28 ਜੂਨ
ਦਿੱਖ
(੨੮ ਜੂਨ ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
28 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 179ਵਾਂ (ਲੀਪ ਸਾਲ ਵਿੱਚ 180ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 186 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1839– ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ। ਚਾਰ ਰਾਣੀਆਂ (2 ਹਿੰਦੂ ਰਾਣੀਆਂ, ਰਾਣੀ ਕਟੋਚਨ ਅਤੇ ਹਰੀਦੇਵੀ ਅਤੇ 2 ਸਿੱਖ ਰਾਣੀਆਂ ਰਾਜ ਕੌਰ ਅਤੇ ਈਸ਼ਰ ਕੌਰ ਵੀ) ਤੇ ਸੱਤ ਗੋਲੀਆਂ ‘ਸਤੀ’ ਹੋਈਆਂ।
- 1840– 1837 ਵਿਚ ਬਲੈਂਕਨਬਰਗ ਪਿੰਡ ਵਿਚ ਇੱਕ "ਖੇਡ ਅਤੇ ਗਤੀਵਿਧੀ" ਸੰਸਥਾ ਖੋਲ੍ਹੀ ਜਿਸ ਦਾ ਨਾਮ ਕਿੰਡਰਗਾਰਟਨ ਰੱਖਿਆ।
- 1919– ਵਰਸਾਏ ਦੀ ਸੰਧੀ ‘ਤੇ ਦਸਤਖ਼ਤ ਹੋਏ ਅਤੇ ਪਹਿਲੀ ਕੁਲ ਆਲਮੀ ਜੰਗ ਦਾ ਰਸਮੀ ਖ਼ਾਤਮਾ ਹੋਇਆ।
- 1942– ਸਤਾਲਿਨਗਰਾਦ ਦੀ ਲੜਾਈ ‘ਆਪਰੇਸ਼ਨ ਬਲਿਊ’ ਕੋਡ ਨਾਂ ਅਧੀਨ ਇੱਕ ਫ਼ੌਜੀ ਮੁਹਿੰਮ ਸ਼ੁਰੂ ਕੀਤੀ।
- 1950– ਉੱਤਰੀ ਕੋਰੀਆ ਦੀਆਂ ਫ਼ੌਜਾਂ ਨੇ ਸਿਉਲ (ਹੁਣ ਦੱਖਣੀ ਕੋਰੀਆ ਦੀ ਰਾਜਧਾਨੀ) ‘ਤੇ ਕਬਜ਼ਾ ਕਰ ਲਿਆ।
- 1967– ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
- 2001– ਯੂਗੋਸਲਾਵੀਆ ਦੇ ਸਾਬਕਾ ਰਾਸਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
ਛੁੱਟੀਆਂ
[ਸੋਧੋ]- 1894– ਅਮਰੀਕਾ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ।
ਜਨਮ
[ਸੋਧੋ]- 1491– ਇੰਗਲੈਂਡ ਦਾ ਰਾਜਾ ਹੈਨਰੀ ਅੱਠਵਾਂ ਦਾ ਜਨਮ।
- 1577– ਫ਼ਲੈਮਿਸ਼ ਬਾਰੋਕ ਚਿੱਤਰਕਾਰ ਪੀਟਰ ਪਾਲ ਰੂਬੇਨਜ਼ ਦਾ ਜਨਮ।
- 1712– ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ ਰੂਸੋ ਦਾ ਜਨਮ।
- 1867– ਇਤਾਲਵੀ ਨਾਟਕਕਾਰ, ਨਾਵਲਕਾਰ, ਸ਼ਾਇਰ ਤੇ ਨਿੱਕੀਆਂ ਕਹਾਣੀਆਂ ਦਾ ਲਿਖਾਰੀ ਲੂਈਜੀ ਪਿਰਾਂਦੈਲੋ ਦਾ ਜਨਮ।
- 1892– ਅੰਗਰੇਜ਼ ਇਤਿਹਾਸਕਾਰ, ਡਿਪਲੋਮੈਟ ਅਤੇ ਪੱਤਰਕਾਰ ਈ. ਐਚ. ਕਾਰ ਦਾ ਜਨਮ।
- 1906– ਅਮਰੀਕੀ ਵਿਗਿਆਨੀ ਮਾਰੀਆ ਗੋਇਪਰਟ-ਮਾਇਰ ਦਾ ਜਨਮ।
- 1916– ਪੰਜਾਬੀ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਜਨਮ।
- 1921– ਭਾਰਤ ਦੇ 9ਵਾਂ ਪ੍ਰਧਾਨ ਮੰਤਰੀ ਸ੍ਰੀ ਪੀ ਵੀ ਨਰਸਿਮਾ ਰਾਓ ਦਾ ਜਨਮ।
- 1930– ਆਇਰਿਸ਼ ਅਤੇ ਅਮਰੀਕੀ ਜੀਵ-ਵਿਗਿਆਨੀ ਅਤੇ ਪੈਰਾਸੀਓਲੋਜਿਸਟ ਵਿਲੀਅਮ ਸੇਸੀਲ ਕੈਂਪਬੈਲ ਦਾ ਜਨਮ।
- 1940– ਬੰਗਲਾਦੇਸ਼ੀ ਸਮਾਜਕ ਕਾਰਕੁਨ, ਬੈਂਕਰ, ਅਰਥ ਸ਼ਾਸਤਰੀ ਮੁਹੰਮਦ ਯੂਨਸ ਦਾ ਜਨਮ।
- 1940– ਮਲੇਸ਼ਿਆਈ ਵਕੀਲ ਅਤੇ ਰਾਜਨੀਤੀਵਾਨ ਕਰਪਾਲ ਸਿੰਘ ਦਾ ਜਨਮ।
- 1941– ਬੰਗਲਾਦੇਸ਼ੀ ਪਲੇਅਬੈਕ ਗਾਇਕ ਫ਼ਿਰਦੌਸੀ ਰਹਿਮਾਨ ਦਾ ਜਨਮ।
- 1955– ਭਾਰਤੀ ਸਿਆਸਤਦਾਨ ਤਾਰਿਕ ਹਮੀਦ ਕਾਰਾ ਦਾ ਜਨਮ।
- 1959– ਕੈਨੇਡੀਅਨ ਨਾਟਕਕਾਰ, ਪਟਕਥਾ ਲੇਖਕ ਬ੍ਰੈਡ ਫਰੇਜ਼ਰ ਦਾ ਜਨਮ।
- 1971– ਦੱਖਣੀ ਅਫਰੀਕਾ ਵਿੱਚ ਜਨਮਿਆ, ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ ਅਤੇ ਸਮਾਜ-ਸੇਵੀ ਈਲਾਨ ਮਸਕ ਦਾ ਜਨਮ।
- 1972– ਭਾਰਤ ਵਿਗਿਆਨੀ ਅਤੇ ਵਿਵਹਾਰਕ ਅੰਕੜਾ ਵਿਗਿਆਨ ਦਾ ਮਾਹਿਰ ਪੀ ਸੀ ਮਹਾਲਨੋਬਿਸ ਦਾ ਦਿਹਾਂਤ।
- 1976– ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਜਨਮ।
- 1981– ਫ੍ਰਾਂਸੀਸੀ ਪੌਰਨ ਸਟਾਰ ਟਿਫ਼ਨੀ ਹੋਪਕਿੰਸ ਦਾ ਜਨਮ।
- 1987– ਮਹਾਰਾਸ਼ਟਰ ਦੀ ਸਿਆਸਤਦਾਨ ਹੀਨਾ ਗਾਵਿਤ ਦਾ ਜਨਮ।
- 1988– ਭਾਰਤੀ ਟੈਲੀਵਿਜ਼ਨ ਅਦਾਕਾਰ ਵਿਵਿਆਨ ਡੀਸੇਨਾ ਦਾ ਜਨਮ।
- 1990– ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਤਾਹੀਨ ਤਾਹਿਰਾ ਦਾ ਜਨਮ।
- 1991– ਮੁੰਬਈ, ਮਹਾਰਾਸ਼ਟਰ, ਭਾਰਤ ਪੇਸ਼ਾ ਅਦਾਕਾਰਾ ਵਿੰਨੀ ਅਰੋੜਾ ਦਾ ਜਨਮ।
- 1992– ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਅਨੁਜਾ ਪਾਟਿਲ ਦਾ ਜਨਮ।
- 1992– ਜਮਾਇਕਾ ਮਹਿਲਾ ਅਥਲੀਟ ਈਲੇਨ ਥਾਂਪਸਨ ਦਾ ਜਨਮ।
- 1995– ਪੈਰਾਲੰਪਿਕ ਖੇਡਾਂ ਵਿੱਚ ਉੱਚੀ ਛਾਲ ਦਾ ਖਿਡਾਰੀ ਮਰੀਅਪਨ ਥੰਗਾਵੇਲੂ ਦਾ ਜਨਮ।
- 2002– ਭਾਰਤੀ ਲੇਖਕ ਅਤੇ ਪ੍ਰੋਗਰਾਮਰ ਪਰਵਿੰਦਰ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1902– ਅਮਰੀਕੀ ਸੰਗੀਤਕਾਰ ਰਿਚਰਡ ਰੌਜਰਸ ਦਾ ਜਨਮ।
- 1993– ਬੁਲਗਾਰੀਅਨ ਓਪੇਰਾ ਗਾਇਕ ਬੋਰਿਸ ਕ੍ਰਿਸਟਾਫ ਦਾ ਦਿਹਾਂਤ।