16 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੬ ਜੂਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2016

16 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 167ਵਾਂ (ਲੀਪ ਸਾਲ ਵਿੱਚ 168ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 198 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1903ਫ਼ੋਰਡ ਮੋਟਰ ਕਾਰ ਕੰਪਨੀ ਕਾਇਮ ਕੀਤੀ ਗਈ।
  • 1922– ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ: ਨਨਕਾਣਾ ਸਾਹਿਬ ਦੇ ਸਾਕੇ ਨੇ ਗ਼ਦਰੀ ਆਗੂਆਂ ਅਤੇ ਫ਼ੌਜੀਆਂ ਵਿਚ ਵੀ ਜ਼ਬਰਦਸਤ ਰੋਹ ਪੈਦਾ ਕੀਤਾ। ਮਹੰਤ ਨਾਰਾਇਣ ਦਾਸ ਨੂੰ ਜਦੋਂ ਤਿਹਾੜ ਜੇਲ੍ਹ, ਦਿੱਲੀ ਭੇਜਿਆ ਗਿਆ ਤਾਂ ਉਸ ਨੂੰ ਗੋਰਿਆਂ ਵਾਲੀ ਬੈਰਕ ਵਿਚ ਰਖਿਆ ਗਿਆ ਤੇ ਉਥੇ ਉਹ 'ਏ' ਕਲਾਸ ਦੀਆਂ ਸਹੂਲਤਾਂ ਮਾਣਦਾ ਰਿਹਾ। ਇਸ ਸਾਕੇ ਮਗਰੋਂ ਕੁੱਝ ਨੌਜੁਆਨ ਇਨ੍ਹਾਂ ਸ਼ਖ਼ਸਾਂ ਨੂੰ ਕਤਲ ਕਰਨ ਦਾ ਮਤਾ ਪਾਸ ਕੀਤਾ। ਇਸ ਮੁਹਿੰਮ ਵਿਚ ਮਾਸਟਰ ਮੋਤਾ ਸਿੰਘ, ਅਤੇ ਹੋਰ ਸ਼ਾਮਲ ਸਨ। ਮਾਸਟਰ ਮੋਤਾ ਸਿੰਘ ਨੇ ਗ੍ਰਿਫ਼ਤਾਰੀ ਵਾਸਤੇ ਪੇਸ਼ ਕਰ ਦਿਤਾ। ਮਾਸਟਰ ਮੋਤਾ ਸਿੰਘ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਮੋਢੀਆਂ ਵਿਚੋਂ ਵੀ ਇਕ ਸੀ।
  • 1941– ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਅਮਰੀਕਾ ਮੁਲਕ ਵਿਚ ਜਰਮਨੀ ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
  • 1946– ਅੰਗਰੇਜ਼ਾਂ ਵਲੋਂ ਅੰਤਰਮ ਸਰਕਾਰ ਬਣਾਉਣ ਦਾ ਐਲਾਨ: ਭਾਰਤ ਦੀ ਦੋ ਗਰੁੱਪਾਂ (ਏ ਤੇ ਬੀ) ਵਿਚ ਵੰਡ ਦੀ ਹਮਾਇਤ ਕੀਤੀ। ਮਿਸ਼ਨ ਨੇ ਬੀ ਗਰੁੱਪ ਵਿਚ ਪੰਜਾਬ, ਸਿੰਧ, ਬਲੋਚਿਸਤਾਨ ਤੇ ਸੂਬਾ ਸਰਹੱਦ ਰੱਖੇ ਸਨ। ਕੈਬਨਿਟ ਮਿਸ਼ਨ ਤੇ ਵਾਇਸਰਾਏ ਨੇ ਭਾਰਤ ਵਿਚ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ। ਇਸ ਵਿਚ 6 ਕਾਂਗਰਸੀ, 5 ਮੁਸਲਿਮ ਲੀਗ, 1 ਸਿੱਖ, 1 ਪਾਰਸੀ ਤੇ 1 ਭਾਰਤੀ ਈਸਾਈ ਵਜ਼ੀਰ ਲੈਣ ਦਾ ਫ਼ੈਸਲਾ ਹੋਇਆ। ਸਿੱਖਾਂ ਵਿਚੋਂ ਬਲਦੇਵ ਸਿਘ (ਅਕਾਲੀ) ਨੂੰ ਵਜ਼ਾਰਤ ਵਿਚ ਸ਼ਾਮਲ ਹੋਣ ਵਾਸਤੇ ਸੱਦਾ ਦਿਤਾ ਗਿਆ।
  • 1958ਰੂਸ ਨੇ ਹੰਗਰੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰੇ ਨਾਗੀ ਨੂੰ ਗ਼ਦਾਰੀ ਦਾ ਦੋਸ਼ ਲਾ ਕੇ ਫਾਂਸੀ ਦੇ ਦਿਤੀ। ਉਹ ਦੋ ਸਾਲ ਪਹਿਲਾਂ 1956 ਵਿਚ ਪ੍ਰਧਾਨ ਮੰਤਰੀ ਸੀ ਤੇ 1958 ਵਿਚ ਉਸ ਨੇ ਰੂਸ ਤੋਂ ਆਜ਼ਾਦੀ ਦੀ ਲਹਿਰ ਚਲਾਈ ਸੀ।
  • 1977ਲਿਓਨਿਡ ਬਰੈਜ਼ਨਫ਼ ਸੋਵੀਅਤ ਰੂਸ ਦਾ ਪਹਿਲਾ ਰਾਸ਼ਟਰਪਤੀ ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।
  • 1984– ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
  • 2008ਕੈਲੇਫ਼ੋਰਨੀਆ ਸਟੇਟ ਨੇ ਸਮਲਿੰਗੀ ਵਿਆਹਾਂ ਦੇ ਸਰਟੀਫ਼ੀਕੇਟ ਜਾਰੀ ਕਰਨੇ ਸ਼ੁਰੂ ਕੀਤੇ।

ਛੁੱਟੀਆਂ[ਸੋਧੋ]

ਜਨਮ[ਸੋਧੋ]