27 ਦਸੰਬਰ
ਦਿੱਖ
(੨੭ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
'27 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 361ਵਾਂ(ਲੀਪ ਸਾਲ ਵਿੱਚ 362ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ 'ਵੀਰਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਇਹ '12 ਪੋਹ' ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]- ਸੰਵਿਧਾਨ ਦਿਨ - ਉੱਤਰੀ ਕੋਰੀਆ।
- ਅਪਾਤਕਾਲ(ਐਮਰਜੈਂਸੀ) ਬਚਾਓ ਦਿਵਸ - ਰੂਸ।
- ਸੈਂਟ ਸਟੀਫ਼ਨ ਦਿਵਸ(ਪੂਰਬੀ ਆਰਥੋਡਾਕਸ ਚਰਚ ਅਨੁਸਾਰ) - ਰੋਮਾਨੀਆ ਵਿੱਚ ਇੱਕ ਪਬਲਿਕ ਛੁੱਟੀ ਹੁੰਦੀ ਹੈ।
- ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਤੀਜਾ ਹਿੱਸਾ - ਪੱਛਮੀ ਈਸਾਈ ਧਰਮ।
ਵਾਕਿਆ
[ਸੋਧੋ]- 1911 – 'ਜਨ-ਗਣ-ਮਨ' ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾਂ-ਸਮਾਗਮ ਵਿੱਚ ਗਾਇਆ ਗਿਆ।
- 1919 –ਕਾਂਗਰਸ ਅਤੇ 'ਆਲ ਇੰਡੀਆ ਮੁਸਲਿਮ ਲੀਗ਼' ਦੇ ਮੁਕਾਬਲੇ ਵਿੱਚ ਸਿੱਖ ਲੀਗ਼ ਬਣੀ।
- 1929 –ਰੂਸੀ ਇਨਕ਼ਲਾਬ ਦੇ ਮੋਢੀਆਂ ਵਿੱਚੋਂ ਇੱਕ 'ਲਿਓ ਟਰਾਟਸਕੀ' ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
- 1939 –ਟਰਕੀ ਵਿੱਚ ਭੂਚਾਲ ਨਾਲ਼ 11000 ਲੋਕ ਮਾਰੇ ਗਏ।
- 1941 –ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ ਬੰਬ ਸੁੱਟੇ।
- 1945 –28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ'(ਜਾਂ ਅੰਤਰਰਾਸ਼ਟਰੀ ਮਨਿਓਰਟੀ ਫੰਡ) ਕਾਇਮ ਕੀਤਾ।
- 1949 –ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿੱਤੀ।
- 1953 – ਸਿੱਖਾਂ ਨੇ ਜਵਾਹਰ ਲਾਲ ਨਹਿਰੂ ਨੂੰ ਧਾਰਮਿਕ ਅਸਥਾਨ ਤੋਂ ਬੋਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
- 1979 –ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ ਰਾਸ਼ਟਰਪਤੀ 'ਬਾਬਰਕ ਕਾਰਮਾਲ' ਨੇ ਮੁਲਕ ਦੀ ਵਾਗਡੋਰ ਸੰਭਾਲੀ।
- 1966 – ਸਿੱਖ ਆਗੂ ਸੰਤ ਫ਼ਤਿਹ ਸਿੰਘ ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛੱਡਿਆ।
ਜਨਮ
[ਸੋਧੋ]- 1571 – ਜਰਮਨ ਗਣਿਤ-ਸ਼ਾਸਤਰੀ, ਖਗ਼ੋਲ-ਵਿਗਿਆਨੀ ਜੋਹਾਨਸ ਕੈਪਲਰ ਦਾ ਜਨਮ।
- 1796 – ਉਰਦੂ ਅਤੇ ਫ਼ਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦਾ ਜਨਮ।
- 1822 – ਫ਼ਰਾਂਸ ਦੇ ਰਸਾਇਣ-ਵਿਗਿਆਨੀ ਲੁਈ ਪਾਸਚਰ ਦਾ ਜਨਮ।
- 1913 – ਭਾਰਤੀ ਮੂਲ ਦਾ ਕੀਨੀਆ ਮਜ਼ਦੂਰ ਆਗੂ ਮੱਖਣ ਸਿੰਘ ਦਾ ਜਨਮ।
- 1934 – ਰੂਸੀ ਜਿਸਨਾਸਟਿਕ ਖਿਡਾਰਨ ਲਾਰੀਸਾ ਲਾਤਿਯਾਨੀਨਾ ਦਾ ਜਨਮ।
- 1953 – ਹਿੰਦੀ ਕਵੀ ਅਤੇ ਕਥਾਕਾਰ ਸੁਭਾਸ਼ ਨੀਰਵ ਦਾ ਜਨਮ।
- 1965 – ਬਾਲੀਵੁੱਡ ਦੇ ਅਦਾਕਾਰ, ਨਿਰਮਾਤਾ, ਪਿੱਠਵਰਤੀ ਗਾਇਕ ਅਤੇ ਟੀ.ਵੀ ਸਖ਼ਸ਼ੀਅਤ 'ਸਲਮਾਨ ਖ਼ਾਨ' ਦਾ ਇੰਦੌਰ(ਮੱਧ-ਪ੍ਰਦੇਸ਼) 'ਚ ਜਨਮ।
- 1968 – ਸਪੇਨੀ-ਦੋਮੀਨਿਕੀ, ਰੋਮਾਨੀ ਫਲੇਮੈਂਕੋ ਤੇ ਗਾਇਕ ਦੀਏਗੋ ਐਲ ਸੀਗਾਲਾ ਦਾ ਜਨਮ।
- 1985 – ਪਾਕਿਸਤਾਨ ਦੀ ਪੌਪ ਸੰਗੀਤ ਕਿੱਤਾ ਗਾਇਕ ਫਲਕ ਸ਼ਬੀਰ ਦਾ ਜਨਮ।
ਦਿਹਾਂਤ
[ਸੋਧੋ]- 1855 – ਸਿੱਖ ਸਮਰਾਜ ਦੀ ਫ਼ੌਜ ਦਾ ਕਮਾਂਡਰ ਚਤਰ ਸਿੰਘ ਅਟਾਰੀ ਵਾਲਾ ਦਾ ਦਿਹਾਂਤ।
- 1938 – ਰੂਸੀ ਕਵੀ ਅਤੇ ਨਿਬੰਧਕਾਰ ਔਸਿਪ ਮਾਂਦਲਸਤਾਮ ਦਾ ਦਿਹਾਂਤ।
- 1987 – ਸਿੱਖ ਇਤਿਹਾਸਕਾਰ ਅਤੇ ਪਦਮ ਭੂਸ਼ਣ ਪੁਰਸਕਾਰ ਨਾਲ਼ ਸਨਮਾਨਿਤ ਡਾ. ਗੰਡਾ ਸਿੰਘ ਦਾ ਦਿਹਾਂਤ।
- 2007 – ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਬੇਨਜ਼ੀਰ ਭੁੱਟੋ ਦਾ ਕ਼ਤਲ ਹੋਇਆ।
- 2013 – ਭਾਰਤੀ ਫ਼ਿਲਮੀ ਕਲਾਕਾਰ ਫ਼ਾਰੂਖ਼ ਸ਼ੇਖ਼ ਦਾ ਦਿਹਾਂਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |