19 ਦਸੰਬਰ
ਦਿੱਖ
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
4 ਪੋਹ ਨਾ: ਸ਼ਾ: 19 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 353ਵਾਂ (ਲੀਪ ਸਾਲ ਵਿੱਚ 354ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 12 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1562 – ਫ਼ਰਾਂਸ ਵਿੱਚ ਕੈਥੋਲਿਕਾਂ ਤੇ ਹੁਗੂਨਾਟਸ (ਪ੍ਰੋਟਸਟੈਂਟ) ਵਿਚਕਾਰ ਡਰਾਇਕਸ ਨਗਰ ਵਿੱਚ ਧਾਰਮਕ ਜੰਗ ਹੋਈ, ਜਿਸ ਵਿੱਚ ਕੈਥੋਲਿਕ ਜੰਗ ਜਿੱਤ ਗਏ | ਕੈਥੋਲਿਕਾਂ ਕੋਲ 22 ਤੋਪਾਂ ਹੋਣ ਕਰ ਕੇ ਉਹ ਭਾਰੂ ਰਹੇ | ਇਹ ਫ਼ਰਾਂਸ ਵਿੱਚ ਧਾਰਮਕ ਜੰਗ ਦੀ ਸ਼ੁਰੂਆਤ ਸੀ |
- 1922 – ਦਿੱਲੀ ਦੇ ਗੁਰਦਵਾਰੇ ਮਹੰਤ ਹਰੀ ਸਿੰਘ ਨੇ ਸ਼ੋ੍ਰਮਣੀ ਕਮੇਟੀ ਨੂੰ ਸੌਾਪ ਦਿਤੇ
- 1941 – ਅਡੋਲਫ ਹਿਟਲਰ ਜਰਮਨ ਫ਼ੌਜ ਦਾ ਚੀਫ਼ ਕਮਾਂਡਰ ਬਣਿਆ |
- 1945 – ਫ਼ਰੈਂਚ ਨਾਟਕਕਾਰ ਯਾਂ ਜਿਰਾਦੂ ਦਾ ਲਿਖਿਆ ਹੋਇਆ ਕਾਵਿਕ ਵਿਅੰਗ, ਨਾਟਕ ਸ਼ਈਓ ਦੀ ਪਾਗਲ ਔਰਤ ਖੇਡਿਆ।
- 1952 – ਆਂਧਰਾ ਪ੍ਰਦੇਸ਼ ਦਾ ਆਗੂ ਪੋਟੋ ਰੁਮੁਲੂ ਭੁੱਖ ਹੜਤਾਲ ਕਰ ਕੇ ਮਰ ਗਿਆ| ਇਸ ਨਾਲ ਆਂਧਰਾ ਸੂਬਾ ਤਾਂ ਬਣਨਾ ਹੀ ਸੀ ਪਰ ਨਾਲ ਹੀ ਪੰਜਾਬੀ ਸੂਬੇ ਦੀ ਮੰਗ ਦਾ ਬਿਗਲ ਵੀ ਵਜ ਗਿਆ |
- 1978 – ਇੰਦਰਾ ਗਾਂਧੀ ਨੂੰ ਲੋਕ ਸਭਾ ਦੀ ਤੌਹੀਨ ਕਾਰਨ ਹਾਊਸ 'ਚੋਂ ਕਢਿਆ ਤੇ ਕੈਦ ਕੀਤਾ ਗਿਆ
- 1984 – ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ ਤੇ ਚੀਨੀ ਪ੍ਰੀਮੀਅਮ ਜ਼ਾਓ ਜ਼ਿਆਂਗ ਵਿੱਚ ਇੱਕ ਸਮਝੌਤਾਂ ਹੋਇਆ ਜਿਸ ਹੇਠ ਹਾਂਗਕਾਂਗ 1 ਜੁਲਾਈ, 1997 ਦੇ ਦਿਨ ਚੀਨ ਨੂੰ ਦਿਤਾ ਜਾਣਾ ਸੀ |
- 1986 – ਰੂਸ ਨੇ ਕਮਿਊਨਿਸਟ ਦੇ ਵਿਰੁਧ ਆਂਦਰੇ ਸਖਾਰੋਵ ਨੂੰ ਨਜ਼ਰਬੰਦੀ ਤੋਂ ਆਜ਼ਾਦ ਕਰ ਦਿਤਾ |
- 1998 – ਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ |
ਜਨਮ
[ਸੋਧੋ]- 1904 – ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਟਰੇਡ ਯੂਨੀਅਨ ਆਗੂ ਬੀ. ਟੀ. ਰੰਧੀਵੇ ਦਾ ਜਨਮ।
- 1915 – ਫਰਾਂਸੀਸੀ ਕੈਬਰੇ ਗਾਇਕਾ ਏਦੀਥ ਪੀਆਫ ਦਾ ਜਨਮ।
- 1934 – ਭਾਰਤ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦਾ ਜਨਮ।
- 1975 – ਪੰਜਾਬ, ਭਾਰਤ ਦੀ ਕਿੱਤਾ ਅਭਿਨੇਤਰੀ ਮਾਹੀ ਗਿੱਲ ਦਾ ਜਨਮ।
- 1984 – ਭਾਰਤ ਦੀ ਮਰਾਠੀ ਕਿੱਤਾ ਐਕਟਰੈਸ ਅੰਕਿਤਾ ਲੋਖੰਡੇ ਦਾ ਜਨਮ।
ਦਿਹਾਂਤ
[ਸੋਧੋ]- 1111 – ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਅਲ-ਗ਼ਜ਼ਾਲੀ ਦਾ ਦਿਹਾਂਤ।
- 1848 – ਅੰਗਰੇਜ਼ੀ ਕਵੀ ਅਤੇ ਨਾਵਲਕਾਰ ਐਮਿਲੀ ਬਰੌਂਟੀ ਦਾ ਦਿਹਾਂਤ।
- 1860 – ਭਾਰਤ ਦਾ ਗਵਰਨਰ ਜਰਨਲ ਲਾਰਡ ਡਲਹੌਜੀ ਦਾ ਦਿਹਾਂਤ।
- 1924 – ਬੱਬਰ ਅਕਾਲੀ ਸਾਧਾ ਸਿੰਘ ਪੰਡੋਰੀ ਨਿੱਢਰਾਂ ਦੀ ਜੇਲ੍ਹ ਵਿੱਚ ਮੌਤ
- 1927 – ਭਾਰਤੀ ਸੁਤੰਤਰਤਾ ਲੜਾਈ ਦਾ ਕਰਾਂਤੀਕਾਰੀ ਰੋਸ਼ਨ ਸਿੰਘ ਦੀ ਸ਼ਹੀਦੀ।
- 1927 – ਭਾਰਤੀ ਸੁਤੰਤਰਤਾ ਲੜਾਈ ਦੇ ਕਰਾਂਤੀਕਾਰੀ ਅਸ਼ਫ਼ਾਕਉਲਾ ਖ਼ਾਨ ਦੀ ਸ਼ਹੀਦੀ।
- 1927 – ਭਾਰਤ ਦੇ ਆਜ਼ਾਦੀ ਸੰਗਰਾਮੀਏ, ਸ਼ਾਇਰ ਅਤੇ ਇਤਹਾਸਕਾਰ ਰਾਮ ਪ੍ਰਸਾਦ ਬਿਸਮਿਲ ਦੀ ਸ਼ਹੀਦੀ।
- 1988 – ਭਾਰਤੀ ਕਵੀ, ਵਿਦਵਾਨ ਅਤੇ ਲੇਖਕ ਉਮਾਸ਼ੰਕਰ ਜੋਸ਼ੀ ਦਾ ਦਿਹਾਂਤ।
- 1992 – ਬ੍ਰਿਟਿਸ਼ ਕਾਨੂੰਨੀ ਫ਼ਿਲਾਸਫ਼ਰ ਐਚ.ਐਲ.ਏ. ਹਰਟ ਦਾ ਦਿਹਾਂਤ।