ਕੋਪਨਹਾਗਨ ਵਿਆਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਕੌਪਨਹੀਗਨ ਵਿਆਖਿਆ ਨੀਲ ਬੋਹਰ ਅਤੇ ਵਰਨਰ ਹੇਜ਼ਨਬਰਗ ਦੁਆਰਾ ਫਾਰਮੂਲਾਬੱਧ ਕੀਤੀ ਗਈ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ ਜਦੋਂਕਿ ਕੌਪਨਹੀਗਨ ਨੇ 1927 ਦੇ ਆਸਪਾਸ ਸਹਿਯੋਗ ਦਿੱਤਾ।ਇਹ ਸਭ ਤੋਂ ਜਿਆਦਾਤਰ ਸਾਂਝੇ ਤੌਰ ਤੇ ਪੜਾਈਆਂ ਜਾਣ ਵਾਲੀਆਂ ਕੁਆਂਟਮ ਮਕੈਨਿਕਸ ਦੀਆਂ ਵਿਆਖਿਆਵਾਂ ਵਿੱਚੋਂ ਇੱਕ ਰਹੀ ਹੈ। [1]ਵੀਹਵੀਂ ਸਦੀ ਦੇ ਜਿਆਦਾ ਹਿੱਸੇ ਲਈ ਇਸਨੂੰ ਮਿਆਰੀ ਵਿਆਖਿਆ ਕਿਹਾ ਜਾਂਦਾ ਰਿਹਾ। ਬੋਹਰ ਅਤੇ ਹੇਜ਼ਨਬਰਗ ਨੇ ਮੈਕਸ ਬੌਰਨ ਦੁਆਰਾ ਮੌਲਿਕ ਰੂਪ ਵਿੱਚ ਪ੍ਰਸਤਾਵਿਤ ਵੇਵ ਫੰਕਸ਼ਨ ਦੀ ਖੋਜਾਤਮਿਕ ਵਿਆਖਿਆ ਵਿੱਚ ਵਾਧਾ ਕੀਤਾ। ਕੌਪਨਹੀਗਨ ਵਿਆਖਿਆ “ਅਪਣੀ ਪੁਜੀਸ਼ਨ ਨਾਪੇ ਜਾਣ ਤੋਂ ਪਹਿਲਾਂ ਕਣ ਕਿੱਥੇ ਸੀ?” ਵਰਗੇ ਸਵਾਲਾਂ ਨੂੰ ਬੇਅਰਥੇ ਸਵਾਲਾਂ ਦੇ ਰੂਪ ਵਿੱਚ ਰੱਦ ਕਰਦੀ ਹੈ। ਨਾਪ ਪ੍ਰਕ੍ਰਿਆ, ਹਰੇਕ ਸੰਭਵ ਅਵਸਥਾ ਨੂੰ ਪ੍ਰਦਾਨ ਕੀਤੀਆਂ ਚੰਗੀ ਤਰਾਂ ਪਰਿਭਾਸ਼ਿਤ ਪ੍ਰੋਬੇਬਿਲਟੀਆਂ ਨਾਲ ਇੱਕ ਸਥਿਰ ਅੰਦਾਜ ਵਿੱਚ ਅਵਸਥਾ ਦੇ ਵੇਵ ਫੰਕਸ਼ਨ ਦੁਆਰਾ ਪ੍ਰਵਾਨਿਤ ਕਈ ਸੰਭਾਵਨਾਵਾਂ ਵਿੱਚੋਂ ਇੰਨਬਿੰਨ ਇੱਕ ਸੰਭਾਵਨਾ ਚੁੱਕਦੀ ਹੈ। ਵਿਆਖਿਆ ਮੁਤਾਬਿਕ, ਕੁਆਂਟਮ ਸਿਸਟਮ ਪ੍ਰਤਿ ਬਾਹਰੀ, ਕਿਸੇ ਨਿਰੀਖਕ ਜਾਂ ਯੰਤਰ ਦੀ ਪਰਸਪਰ ਕ੍ਰਿਆ ਵੇਵ ਫੰਕਸ਼ਨ ਟੁੱਟਣ ਲਈ ਜਿਮੇਵਾਰ ਹੁੰਦੀ ਹੈ, ਜਿਸ ਕਾਰਨ ਪੌਲ ਡੇਵਿਸ ਅਨੁਸਾਰ, “ਵਾਸਤਵਿਕਤਾ ਨਿਰੀਖਣ ਵਿੱਚ ਹੁੰਦੀ ਹੈ, ਨਾ ਕਿ ਇਲੈਕਟ੍ਰੌਨ ਵਿੱਚ।”

ਕੌਪਨਹੀਗਨ ਵਿਆਖਿਆ ਮੁਤਾਬਿਕ, ਭੌਤਿਕੀ ਸਿਸਟਮ ਆਮਤੌਰ ਤੇ ਨਾਪੇ ਜਾਣ ਤੋਂ ਪਹਿਲਾਂ ਨਿਸ਼ਚਿਤ ਵਿਸ਼ੇਸ਼ਤਾਵਾਂ ਨਹੀਂ ਰੱਖਦੇ ਹੁੰਦੇ, ਅਤੇ ਕੁਆਂਟਮ ਮਕੈਨਿਕਸ ਸਿਰਫ ਨਿਸ਼ਚਿਤ ਨਤੀਜਿਆਂ ਨੂੰ ਪੈਦਾ ਕਰਨ ਵਾਲ਼ੇ ਨਾਪਾਂ ਦੀਆਂ ਪ੍ਰੋਬੇਬਿਲਿਟੀਆਂ ਹੀ ਅਨੁਮਨਿਤ ਕਰ ਸਕਦਾ ਹੈ। ਨਾਪ ਦਾ ਕਾਰਜ, ਨਾਪ ਤੋਂ ਤੁਰੰਤ ਬਾਦ ਸੰਭਵ ਮੁੱਲਾਂ ਵਿੱਚੋਂ ਸਿਰਫ ਇੱਕ ਮੁੱਲ ਤੱਕ ਪ੍ਰੋਬੇਬਿਲਿਟੀ ਦੇ ਸੈੱਟ ਨੂੰ ਸੀਮਤ ਹੋਣ ਲਈ ਮਜਬੂਰ ਕਰਦਾ ਹੋਇਆ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲੱਛਣ ਨੂੰ ਵੇਵ ਫੰਕਸ਼ਨ ਕੋਲੈਪਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਾਲਾਂ ਤੋਂ ਕੌਪਨਹੀਗਨ ਵਿਆਖਿਆ ਪ੍ਰਤਿ ਬਹੁਤ ਸਾਰੇ ਇਤਰਾਜ਼ ਰਹੇ ਹਨ। ਕੁੱਝ ਅਲੋਚਕਾਂ ਨੇ ਉਹਨਾਂ ਅਨਿਰੰਤਰ ਜੰਪਾਂ ਪ੍ਰਤਿ ਉਂਗਲ ਉਠਾਈ ਹੈ ਜਦੋਂ ਕੋਈ ਨਿਰੀਖਣ ਕੀਤਾ ਜਾਂਦਾ ਹੈ, ਨਿਰੀਖਣ ਉੱਤੇ ਪੇਸ਼ ਕੀਤਾ ਗਿਆ ਖੋਜਾਤਮਿਕ ਤੱਤ, ਕਿਸੇ ਨਿਰੀਖਕ ਦੀ ਜਰੂਰਤ ਦਾ ਵਿਸ਼ਾ, ਕਿਸੇ ਨਾਪ ਯੰਤਰ ਨੂੰ ਪਰਿਭਾਸ਼ਿਤ ਕਰਨ ਦੀ ਕਠਿਨਾਈ ਜਾਂ ਓਸ ਪ੍ਰਯੋਗਸ਼ਾਲਾ ਨੂੰ ਦਰਸਾਉਣ ਲਈ ਕਲਾਸੀਕਲ ਭੌਤਿਕ ਵਿਗਿਆਨ ਨੂੰ ਸੱਦਾ ਦੇਣ ਦੀ ਲਾਜ਼ਮੀ ਜਰੂਰਤ ਦੀ ਕਠਿਨਾਈ ਜਿਸ ਵਿੱਚ ਨਤੀਜੇ ਨਾਪੇ ਜਾਂਦੇ ਹਨ, ਪ੍ਰਤਿ ਇਤਰਾਜ਼ ਜਤਾਇਆ ਹੈ।

ਕੌਪਨਹੀਗਨ ਵਿਆਖਿਆ ਪ੍ਰਤਿ ਬਦਲਾਂ ਵਿੱਚ ਮੈਨੀ-ਵਰਲਡ ਇੰਟ੍ਰਪ੍ਰੈਟੇਸ਼ਨ, ਡੀ-ਬ੍ਰੋਗਲਿ-ਬੋਹਮ (ਪਾਇਲਟ-ਵੇਵ) ਵਿਆਖਿਆ ਅਤੇ ਕੁਆਂਟਮ ਡੀਕੋਹਰੰਸ ਥਿਊਰੀਆਂ ਸ਼ਾਮਿਲ ਹਨ।

ਪਿਛੋਕੜ[ਸੋਧੋ]

ਸ਼ਬਦ ਦੀ ਮੂਲ ਉਤਪਤੀ[ਸੋਧੋ]

ਸ਼ਬਦ ਦਾ ਤਾਜ਼ਾ ਰੁਤਬਾ[ਸੋਧੋ]

ਸਿਧਾਂਤ[ਸੋਧੋ]

ਵੇਵ ਫੰਕਸ਼ਨ ਦਾ ਅਧਿਆਤਮ ਵਿਗਿਆਨ (ਮੈਟਾਵਿਜ਼ਿਕਸ)[ਸੋਧੋ]

ਬੌਰਨ ਰੂਲ[ਸੋਧੋ]

ਕੌਲੈਪਸ ਦੀ ਫਿਤਰਤ[ਸੋਧੋ]

ਵੇਵ ਫੰਕਸ਼ਨ ਦਾ ਗੈਰ-ਵਖਰੇਵਾਂ[ਸੋਧੋ]

ਤਰੰਗ-ਕਣ ਦੁਵਿਧਾ[ਸੋਧੋ]

ਭੌਤਿਕ ਵਿਗਿਆਨੀਆਂ ਵਿਚਕਾਰ ਪ੍ਰਵਾਨਗੀ[ਸੋਧੋ]

ਨਤੀਜੇ[ਸੋਧੋ]

ਅਲੋਚਨਾਵਾਦ[ਸੋਧੋ]

ਬਦਲ[ਸੋਧੋ]

ਇਹ ਵੀ ਦੇਖੋ[ਸੋਧੋ]

ਨੋਟਸ ਅਤੇ ਹਵਾਲੇ[ਸੋਧੋ]

  1. Hermann Wimmel (1992). Quantum physics & observed reality: a critical interpretation of quantum mechanics. World Scientific. p. 2. ISBN 978-981-02-1010-6. Retrieved 9 May 2011. 

ਹੋਰ ਲਿਖਤਾਂ[ਸੋਧੋ]

  • G. Weihs et al., Phys. Rev. Lett. 81 (1998) 5039
  • M. Rowe et al., Nature 409 (2001) 791.
  • J.A. Wheeler & W.H. Zurek (eds), Quantum Theory and Measurement, Princeton University Press 1983
  • A. Petersen, Quantum Physics and the Philosophical Tradition, MIT Press 1968
  • H. Margeneau, The Nature of Physical Reality, McGraw-Hill 1950
  • M. Chown, Forever Quantum, New Scientist No. 2595 (2007) 37.
  • T. Schürmann, A Single Particle Uncertainty Relation, Acta Physica Polonica B39 (2008) 587. [1]

ਬਾਹਰੀ ਲਿੰਕ[ਸੋਧੋ]