18 ਦਸੰਬਰ
ਦਿੱਖ
(੧੮ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
3 ਪੋਹ ਨਾ: ਸ਼ਾ: 18 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 352ਵਾਂ (ਲੀਪ ਸਾਲ ਵਿੱਚ 353ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 13 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1845 – ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਮੁਦਕੀ ਦੀ ਲੜਾਈ ਹੋਈ।
- 1849 – ਅਮਰੀਕਾ ਦੇ ਵੀਲੀਅਮ ਬਾਂਡ ਨੇ ਟੈਲੀਸਕੋਪ ਰਾਹੀਂ ਚੰਦਰਮਾ ਦੀ ਤਸਵੀਰ ਲਈ।
- 1902 – ਇਟਲੀ ਦੇ ਵਿਗਿਆਨੀ ਗੁਗਲੀਏਲਮੋ ਮਾਰਕੋਨੀ ਨੇ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ।
- 1916 – ਵਰਦੂਨ ਦੀ ਲੜਾਈ ਫ਼ਰਾਂਸ ਵਿੱਚ ਖ਼ਤਮ ਹੋਈ ਜੋ ਦੁਨੀਆ ਦੀ ਤਵਾਰੀਖ਼ ਦੀ ਵੀ ਸਭ ਤੋਂ ਵੱਧ ਤਬਾਹਕੁਨ ਲੜਾਈ ਸੀ।
- 1933 – ਦੂਜੇ ਪੰਜਾਬ ਸ਼ਾਜਿਸ ਕੇਸ ਦਾ ਫੈਸਲਾ।
- 1944 – ਬਰਮਾ ਵਿੱਚ ਇੰਗਲਿਸ਼ ਫ਼ੌਜਾਂ ਨੇ ਜਾਪਾਨੀ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
- 1956 – ਜਾਪਾਨ ਨੂੰ ਯੂ.ਐਨ.ਓ. ਦਾ ਮੈਂਬਰ ਬਣਾ ਲਿਆ ਗਿਆ।
- 1960 – ਸੰਤ ਫਤਿਹ ਸਿੰਘ ਵਲੋਂ ਮਰਨ ਵਰਤ ਸ਼ੁਰੂ।
- 1970 – ਕੈਥੋਲਿਕ ਦੇਸ਼ ਇਟਲੀ ਵਿੱਚ ਤਲਾਕ ਦੀ ਇਜਾਜ਼ਤ ਦਾ ਕਾਨੂੰਨ ਪਾਸ ਹੋਇਆ।
- 1979 – ਸਟੈਨਲੀ ਬੈਰਟ ਨੇ 739.6 ਮੀਲ ਘੰਟਾ ਦੀ ਸਪੀਡ ਨਾਲ ਗੱਡੀ ਚਲਾ ਕੇ ਆਵਾਜ਼ ਦੀ ਸਪੀਡ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।
- 2009 – ਪੈਰਿਸ ਦੀ ਇੱਕ ਅਦਾਲਤ ਨੇ ਫ਼ੈਸਲਾ ਦਿਤਾ ਕਿ ਕਿਤਾਬਾਂ ਡਿਜੀਟਲਾਈਜ਼ ਕਰ ਕੇ ਗੂਗਲ ਫ਼੍ਰੈਂਚ ਕਾਨੂੰਨ ਨੂੰ ਤੋੜ ਰਿਹਾ ਹੈ ਤੇ ਅਦਾਲਤ ਨੇ ਗੂਗਲ ਨੂੰ 14300 ਡਾਲਰ ਰੋਜ਼ਾਨਾ ਦਾ ਜੁਰਮਾਨਾ ਅਦਾ ਕਦੇ।
- 2012 – ਪਾਕਿਸਤਾਨ ਵਿੱਚ ਪੋਲੀਓ ਪਿਲਾ ਰਹੇ ਛੇ ਸਿਹਤ ਕਾਮਿਆਂ ਦਾ ਕਤਲ।
- 2012 – ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।
ਜਨਮ
[ਸੋਧੋ]- 1661 – ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ।
- 1835 – ਅਮਰੀਕੀ ਥੇਓਲੋਜਿਸਟ, ਸੰਪਾਦਕ ਅਤੇ ਲੇਖਕ ਲੇਮੈਨ ਐਬਟ ਦਾ ਜਨਮ।
- 1843 – ਨਾਭਾ ਰਿਆਸਤ ਦੇ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਦਾ ਜਨਮ।
- 1856 – ਅੰਗਰੇਜ਼ ਭੌਤਿਕ ਵਿਗਿਆਨੀ ਜੇ.ਜੇ.ਥਾਮਸਨ ਦਾ ਜਨਮ।
- 1870 – ਬ੍ਰਿਟਿਸ਼ ਲੇਖਕ ਹੈਕਟਰ ਹਿਊਗ ਮੁਨਰੋ ਓਰਫ ਸਾਕੀ ਦਾ ਜਨਮ।
- 1878 – ਕਾਮਰੇਡ ਜੋਸਿਫ਼ ਸਟਾਲਿਨ ਦਾ ਜਨਮ।
- 1912 – ਬੰਗਾਲੀ ਲੇਖਕ ਅਤੇ ਨਾਵਲਕਾਰ ਬਿਮਲ ਮਿੱਤਰ ਦਾ ਜਨਮ।
- 1946 – ਅਮਰੀਕਨ ਫ਼ਿਲਮ ਡਾਇਰੈਕਟਰ, ਨਿਰਮਾਤਾ ਅਤੇ ਸਕ੍ਰੀਨ ਪਲੇ ਲੇਖਕ ਸਟੀਵਨ ਸਪੀਲਬਰਗ ਦਾ ਜਨਮ।
- 1975 – ਆਸਟਰੇਲੀਆ ਕਿੱਤਾ ਗਾਇਕ ਗੀਤਕਾਰ, ਸੰਗੀਤਕਾਰ ਸੀਆ ਫੁਰਲੇਰ ਦਾ ਜਨਮ।
ਦਿਹਾਤ
[ਸੋਧੋ]- 1954 – ਆਧੁਨਿਕ ਪੰਜਾਬੀ ਕਵਿਤਾ ਦੇ ਮੌਢੀ ਧਨੀਰਾਮ ਚਾਤ੍ਰਿਕ ਦਾ ਦਿਹਾਂਤ।
- 1994 – ਭਾਰਤ ਦਾ ਉਰਦੂ ਕਵੀ ਸਾਹਿਰ ਹੁਸ਼ਿਆਰਪੁਰੀ ਦਾ ਦਿਹਾਂਤ।
- 2006 – ਉਰਦੂ ਦੇ ਨਾਵਲਕਾਰ ਅਤੇ ਕਹਾਣੀਕਾਰ ਸ਼ੌਕਤ ਸਿਦੀਕੀ ਦਾ ਦਿਹਾਂਤ।