ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,305 ਹੈ ਅਤੇ ਕੁੱਲ 101 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (21 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਮੁਲਤਾਨ ਦੀ ਲੜਾਈ ਦੁਰਾਨੀ ਬਾਦਸ਼ਾਹੀ ਦੇ ਵਜ਼ੀਰ ਅਤੇ ਸਿੱਖਾਂ ਦੇ ਵਿਚਕਾਰ ਹੋਈ। ਸਤੰਬਰ, 1844 ਵਿਚ ਅਪਣੇ ਪਿਤਾ ਦੀ ਮੌਤ ਮਗਰੋਂ, ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉਤੇ ਕਬਜ਼ੇ ਮਗਰੋਂ, ਲਾਲ ਸਿੰਘ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ। ਲਾਲ ਸਿੰਘ ਨੇ ਏਥੇ ਹੀ ਬਸ ਨਹੀਂ ਕੀਤੀ | ਹੁਣ ਉਸ ਨੇ ਮੂਲ ਰਾਜ ਦੇ ਕਈ ਹੱਕ ਖੋਹ ਲਏ ਪਰ ਉਸ ਦਾ ਇਜਾਰਾ ਨਾ ਘਟਾਇਆ। ਮੂਲ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਸੀ ਲੈ ਸਕਦਾ। ਅਖ਼ੀਰ, ਤੰਗ ਆ ਕੇ ਉਸ ਨੇ ਦਸੰਬਰ, 1847 ਵਿਚ ਅਸਤੀਫ਼ਾ ਦੇ ਦਿਤਾ। ਰੈਜ਼ੀਡੈਂਟ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤਕ ਸੇਵਾ ਨਿਭਾਉਣ ਅਤੇ ਮਾਰਚ, 1848 ਤਕ ਮੁਲਤਾਨ ਰੁਕਣ ਵਾਸਤੇ ਆਖ ਦਿਤਾ। ਹੁਣ ਫ਼ਰੈਡਰਿਕ ਕੱਰੀ ਲਾਹੌਰ ਵਿਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ। ਉਸ ਨੇ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਨਵਾਂ ਸੂਬੇਦਾਰ ਲਾ ਦਿਤਾ ਅਤੇ ਵੈਨਸ ਐਗਨਿਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫ਼ਟੀਨੈਂਟ ਐਾਡਰਸਨ ਨੂੰ ਉਸ ਦਾ ਅਸਿਸਟੈਂਟ ਬਣਾ ਦਿਤਾ | 19 ਅਪਰੈਲ, 1848 ਦੇ ਦਿਨ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਦੀਵਾਨ ਮੂਲਰਾਜ ਨੇ ਸੂਬੇਦਾਰੀ ਦਾ ਚਾਰਜ ਉਸ ਨੂੰ ਸੰਭਾਲ ਦਿਤਾ। ਜਦੋਂ ਚਾਰਜ ਲੈ ਕੇ ਕਾਹਨ ਸਿੰਘ ਤੇ ਦੋਵੇਂ ਅੰਗਰੇਜ਼ ਬਾਹਰ ਨਿਕਲ ਰਹੇ ਸਨ ਤਾਂ ਇਕ ਫ਼ੌਜੀ ਅਫ਼ਸਰ ਗੋਦੜ ਸਿੰਘ ਮਜ਼ਹਬੀ ਨੇ ਐਾਡਰਸਨ ਅਤੇ ਐਗਨਿਊ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿਤਾ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ | ਸਿੱਖ ਫ਼ੌਜਾਂ ਵਿਚ ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ, ਮਹਾਰਾਣੀ ਜਿੰਦਾਂ ਦੀ ਬੇਇਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਤੇ ਅਫ਼ਸਰਾਂ ਦੀਆਂ ਤਾਕਤਾਂ ਖੋਹਣਾ, ਗ਼ੱਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖ਼ਸ਼ਣਾ ਬਾਰੇ ਖ਼ਬਰਾਂ ਪੁਜਦੀਆਂ ਰਹਿੰਦੀਆਂ ਸਨ ਤੇ ਉਹ ਅੰਦਰੋਂ-ਅੰਦਰੀ ਗੁੱਸੇ ਨਾਲ ਭਰੇ ਪੀਤੇ ਬੈਠੇ ਸਨ। ਦੀਵਾਨ ਮੂਲ ਰਾਜ ਦੀ ਥਾਂ ਕਾਹਨ ਸਿੰਘ ਮਾਨ, ਤੇ ਉਹ ਵੀ ਦੋ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ, ਲਾਇਆ ਜਾਣਾ ਵਕਤੀ ਐਕਸ਼ਨ ਦਾ ਕਾਰਨ ਬਣਿਆ।

ਅੱਜ ਇਤਿਹਾਸ ਵਿੱਚ 2 ਜੂਨ

2 ਜੂਨ:

ਲਾਲ ਬਹਾਦੁਰ ਸ਼ਾਸਤਰੀ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਜੂਨ2 ਜੂਨ3 ਜੂਨ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਕਮਲ ਮੰਦਿਰ ਦਿੱਲੀ।

ਤਸਵੀਰ: Vandelizer


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।