ਸਮੱਗਰੀ 'ਤੇ ਜਾਓ

ਜ਼ਫ਼ਰਨਾਮਾ (ਪੱਤਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਫ਼ਰਨਾਮਾ
ظفرنامه
ਲੇਖਕ - ਗੁਰੂ ਗੋਬਿੰਦ ਸਿੰਘ
ਮੂਲ ਰਚਨਾ ਦੀ ਭਾਈ ਦਇਆ ਸਿੰਘ ਦੁਆਰਾ ਤਿਆਰ ਕੀਤੀ ਕਾਪੀ ਦੇ ਫੋਲੀਓ
ਲਿਖਤ1705
ਦੇਸ਼ਮੁਗ਼ਲ ਸਾਮਰਾਜ (ਅਜੋਕੇ ਦਿਨ ਭਾਰਤ)
ਭਾਸ਼ਾਫ਼ਾਰਸੀ
ਵਿਸ਼ਾਯੁੱਧ, ਧਰਮ, ਨੈਤਿਕਤਾ ਅਤੇ ਨਿਆਂ
ਸ਼ੈਲੀਧਰਮ, ਪੱਤਰ
ਲਾਈਨਾਂ111 ਪੈਰ੍ਹੇ[1][2]
ਇਸਤੋਂ ਪਹਿਲਾਂਚਰਿਤ੍ਰੋਪਖਯਾਨ
ਇਸਤੋਂ ਬਾਅਦਹਿਕਾਇਤਾਂ

ਜ਼ਫ਼ਰਨਾਮਾ (ਪਾਠ: zəfərnɑːmɑː; ਫ਼ਾਰਸੀ: ‎ظفرنامہ; ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ।[3] ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿੱਚ ਲਿਖਿਆ ਜਿਸ ਵਿਚ ਪਿੰਡ ਕਾਂਗੜ ਦਾ ਵਿਸੇਸ ਤੌਰ ਤੇ ਜਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।

ਜ਼ਫ਼ਰਨਾਮੇ ਦਾ ਇਤਹਾਸ

[ਸੋਧੋ]

ਜ਼ਫ਼ਰਨਾਮਾ ਦਾ ਸ਼ਾਬਦਿਕ ਅਰਥ ਹੈ ਜਿੱਤ ਦਾ ਖ਼ਤ। ਗੁਰੂ ਗੋਬਿੰਦ ਸਿੰਘ ਨੇ ਇਸਨੂੰ ਮੂਲ ਤੌਰ 'ਤੇ ਫਾਰਸੀ ਵਿੱਚ, ਮਹਿੰਦਰ ਸਿੰਘ ਨੇ ਪੰਜਾਬੀ ਵਿੱਚ ਅਤੇ ਸਰਿੰਦਰ ਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਕੀਤਾ ਹੈ। ਕੁੱਝ ਸਮਾਂ ਪੂਰਵ ਨਵਤੇਜ ਸਿੰਘ ਸਰਨ ਨੇ ਵੀ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਇਸ ਪੱਤਰ ਵਿੱਚ ਫਾਰਸੀ ਵਿੱਚ ਕੁਲ 111 ਕਾਵਿ-ਪਦ (ਸ਼ੇਅਰ) ਹਨ। ਜ਼ਫ਼ਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਬਹਾਦਰੀ ਅਤੇ ਸੂਰਮਗਤੀ ਨਾਲ ਗੜੁਚ ਆਪਣੀ ਲੜਾਈਆਂ ਅਤੇ ਕਾਰਜਾਂ ਦਾ ਰੋਮਾਂਚਕਾਰੀ ਵਰਣਨ ਕੀਤਾ ਹੈ। ਇਸ ਪੱਤਰ ਵਿੱਚ ਇੱਕ-ਇੱਕ ਲੜਾਈ ਦਾ ਵਰਣਨ ਕਿਸੇ ਵਿੱਚ ਵੀ ਨਵਜੀਵਨ ਦਾ ਸੰਚਾਰ ਕਰਨ ਲਈ ਸਮਰੱਥ ਹੈ। ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ, ਆਨੰਦਪੁਰ ਸਾਹਿਬ ਛੱਡਣਾ, ਫਤਿਹਗੜ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣ ਅਤੇ ਚਮਕੌਰ ਦੇ ਸੰਘਰਸ਼ ਦਾ ਵਰਣਨ ਹੈ। ਇਸ ਵਿੱਚ ਮਰਾਠੇ ਅਤੇ ਰਾਜਪੂਤਾਂ ਦੁਆਰਾ ਔਰੰਗਜੇਬ ਦੀ ਕਰਾਰੀ ਹਾਰ ਦਾ ਸਮਾਚਾਰ ਵੀ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਉਸ ਦੀ (ਔਰੰਗਜੇਬ ਦੀ) ਹਾਰ ਦੀ ਪੂਰੀ ਵਿਵਸਥਾ ਕਰ ਲਈ ਹੈ।

ਨਮੂਨੇ ਦੇ ਸ਼ੇਅਰ

[ਸੋਧੋ]

ਖ਼ੁਸ਼ਸ ਸ਼ਾਹਿ ਸ਼ਾਹਾਨ ਔਰੰਗਜ਼ੇਬ॥
ਕਿ ਚਾਲਾਕ ਦਸਤੁ ਅਸਤੁ ਚਾਬੁਕ ਰਕੇਬ॥੮੯॥

ਚਿ ਹੁਸਨਲ ਜਮਾਲਸਤੁ ਰੌਸ਼ਨ ਜ਼ਮੀਰ ॥
ਖ਼ੁਦਾਵੰਦ ਮੁਲਕ ਅਸਤੁ ਸਾਹਿਬ ਅਮੀਰ ॥੯੦॥

ਕਿ ਬਖ਼ਸ਼ਿਸ਼ ਕਬੀਰ ਅਸਤੁ ਦਰ ਜੰਗ ਕੋਹ ॥
ਮਲਾਯਕ ਸਿਫ਼ਤ ਚੂੰ ਸੁਰੱਯਾ ਸ਼ਿਕੋਹ ॥੯੩॥

ਬਬੀਂ ਕੁਦਰਤਿ ਨੇਕ ਯਜ਼ਦਾਨਿ ਪਾਕ॥
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ॥੯੭॥

ਚਿਹ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ॥
ਕਿ ਬਖ਼ਸ਼ਿੰਦਗੀ ਕਾਰ-ਬਖ਼ਸ਼ਿੰਦਹ ਓਸਤ॥੯੮॥

ਹਰਾਂ ਕਸ ਕਿ ਓ ਰਾਸਤ ਬਾਜ਼ੀ ਕੁਨਦ॥
ਰਹੀਮੇ ਬਰੋ ਰਹਮ ਸਾਜ਼ੀ ਕੁਨਦ ॥੧੦੧॥

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 'Makin', Gursharan Singh. Zafarnama: The Epistle of Victory (1st ed.). Lahore Book Shop. p. 13. ISBN 8176471798.
  2. Singha, H.S. (2000). The Encyclopedia of Sikhism (Over 1000 Entries). Hemkunt Press. p. 54. ISBN 9788170103011.
  3. ਸਿੱਖ ਸੰਸਥਾ

ਬਾਹਰੀ ਲਿੰਕ

[ਸੋਧੋ]