ਵੈਕਟਰ ਨੂੰ ਇੱਕ ਪ੍ਰੋਬੇਬਿਲਟੀ ਡਿਸਟ੍ਰੀਬਿਊਸ਼ਨ ਵਿੱਚ ਤਬਦੀਲ ਕਰ ਦਿੰਦਾ ਹੈ (ਇਸ ਸੰਕਲਪ ਦੀ ਫਾਰਮੂਲਾ ਵਿਓਂਤਬੰਦੀ ਲਈ ਦੇਖੋ ਕੁਆਂਟਮ ਓਪਰੇਸ਼ਨ)।
  • ਵਿਆਖਿਆ ਕਰਨ ਵਾਲੀ ਬਣਤਰ I ਵਿੱਚ ਅਵਸਥਾਵਾਂ, ਅਵਸਥਾਵਾਂ ਦਰਮਿਆਨ ਪਰਿਵਰਤਨ, ਨਾਪ ਓਪਰੇਸ਼ਨ, ਅਤੇ ਇਹਨਾਂ ਤੱਤਾਂ ਦੀ ਸਥਾਨਿਕ ਸ਼ਾਖਾ ਬਾਬਤ ਸੰਭਵ ਹੋਣ ਵਾਲੀ ਜਾਣਕਾਰੀ ਸ਼ਾਮਲ ਹਨ। ਨਾਪ ਓਪਰੇਸ਼ਨ ਇੱਕ ਅਜਿਹੇ ਓਪਰੇਸ਼ਨ ਵੱਲ ਇਸ਼ਾਰਾ ਕਰਦਾ ਹੈ ਜੋ ਕਿਸੇ ਸਿਸਟਮ ਅਵਸਥਾ ਤਬਦੀਲੀ ਅੰਦਰ ਇੱਕ ਮੁੱਲ ਮੋੜਦਾ ਹੈ ਅਤੇ ਲਾਜ਼ਮੀ ਤੌਰ ਤੇ ਨਤੀਜਾ ਦਿੰਦਾ ਹੈ। ਸਥਾਨ ਸਬੰਧੀ ਜਾਣਕਾਰੀ ਬਣਤਰ ਸਪੇਸ ਉੱਤੇ ਫੰਕਸ਼ਨਾਂ ਦੇ ਤੌਰ ਤੇ ਪ੍ਰਸਤੁਤ ਕੀਤੀਆਂ ਜਾਣ ਵਾਲੀਆਂ ਅਵਸਥਾਵਾਂ ਰਾਹੀਂ ਪ੍ਰਦ੍ਰਸ਼ਿਤ ਕੀਤੀ ਜਾਂਦੀ ਹੋ ਸਕਦੀ ਹੈ। ਪਰਿਵਰਤਨ ਗੈਰ-ਨਿਰਧਾਰਤਮਿਕ ਜਾਂ ਸ਼ਾਇਦਾਤਮਿਕ ਹੋ ਸਕਦੇ ਹਨ ਜਾਂ ਅਨੰਤ ਤੌਰ ਤੇ ਬਹੁਤ ਸਾਰੀਆਂ ਅਵਸਥਾਵਾਂ ਹੋ ਸਕਦੀਆਂ ਹਨ।

ਕਿਸੇ ਵਿਆਖਿਆ ਦੇ ਆਂਕਲਣ ਕਰਨ ਦਾ ਇੱਕ ਤਰੀਕਾ ਇਹ ਹੁੰਦਾ ਹੈ ਕਿ ਕੀ I ਦੇ ਤੱਤ ਭੌਤਿਕੀ ਤੌਰ ਤੇ ਵਾਸਤਵਿਕ ਮੰਨੇ ਜਾ ਸਕਦੇ ਹਨ ਕਿ ਨਹੀਂ। ਇਸਤਰਾਂ ਕੁਆਂਟਮ ਮਕੈਨਿਕਸ ਦਾ ਸ਼ੁੱਧ ਯੰਤ੍ਰਿਕ ਦ੍ਰਿਸ਼ਟੀਕੋਣ ਜਿਸਦੀ ਰੂਪਰੇਖਾ ਪਿਛਲੇ ਸੈਕਸ਼ਨ ਵਿੱਚ ਬਣਾਈ ਗਈ ਹੈ ਕੋਈ ਸੰਪੂਰਣ ਵਿਆਖਿਆ ਨਹੀਂ ਹੈ, ਕਿਉਂਕਿ ਇਹ ਭੌਤਿਕੀ ਵਾਸਤਵਿਕਤਾ ਦੇ ਤੱਤਾਂ ਬਾਬਤ ਕੋਈ ਦਾਅਵਾ ਨਹੀਂ ਕਰਦਾ।

1935 ਦੇ ਪੇਪਰ ਵਿੱਚ ਯਥਾਰਥਵਾਦ ਦੀ ਤਾਜ਼ਾ ਵਰਤੋਂ ਅਤੇ ਸੰਪੂਰਣਤਾ ਸ਼ੁਰੂ ਹੋਈ ਜਿਸ ਵਿੱਚ ਆਈਨਸਟਾਈਨ ਅਤੇ ਹੋਰਾਂ ਨੇ EPR ਪੈਰਾਡੌਕਸ ਦਾ ਪ੍ਰਸਤਾਵ ਰੱਖਿਆ। ਉਸ ਪੇਪਰ ਵਿੱਚ ਵਿਦਵਾਨਾਂ ਨੇ ਕਿਸੇ ਭੌਤਿਕੀ ਥਿਊਰੀ ਦੀ ਸੰਪੂਰਣਤਾ ਅਤੇ ਵਾਸਤਵਿਕਤਾ ਦੇ ਤੱਤ ਦੇ ਸੰਕਲਪਾਂ ਦਾ ਪ੍ਰਸਤਾਵ ਰੱਖਿਆ। ਉਹਨਾਂ ਨੇ ਇੱਕ ਅਜਿਹੀ ਮਾਤਰਾ ਦੇ ਤੌਰ ਤੇ ਵਾਸਤਵਿਕਤਾ ਦੇ ਤੱਤ ਨੂੰ ਵਿਸ਼ੇਸ਼ ਤੌਰ ਤੇ ਦਰਸਾਇਆ ਜਿਸਦਾ ਮੁੱਲ, ਨਾਪਣ ਤੋਂ ਪਹਿਲਾਂ ਜਾਂ ਕਿਸੇ ਹੋਰ ਤਰੀਕੇ ਦਖਲ ਅੰਦਾਜੀ ਕਰਨ ਤੋਂ ਪਹਿਲਾਂ, ਨਿਸ਼ਚਿਤ ਤੌਰ ਤੇ ਅਨੁਮਾਨਿਤ ਕੀਤਾ ਜਾ ਸਕਦਾ ਹੈ, ਅਤੇ ਇੱਕ ਅਜਿਹੀ ਸੰਪੂਰਣ ਭੌਤਿਕੀ ਥਿਊਰੀ ਪਰਿਭਾਸ਼ਿਤ ਕੀਤੀ ਜਿਸ ਵਿੱਚ ਭੌਤਿਕੀ ਵਾਸਤਵਿਕਤਾ ਦਾ ਹਰੇਕ ਤੱਤ ਥਿਊਰੀ ਦੁਆਰਾ ਹਿਸਾਬ ਕਿਤਾਬ ਵਿੱਚ ਲਿਆ ਜਾਂਦਾ ਹੈ। ਪੇਪਰ ਨੇ ਪ੍ਰਸਤਾਵ ਰੱਖਿਆ ਕਿ ਕੋਈ ਵਿਆਖਿਆ ਤਾਂ ਪੂਰੀ ਕਹੀ ਜਾ ਸਕਦੀ ਹੈ ਜੇਕਰ ਵਿਆਖਿਆ ਕਰਨ ਵਾਲੀ ਬਣਤਰ ਦਾ ਹਰੇਕ ਤੱਤ ਗਣਿਤ ਵਿੱਚ ਮੌਜੂਦ ਹੋਵੇ। ਯਥਾਰਥਵਾਦ, ਗਣਿਤ ਦੇ ਹਰੇਕ ਤੱਤ ਦੀ ਵੀ ਵਿਸ਼ੇਸ਼ਤਾ ਹੁੰਦੀ ਹੈ; ਕੋਈ ਐਲੀਮੈਂਟ ਤਾਂ ਵਾਸਤਵਿਕ ਹੁੰਦਾ ਹੈ ਜੇਕਰ ਇਹ ਵਿਆਖਿਆ ਕਰਨ ਵਾਲੀ ਬਣਤਰ ਵਿੱਚ ਕਿਸੇ ਭੌਤਿਕੀ ਚੀਜ਼ ਨਾਲ ਸਬੰਧਤ ਹੋਵੇ। ਉਦਾਹਰਨ ਦੇ ਤੌਰ ਤੇ, ਕੁਆਂਟਮ ਮਕੈਨਿਕਸ ਦੀਆਂ ਕੁੱਝ ਵਿਆਖਾਵਾਂ ਅੰਦਰ (ਜਿਵੇਂ ਕਈ-ਸੰਸਾਰ ਵਿਆਖਿਆ) ਸਿਸਟਮ ਅਵਸਥਾ ਪ੍ਰਤਿ ਸਬੰਧਤ ਕੈੱਟ ਵੈਕਟਰ ਨੂੰ ਭੌਤਿਕੀ ਵਾਸਤਵਿਕਤਾ ਦੇ ਕਿਸੇ ਤੱਤ ਨਾਲ ਸਬੰਧਤ ਕਿਹਾ ਗਿਆ ਹੈ, ਜਦੋਂਕਿ ਹੋਰ ਵਿਆਖਿਆਵਾਂ ਵਿੱਚ ਅਜਿਹਾ ਨਹੀਂ ਹੈ। ਆਈਨਸਟਾਈਨ EPR ਪੇਪਰ ਦਾ ਸਕ੍ਰਿਆ ਲੇਖਕ ਨਹੀਂ ਸੀ, ਅਤੇ ਇਸਨੇ ਉਸਦੇ ਪ੍ਰਮੁੱਖ ਵਾਸਤੇ ਉੱਤੇ ਜਿਆਦਾ ਧਿਆਨ ਨਹੀਂ ਦਿੱਤਾ, ਜੋ ਕਾਰਣਾਤਮਿਕਤਾ ਬਾਬਤ ਸੀ।

ਨਿਰਧਾਤਮਿਕਤਾ ਵਕਤ ਦੇ ਲਾਂਘੇ ਕਾਰਣ ਅਵਸਥਾ ਤਬਦੀਲੀਆਂ ਨੂੰ ਦਰਸਾਉਣ ਵਾਲੀ ਇੱਕ ਵਿਸ਼ੇਸ਼ਤਾ ਹੈ, ਜਿਸਦਾ ਅਰਥ ਹੈ ਕਿ ਕਿਸੇ ਭਵਿੱਖ ਦੇ ਪਲ ਉੱਤੇ ਦੀ ਅਵਸਥਾ, ਵਰਤਮਾਨ ਅੰਦਰਲੀ ਅਵਸਥਾ ਦਾ ਇਕ ਨਿਰਾਲੇ ਤੌਰ ਤੇ ਪਰਿਭਾਸ਼ਿਤ ਗਣਿਤਿਕ ਫੰਕਸ਼ਨ ਹੁੰਦੀ ਹੈ (ਦੇਖੋ [[ਵਕਤ ਉਤਪਤੀ)। ਇਹ ਹਮੇਸ਼ਾਂ ਹੀ ਸਪੱਸ਼ਟ ਨਹੀਂ ਹੋ ਸਕਦਾ ਕਿ ਕੋਈ ਵਿਸ਼ੇਸ਼ ਵਿਆਖਿਆ ਨਿਰਧਾਤਮਿਕ ਹੈ ਜਾਂ ਨਹੀਂ, ਕਿਉਂਕਿ ਕਿਸੇ ਵਕਤ ਦੇ ਮਾਪਦੰਡ ਦੀ ਕੋਈ ਸਪੱਸ਼ਟ ਚੋਣ ਨਹੀਂ ਹੋ ਸਕਦੀ। ਹੋਰ ਤਾਂ ਹੋਰ, ਕੋਈ ਦਿੱਤੀ ਹੋਈ ਥਿਊਰੀ ਦੋ ਵਿਆਖਿਆਵਾਂ ਵਾਲੀ ਥਿਊਰੀ ਹੋ ਸਕਦੀ ਹੈ, ਜਿਹਨਾਂ ਵਿੱਚੋਂ ਇੱਕ ਵਿਆਖਿਆ ਨਿਰਧਾਰਤਮਿਕ ਹੋਵੇ ਅਤੇ ਦੂਜੀ ਨਿਰਧਾਰਤਮਿਕ ਨਾ ਹੋਵੇ।

ਸਥਾਨਿਕ ਯਥਾਰਥਵਾਦ, ਗਣਿਤਿਕ ਭਾਸ਼ਾ ਨਾਲ ਮਿਲਦੇ ਜੁਲਦੇ ਤੌਰ ਤੇ ਕਾਰਣਾਤਮਿਕਤਾ ਦਾ ਠੋਸ ਭੌਤਿਕੀ, ਸੂਖਮ-ਬ੍ਰਹਿਮੰਡੀ, ਜਾਂ ਅਧਿਆਤਮਿਕ ਸੰਕਪਲ ਫਾਰਮੂਲਾ ਵਿਓਂਤਬੰਦੀ ਕਰਨ ਦਾ ਇੱਕ ਯਤਨ ਹੈ। ਇਸਦੇ ਦੋ ਪਹਿਲੂ ਹਨ:

  • ਕਿਸੇ ਨਾਪ ਦੁਆਰਾ ਉੱਭਰਿਆ ਮੁੱਲ ਅਵਸਥਾ ਸਪੇਸ ਅੰਦਰ ਕਿਸੇ ਫੰਕਸ਼ਨ ਦੇ ਮੁੱਲ ਨਾਲ ਸਬੰਧਤ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੁੱਲ ਵਾਸਤਵਿਕਤਾ ਦਾ ਇੱਕ ਤੱਤ ਹੁੰਦਾ ਹੈ;
  • ਨਾਪ ਦੇ ਪ੍ਰਭਾਵ ਕਿਸੇ ਬ੍ਰਹਿਮੰਡੀ ਸੀਮਾ ਤੋਂ ਵੱਧ ਕੋਈ ਸੰਚਾਰ ਗਤੀ (ਯਾਨਿ ਕਿ, ਪ੍ਰਕਾਸ਼ ਦੀ ਗਤੀ ਤੋਂ ਜਿਆਦਾ ਗਤੀ) ਨਹੀਂ ਰੱਖਦੇ। ਇਸ ਗੱਲ ਦੇ ਅਰਥ ਭਰਪੂਰ ਗੱਲ ਹੋਣ ਲਈ, ਵਿਆਖਿਆ ਕਰਨ ਵਾਲੀ ਬਣਤਰ ਵਿੱਚ ਨਾਪ ਓਪਰੇਸ਼ਨਾਂ ਦਾ ਸਥਾਨਿਕ ਹੋਣਾ ਲਾਜ਼ਮੀ ਹੈ।

ਸਥਾਨਿਕ ਛੁਪੇ ਅਸਥਿਰਾਂਕ ਥਿਊਰੀ ਦੀ ਭਾਸ਼ਾ ਸਥਾਨਿਕ ਯਥਾਰਥਵਾਦ ਦੀ ਇੱਕ ਸ਼ੁੱਧ ਫਾਰਮੂਲਾ ਵਿਓਂਤਬੰਦੀ ਜੌਹਨ ਬੈੱਲ ਦੁਆਰਾ ਪ੍ਰਸਤਾਵਿਤ ਕੀਤੀ ਗਈ ਸੀ, ਜੋ ਕਿਸੇ ਕੁਆਂਟਮ ਥਿਊਰੀ ਦੁਆਰਾ ਜਾ ਸਕਣ ਵਾਲੀਆਂ ਵਿਸ਼ੇਸ਼ਤਾਵਾਂ ਦੀਆਂ ਕਿਸਮਾਂ ਨੂੰ ਪ੍ਰਯੋਗਿਕਾਂ ਪਰਖਾਂ ਨਾਲ ਮਿਲਾ ਕੇ ਸੀਮਤ ਕਰਦੀ ਹੈ, ਜਿਸਦਾ ਪ੍ਰਮੁੱਖ ਪ੍ਰਭਾਵ ਇਹ ਰਿਹਾ ਕਿ ਕੁਆਂਟਮ ਮਕੈਨਿਕਸ, ਸਥਾਨਿਕਤਾ ਸਿਧਾਂਤ ਅਤੇ ਪ੍ਰਤਿ-ਤੱਥਾਤਮਿਕ ਨਿਸ਼ਚਿਤਾਮਿਕਤਾ ਦੋਹਾਂ ਤੇ ਹੀ ਖਰਾ ਨਹੀਂ ਉਤਰਦਾ।

ਵਿਆਖਿਆਵਾਂ ਦਾ ਸਾਰਾਂਸ਼

[ਸੋਧੋ]

ਕੋਲੈਪਸ ਥਿਊਰੀਆਂ

[ਸੋਧੋ]

ਕੌਪਨਹੀਗਨ ਵਿਆਖਿਆ

[ਸੋਧੋ]

ਕੌਪਨਹੀਗਨ ਵਿਆਖਿਆ ਨੀਲ ਬੋਹਰ ਅਤੇ ਵਰਨਰ ਹੇਜ਼ਨਬਰਗ ਦੁਆਰਾ ਫਾਰਮੂਲਾਬੱਧ ਕੀਤੀ ਗਈ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ ਜਦੋਂਕਿ ਕੌਪਨਹੀਗਨ ਨੇ 1927 ਦੇ ਆਸਪਾਸ ਸਹਿਯੋਗ ਦਿੱਤਾ। ਵੀਹਵੀਂ ਸਦੀ ਦੇ ਜਿਆਦਾ ਹਿੱਸੇ ਲਈ ਇਸਨੂੰ ਮਿਆਰੀ ਵਿਆਖਿਆ ਕਿਹਾ ਜਾਂਦਾ ਰਿਹਾ। ਬੋਹਰ ਅਤੇ ਹੇਜ਼ਨਬਰਗ ਨੇ ਮੈਕਸ ਬੌਰਨ ਦੁਆਰਾ ਮੌਲਿਕ ਰੂਪ ਵਿੱਚ ਪ੍ਰਸਤਾਵਿਤ ਵੇਵ ਫੰਕਸ਼ਨ ਦੀ ਖੋਜਾਤਮਿਕ ਵਿਆਖਿਆ ਵਿੱਚ ਵਾਧਾ ਕੀਤਾ। ਕੌਪਨਹੀਗਨ ਵਿਆਖਿਆ “ਅਪਣੀ ਪੁਜੀਸ਼ਨ ਨਾਪੇ ਜਾਣ ਤੋਂ ਪਹਿਲਾਂ ਕਣ ਕਿੱਥੇ ਸੀ?” ਵਰਗੇ ਸਵਾਲਾਂ ਨੂੰ ਬੇਅਰਥੇ ਸਵਾਲਾਂ ਦੇ ਰੂਪ ਵਿੱਚ ਰੱਦ ਕਰਦੀ ਹੈ। ਨਾਪ ਪ੍ਰਕ੍ਰਿਆ, ਹਰੇਕ ਸੰਭਵ ਅਵਸਥਾ ਨੂੰ ਪ੍ਰਦਾਨ ਕੀਤੀਆਂ ਚੰਗੀ ਤਰਾਂ ਪਰਿਭਾਸ਼ਿਤ ਪ੍ਰੋਬੇਬਿਲਟੀਆਂ ਨਾਲ ਇੱਕ ਸਥਿਰ ਅੰਦਾਜ ਵਿੱਚ ਅਵਸਥਾ ਦੇ ਵੇਵ ਫੰਕਸ਼ਨ ਦੁਆਰਾ ਪ੍ਰਵਾਨਿਤ ਕਈ ਸੰਭਾਵਨਾਵਾਂ ਵਿੱਚੋਂ ਇੰਨਬਿੰਨ ਇੱਕ ਸੰਭਾਵਨਾ ਚੁੱਕਦੀ ਹੈ। ਵਿਆਖਿਆ ਮੁਤਾਬਿਕ, ਕੁਆਂਟਮ ਸਿਸਟਮ ਪ੍ਰਤਿ ਬਾਹਰੀ, ਕਿਸੇ ਨਿਰੀਖਕ ਜਾਂ ਯੰਤਰ ਦੀ ਪਰਸਪਰ ਕ੍ਰਿਆ ਵੇਵ ਫੰਕਸ਼ਨ ਟੁੱਟਣ ਲਈ ਜਿਮੇਵਾਰ ਹੁੰਦੀ ਹੈ, ਜਿਸ ਕਾਰਨ ਪੌਲ ਡੇਵਿਸ ਅਨੁਸਾਰ, “ਵਾਸਤਵਿਕਤਾ ਨਿਰੀਖਣ ਵਿੱਚ ਹੁੰਦੀ ਹੈ, ਨਾ ਕਿ ਇਲੈਕਟ੍ਰੌਨ ਵਿੱਚ।”

ਚੇਤੰਨਤਾ ਕੋਲੈਪਸ ਲਈ ਜਿਮੇਵਾਰ

[ਸੋਧੋ]

ਜੌਹਨ ਵੌਨ ਨਿਉਮਾੱਨ ਨੇ ਅਪਣੇ ਲੇਖ “ਕੁਆਂਟਮ ਮਕੈਨਿਕਸ ਦੀਆਂ ਗਣਿਤਿਕ ਨੀਹਾਂ” ਵਿੱਚ, ਨਾਪ ਸਮੱਸਿਆ ਕਹੀ ਜਾਣ ਵਾਲੀ ਸਮੱਸਿਆ ਦਾ ਗਹਿਰਾ ਵਿਸ਼ਲੇਸ਼ਣ ਕੀਤਾ। ਉਸਨੇ ਨਤੀਜਾ ਕੱਢਿਆ ਕਿ ਸਾਰੇ ਦਾ ਸਾਰਾ ਭੌਤਿਕੀ ਬ੍ਰਹਿਮੰਡ ਸ਼੍ਰੋਡਿੰਜਰ ਇਕੁਏਸ਼ਨ (ਬ੍ਰਹਿਮੰਡੀ ਵੇਵ ਫੰਕਸ਼ਨ) ਦੇ ਆਸਰੇ ਰਚਿਆ ਜਾ ਸਕਦਾ ਹੈ। ਉਸਨੇ ਇਹ ਵੀ ਦਰਸਾਇਆ ਕਿ ਕਿਵੇਂ ਨਾਪ ਵੇਵ ਫੰਕਸ਼ਨ ਨੂੰ ਟੁੱਟਣ ਲਈ ਮਜਬੂਰ ਕਰਦਾ ਹੈ। ਦ੍ਰਿਸ਼ਟੀਕੋਣ ਦਾ ਬਿੰਦੂ ਮੁੱਖ ਤੌਰ ਤੇ ਇਉਜਿਨ ਵਿਗਨਰ ਦੁਆਰਾ ਵਧਾਇਆ ਗਿਆ, ਜਿਸਨੇ ਤਰਕ ਕੀਤਾ ਕਿ ਇਨਸਾਨੀ ਪ੍ਰਯੋਗ-ਕਰਤਾ ਚੇਤਨੰਤਾ (ਜਾਂ ਭਾਵੇਂ ਕਿਸੇ ਕੁੱਤੇ ਦੀ ਚੇਤੰਨਤਾ ਵੀ ਹੋ ਸਕਦੀ ਹੈ) ਕੌਲੈਪਸ (ਤੋੜਨ) ਵਾਸਤੇ ਮਹੱਤਵਪੂਰਨ ਹੁੰਦੀ ਹੈ, ਪਰ ਬਾਦ ਵਿੱਚ ਉਸਨੇ ਇਸ ਵਿਆਖਿਆ ਨੂੰ ਛੱਡ ਦਿੱਤਾ।

ਵਿਸ਼ਾਤਮਿਕ ਕਟੌਤੀ ਸ਼ੋਧ
[ਸੋਧੋ]

ਇਹ ਸਿਧਾਂਤ, ਕਿ ਚੇਤਨੰਤਾ ਵੇਵ ਫੰਕਸ਼ਨ ਤੋੜਦੀ ਹੈ, ਕੁਆਂਟਮ ਮਕੈਨਿਕਸ ਅਤੇ ਮਨ/ਸ਼ਰੀਰ ਸਮੱਸਿਆ ਦਰਮਿਆਨ ਕਾਟ ਦਾ ਬਿੰਦੂ ਹੈ; ਅਤੇ ਸ਼ੋਧਕਰਤਾ ਭੌਤਿਕੀ ਘਟਨਾਵਾਂ ਨਾਲ ਅੰਦਰੂਨੀ ਤੌਰ ਤੇ ਸਬੰਧਤ ਚੇਤੰਨ ਘਟਨਾਵਾਂ ਕਿ, ਕੁਆਂਟਮ ਥਿਊਰੀ ਅਨੁਸਾਰ, ਇੱਕ ਵੇਵ ਫੰਕਸ਼ਨ ਟੁੱਟਣਾ ਸ਼ਾਮਲ ਹੋਣਾ ਚਾਹੀਦਾ ਹੈ, ਨੂੰ ਪਛਾਣਨ ਲਈ ਕੰਮ ਕਰ ਰਹੇ ਹਨ; ਪਰ, ਹੁਣ ਤੱਕ, ਨਤੀਜੇ ਨਹੀਂ ਮਿਲੇ ਹਨ।

ਸਹਿਭਾਗਾਤਮਿਕ ਐਂਥ੍ਰੌਪਿਕ ਪ੍ਰਿੰਸੀਪਲ (PAP)
[ਸੋਧੋ]

ਜੌਹਨ ਅਰਚੀਬਲਡ ਵੀਲਰ ਦਾ ਸਹਿਮਭਾਗਾਤਮਿਕ ਐਂਥ੍ਰੌਪਿਕ ਸਿਧਾਂਤ ਕਹਿੰਦਾ ਹੈ ਕਿ ਚੇਤਨੰਤਾ ਬ੍ਰਹਿਮੰਡ ਨੂੰ ਹੋਂਦ ਵਿੱਚ ਲਿਆਉਣ ਲਈ ਕੋਈ ਭੂਮਿਕਾ ਨਿਭਾਉਂਦੀ ਹੈ।

ਹੋਰ ਭੌਤਿਕ ਵਿਗਿਆਨੀਆਂ ਨੇ ਵੌਨ ਨਿਉਮਾੱਨ ਦੀਆਂ ਅਪਣੀਆਂ ਤਬਦੀਲੀਆਂ ਦਾ ਵਿਸਥਾਰ ਕੀਤਾ ਹੈ; ਜਿਸ ਵਿੱਚ ਸ਼ਾਮਿਲ ਹਨ:


  • ਹੈਨਰੀ ਪੀ. ਸਟੈਪ (ਮਾਈਂਡਫੁਲ ਯੂਨੀਵਰਸ: ਕੁਆਂਟਮ ਮਕੈਨਿਕਸ ਐਂਡ ਦਿ ਪਾਰਟੀਸੀਪੇਟਿੰਗ ਔਬਜ਼ਰਵਰ)
  • ਬਰੂਸ ਰੋਜ਼ਨਬਲਮ ਅਤੇ ਫ੍ਰੇਡ ਕੱਟਨਰ (ਕੁਆਂਟਮ ਐਨੀਗਮਾ: ਫਿਜ਼ਿਕਸ ਐਨਕਾਉਂਟਰਜ਼ ਕੌਂਸ਼ਸਨੈੱਸ)

ਵਸਤੂਨਿਸ਼ਠ ਕੋਲੈਪਸ ਥਿਊਰੀਆਂ

[ਸੋਧੋ]

ਵਿਸ਼ਾਤਮਿਕ ਕੋਲੈਪਸ ਥਿਊਰੀਆਂ ਕੌਪਨਹੀਗਨ ਵਿਆਖਿਆ ਤੋਂ ਵੇਵ ਫੰਕਸ਼ਨ ਅਤੇ ਕੋਲੈਪਸ ਦੀ ਪ੍ਰਕ੍ਰਿਆ ਦੋਹਾਂ ਦੇ ਸੰਦਰਭ ਵਿੱਚ ਔਂਟੌਲੌਜੀਕਲੀ ਵਿਸ਼ਾਤਮਿਕ ਤੌਰ ਤੇ ਵੱਖਰੀਆਂ ਹੁੰਦੀਆਂ ਹਨ। ਵਿਸ਼ਾਤਮਿਕ ਥਿਊਰੀਆਂ ਵਿੱਚ, ਕੋਲੈਪਸ ਅਨਿਯਮਿਤ (“ਤੁਰੰਤ ਸਥਾਨੀਕਰਨ”) ਤਰੀਕੇ ਨਾਲ ਵਾਪਰਦਾ ਹੈ, ਜਾਂ ਕੋਈ ਵਿਸ਼ੇਸ਼ ਭੂਮਿਕਾ ਤੋਂ ਬਗੈਰ ਨਿਰੀਖਕਾਂ ਸਮੇਤ ਜਦੋਂ ਕੋਈ ਭੌਤਿਕੀ ਵਿਸ਼ੇਸ਼ ਸੀਮਾ ਅੱਪੜ ਜਾਂਦੀ ਹੈ। ਇਸ ਕਾਰਨ, ਇਹ ਵਾਸਤਵਿਕ, ਅਨਿਰਧਾਰਤਮਿਕ, ਛੁਪੇ-ਅਸਥਿਰਾਂਕਾਂ ਤੋਂ ਬਗੈਰ ਥਿਊਰੀਆਂ ਹੁੰਦੀਆਂ ਹਨ। ਕੋਲੈਪਸ ਦੌ ਯੰਤ੍ਰਾਤਮਿਕਤਾ ਮਿਆਰੀ ਕੁਆਂਟਮ ਮਕੈਨਿਕਸ ਦੁਆਰਾ ਵਿਸ਼ੇਸ਼ ਤੌਰ ਤੇ ਨਹੀਂ ਦਰਸਾਈ ਜਾਂਦੀ, ਜਿਸਨੂੰ ਵਧਾਉਣ ਦੀ ਜਰੂਰਤ ਪਵੇ, ਜੇਕਰ ਇਹ ਦ੍ਰਿਸ਼ਟੀਕੋਣ ਸਹੀ ਹੋਵੇ, ਇਸਦਾ ਅਰਥ ਹੈ ਕਿ ਵਿਸ਼ਾਤਮਿਕ ਕੋਲੈਪਸ ਕਿਸੇ ਵਿਆਖਿਆ ਨਾਲੋਂ ਇੱਕ ਥਿਊਰੀ ਜਿਆਦਾ ਹੈ। ਉਦਾਹਰਨਾਂ ਵਿੱਚ ਘੀਰਾਰਡੀ-ਰਿੱਮੀ-ਵੈਬਰ ਥਿਊਰੀ ਅਤੇ ਪੈਨਰੋਜ਼ ਵਿਆਖਿਆ ਸ਼ਾਮਿਲ ਹਨ।

ਅਨੇਕ ਸੰਸਾਰ ਥਿਊਰੀਆਂ

[ਸੋਧੋ]

ਮੈਨੀ-ਵਰਲਡ ਵਿਆਖਿਆ ਕੁਆਂਟਮ ਮਕੈਨਿਕਸ ਦੀ ਇੱਕ ਅਜਿਹੀ ਵਿਆਖਿਆ ਹੈ ਜਿਸ ਵਿੱਚ ਇੱਕ ਬ੍ਰਹਿਮੰਡੀ ਵੇਵ ਫੰਕਸ਼ਨ ਹਮੇਸ਼ਾਂ ਹੀ ਇੱਕੋ ਜਿਹੇ ਨਿਰਧਾਤਮਿਕ, ਪਲਟਣਯੋਗ ਨਿਯਮਾਂ ਦੀ ਪਾਲਣਾ ਕਰਦਾ ਹੈ; ਖਾਸਤੌਰ ਤੇ, ਨਾਪ ਨਾਲ ਕੋਈ (ਅਨਿਰਧਾਰਿਤਮਿਕ ਅਤੇ ਅਪਲਟਣਯੋਗ) ਵੇਵ ਫੰਕਸ਼ਨ ਕੋਲੈਪਸ ਨਹੀਂ ਜੁੜਿਆ ਹੁੰਦਾ। ਨਾਪ ਨਾਲ ਜੁੜਿਆ ਘਟਨਾਕ੍ਰਮ ਡਿਕੋਹਰੈਂਸ ਦੁਆਰਾ ਸਮਝਾਇਆ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜੋ ਉਦੋਂ ਵਾਪਰਦਾ ਹੈ ਜਦੋਂ ਅਵਸਥਾਵਾਂ, ਬ੍ਰਹਿਮੰਡ ਨੂੰ ਵਾਰ ਵਾਰ ਪਰਸਪਰ ਗੈਰ-ਨਿਰੀਖਣਯੋਗ ਅਜਿਹੇ ਬਦਲਵੇਂ ਇਤਿਹਾਸਾਂ- ਵਿੱਚ ਖਿੰਡਾਓਂਦੇ ਹੋਏ, ਇੰਟੈਂਗਲਮੈਂਟ ਪੈਦਾ ਕਰਨ ਵਾਲੇ ਵਾਤਾਵਰਨ ਨਾਲ ਪਰਸਪਰ ਕ੍ਰਿਆ ਕਰਦੀਆਂ ਹਨ, ਜੋ ਕਿਸੇ ਵੱਡੇ ਮਲਟੀਵਰਸ ਅੰਦਰ ਵੱਖਰੇ ਬ੍ਰਹਿਮੰਡ ਹੁੰਦੇ ਹਨ। ਇਸ ਵਿਆਖਿਆ ਵਿੱਚ ਵੇਵ ਫੰਕਸ਼ਨ ਵਿਸ਼ਾਤਮਿਕ ਵਾਸਤਵਿਕਤਾ ਰੱਖਦਾ ਹੈ।


ਅਨੇਕ ਮਨ

[ਸੋਧੋ]

ਕੁਆਂਟਮ ਮਕੈਨਿਕਸ ਦੀ ਕਈ-ਮਨ ਵਿਆਖਿਆ ਕਈ-ਸੰਸਾਰ ਵਿਆਖਿਆ ਨੂੰ ਇਸ ਪ੍ਰਸਤਾਵ ਨਾਲ ਵਧਾਉਂਦੀ ਹੈ ਕਿ ਸੰਸਾਰਾਂ ਦਰਮਿਆਨ ਅੰਤਰ ਕਿਸੇ ਵਿਅਕਤੀਗਤ ਨਿਰੀਖਨ ਦੇ ਮਨ ਦੇ ਪੱਧਰ ਉੱਤੇ ਕਰਨੇ ਚਾਹੀਦੇ ਹਨ।

ਛੁਪੇ ਬਦਲਣਯੋਗ

[ਸੋਧੋ]

ਹੋਰ ਜਾਣਕਾਰੀ: ਬੈੱਲ ਦੀ ਥਿਊਰਮ, ਬੈੱਲ ਪਰਖ ਪ੍ਰਯੋਗ, ਸਥਾਨਿਕ ਛੁਪੇ ਅਸਥਿਰਾਂਕ ਅਤੇ ਸਪੈੱਕਨਜ਼ ਖਿਡੌਣਾ ਮਾਡਲ

ਪਿਲੌਟ-ਵੇਵ ਥਿਊਰੀਆਂ

[ਸੋਧੋ]

ਡੀ-ਬ੍ਰੋਗਲਿ-ਬੋਹਮ ਜਾਂ ਪੀਲੌਟ ਵੇਵ ਥਿਊਰੀਆਂ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਦੀ ਇੱਕ ਸ਼੍ਰੇਣੀ ਰਚਦੀਆਂ ਹਨ ਜੋ ਲੂਇਸ ਡੀ ਬ੍ਰੋਗਲਿ ਦੀ ਥਿਊਰੀ ਉੱਤੇ ਅਧਾਰਿਤ ਹੁੰਦੀ ਹੈ ਜਿਸਨੂੰ ਬਾਦ ਵਿੱਚ ਡੇਵਿਡ ਬੋਹਮ ਦੁਆਰਾ ਵਧਾਇਆ ਗਿਆ। ਕਣ, ਜਿਹੜੇ ਹਮੇਸ਼ਾਂ ਹੀ ਪੁਜੀਸ਼ਨਾਂ ਰੱਖਦੇ ਹਨ, ਵੇਵ ਫੰਕਸ਼ਨ ਦੁਆਰਾ ਸੰਚਾਲਿਤ ਹੁੰਦੇ ਹਨ। ਵੇਵ ਫੰਕਸ਼ਨ ਸ਼੍ਰੋਡਿੰਜਰ ਵੇਵ ਇਕੁਏਸ਼ਨ ਅਨੁਸਾਰ ਉਤਪੰਨ ਹੁੰਦਾ ਹੈ ਅਤੇ ਵੇਵ ਫੰਕਸ਼ਨ ਕਦੇ ਵੀ ਨਹੀਂ ਟੁੱਟਦਾ। ਥਿਊਰੀ ਕਿਸੇ ਇਕਲੌਤੇ ਸਪੇਸਟਾਈਮ ਅੰਦਰ ਵਾਪਰਦੀ ਹੈ, ਗੈਰ-ਸਥਾਨਿਕ ਅਤੇ ਨਿਰਧਾਰਤਮਿਕ ਹੁੰਦੀ ਹੈ। ਕਿਸੇ ਕਣ ਦੀ ਪੁਜੀਸ਼ਨ ਅਤੇ ਵਿਲੌਸਟੀ ਦਾ ਇਕੱਠਾ ਨਿਰਧਾਰੀਕਰਨ ਆਮ ਅਨਸਰਟਨਟੀ ਸਿਧਾਂਤ ਰੁਕਾਵਟ ਅਨੁਸਾਰ ਹੁੰਦਾ ਹੈ। ਥਿਊਰੀ ਨੂੰ ਇੱਕ ਛੁਪਿਆ ਅਸਥਿਰਾਂਕ ਥਿਊਰੀ ਮੰਨਿਆ ਜਾਂਦਾ ਹੈ, ਅਤੇ ਗੈਰ-ਸਥਾਨਿਕਤਾ ਨੂੰ ਗਲੇ ਲਗਾ (ਸਵੀਕਾਰ) ਕੇ ਇਹ ਬੈੱਲ ਦੀ ਅਸਮਾਨਤਾ ਤੇ ਖਰੀ ਉਤਰਦੀ ਹੈ। ਨਾਪ ਸਮੱਸਿਆ ਹੱਲ ਹੋ ਜਾਂਦੀ ਹੈ, ਕਿਉਂਕਿ ਕਣ ਹਰ ਵਕਤ ਹੀ ਨਿਸ਼ਚਿਤ ਪੁਜੀਸ਼ਨਾਂ ਰੱਖਦੇ ਹਨ। ਕੋਲੈਪਸ ਦਾ ਪ੍ਰਗਟਾਓ ਫੀਨੌਮੀਨੌਲੌਜੀਕਲ ਤੌਰ ਤੇ ਸਮਝਾਇਆ ਜਾਂਦਾ ਹੈ।

ਸਮਾਂਸਮਿੱਟਰਿਕ ਥਿਊਰੀਆਂ

[ਸੋਧੋ]

ਬਹੁਤ ਸਾਰੀਆਂ ਅਜਿਹੀਆਂ ਥਿਊਰੀਆਂ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ਜਿਹਨਾਂ ਨੇ ਸਮਾਂ ਪਲਟਣ ਦੇ ਸੰਦਰਭ ਵਿੱਚ ਕੁਆਂਟਮ ਮਕੈਨਿਕਸ ਦੀਆਂ ਸਮੀਕਰਨਾਂ ਨੂੰ ਸਮਰੂਪ ਹੋਣ ਲਈ ਸੁਧਾਰਿਆ ਹੈ। (ਉਦਾਹਰਨ ਦੇ ਤੌਰ ਤੇ, ਦੇਖੋ ਵੀਲਰ-ਫੇਨਮੈਨ ਸਮਾਂ-ਸਮਰੂਪ ਥਿਊਰੀ)। ਇਹ ਪੂਰਵ-ਕਾਰਣਾਤਮਿਕ-ਅੰਦਾਜ਼ ਪੈਦਾ ਕਰਦਾ ਹੈ: ਭਵਿੱਖ ਵਿਚਲੀਆਂ ਘਟਨਾਵਾਂ ਭੂਤਕਾਲ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਬਿਲਕੁਲ ਉਵੇਂ ਜਿਵੇਂ ਭੂਤਕਾਲ ਵਿਚਲੀਆਂ ਘਟਨਾਵਾਂ ਭਵਿੱਖ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਹਨਾਂ ਥਿਊਰੀਆਂ ਵਿੱਚ, ਇੱਕ ਇਕਲੌਤਾ ਨਾਪ ਕਿਸੇ ਸਿਸਟਮ ਦੀ ਅਵਸਥਾ ਨੂੰ ਪੂਰੀ ਤਰਾਂ ਨਿਰਧਾਰਿਤ ਨਹੀਂ ਕਰ ਸਕਦਾ (ਉਹਨਾਂ ਨੂੰ ਛੁਪੇ ਅਸਥਿਰਾਂਕ ਥਿਊਰੀ ਦੀ ਇੱਕ ਕਿਸਮ ਬਣਾ ਕੇ), ਪਰ ਵੱਖਰੇ ਵਕਤਾਂ ਉੱਤੇ ਲਏ ਗਏ ਦੋ ਨਾਪਾਂ ਦੇ ਦਿੱਤੇ ਹੋਣ ਤੇ, ਸਿਸਟਮ ਦੀ ਇੰਨਬਿੰਨ ਅਵਸਥਾ ਦਾ ਪਤਾ ਲਗਾਉਣਾ ਸਾਰੇ ਮੱਧ ਵਕਤਾਂ ਉੱਤੇ ਸੰਭਵ ਹੈ।

ਵੇਵ ਫੰਕਸ਼ਨ ਦਾ ਟੁੱਟਣਾ (ਕੋਲੈਪਸ) ਇਸਲਈ ਸਿਸਟਮ ਪ੍ਰਤਿ ਕੋਈ ਭੌਤਿਕੀ ਤਬਦੀਲੀ ਨਹੀਂ ਹੁੰਦੀ, ਸਿਰਫ ਦੂਜੇ ਨਾਪ ਕਾਰਨ ਸਾਡੀ ਇਸਦੇ ਪ੍ਰਤਿ ਜਾਣਕਾਰੀ ਵਿੱਚ ਇੱਕ ਤਬਦੀਲੀ ਹੁੰਦੀ ਹੈ। ਇਸੇਤਰਾਂ, ਉਹ ਇੰਟੈਗਲਮੈਂਟ ਨੂੰ ਕੋਈ ਸੱਚੀ ਭੌਤਿਕੀ ਅਵਸਥਾ ਦੇ ਤੌਰ ਤੇ ਹੋਣਾ ਨਹੀਂ ਕਹਿੰਦੀਆਂ ਸਗੋਂ ਪੂਰਵ-ਕਾਰਣਾਤਮਿਕ-ਅੰਦਾਜ਼ ਨੂੰ ਅੱਖੋ ਓਹਲੇ ਕਰਕੇ ਪੈਦਾ ਕੀਤਾ ਸਿਰਫ ਇੱਕ ਭਰਮ ਦਰਸਾਉਂਦੀਆਂ ਹਨ। ਜਿਸ ਬਿੰਦੂ ਉੱਤੇ ਦੋਵੇਂ ਕਣ “ਇੰਟੈਗਲਡ ਹੋਏ” ਦਿਸਦੇ ਹਨ ਸਰਲ ਤੌਰ ਤੇ ਇੱਕ ਅਜਿਹਾ ਬਿੰਦੂ ਹੁੰਦਾ ਹੈ ਜਿੱਥੇ ਹਰੇਕ ਕਣ ਉਹਨਾਂ ਘਟਨਾਵਾਂ ਰਾਹੀਂ ਪ੍ਰਭਾਵਿਤ ਹੋ ਰਿਹਾ ਹੁੰਦਾ ਹੈ ਜੋ ਭਵਿੱਖ ਵਿੱਚ ਹੋਰ ਕਣ ਪ੍ਰਤਿ ਵਾਪਰਦੀਆਂ ਹੁੰਦੀਆਂ ਹਨ।

ਸਮਾਂ-ਸਮਰੂਪ ਕਾਰਣਾਤਮਿਕਤਾ ਦੇ ਸਾਰੇ ਸਮਰਥਕ ਮਿਆਰੀ [[ਕੁਆਂਟਮ ਮਕੈਨਿਕਸ] ਦੇ ਯੂਨਾਇਟਰੀ ਡਾਇਨਾਮਿਕਸ ਵਿੱਚ ਸੁਧਾਰ ਦਾ ਸਮਰਥਨ ਨਹੀਂ ਕਰਦੇ। ਇਸਤਰਾਂ, ਦੋ-ਅਵਸਥਾ ਵੈਕਟਰ ਫਾਰਮੂਲਾ ਵਿਓਂਤਬੰਦੀ ਦਾ ਇੱਕ ਪ੍ਰਮੁੱਖ ਵਿਆਖਿਆਕਾਰ, ਲੇਵ ਵੈਡਮਨ, ਇਸ ਗੱਲ ਤੇ ਰੌਸ਼ਨੀ ਪਾਉਂਦਾ ਹੈ ਕਿ ਦੋ-ਅਵਸਥਾ ਵੈਕਟਰ ਫਾਰਮੂਲਾ ਵਿਓਂਤਬੰਦੀ ਹਗ ਐਵਰੈੱਟ ਦੀ ਕਈ-ਸੰਸਾਰ ਵਿਆਖਿਆ ਦਾ ਬਿਓਰਾ ਕਿਵੇਂ ਦਿੰਦੀ ਹੈ।


ਵਿਵਹਾਰਿਕ ਵਿਆਖਿਆ
[ਸੋਧੋ]

ਜੌਹਨ ਜੀ. ਕ੍ਰੈਮਰ ਦੁਆਰਾ ਕੁਆਂਟਮ ਮਕੈਨਿਕਸ ਦੀ ਵਿਵਹਾਰਿਕ ਵਿਆਖਿਆ ਵੀਲਰ-ਫੇਨਮੈਨ ਅਬਜ਼ੌਰਬਰ ਥਿਊਰੀ ਦੁਆਰਾ ਪ੍ਰੇਰਿਤ ਕੁਆਂਟਮ ਮਕੈਨਿਕਸ ਦੀ ਇੱਕ ਵਿਆਖਿਆ ਹੈ। ਇਹ ਕੁਆਂਟਮ ਪਰਸਪਰ ਕ੍ਰਿਆ ਨੂੰ ਇੱਕ ਖੜੋਤੀ ਤਰੰਗ ਦੀ ਭਾਸ਼ਾ ਵਿੱਚ, ਇੱਕ ਮੰਦ ਗਤੀ (ਵਕਤ-ਵਿੱਚ-ਅੱਗੇ) ਤਰੰਗ ਅਤੇ ਇੱਕ ਅਗ੍ਰਿਤ (ਵਕਤ-ਵਿੱਚ-ਪਿੱਛੇ) ਤਰੰਗ ਦੇ ਜੋੜ ਰਾਹੀਂ ਦਰਸਾਉਂਦੀ ਹੈ। ਲੇਖਕ ਤਰਕ ਕਰਦਾ ਹੈ ਕਿ ਕੌਪਨਹੀਗਨ ਵਿਆਖਿਆ ਅਤੇ ਨਿਰੀਖਕ ਦੀ ਭੂਮਿਕਾ ਵਾਲੀਆਂ ਦਾਰਸ਼ਨਿਕ ਸਮੱਸਿਆਵਾਂ ਤੋਂ ਬਚਾਉਂਦੀ ਹੈ, ਅਤੇ ਵਿਭਿੰਨ ਕੁਆਂਟਮ ਪਹੇਲੀਆਂ ਹੱਲ ਕਰਦੀ ਹੈ।

ਸਟੋਕਾਸਟਿਕ ਮਕੈਨਿਕਸ

[ਸੋਧੋ]

ਬ੍ਰੌਨੀਅਨ ਗਤੀ ਨਾਲ ਸਮਾਨਤਾ ਵਾਲੀ, ਸ਼੍ਰੋਡਿੰਜਰ ਦੀ ਵੇਵ ਇਕੁਏਸ਼ਨ ਦੀ ਇੱਕ ਪੂਰੀ ਤਰਾਂ ਕਲਾਸੀਕਲ ਡੈਰੀਵੇਸ਼ਨ ਅਤੇ ਵਿਆਖਿਆ 1966 ਵਿੱਚ ਪ੍ਰਿੰਸਟਨ ਯੂਨੀਵਰਸਟੀ ਦੇ ਪ੍ਰੋਫੈੱਸਰ ਐਡਵਰਡ ਨੈਲਸਨ ਦੁਆਰਾ ਸੁਝਾਈ ਗਈ। ਮਿਲਦੀਆਂ ਜੁਲਦੀਆਂ ਵਿਚਾਰਾਂ ਪਹਿਲਾਂ ਹੀ ਛਾਪੀਆਂ ਜਾ ਚੁੱਕੀਆਂ ਸਨ, ਉਦਾਹਰਨ ਦੇ ਤੌਰ ਤੇ, ਆਰ. ਫੁਰਥ (1933), ਆਈ. ਫੇਨਯੈਸ (1952), ਅਤੇ ਵਾਲਟਰ ਵੀਜ਼ਲ (1953), ਅਤੇ ਨੈਲਸਨ ਦੇ ਪੇਪਰ ਵਿੱਚ ਇਹਨਾਂ ਦਾ ਹਵਾਲਾ ਦਿੱਤਾ ਗਿਆ ਸੀ। ਸਟੋਕਾਸਟਿਕ ਵਿਆਖਿਆ ਉੱਤੇ ਹੋਰ ਜਿਆਦਾ ਤਾਜ਼ਾ ਕੰਮ ਐੱਮ. ਪਾਵੌਨ ਦੁਆਰਾ ਕੀਤਾ ਗਿਆ ਹੈ। ਇੱਕ ਬਦਲਵੀਂ ਸਟੌਕਾਸਟਿਕ ਵਿਆਖਿਆ ਰੋਉਮੈਨ ਸੀਕੌਵ ਦੁਆਰਾ ਵਿਕਸਿਤ ਕੀਤੀ ਗਈ ਸੀ।

ਸਕੇਲ ਰਿਲੇਟੀਵਿਟੀ

[ਸੋਧੋ]

ਸਟੌਕਾਸਟਿਕ ਮਕੈਨਿਕਸ ਪ੍ਰਤਿ ਨਜ਼ਦੀਕੀ ਤੌਰ ਤੇ ਸਬੰਧਤ ਇੱਕ ਦ੍ਰਿਸ਼ਟੀਕੋਣ ਲੌਰੰਟ ਨੌੱਟੇਲ ਦੁਆਰਾ ਵਿਕਸਿਤ ਕੀਤਾ ਗਿਆ ਸਕੇਲ ਸਾਪੇਖਕਤਾ ਹੈ। ਸਟੌਕਾਸਟਿਕ ਮਕੈਨਿਕਸ ਨਾਲ ਮੁੱਖ ਅੰਤਰ ਇਹ ਹੈ ਕਿ ਕਲਾਸੀਕਲ ਮਕੈਨਿਕਸ ਨੂੰ ਕੁਆਂਟਮ ਮਕੈਨਿਕਸ ਵਿੱਚ ਤਬਦੀਲ ਕਰਨ ਵਾਲੇ ਸਟੌਕਾਸਟਿਕ ਉਤਰਾਓ-ਚੜਾਓ ਗਤੀ ਦੇ ਨਿਯਮ ਦੀ ਸਕੇਲ ਸਾਪੇਖਿਕ ਫਿਤਰਤ ਦਾ ਨਤੀਜਾ ਹਨ। ਇਹ ਸਕੇਲ ਪਰਿਵਰਤਨਾਂ ਨੂੰ ਸ਼ਾਮਿਲ ਕਰਨ ਲਈ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਦਾ ਸਰਵ ਸਧਾਰਨਕਰਨ ਹੈ। ਇਹ ਸਕੇਲ ਕੋਵੇਰੀਅੰਸ ਹੀ ਹੁੰਦੀ ਹੈ ਜੋ ਸਪੇਸਟਾਈਮ ਨੂੰ ਅੰਸ਼ਿਕ ਬਣਾ ਦਿੰਦੀ ਹੈ ਅਤੇ ਇਸਤਰਾਂ ਕਣ ਦੇ ਰਸਤੇ ਕੁਆਂਟਮ ਰਸਤਿਆਂ ਵਾਂਗ ਗੈਰ-ਡਿੱਫਰੈਂਸ਼ੀਏਬਲ ਅੰਸ਼ਿਕ ਰਸਤੇ ਬਣ ਜਾਂਦੇ ਹਨ।

ਸਕੇਲ ਸਾਪੇਖਿਕਤਾ ਨੈਲਸਨ ਮਕੈਨਿਕਸ ਤੋਂ ਹੋਰ ਜਿਆਦਾ ਸਰਵ ਸਧਾਰਨ ਹੈ ਕਿਉਂਕਿ ਇਹ ਕੁਆਂਟਮ ਮਕੈਨਿਕਸ ਤੋਂ ਨਾ ਸਿਰਫ ਸ਼੍ਰੋਡਿੰਜਰ ਇਕੁਏਸ਼ਨ ਹੀ ਵਿਓਂਤਬੱਦ ਕਰਦੀ ਹੈ ਸਗੋਂ ਕੁਆਂਟਮ ਫੀਲਡ ਥਿਊਰੀ ਦੀਆਂ ਸਮੀਕਰਨਾਂ ਵੀ ਵਿਓਂਤਬੰਦ ਕਰਦੀ ਹੈ। ਸਕੇਲ ਕੋਵੇਰੀਅੰਸ ਨਿਯਮ ਦੀ ਕਿਸਮ ਦੀ ਨਿਰਭਰਤਾ ਕਰਕੇ, ਗੈਰ-ਰੇਖਿਕ ਗੈਰ-ਸਾਪੇਖਿਕ ਸ਼੍ਰੋਡਿੰਜਰ ਸਮੀਕਰਨਾਂ ਉੱਤੇ ਮਿਆਰੀ ਗੈਰ-ਸਾਪੇਖਿਕ ਕੁਆਂਟਮ ਮਕੈਨਿਕਸ ਤੋਂ ਲੈ ਕੇ ਸਾਪੇਖਿਕ ਕੁਆਂਟਮ ਮਕੈਨਿਕਸ (ਕਲੇਇਨ-ਜੌਰਡਨ ਅਤੇ ਡੀਰਾਕ ਇਕੁਏਸ਼ਨ) ਤੱਕ ਅਤੇ ਵਿਭਿੰਨ ਕੁਆਂਟਮ ਫੀਲਡ ਥਿਊਰੀਆਂ ਤੱਕ ਵੱਖਰੀਆਂ ਥਿਊਰੀਆਂ ਮਿਲਦੀਆਂ ਹਨ।

ਪੌੱਪਰ ਦਾ ਪ੍ਰਯੋਗ

[ਸੋਧੋ]

ਕਾਰਲ ਪੌੱਪਰ ਨੇ ਆਈਨਸਟਾਈਨ, ਬੈੱਲ ਆਦਿ ਨਾਲ ਪੱਤਰਾਂ ਦੇ ਵਟਾਂਦਰੇ ਰਾਹੀਂ, EPR ਤਕਰਾਰ ਵਿੱਚ ਮਸਲੇ ਬਾਬਤ ਹਿੱਸਾ ਲਿਆ ਅਤੇ ਅਪਣਾ ਖੁਦ ਦਾ ਬੈੱਲ ਪਰਖ ਪ੍ਰਯੋਗ ਪ੍ਰਸਤਾਵਿਤ ਕੀਤਾ। ਪੌੱਪਰ ਨੇ ਸਭ ਤੋਂ ਪਹਿਲਾਂ ਇੱਕ ਪ੍ਰਯੋਗ ਦਾ ਪ੍ਰਸਤਾਵ ਰੱਖਿਆ ਜਿਸਨੇ 1934 ਦੇ ਦੋ ਕੰਮਾਂ ਵਿੱਚ ਕੁਆਂਟਮ ਮਕੈਨਿਕਸ ਅੰਦਰਲੀ ਗੈਰ-ਨਿਰਧਾਰਤਮਿਕਤਾ ਨੂੰ ਪਰਖਣਾ ਸੀ। ਫੇਰ ਵੀ, ਆਈਨਸਟਾਈਨ ਨੇ ਪੌੱਪਰ ਨੂੰ ਪ੍ਰਯੋਗ ਬਾਬਤ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਕੁੱਝ ਮਹੱਤਵਪੂਰਨ ਇਤਰਾਜ਼ ਜਤਾਏ, ਜਿਹਨਾਂ ਨੇ ਪੌੱਪਰ ਨੂੰ ਇਹ ਮੰਨਣ ਲਈ ਮਜਬੂਰ ਕਰ ਦਿੱਤਾ ਕਿ ਉਸਦਾ ਸ਼ੁਰੂਆਤੀ ਵਿਚਾਰ ਕਿਸੇ ਗਲਤੀ ਉੱਤੇ ਅਧਾਰਿਤ ਸੀ। 1950ਵੇਂ ਦਹਾਕੇ ਵਿੱਚ ਉਹ ਵਿਸ਼ੇ ਵੱਲ ਵਾਪਿਸ ਆਇਆ ਅਤੇ ਇਸ ਬਾਦ ਦੇ ਪ੍ਰਯੋਗ ਨੂੰ ਉਸਨੇ ਫਾਰਮੂਲਾਬੱਧ ਕੀਤਾ, ਜੋ ਅੰਤ ਨੂੰ 1982 ਵਿੱਚ ਛਾਪਿਆ ਗਿਆ।

ਕਿਉਂਕਿ ਪੌੱਪਰ ਵਿਰੋਧੀ-ਅੰਸ਼ਿਕ ਨਿਸ਼ਚਿਤਿਤਾ ਅਤੇ ਸਥਾਨਿਕਤਾ ਨੂੰ ਸੱਚ ਮੰਨਦਾ ਹੈ, ਇਸਲਈ ਇਹ ਅਜੇ ਝਗੜੇ ਅਧੀਨ ਹੈ ਕਿ ਕੀ ਉਸਦਾ ਦ੍ਰਿਸ਼ਟੀਕੋਣ ਕੋਈ ਵਿਆਖਿਆ (ਜੋ ਉਸਨੇ ਦਾਅਵਾ ਕੀਤਾ) ਹੈ ਜਾਂ ਕੁਆਂਟਮ ਮਕੈਨਿਕਸ ਦਾ ਕੋਈ ਸੁਧਾਰ (ਜੋ ਕਈ ਭੌਤਿਕ ਵਿਗਿਆਨੀਆਂ ਨੇ ਦਾਅਵਾ ਕੀਤਾ) ਹੈ, ਅਤੇ, ਬਾਦ ਵਾਲੇ ਮਾਮਲੇ ਵਿੱਚ, ਕੀ ਇਹ ਬੈੱਲ ਦੇ ਪਰਖ ਪ੍ਰਯੋਗਾਂ ਦੁਆਰਾ ਅਨੁਭਵ ਸਿੱਧ ਤੌਰ ਤੇ ਰੱਦ ਕਰ ਦਿੱਤਾ ਗਿਆ ਹੈ ਜਾਂ ਨਹੀਂ।

ਇਸਤੋਂ ਇਲਾਵਾ, ਪੌੱਪਰ ਦੀ ਥਿਊਰੀ ਡੀ ਬ੍ਰੋਗਲਿ-ਬੋਹਮ ਥਿਊਰੀ ਦੀ ਇੱਕ ਬਦਲੀ ਹੋਈ ਕਿਸਮ ਹੈ ਜੋ ਕਣ ਗਤੀ ਵਿੱਚ ਪ੍ਰੋਬੇਬਿਲਟੀਆਂ ਦੀ ਵਿਆਖਿਆ ਕਿਸੇ ਸਟੀਕਾਸਟਿਕ ਤੱਤ ਦੇ ਤੌਰ ਤੇ ਕਰਦੀ ਹੈ ਨਾ ਕਿ ਉਹਨਾਂ ਦੀ ਸ਼ੁਰੂਆਤੀ ਪੁਜੀਸ਼ਨ ਵਿੱਚ ਅਨਿਸ਼ਚਿਤਿਤਾਵਾਂ ਦੇ ਤੌਰ ਤੇ। ਇਸ ਸਮਝ ਮੁਤਾਬਿਕ ਇਹ ਡੀ ਬ੍ਰੋਗਲਿ-ਬੋਹਮ ਅਤੇ ਸਟੌਕਾਸਟਿਕ ਮਕੈਨਿਕਸ ਦਰਮਿਆਨ ਇੱਕ ਪੁਜੀਸ਼ਨ ਹੁੰਦੀ ਹੈ, ਜੋ ਪਹਿਲੇ ਮਾਮਲੇ ਵਾਂਗ ਵੇਵ ਫੰਕਸ਼ਨ ਦੀ ਵਾਸਤਵਿਕਤਾ ਨੂੰ ਸਵੀਕਾਰ ਕਰਦੀ ਹੈ (ਪੌੱਪਰ ਦੇ ਦ੍ਰਿਸ਼ਟੀਕੋਣ ਵਿੱਚ, ਇਹ ਇੱਕ ਪ੍ਰਵਿਰਤੀ ਫੀਲਡ ਹੁੰਦੀ ਹੈ), ਬਾਦ ਵਾਲੇ ਮਾਮਲੇ ਵਾਂਗ ਸਟੌਕਾਸਟਿਕ ਤੱਤ ਹੁੰਦੀ ਹੈ (ਪੌੱਪਰ ਦੀ ਆਤਮਕਥਾ “ਅਨਐਂਡਡ ਕੁਐਸਟ” ਵਿਚਲਾ ਨੋਟ 138 ਵੀ ਦੇਖੋ, ਜਿੱਥੇ ਉਹ ਨੈਲਸਨ ਦੀ ਸਟੌਕਾਸਟਿਕ ਵਿਆਖਿਆ ਵਾਸਤੇ ਕੁੱਝ ਹਮਦਰਦੀ ਦਰਸਾਉਂਦਾ ਹੈ)।

ਸੂਚਨਾ-ਅਧਾਰਿਤ ਵਿਆਖਿਆਵਾਂ

[ਸੋਧੋ]

ਕੁਆਂਟਮ ਸੂਚਨਾਤਮਿਕ ਦ੍ਰਿਸ਼ਟੀਕੋਣਾਂ ਨੇ 2000ਵੇਂ ਦਹਾਕੇ ਦੌਰਾਨ ਵਧ ਰਿਹਾ ਸਮਰਥਨ ਆਕਰਸ਼ਿਤ ਕੀਤਾ ਹੈ। ਹਾਗਰ ਅਤੇ ਹੈੱਮੋ (2008) ਇਸਨੂੰ “ਕੁਆਂਟਮ ਮਕੈਨਿਕਸ ਦੀਆਂ ਨੀਹਾਂ ਵਿੱਚ ਇੱਕ ਨਵੀਨ ਪ੍ਰੰਪਰਾਨਿਸ਼ਠਤਾ” ਕਹਿੰਦੇ ਹਨ।

ਜੇ. ਏ. ਵੀਲਰ (1990) ਅਪਣੀ ਇੱਟ ਫਰੌਮ ਬਿੱਟ (“ਇੱਟ”: ਭੌਤਿਕੀ ਇਕਾਈ, “ਬਿੱਟ”: ਸੂਚਨਾ ਦੀ ਇਕਾਈ) ਨਾਲ “ਦ੍ਰਿਸ਼ਟੀਕੋਣ ਦੀ ਇਸ ਕਿਸਮ ਦੀ ਜੈ ਜੈ ਕਾਰ ਵਾਲੇ ਇਨਸਾਨ” ਦੇ ਤੌਰ ਤੇ ਦਰਸਾਇਆ ਗਿਆ ਹੈ। ਇਹ ਦ੍ਰਿਸ਼ਟੀਕੋਣ ਅਮੂਰਤਵਾਦ ਦੇ ਇੱਕ ਪੁਨਰ-ਉੱਥਾਨ ਦੇ ਤੌਰ ਤੇ ਦਰਸਾਏ ਗਏ ਹਨ।


ਰਿਲੇਸ਼ਨਲ ਕੁਆਂਟਮ ਮਕੈਨਿਕਸ

[ਸੋਧੋ]

ਸਪੈਸ਼ਲ ਰਿਲੇਟੀਵਿਟੀ ਦੀ ਮਿਸਾਲ ਅਪਣਾਉਂਦੇ ਹੋਏ ਰਿਲੇਸ਼ਨਲ ਕੁਆਂਟਮ ਮਕੈਨਿਕਸ ਮਗਰਲਾ ਲਾਜ਼ਮੀ ਵਿਚਾਰ ਇਹ ਹੈ ਕਿ ਵੱਖਰੇ ਨਿਰੀਖਕ ਘਟਨਾਵਾਂ ਦੀਆਂ ਇੱਕੋ ਜਿਹੀਆਂ ਲੜੀਆਂ ਨੂੰ ਵੱਖਰੇ ਤੌਰ ਤੇ ਲੈ ਸਕਦੇ ਹਨ: ਉਦਾਹਰਨ ਦੇ ਤੌਰ ਤੇ, ਵਕਤ ਵਿੱਚ ਕਿਸੇ ਦਿੱਤੇ ਹੋਏ ਬਿੰਦੂ ਉੱਤੇ ਕਿਸੇ ਇੱਕ ਨਿਰੀਖਕ ਲਈ, ਕੋਈ ਸਿਸਟਮ ਇੱਕ ਇਕਲੌਤੀ ‘ਤੋੜੀ ਹੋਈ’ ਆਈਗਨ-ਅਵਸਥਾ ਹੋ ਸਕਦਾ ਹੈ, ਜਦੋਂਕਿ ਕਿਸੇ ਹੋਰ ਨਿਰੀਖਕ ਵਾਸਤੇ ਉਸੇ ਵਕਤ, ਇਹ ਦੋ ਜਾਂ ਜਿਆਦਾ ਅਵਸਥਾਵਾਂ ਦੀ ਇੱਕ ਸੁਪਰਪੁਜੀਸ਼ਨ ਹੋ ਸਕਦੀ ਹੈ। ਨਤੀਜੇ ਵਜੋਂ, ਜੇਕਰ ਕੁਆਂਟਮ ਮਕੈਨਿਕਸ ਕੋਈ ਸੰਪੂਰਣ ਥਿਊਰੀ ਹੋਵੇ, ਤਾਂ ਰਿਲੇਸ਼ਨਲ ਕੁਆਂਟਮ ਮਕੈਨਿਕਸ ਤਰਕ ਕਰਦਾ ਹੈ ਕਿ ਅਵਸਥਾ ਦੀ ਧਾਰਨਾ ਖੁਦ ਨਿਰੀਖਤ ਸਿਸਟਮ ਨੂੰ ਨਹੀਂ ਦਰਸਾਉਂਦੀ, ਪਰ ਸਿਸਟਮ ਅਤੇ ਇਸਦੇ ਨਿਰੀਖਕ ਦਰਮਿਆਨ ਸਬੰਧ, ਸਹਿ-ਸਬੰਧ, ਦਰਸਾਉਂਦੀ ਹੈ। ਪ੍ਰੰਪਰਿਕ ਕੁਆਂਟਮ ਮਕੈਨਿਕਸ ਦਾ ਅਵਸਥਾ ਵੈਕਟਰ, ਨਿਰੀਖਕ ਦੀਆਂ ਨਿਰੀਖਤ ਸਿਸਟਮ ਪ੍ਰਤਿ ਅਜ਼ਾਦੀ ਦੀਆਂ ਕੁੱਝ ਡਿਗਰੀਆਂ ਦੇ ਸਹਿ-ਸਬੰਧ ਦਾ ਵਿਵਰਣ ਬਣ ਜਾਂਦਾ ਹੈ। ਫੇਰ ਵੀ, ਰਿਲੇਸ਼ਨਲ ਕੁਆਂਟਮ ਮਕੈਨਿਕਸ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਇਹ ਸਾਰੀਆਂ ਭੌਤਿਕੀ ਵਸਤੂਆਂ ਪ੍ਰਤਿ ਲਾਗੂ ਹੁੰਦਾ ਹੈ, ਚਾਹੇ ਉਹ ਚੇਤੰਨ ਜਾਂ ਅਸਥੂਲ ਹੋਨਮਨ ਚਾਹੇ ਨਾ ਹੋਣ। ਕੋਈ ਵੀ ‘ਨਾਪ ਘਟਨਾ’ ਸਰਲਤਾ ਨਾਲ ਕੋਈ ਸਧਾਰਣ ਭੌਤਿਕੀ ਪਰਸਪਰ ਕ੍ਰਿਆ ਦੇ ਤੌਰ ਤੇ ਦੇਖੀ ਜਾਂਦੀ ਹੈ, ਜੋ ਉੱਪਰ ਚਰਚਿਤ ਕੀਤੇ ਸਹਿ-ਸਬੰਧ ਦੀ ਕਿਸਮ ਦੀ ਇੱਕ ਸਥਾਪਨਾ ਹੁੰਦੀ ਹੈ। ਇਸਤਰਾਂ, ਥਿਊਰੀ ਦੀ ਭੌਤਿਕੀ ਸਮੱਗਰੀ ਦਾ ਖੁਦ ਵਸਤੂਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਪਰ ਉਹਨਾਂ ਦਰਮਿਆਨ ਸਬੰਧਾਂ ਨਾਲ ਵਾਸਤਾ ਹੁੰਦਾ ਹੈ।

ਇੱਕ ਸੁਤੰਤਰ ਕੁਆਂਟਮ ਮਕੈਨਿਕਸ ਪ੍ਰਤਿ ਸਬੰਧਾਤਮਿਕ ਦ੍ਰਿਸ਼ਟੀਕੋਣ ਡੇਵਿਡ ਬੋਹਮ ਦੇ ਸਪੈਸ਼ਲ ਰਿਲੇਟੀਵਿਟੀ ਦੇ ਸਪੱਸ਼ਟੀਕਰਨ ਦੇ ਤੁਲ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਕਿਸੇ ਸ਼ਨਾਖਤੀ ਘਟਨਾ ਨੂੰ ਕੁਆਂਟਾਇਜ਼ ਕੀਤੀ ਗਈ ਫੀਲਡ ਅਤੇ ਸ਼ਨਾਖਤੀ ਯੰਤਰ ਦਰਮਿਆਨ ਇੱਕ ਸਬੰਧ ਦੇ ਤੌਰ ਤੇ ਕਿਹਾ ਗਿਆ। ਹੇਜ਼ਨਬਰਗ ਦਾ ਅਨਸਰਟਨਟੀ ਸਿਧਾਂਤ ਲਾਗੂ ਕਰਨ ਨਾਲ ਸਬੰਧਤ ਸਹਿਜ ਅਸਪੱਸ਼ਟਤਾ ਇਸਤੋਂ ਬਾਦ ਜਰਾ ਪਾਸੇ ਰੱਖ ਦਿੱਤੀ ਜਾਂਦੀ ਹੈ।

ਕੁਆਂਟਮ ਬੇਇਸੀਆਨਿਜ਼ਮ

[ਸੋਧੋ]

ਇਹ ਉਹ ਵਿਆਖਿਆਵਾਂ ਹਨ ਜਿਹਨਾਂ ਵਿਆਖਿਆਵਾਂ ਵਿੱਚ ਕੁਆਂਟਮ ਮਕੈਨਿਕਸ ਨੂੰ ਸੰਸਾਰ ਪ੍ਰਤਿ ਨਿਰੀਖਕ ਦੀ ਜਾਣਕਾਰੀ ਦਰਸਾਉਣ ਵਾਲਾ ਕਿਹਾ ਜਾਂਦਾ ਹੈ, ਨਾ ਕਿ ਖੁਦ ਸੰਸਾਰ ਨੂੰ ਦਰਸਾਉਣ ਵਾਲਾ। ਕੁਆਂਟਮ ਬੇਸੀਆਮਿਜ਼ਮ ("QBism"), ਸੂਚਨਾਤਮਿਕ ਵਿਚਾਰਾਂ ਤੋਂ ਕੁਆਂਟਮ ਮਕੈਨਿਕਸ ਵਿਓਂਤਬੰਦ ਕਰਨ ਵਾਸਤੇ ਕੁਆਂਟਮ ਪ੍ਰੋਬੇਬਿਲਟੀ ਦਾ ਇੱਕ “ਵਿਸ਼ਾਤਮਿਕ ਬੇਸੀਅਨ ਖਾਤਾ” ਦੇਣ ਦਾ ਉਦੇਸ਼ ਰੱਖਦੀ ਹੈ। ਇਹ ਦ੍ਰਿਸ਼ਟੀਕੋਣ ਬੋਹਰ ਦੀ ਸੋਚ ਨਾਲ ਕੁੱਝ ਸਮਾਨਤਾ ਰੱਖਦਾ ਹੈ। ਕੋਲੈਪਸ (ਜਿਸਨੂੰ ਕਟੌਤੀ ਵੀ ਕਿਹਾ ਜਾਂਦਾ ਹੈ) ਅਕਸਰ ਕਿਸੇ ਨਾਪ ਤੋਂ ਕਿਸੇ ਨਿਰੀਖਕ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਜਾਣਕਾਰੀ ਦੇ ਤੌਰ ਤੇ ਵਿਆਖਿਅਤ ਕੀਤਾ ਜਾਂਦਾ ਹੈ, ਨਾ ਕਿ ਕਿਸੇ ਵਸਤੂਨਿਸ਼ਠ ਘਟਨਾ ਦੇ ਤੌਰ ਤੇ। ਇਹਨਾਂ ਦ੍ਰਿਸ਼ਟੀਕੋਣਾਂ ਦਾ ਵੀ ਯਾਂਤ੍ਰਿਕਵਾਦ ਦੇ ਸਮਾਨ ਹੀ ਮੁਲਾਂਕਣ ਕੀਤਾ ਗਿਆ ਹੈ।

ਹੋਰ

[ਸੋਧੋ]

ਐਨਸੈਂਬਲ ਵਿਆਖਿਆ

[ਸੋਧੋ]

ਐਨਸੈਂਬਲ ਵਿਆਖਿਆ, ਜਾਂ ਆਂਕੜਾਤਮਿਕ ਵਿਆਖਿਆ ਇੱਕ ਅਲਪ-ਸੰਖਿਅਨ ਦ੍ਰਿਸ਼ਟੀਕੋਣ ਦੇ ਤੌਰ ਤੇ ਦੇਖੀ ਜਾ ਸਕਦੀ ਹੈ; ਇੱਹ ਇੱਕ ਅਜਿਹੀ ਕੁਆਂਟਮ ਮਕੈਨੀਕਲ ਵਿਆਖਿਆ ਹੈ ਜੋ ਮਿਆਰੀ ਗਣਿਤਿਕ ਫਾਰਮੂਲਾ ਵਿਓਂਤਬੰਦੀ ਨਾਲ ਸਬੰਧਤ ਘੱਟ ਤੋਂ ਘੱਟ ਮਾਨਤਾਵਾਂ ਬਣਾਉਣ ਦਾ ਦਾਅਵਾ ਕਰਦੀ ਹੈ। ਇਸਦੇ ਦਿਲ ਦੇ ਤੌਰ ਤੇ, ਇਹ ਬੌਰਨ ਨਿਯਮ ਨੂੰ ਪੂਰੇ ਵਿਸਥਾਰ ਤੱਕ ਲੈਂਦੀ ਹੈ। ਇਹ ਕਿਸੇ ਨਿਰਧਾਰਤਮਿਕ ਪ੍ਰਕ੍ਰਿਆ ਤੋਂ ਕੁਆਂਟਮ ਮਕੈਨਿਕਸ ਨੂੰ ਸਹੀ ਸਾਬਤ ਕਰਨ, ਜਾਂ ਹੋਰ ਕਿਸੇ ਤਰੀਕੇ ਨਾਲ ਵਿਓਂਤਬੰਦ ਕਰਨ, ਜਾਂ ਸਮਝਾਉਣ ਦਾ ਯਤਨ ਨਹੀਂ ਕਰਦੀ, ਜਾਂ ਕੁਆਂਟਮ ਘਟਨਾਕ੍ਰਮ ਦੀ ਵਾਸਤਵਿਕ ਫਿਤਰਤ ਬਾਬਤ ਕੋਈ ਹੋਰ ਕਥਨ ਬਿਆਨ ਕਰਨ ਦਾ ਯਤਨ ਨਹੀਂ ਕਰਦੀ; ਇਹ ਸਿਰਫ ਵੇਵ ਫੰਕਸ਼ਨ ਵਿਆਖਿਆ ਦੇ ਅੰਦਾਜ਼ ਪ੍ਰਤਿ ਇੱਕ ਕਥਨ ਮਾਤਰ ਹੈ। ਇਸ ਵਿਆਖਿਆ ਵਿੱਚ ਵੇਵ ਫੰਕਸ਼ਨ ਕਿਸੇ ਵਿਅਕਤੀਗਤ ਸਿਸਟਮ ਦੀ ਕੋਈ ਵਿਸ਼ੇਸ਼ਤਾ ਨਹੀਂ ਹੁੰਦਾ, ਇਹ ਫਿਤਰਤ ਤੋਂ ਮਿਲਦੇ ਜੁਲਦੇ ਸਿਸਟਮਾਂ ਦੇ ਕਿਸੇ ਪਰਿਕਲਿਪਤ ਐਨਸੈਂਬਲ ਦਾ ਇੱਕ ਆਂਕੜਾਤਮਿਕ ਵਿਵਰਣ ਹੁੰਦਾ ਹੈ। ਕੁਆਂਟਮ ਮਕੈਨੀਕਲ ਭਵਿੱਖਬਾਣੀਆਂ ਦੀ ਖੋਜਾਤਮਿਕ ਫਿਤਰਤ ਇਸਤਰਾਂ ਥਿਊਰੀ ਦੀ ਬਣਤਰ ਜਾਂ ਗੁੰਜਾਇਸ਼ ਤੋਂ ਸਿੱਧੀਆਂ ਹੀ ਪਤਾ ਚਲਦੀਆਂ ਹਨ ਨਾ ਕਿ ਕੁਦਰਤ ਦੀ ਕਿਸੇ ਅੰਦਰੂਨੀ ਵਿਸ਼ੇਸ਼ਤਾ ਤੋਂ।

ਅਜਿਹੀ ਕਿਸੇ ਵਿਆਖਿਆ ਦਾ ਸਭ ਤੋਂ ਜਿਆਦਾ ਨੋਟ ਕਰਨ ਵਾਲਾ ਸਮਰਥਕ ਸ਼ਾਇਦ ਅਲਬਰਟ ਆਈਨਸਟਾਈਨ ਸੀ:


 ਵਿਅਕਤੀਗਤ ਸਿਸਟਮਾਂ ਦੇ ਸੰਪੂਰਣ ਵਿਵਰਣ ਦੇ ਤੌਰ ਤੇ ਕੁਆਂਟਮ-ਸਿਧਾਂਤਕ ਵਿਵਰਣ ਨੂੰ ਸਮਝਣ ਦਾ ਯਤਨ ਗੈਰ-ਕੁਦਰਤੀ ਸਿਧਾਂਤਕ ਵਿਆਖਿਆਵਾਂ ਨੂੰ ਜਨਮ ਦਿੰਦਾ ਹੈ, ਜੋ ਤੁਰੰਤ ਹੀ ਗੈਰ-ਜਰੂਰੀ ਹੋ ਜਾਂਦੀਆਂ ਹਨ ਜੇਕਰ ਅਜਿਹੀ ਵਿਆਖਿਆ ਨੂੰ ਸਵੀਕਰ ਕੀਤਾ ਜਾਂਦਾ ਹੈ ਕਿ ਵਿਵਰਣ ਸਿਸਟਮਾਂ ਦੇ ਐਨਸੈਂਬਲਾਂ ਵੱਲ ਇਸ਼ਾਰਾ ਕਰੇ ਅਤੇ ਵਿਅਕਤੀਗਤ ਸਿਸਟਮਾਂ ਵੱਲ ਇਸ਼ਾਰਾ ਨਾ ਕਰਦਾ ਹੋਵੇ।  -ਅਲਬਰਟ ਆਈਨਸਟਾਈਨ 

ਐਨਸੈਂਬਲ ਵਿਆਖਿਆ ਦਾ ਪ੍ਰਮੁੱਖ ਸਮਰਥਕ ਲੈਸਲਿ ਈ. ਬਾਲੈਂਟਾਈਨ ਹੈ, ਜੋ ਸਾਈਮਨ ਫ੍ਰੇਜ਼ਰ ਯੂਨੀਵਰਸਟੀ ਵਿਖੇ ਪ੍ਰੋਫੈੱਸਰ ਹੈ, ਅਤੇ “ਕੁਆਂਟਮ ਮਕੈਨਿਕਸ, ਏ ਮੌਡਰਨ ਡਿਵੈਲਪਮੈਂਟ” ਨਾਮਕ ਗਰੈਜੂਏਟ-ਪੱਧਰ ਸਦੀ ਪੁਸਤਕ ਦਾ ਲੇਖਕ ਹੈ।

ਮਾਡਲ ਵਿਆਖਿਆਵਾਂ

[ਸੋਧੋ]

ਕੁਆਂਟਮ ਮਕੈਨਿਕਸ ਦੀਆਂ ਮਾਡਲ ਵਿਆਖਿਆਵਾਂ ਸਭ ਤੋਂ ਪਹਿਲਾਂ 1972 ਵਿੱਚ ਬੀ. ਵਾਨ ਫ੍ਰਾਸ਼ਨ ਦੁਆਰਾ ਅਪਣੇ ਪੇਪਰ “ਵਿਗਿਆਨ ਦੀ ਫਿਲਾਸਫੀ ਪ੍ਰਤਿ ਇੱਕ ਰਸਮੀ ਦ੍ਰਿਸ਼ਟੀਕੋਣ” ਵਿੱਚ ਸਮਝੀਆਂ ਗਈਆਂ ਸਨ। ਫੇਰ ਵੀ, ਇਹ ਸ਼ਬਦ ਹੁਣ ਮਾਡਲਾਂ ਦੀ ਇੱਕ ਅਜਿਹੀ ਸ਼੍ਰੇਣੀ ਦਾ ਵਿਵਰਣ ਕਰਨ ਲਈ ਵਰਤਿਆ ਜਾਂਦਾ ਹੈ ਜੋ ਇਸ ਦ੍ਰਿਸ਼ਟੀਕੋਣ ਤੋਂ ਬਾਹਰ ਪੈਦਾ ਹੋਈ ਹੈ।

ਸਟੈਨਫੋਰਡ ਇੰਸਾਈਕਲੋਪੀਡੀਆ ਔਫ ਫਿਲਾਸਫੀ ਕੋਲ “ਕੁਆਂਟਮ ਮਕੈਨਿਕਸ ਦੀਆਂ ਮਾਡਲ ਵਿਆਖਿਆਵਾਂ” ਉੱਤੇ ਇੱਕ ਲੇਖ ਹੈ ਜੋ “ਮਾਡਲ ਵਿਆਖਿਆਵਾਂ” ਨੂੰ ਇੱਕ ਅਜਿਹੀ ਸ਼੍ਰੇਣੀ ਦੇ ਤੌਰ ਤੇ ਪੇਸ਼ ਕਰਦਾ ਹੈ ਜੋ ਵਿਸ਼ਾਤਮਿਕ ਕੋਲੈਪਸ ਥਿਊਰੀਆਂ, ਪੀਲੌਟ-ਵੇਵ ਥਿਊਰੀਆਂ ਅਤੇ [[|ਕਈ-ਸੰਸਾਰ ਵਿਆਖਿਆ|ਕਈ-ਸੰਸਾਰ ਵਿਆਖਿਆਵਾਂ]] ਦੇ ਵਿਰੁੱਧ ਹੈ।

ਵਾਨ ਫ੍ਰਾਸ਼ਨ ਦੇ ਪ੍ਰਸਤਾਵ ਨੇ ਕਿਸੇ ਗਤੀਸ਼ੀਲ ਅਵਸਥਾ ਨੂੰ ਕਿਸੇ ਮੁੱਲ ਅਵਸਥਾ ਤੋਂ ਵੱਖਰਾ ਕੀਤਾ ਹੈ। ਗਤੀਸ਼ੀਲ ਅਵਸਥਾ ਸਧਾਰਣ ਕੁਆਂਟਮ ਅਵਸਥਾ ਨਾਲ ਸਬੰਧਤ ਹੁੰਦੀ ਹੈ, ਜੋ ਫੇਰ ਵੀ ਕਦੇ ਨਹੀਂ ਟੁੱਟਦੀ। ਮੁੱਲ ਅਵਸਥਾ ਉਹ ਲੱਛਣ ਹੁੰਦਾ ਹੈ ਜੋ ਟੁੱਟਣ ਦੇ ਵਿਚਾਰ ਦੀ ਜਗਹ ਲੈ ਲੈਂਦਾ ਹੈ। ਕਿਸੇ ਸਿਸਟਮ ਦਾ ਕੋਈ ਨਿਰੀਖਣਯੋਗ ਤਾਂ ਵੀ ਕੋਈ ਸਪੱਸ਼ਟ ਤਿੱਖਾ ਮੁੱਲ ਰੱਖਦਾ ਲਿਆ ਜਾਂਦਾ ਹੈ ਜੇਕਰ ਗਤੀਸ਼ੀਲ ਅਵਸਥਾ ਓਸੇ ਨਿਰੀਖਣਯੋਗ ਦੀ ਕੋਈ ਆਈਗਨ-ਅਵਸਥਾ ਨਾ ਹੋਵੇ। ਵਾਨ ਫ੍ਰਾਸ਼ਨ ਦਾ ਪ੍ਰਸਤਾਵ ਇੱਕ ਮਾਡਲ ਹੈ ਕਿਉਂਕਿ ਇਹ ਕੁਆਂਟਮ ਕਥਨਾਂ ਦਾ ਇੱਕ ਮਾਡਲ ਤਰਕ ਪੈਦਾ ਕਰਦਾ ਹੈ। 1980ਵੇਂ ਦਹਾਕੇ ਤੋਂ ਬਾਦ, ਬਹੁਤ ਸਾਰੇ ਵਿਦਵਾਨਾਂ ਨੇ ਹੋਰ ਯਥਾਰਥਵਾਦੀ ਪ੍ਰਸਤਾਵ ਵਿਕਸਿਤ ਕੀਤੇ ਹਨ ਜੋ ਵਾਨ ਫ੍ਰਾਸ਼ਨ ਦੇ ਮਾਡਲ ਪ੍ਰਸਤਾਵ ਨਾਲ ਪੂਰਵ ਜਾਂਚ ਮੁਤਾਬਿਕ ਸ਼੍ਰੇਣੀਬੱਧ ਕੀਤੇ ਜਾ ਸਕਦੇ ਹਨ।

ਅਨੁਕੂਲ ਇਤਿਹਾਸ

[ਸੋਧੋ]

ਅਨੁਕੂਲ ਇਤਿਹਾਸ ਵਿਆਖਿਆ ਕਿਸੇ ਅਨੁਕੂਲਤਾ ਮਾਪਦੰਡ ਉੱਤੇ ਅਧਾਰਿਤ ਹੈ ਜੋ ਕਿਸੇ ਸਿਸਟਮ ਦੇ ਇਤਿਹਾਸ ਨੂੰ ਇੰਝ ਦਰਸਾਉਣਾ ਸੰਭਵ ਕਰਦਾ ਹੈ ਕਿ ਹਰੇਕ ਇਤਹਾਸ ਵਾਸਤੇ ਪ੍ਰੋਬੇਬਿਲਟੀਆਂ ਕਲਾਸੀਕਲ ਪ੍ਰੋਬੇਬਿਲਟੀ ਦੇ ਜੋੜਫਲ ਨਿਯਮਾਂ ਦੀ ਪਾਲਣਾ ਕਰਦੀਆਂ ਹਨ।

ਇਸ ਵਿਆਖਿਆ ਅਨੁਸਾਰ, ਕੁਆਂਟਮ-ਮਕੈਨੀਕਲ ਥਿਊਰੀ ਦਾ ਮੰਤਵ ਵਿਭਿੰਨ ਬਦਲਵੇਂ ਇਤਿਹਾਸਾਂ (ਉਦਾਹਰਨ ਦੇ ਤੌਰ ਤੇ, ਕਿਸੇ ਕਣ ਦੇ ਇਤਿਹਾਸਾਂ) ਦੀਆਂ ਸਾਪੇਖਿਕ ਖੋਜਯੋਗਤਾਵਾਂ (ਪ੍ਰੋਬੇਬਿਲਟੀਆਂ) ਅਨੁਮਾਨਿਤ ਕਰਨਾ ਹੁੰਦਾ ਹੈ। ਇਸਦੇ ਸ਼੍ਰੋਡਿੰਜਰ ਇਕੁਏਸ਼ਨ ਨਾਲ ਅਨੁਕੂਲ ਹੋਣ ਬਾਰੇ ਦਾਅਵਾ ਕੀਤਾ ਜਾਂਦਾ ਹੈ। ਇਹ ਕੁਆਂਟਮ ਬ੍ਰਹਿਮੰਡ ਵਿਗਿਆਨ ਦੀ ਇੱਕ ਕੁਦਰਤੀ ਵਿਆਖਿਆ ਮੁੱਹਈਆ ਕਰਵਾਉਣ ਦਾ ਯਤਨ ਕਰਦੀ ਹੈ।


ਰੌਬਰਟ ਈ. ਗ੍ਰਿੱਫਿਥਸ ਮੁਤਾਬਕ “ਇਹ ਦਰਅਸਲ ਨਾਪਾਂ ਦੀ ਭਾਸ਼ਾ ਵਿੱਚ ਕੁਆਂਟਮ ਮਕੈਨਿਕਸ ਦੀ ਵਿਆਖਿਆ ਕਰਨਾ ਜਰੂਰੀ ਨਹੀਂ, ਹੈ।” ਹੋਰ ਤਾਂ ਹੋਰ, ਗ੍ਰਿਫਿਥਸ ਇਹ ਵੀ ਕਹਿੰਦਾ ਹੈ ਕਿ “ਨਾਪਾਂ ਦੀ ਕੋਈ ਕੁਆਂਟਮ ਥਿਊਰੀ, ਕਿਸੇ ਜਾਇਜ ਸਪੱਸ਼ਟ ਕਾਰਣ ਕਰਕੇ ਕੁਆਂਟਮ ਥਿਊਰੀ ਨੂੰ ਸਮਝਣ ਦੇ ਕਿਸੇ ਅਨੁਕੂਲ ਤਰੀਕੇ ਦਾ ਇੱਕ ਲਾਜ਼ਮੀ ਹਿੱਸਾ ਹੈ।” ਇਸ ਬਾਰੇ ਗ੍ਰਿਫਿਥਸ ਦੀ ਵਿਸਥਾਰਪੂਰਵਕ ਵਿਆਖਿਆ ਇਹ ਹੈ ਕਿ ਕੁਆਂਟਮ ਨਾਪ ਥਿਊਰੀ ਕੁਆਂਟਮ ਮਕੈਨਿਕਸ ਦੇ ਸਿਧਾਂਤਾਂ ਤੋਂ ਵਿਓਂਤਬੰਦ ਕੀਤੀ ਜਾਂਦੀ ਹੈ, ਜੋ, ਫੇਰ ਵੀ, ਨਾਪ ਦੀ ਕਿਸੇ ਮੁਢਲੀ ਔਂਟਲੌਜੀਕਲ ਸ਼੍ਰੇਣੀ ਨੂੰ ਅਪਣੇ ਆਪ ਵਿੱਚ ਇਸਦੇ ਅਪਣੇ ਹੱਕ ਵਿੱਚ ਸਪੱਸ਼ਟ ਤੌਰ ਤੇ ਸਵੈ-ਸਿੱਧ ਸਿਧਾਂਤ ਨਹੀਂ ਬਣਾਉਂਦੇ, ਅਤੇ ਜਿਸਦੀ ਵਿਆਖਿਆ ਨਾਪ ਦੀ ਸਪੱਸ਼ਟ ਗੱਲ ਬਗੈਰ ਹੀ ਕੀਤੀ ਜਾ ਸਕਦੀ ਹੈ। ਗ੍ਰਿਫਿਥਸ ਲਿਖਦਾ ਹੈ “ਇਸਤਰਾਂ ਕੁਆਂਟਮ ਨਾਪ, ਘੱਟੋ ਘੱਟ ਸਿਧਾਂਤ ਅਨੁਸਾਰ, ਕੁਆਂਟਮ ਥਿਊਰੀ ਵਰਤਦੇ ਹੋਏ ਵਿਸ਼ਲੇਸ਼ਿਤ ਕੀਤੇ ਜਾ ਸਕਦੇ ਹਨ।” ਇਹ ਪ੍ਰੰਪਰਾਵਾਦੀ ਵਿਆਖਿਆ ਦੇ ਸਵੈ-ਸਿੱਧ ਸਿਧਾਂਤ ਦਾ ਵਿਰੋਧ ਕਰਦੀ ਹੈ, ਜਿਸ ਅਨੁਸਾਰ ਵੇਵ ਫੰਕਸ਼ਨ ਦੋ ਤਰੀਕਿਆਂ ਨਾਲ ਬਦਲਦਾ ਹੈ,

  1. ਸ਼੍ਰੋਡਿੰਜਰ ਇਕੁਏਸ਼ਨ ਅਨੁਸਾਰ, ਜਿਸ ਵਿੱਚ ਨਾਪ ਸ਼ਾਮਿਲ ਨਹੀਂ ਹੁੰਦੇ, ਅਤੇ
  2. ਕੋਲੈਪਸ ਜਾਂ ਕਟੌਤੀ ਨਾਮਕ ਪ੍ਰਕ੍ਰਿਆ ਵਿੱਚ, ਜੋ ਨਾਪ ਦੀ ਪ੍ਰਕ੍ਰਿਆ ਦੌਰਾਨ ਕਣ ਸ਼ਨਾਖਤ ਵੇਲੇ ਵਾਪਰਦੀ ਹੈ।

ਸਾਰਣੀ ਰੂਪ ਤੁਲਨਾ

[ਸੋਧੋ]

ਸਭ ਤੋਂ ਜਿਆਦਾ ਸਾਂਝੀਆਂ ਵਿਆਖਿਆਵਾਂ ਨੂੰ ਹੇਠਾਂ ਸਾਰਣੀ ਵਿੱਚ ਸਾਰਾਂਸ਼ਬੱਧ ਕੀਤਾ ਗਿਆ ਹੈ। ਸਾਰਣੀ ਦੇ ਖਾਕਿਆਂ ਅੰਦਰ ਦਿਖਾਏ ਗਏ ਮੁੱਲ ਵਿਵਾਦਰਹਿਤ ਨਹੀਂ ਹਨ, ਸ਼ਾਮਿਲ ਕੀਤੇ ਕੁੱਝ ਸ਼ੰਕਲਪਾਂ ਦੇ ਸ਼ੁੱਧ ਅਰਥ ਅਸਪੱਸ਼ਟ ਹਨ ਅਤੇ, ਦਰਅਸਲ, ਖੁਦ ਹੀ ਦਿੱਤੀ ਵਿਆਖਿਆ ਦੁਆਲੇ ਘਿਰੇ ਵਿਵਾਦ ਦੇ ਕੇਂਦਰ ਵਿੱਚ ਹਨ।

ਕੋਈ ਵੀ ਅਜਿਹਾ ਅਨੁਭਵ-ਸਿੱਧ ਸਬੂਤ ਮੌਜੂਦ ਨਹੀਂ ਹੈ ਜੋ ਇਹਨਾਂ ਵਿਆਖਿਆਵਾਂ ਵਿਚਕਾਰ ਫਰਕ ਕਰ ਸਕੇ। ਓਸ ਸੀਮਾ ਤੱਕ, ਭੌਤਿਕੀ ਥਿਊਰੀ ਖੜਦੀ ਹੈ, ਅਤੇ ਅਪਣੇ ਆਪ ਦੇ ਅਨੁਕੂਲ ਹੈ ਅਤੇ ਨਿਰੀਖਣ ਅਤੇ ਪ੍ਰਯੋਗ ਨਾਲ ਅਨੁਕੂਲ ਹੈ; ਕਠਿਨਾਈਆਂ ਸਿਰਫ ਓਦੋਂ ਪੈਦਾ ਹੁੰਦੀਆਂ ਹਨ ਜਦੋਂ ਥਿਊਰੀ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਵਿਭਿੰਨ ਵਿਆਖਿਆਵਾਂ ਨੂੰ ਪਰਖਣ ਵਾਸਤੇ ਪ੍ਰਯੋਗਾਂ ਨੂੰ ਡਿਜਾਈਨ ਕਰਨਾ ਸਕ੍ਰਿਅ ਸ਼ੋਧ ਦਾ ਵਿਸ਼ਾ ਹੈ।

ਇਹਨਾਂ ਵਿਆਖਿਆਵਾਂ ਵਿੱਚੋਂ ਜਿਆਦਾਤਰ ਵਿਆਖਿਆਵਾਂ ਰੂਪਾਂਤਰਨ ਰੱਖਦੀਆਂ ਹਨ। ਉਦਾਹਰਨ ਦੇ ਤੌਰ ਤੇ, ਕੌਪਨਹੀਗਨ ਵਿਆਖਿਆ ਦੀ ਕੋਈ ਸ਼ੁੱਧ ਪਰਿਭਾਸ਼ਾ ਪ੍ਰਾਪਤ ਕਰਨੀ ਕਠਿਨ ਹੈ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦੁਆਰਾ ਵਿਕਸਿਤ ਕੀਤੀ ਗਈ ਸੀ ਅਤੇ ਇਸ ਬਾਰੇ ਬਹੁਤ ਸਾਰੇ ਲੋਕਾਂ ਵੱਲੋਂ ਤਰਕ ਕੀਤਾ ਗਿਆ ਸੀ।

ਵਿਆਖਿਆ ਵਿਦਵਾਨ ਨਿਰਧਾਰਤਮਿਕ? ਵੇਵ ਫੰਕਸ਼ਨ
ਵਾਸਤਵਿਕ?
ਨਿਰਾਲਾ
ਇਤਿਹਾਸ?
ਛੁਪੇ
ਅਸਥਿਰਾਂਕ
?
ਟੁੱਟਦੇ ਹੋਏ
ਵੇਵ ਫੰਕਸ਼ਨ?
ਨਿਰੀਖਕ
ਭੂਮਿਕਾ?
ਸਥਾਨਿਕ? ਗੈਰ-ਯਥਾਰਥਵਾਦੀ
ਨਿਸ਼ਚਿਤਿਤਾ
?
ਬ੍ਰਹਿਮੰਡੀ
ਵੇਵ ਫੰਕਸ਼ਨ

ਮੌਜੂਦ ਹੁੰਦਾ ਹੈ?
ਐਨਸੈਂਬਲ ਵਿਆਖਿਆ ਮੈਕਸ ਬੌਰਨ, 1926 ਸੰਸ਼ੇਵਾਦੀ ਨਹੀਂ ਹਾਂ ਸੰਸ਼ੇਵਾਦੀ ਨਹੀਂ ਨਹੀਂ ਸੰਸ਼ੇਵਾਦੀ ਨਹੀਂ ਨਹੀਂ
ਹਾਈਡ੍ਰੋਡਾਇਨਾਮਿਕ ਵਿਆਖਿਆ ਐਰਵਿਨ ਮੇਡਲੰਗ, 1926 ਹਾਂ ਹਾਂ ਹਾਂ ਹਾਂ ਨਹੀਂ ਨਹੀਂ ਨਹੀਂ ਹਾਂ ਹਾਂ
ਕੌਪਨਹੀਗਨ ਵਿਆਖਿਆ ਨੀਲ ਬੋਹਰ, ਵਰਨਰ ਹੇਜ਼ਨਬਰਗ, 1927 ਨਹੀਂ ਨਹੀਂ1 ਹਾਂ ਨਹੀਂ ਹਾਂ2 ਕਾਰਣਾਤਮਿਕ ਸੰਸ਼ੇਵਾਦੀ ਨਹੀਂ ਨਹੀਂ
ਡੀ-ਬ੍ਰਗੋਲਿ=ਬੋਹਮ ਥਿਊਰੀ ਲੁਇਸ ਡੀ ਬ੍ਰੋਗਲਿ, 1927, ਡੇਵਿਡ ਬੋਹਮ, 1952 ਹਾਂ ਹਾਂ3 ਹਾਂ4 ਹਾਂ ਨਹੀਂ ਨਹੀਂ ਨਹੀਂ17 ਹਾਂ ਹਾਂ
ਵੌਨ ਨਿਊਮਾੱਨ ਵਿਆਖਿਆ ਜੌਹਨ ਵੌਨ ਨਿਊਮਾੱਨ, 1932, ਜੌਹਨ ਆਰਕੀਬਲਡ ਵੀਲਰ, ਇਗੁਨ ਵਿਗਨਰ ਨਹੀਂ ਹਾਂ ਹਾਂ ਨਹੀਂ ਹਾਂ ਕਾਰਣਾਤਮਿਕ ਨਹੀਂ ਨਹੀਂ ਹਾਂ
ਕੁਆਂਟਮ ਤਰਕ ਗਾਰੈੱਟ ਬ੍ਰਿਖੌਫ, 1936 ਸੰਸ਼ੇਵਾਦੀ ਸੰਸ਼ੇਵਾਦੀ ਹਾਂ5 ਨਹੀਂ ਨਹੀਂ Interpretational6 ਸੰਸ਼ੇਵਾਦੀ ਨਹੀਂ ਨਹੀਂ
ਸਮਾਂ-ਸਮਿੱਟਰਿਕ ਥਿਊਰੀਆਂ ਓਲੀਵਰ ਕੋਸਟਾ ਡੀ ਬਿਊਰੇਗਾਰਡ, 1947, ਸਾਤੋਸੀ ਵਾਟਨੇਬਲ, 1955 ਹਾਂ ਹਾਂ ਹਾਂ ਹਾਂ ਨਹੀਂ ਨਹੀਂ ਹਾਂ ਨਹੀਂ ਹਾਂ
ਕਈ-ਸੰਸਾਰ ਵਿਆਖਿਆ ਹਗ ਐਵਰੈੱਟ, 1957 ਹਾਂ ਹਾਂ ਨਹੀਂ ਨਹੀਂ ਨਹੀਂ ਨਹੀਂ ਹਾਂ ਨਹੀਂ ਹਾਂ
ਪੌੱਪਰ ਦੀ ਵਿਆਖਿਆ[1] ਕਾਰਲ ਪੌੱਪਰ, 1957[2] ਨਹੀਂ ਹਾਂ ਹਾਂ ਹਾਂ ਨਹੀਂ ਨਹੀਂ (ਹਾਂ)13 ਹਾਂ ਨਹੀਂ
ਸਟੌਕਾਸਟਿਕ ਮਕੈਨਿਕਸ ਐਡਵਰਡ ਨੈਲਸਨ, 1966 ਨਹੀਂ ਨਹੀਂ ਹਾਂ ਹਾਂ16 ਨਹੀਂ ਨਹੀਂ ਨਹੀਂ ਸਿਰਫ ਪੁਜੀਸ਼ਨਾਂ ਲਈ 16 ਨਹੀਂ
ਸਕੇਲ ਸਾਪੇਖਿਕਤਾ ਲੌਰੰਟ ਨੋੱਟੇਲ,1992 ਨਹੀਂ ਨਹੀਂ ਹਾਂ ਹਾਂ ਨਹੀਂ ਨਹੀਂ ਨਹੀਂ ਹਾਂ ਨਹੀਂ
ਕਈ-ਮਨ ਵਿਆਖਿਆ ਐੱਚ. ਡੀਟਰ ਜ਼ੇਹ, 1970 ਹਾਂ ਹਾਂ ਨਹੀਂ ਨਹੀਂ ਨਹੀਂ ਵਿਆਖਿਆਤਮਿਕ7 ਹਾਂ ਨਹੀਂ ਹਾਂ
ਅਨੁਕੂਲ ਇਤਿਹਾਸ ਰੌਬਰਟ ਬੀ. ਗ੍ਰਿਫਿਥਸ, 1984 ਸੰਸ਼ੇਵਾਦੀ8 ਸੰਸ਼ੇਵਾਦੀ8 ਨਹੀਂ ਨਹੀਂ ਨਹੀਂ Interpretational6 ਹਾਂ ਨਹੀਂ ਨਹੀਂ
ਵਿਸ਼ਾਤਮਿਕ ਕੋਲੈਪਸ ਥਿਊਰੀਆਂ ਘੀਰਾਰਡੀ-ਰਿਮਿਨੀ-ਵੈਬਰ, 1986,
Penrose interpretation, 1989
ਨਹੀਂ ਹਾਂ ਹਾਂ ਨਹੀਂ ਹਾਂ ਨਹੀਂ ਨਹੀਂ ਨਹੀਂ ਨਹੀਂ
ਵਿਵਹਾਰਿਕ ਵਿਆਖਿਆ ਜੌਹਨ ਜੀ. ਕ੍ਰਾਮਰ, 1986 ਨਹੀਂ ਹਾਂ ਹਾਂ ਨਹੀਂ ਹਾਂ9 ਨਹੀਂ ਨਹੀਂ14 ਹਾਂ ਨਹੀਂ
ਰਿਲੇਸ਼ਨਲ ਵਿਆਖਿਆ ਕਾਰਲੋ ਰੋਵੈੱਲੀ, 1994 ਸੰਸ਼ੇਵਾਦੀ ਨਹੀਂ ਸੰਸ਼ੇਵਾਦੀ10 ਨਹੀਂ ਹਾਂ11 Intrinsic12 ਹਾਂ ਨਹੀਂ ਨਹੀਂ


  • 1 ਬੋਹਰ ਮੁਤਾਬਿਕ, ਅਪਣੇ ਪ੍ਰਯੋਗਿਕ ਨਿਰੀਖਣਾਂ ਦੀਆਂ ਅਨੁਕੂਲਤਾਵਾਂ ਤੋਂ ਸੁਤੰਤਰ ਕੋਈ ਭੌਤਿਕੀ ਅਵਸਥਾ ਕੋਈ ਚੰਗੀ ਤਰਾਂ ਪਰਿਭਾਸ਼ਿਤ ਅਰਥ ਨਹੀਂ ਰੱਖਦੀ ਹੁੰਦੀ। ਹੇਜ਼ਨਬਰਗ ਮੁਤਾਬਿਕ, ਵੇਵ ਫੰਕਸ਼ਨ ਇੱਕ ਪ੍ਰੋਬੇਬਿਲਟੀ ਨੂੰ ਪ੍ਰਸਤੁਤ ਕਰਦਾ ਹੈ, ਪਰ ਸਪੇਸ ਅਤੇ ਸਮੇਂ ਅੰਦਰ ਖੁਦ ਕਿਸੇ ਵਿਸ਼ਾਤਮਿਕ ਵਾਸਤਵਿਕਤਾ ਨੂੰ ਪ੍ਰਸਤੁਤ ਨਹੀਂ ਕਰਦਾ ਹੈ।
  • 2 ਕੌਪਨਹੀਗਨ ਵਿਆਖਿਆ ਅਨੁਸਾਰ, ਕਿਸੇ ਨਾਪ ਲੈਣ ਦੀ ਪ੍ਰਕ੍ਰਿਆ ਦੌਰਾਨ ਵੇਵ ਫੰਕਸ਼ਨ ਟੁੱਟ ਜਾਂਦਾ ਹੈ।
  • 3 ਕਣ ਅਤੇ ਗਾਈਡ ਕਰਨ ਬਾਲਾ ਵੇਵ ਫੰਕਸ਼ਨ ਦੋਵੇਂ ਵਾਸਤਵਿਕ ਹੁੰਦੇ ਹਨ।
  • 4 ਨਿਰਾਲਾ ਕਣ ਇਤਿਹਾਸ, ਪਰ ਵਿਭਿੰਨ ਵੇਵ ਇਤਿਹਾਸ।
  • 5 ਪਰ ਕੁਆਂਟਮ ਤਰਕ ਉਪਯੋਗਤਾ ਵਿੱਚ ਕੋਹਰੰਟ ਇਤਿਹਾਸਾਂ ਨਾਲੋਂ ਜਿਆਦਾ ਸੀਮਤ ਹੈ।
  • 6 ਕੁਆਂਟਮ ਮਕੈਨਿਕਸ ਵੱਲ ਨਿਰੀਖਣ ਅਨੁਮਾਨ ਕਰਨ ਦੇ ਤਰੀਕੇ ਵਜੋਂ ਇਸ਼ਾਰਾ ਕੀਤਾ ਜਾਂਦਾ ਹੈ, ਜਾਂ ਨਾਪ ਦੀ ਇੱਕ ਥਿਊਰੀ ਵਜੋਂ ਇਸ਼ਾਰਾ ਕੀਤਾ ਜਾਂਦਾ ਹੈ।


  • 7 ਨਿਰੀਖਕ ਬ੍ਰਹਿਮੰਡੀ ਵੇਵ ਫੰਕਸ਼ਨ ਨੂੰ ਅਨੁਭਵਾਂ ਦੇ ਸੱਤਾ-ਮੀਮਾਂਸਾਤਮਿਕ ਸੈੱਟਾਂ ਵਿੱਚ ਵੱਖਰਾ ਕਰਦੇ ਹਨ।
  • 8 ਜੇਕਰ ਵੇਵ ਫੰਕਸ਼ਨ ਵਾਸਤਵਿਕ ਹੈ ਤਾਂ ਇਹ ਕਈ-ਸੰਸਾਰ ਵਿਆਖਿਆ ਬਣ ਜਾਂਦਾ ਹੈ। ਜੇਕਰ ਵੇਵ ਫੰਕਸ਼ਨ ਵਾਸਤਵਿਕ ਤੋਂ ਘੱਟ ਹੋਵੇ, ਪਰ ਜਾਣਕਾਰੀ ਮਾਤਰ ਤੋਂ ਜਿਆਦਾ ਹੋਵੇ, ਤਾਂ ਜ਼ੁਰੇਕ ਇਸਨੂੰ “ਹੋਂਦਾਤਮਿਕ ਵਿਆਖਿਆ” ਕਹਿੰਦਾ ਹੈ।
  • 9 TI ਵਿੱਚ ਸਿਸਟਮ ਵੈਕਟਰ ਦੇ ਕੋਲੈਪਸ ਨੂੰ ਨਿਕਾਸਕ ਅਤੇ ਸੋਖਕ ਦਰਮਿਆਨ ਵਿਵਹਾਰ ਦੇ ਮੁਕਾਬਲੇ ਦੇ ਤੌਰ ਵਿਆਖਿਅਤ ਕੀਤਾ ਜਾਂਦਾ ਹੈ।
  • 10 ਇਸ ਵਿਆਖਿਆ ਅੰਦਰ ਸਿਸਟਮਾਂ ਦਰਮਿਆਨ ਇਤਿਹਾਸਾਂ ਦੀ ਤੁਲਨਾ ਕਰਨੀ ਕੋਈ ਚੰਗੀ ਤਰਾਂ ਪਰਿਭਾਸ਼ਿਤ ਅਰਥ ਨਹੀਂ ਰੱਖਦੀ।
  • 11 ਕੋਈ ਵੀ ਭੌਤਿਕੀ ਪਰਸਪਰ ਕ੍ਰਿਆ ਸ਼ਾਮਿਲ ਸਿਸਟਮਾਂ ਪ੍ਰਤਿ ਸਾਪੇਖਿਕ ਇੱਕ ਕੋਲੈਪਸ ਘਟਨਾ ਦੇ ਤੌਰ ਤੇ ਮੰਨੀ ਜਾਂਦੀ ਹੈ, ਨਾ ਕਿ ਸਿਰਫ ਅਸਥੂਲ ਜਾਂ ਚੇਤੰਨ ਨਿਰੀਖਕ ਦੇ ਸਾਪੇਖਿਕ।
  • 12 ਸਿਸਟਮ ਦੀ ਅਵਸਥਾ ਨਿਰੀਖਕ-ਅਧਾਰਿਤ ਹੁੰਦੀ ਹੈ, ਯਾਨਿ ਕਿ, ਅਵਸਥਾ ਨਿਰੀਖਕ ਦੇ ਇਸ਼ਾਰੀਆ ਢਾਂਚੇ ਪ੍ਰਤਿ ਵਿਸ਼ੇਸ਼ ਹੁੰਦੀ ਹੈ।
  • 13 ਕਿਉਂਕਿ ਪੌੱਪਰ ਗੈਰ ਹਕੀਕੀ ਨਿਸ਼ਚਿਤਿਤਾਵਾਂ ਅਤੇ ਸਥਾਨਿਕਤਾ ਦੋਵਾਂ ਨੂੰ ਹੀ ਸੱਚ ਮੰਨਦਾ ਹੈ, ਇਸਲਈ ਇਹ ਵਿਵਾਦਗ੍ਰਸਤ ਹੈ ਕਿ ਕੀ ਉਸਦਾ ਦ੍ਰਿਸ਼ਟੀਕੋਣ ਉਸਦੇ ਦਾਅਵੇ ਅਨੁਸਾਰ ਕੋਈ ਵਿਆਖਿਆ ਹੈ ਜਾਂ ਬਹਤ ਸਾਰੇ ਭੌਤਿਕ ਵਿਗਿਆਨੀਆਂ ਦੇ ਦਾਅਵੇ ਅਨੁਸਾਰ ਕੁਆਂਟਮ ਮਕੈਨਿਕਸ ਦਾ ਸੁਧਾਰ ਹੈ, ਅਤੇ, ਬਾਦ ਵਾਲੇ ਮਾਮਲੇ ਵਿੱਚ, ਕੀ ਕੀ ਇਹ ਬੈੱਲ ਦੇ ਪਰਖ ਪ੍ਰਯੋਗਾਂ ਦੁਆਰਾ ਅਨੁਭਵ ਸਿੱਧ ਤੌਰ ਤੇ ਰੱਦ ਕਰ ਦਿੱਤੇ ਗਏ ਹਨ ਜਾਂ ਨਹੀਂ।
  • 14 ਵਿਹਾਰਿਕ ਵਿਆਖਿਆ ਸਪੱਸ਼ਟ ਤੌਰ ਤੇ ਗੈਰ-ਸਥਾਨਿਕ ਹੈ।
  • 15 ਅੰਦਰੂਨੀ ਨਿਯਮਿਤਿਤਾ ਦੀ ਧਾਰਨਾ ਰਿਲੇਟੀਵਿਟੀ ਨਾਲ ਅਨੁਕੂਲ ਗੈਰ-ਸਥਾਨਿਕਤਾ ਦਾ ਇੱਕ ਤੱਤ ਹੈ ਕਿਉਂਕਿ ਨਿਯਮਿਤਿਤਾ ਇੱਕ ਕਾਰਣਾਤਮਿਕ ਤਰੀਕੇ ਨਾਲ ਤਬਦੀਲ ਹੁੰਦੀ ਹੈ।
  • 16 ਸਟੌਕਾਸਟਿਕ ਵਿਆਖਿਆ ਵਿੱਚ ਕਣਾਂ ਵਾਸਤੇ ਵਿਲੌਸਟੀਆਂ ਪਰਿਭਾਸ਼ਿਤ ਕਰਨੀਆਂ ਸੰਭਵ ਨਹੀਂ ਹੁੰਦੀਆਂ, ਯਾਨਿ ਕਿ, ਰਸਤੇ ਸੁਚਾਰੂ ਨਹੀਂ ਹੁੰਦੇ। ਹੋਰ ਤਾਂ ਹੋਰ, ਕਿਸੇ ਪਲ ਉੱਤੇ ਕਣਾਂ ਦੀ ਗਤੀ ਜਾਣਨ ਲਈ, ਤੁਹਾਨੂੰ ਇਹ ਜਾਣਨਾ ਹੀ ਪੈਂਦਾ ਹੈ ਕਿ ਮਾਰਕੋਵ ਪ੍ਰਕ੍ਰਿਆ ਕੀ ਹੁੰਦੀ ਹੈ। ਫੇਰ ਵੀ, ਇੱਕ ਵਾਰ ਅਸੀਂ ਸਹੀ ਰੂਪ ਵਿੱਚ ਸ਼ੁਰੂਆਤੀ ਅਨੁਕੂਲਤਾਵਾਂ ਅਤੇ ਮਾਰਕੋਵ ਪ੍ਰਕ੍ਰਿਆ ਜਾਣ ਲੈਂਦੇ ਹਾਂ, ਤਾਂ ਥਿਊਰੀ ਅਸਲ ਵਿੱਚ ਕੁਆਂਟਮ ਮਕੈਨਿਕਸ ਦੀ ਇੱਕ ਯਥਾਰਥਕ ਵਿਆਖਿਆ ਬਣ ਜਾਂਦੀ ਹੈ; ਵਕਰਿਤ ਰਸਤੇ ਨਿਰੰਤਰ ਹੁੰਦੇ ਹਨ।
  • 17 ਥਿਊਰੀ ਦੁਆਰਾ ਉੰਲਘਣਾ ਕੀਤੀ ਗਈ ਸਥਾਨਿਕਤਾ ਦੀ ਕਿਸਮ ਬੈਲ ਅਸਮਾਨਤਾਵਾਂ ਦੀ ਵਿਓਂਤਬੰਦੀ ਵਿੱਚ ਮੰਨੀ ਗਈ ਕਿਸਮ ਨਾਲੋਂ ਕਮਜੋਰ ਹੁੰਦੀ ਹੈ। ਖਾਸ ਕਰਕੇ, ਇਸ ਕਿਸਮ ਦੀ ਗੈਰ-ਸਥਾਨਿਕਤਾ ਕਿਸੇ ਸਕੇਂਤਕ ਥਿਊਰਮ ਅਤੇ ਰਿਲੇਟੀਵਿਟੀ ਪ੍ਰਤਿ ਅਨੁਕੂਲ ਨਹੀਂ ਹੁੰਦੀ
  • 18 ਵਿਆਖਿਆ ਇੱਕ ਪੂਰੇ ਰੂਪ ਵਿੱਚ ਨਿਰਧਾਰਤਮਿਕ ਸੰਸਾਰ ਪ੍ਰਤਿ ਦ੍ਰਿਸ਼ਟੀਕੋਣ ਦੇ ਅਨੁਕੂਲ ਹੁੰਦੀ ਹੈ, ਪਰ ਗੈਰ-ਨਿਰਧਾਰਤਮਿਕਤਾ ਨੂੰ ਬਾਹਰ ਨਹੀਂ ਕੱਢਦੀ।
  • 19 ਕੁਆਂਟਮ ਇਕਾਈ ਦੀ ਅਵਸਥਾ ਨਾਲ ਕੋਈ ਛੁਪੇ ਅਸਥਿਰਾਂਕ ਨਹੀਂ ਜੁੜੇ ਹੁੰਦੇ, ਪਰ ਨਾਪ-ਪਰਸਪਰ ਕ੍ਰਿਆਵਾਂ ਨਾਲ ਛੁਪੇ ਅਸਥਿਰਾਂਕ ਜੁੜੇ ਹੁੰਦੇ ਹਨ।

ਇਹ ਵੀ ਦੇਖੋ

[ਸੋਧੋ]

ਸੋਮੇ

[ਸੋਧੋ]
  • Bub, J. and Clifton, R. 1996. "A uniqueness theorem for interpretations of quantum mechanics", Studies in History and Philosophy of Modern Physics 27B: 181-219
  • Rudolf Carnap, 1939, "The interpretation of physics", in Foundations of Logic and Mathematics of the International Encyclopedia of Unified Science. University of Chicago Press.
  • Dickson, M., 1994, "Wavefunction tails in the modal interpretation" in Hull, D., Forbes, M., and Burian, R., eds., Proceedings of the PSA 1" 366–76. East Lansing, Michigan: Philosophy of Science Association.
  • --------, and Clifton, R., 1998, "Lorentz-invariance in modal interpretations" in Dieks, D. and Vermaas, P., eds., The Modal Interpretation of Quantum Mechanics. Dordrecht: Kluwer Academic Publishers: 9–48.
  • Fuchs, Christopher, 2002, "Quantum Mechanics as Quantum Information (and only a little more)." arXiv:quant-ph/0205039/{{{2}}}
  • -------- and A. Peres, 2000, "Quantum theory needs no ‘interpretation’", Physics Today.
  • Herbert, N., 1985. Quantum Reality: Beyond the New Physics. New York: Doubleday. ISBN 0-385-23569-0.
  • Hey, Anthony, and Walters, P., 2003. The New Quantum Universe, 2nd ed. Cambridge Univ. Press. ISBN 0-521-56457-3.
  • Roman Jackiw and D. Kleppner, 2000, "One Hundred Years of Quantum Physics", Science 289(5481): 893.
  • Max Jammer, 1966. The Conceptual Development of Quantum Mechanics. McGraw-Hill.
  • --------, 1974. The Philosophy of Quantum Mechanics. Wiley & Sons.
  • Al-Khalili, 2003. Quantum: A Guide for the Perplexed. London: Weidenfeld & Nicholson.
  • de Muynck, W. M., 2002. Foundations of quantum mechanics, an empiricist approach. Dordrecht: Kluwer Academic Publishers. ISBN 1-4020-0932-1.[3]
  • Roland Omnès, 1999. Understanding Quantum Mechanics. Princeton Univ. Press.
  • Karl Popper, 1963. Conjectures and Refutations. London: Routledge and Kegan Paul. The chapter "Three views Concerning Human Knowledge" addresses, among other things, instrumentalism in the physical sciences.
  • Hans Reichenbach, 1944. Philosophic Foundations of Quantum Mechanics. Univ. of California Press.
  • Max Tegmark and J. A. Wheeler, 2001, "100 Years of Quantum Mysteries", Scientific American 284: 68.
  • Bas van Fraassen, 1972, "A formal approach to the philosophy of science", in R. Colodny, ed., Paradigms and Paradoxes: The Philosophical Challenge of the Quantum Domain. Univ. of Pittsburgh Press: 303-66.
  • John A. Wheeler and Wojciech Hubert Zurek (eds), Quantum Theory and Measurement, Princeton: Princeton University Press, ISBN 0-691-08316-9, LoC QC174.125.Q38 1983.

ਹਵਾਲੇ

[ਸੋਧੋ]
  1. Marie-Christine Combourieu: Karl R. Popper, 1992: About the EPR controversy. Foundations of Physics 22:10, 1303-1323
  2. Karl Popper: The Propensity Interpretation of the Calculus of Probability and of the Quantum Theory. Observation and Interpretation. Buttersworth Scientific Publications, Korner & Price (eds.) 1957. pp 65–70.
  3. de Muynck, Willem M (2002). Foundations of quantum mechanics: an empiricist approach. Klower Academic Publishers. ISBN 1-4020-0932-1. Retrieved 2011-01-24.

ਹੋਰ ਲਿਖਤਾਂ

[ਸੋਧੋ]

ਹੇਠਾਂ ਲਿਖੇ ਲੱਗਪਗ ਸਾਰੇ ਵਿਦਵਾਨ ਪ੍ਰੋਫੈਸ਼ਨਲ ਭੌਤਿਕ ਵਿਗਿਆਨੀ ਹਨ|

ਬਾਹਰੀ ਲਿੰਕ

[ਸੋਧੋ]