10 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
10 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 314ਵਾਂ (ਲੀਪ ਸਾਲ ਵਿੱਚ 315ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 51 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '26 ਕੱਤਕ' ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]- ਮਾਰਟੀਨਿਸੰਗਿਗਨ ਦਿਵਸ(Martinisingen Day)-ਇਸਦਾ ਅਰਥ ਹੈ- "ਸੇਂਟ ਮਾਰਟਿਨ ਗਾਣਾ"। ਇਹ ਪੁਰਾਣੀ ਪ੍ਰੋਟੈਸਟੈਂਟ ਰੀਤ ਹੈ ਜੋ ਵਿਸ਼ੇਸ਼ ਕਰਕੇ ਪੂਰਬੀ ਫ੍ਰੀਜ਼ਲੈਂਡ, ਲੇਨਬਰਗ ਹੈਥ, ਉੱਤਰੀ-ਪੂਰਬੀ ਜਰਮਨੀ ਵਿੱਚ ਮਿਲਦੀ ਹੈ। ਮਾਰਟਿਨਿੰਗਨ ਦੇ ਘਰ ਨਾਲ਼ ਘੁੰਮਦੇ ਆਪਣੇ ਘੇਰਾ ਚੁੱਕ ਕੇ ਅਤੇ ਰਵਾਇਤੀ ਗੀਤ ਗਾਉਣ ਵਾਲੇ ਲੋਕਾਂ ਦੇ ਸਮੂਹਾਂ ਨਾਲ ਹੁੰਦਾ ਹੈ।
- ਨਾਇਕ ਦਿਵਸ - 'ਇੰਡੋਨੇਸ਼ੀਆ'।
- ਪ੍ਰੰਪਰਾ ਦਿਵਸ - 'ਅਰਜਨਟੀਨਾ'।
- ਅਤਾਤੁਰਕ ਦਾ ਯਾਦ ਦਿਵਸ - 'ਤੁਰਕੀ'।
- ਅਜ਼ਾਦੀ ਦਾ ਸੋਗ ਦਿਵਸ - 'ਪਨਾਮਾ'।
- ਰੂਸੀ ਫ਼ੌਜ ਦਿਵਸ - 'ਰੂਸ'।
ਵਾਕਿਆ
[ਸੋਧੋ]- 1698 - ਈਸਟ ਇੰਡੀਆ ਕੰਪਨੀ ਨੇ ਕਲਕੱਤੇ ਨੂੰ ਖ਼ਰੀਦਿਆ।
- 1879– ਪੰਜਾਬੀ ਦਾ ਪਹਿਲਾ ਅਖ਼ਬਾਰ 'ਗੁਰਮੁਖੀ ਅਖ਼ਬਾਰ' ਸ਼ੁਰੂ ਹੋਇਆ।
- 1885 - ਸੰਸਾਰ ਦੀ ਪਹਿਲੀ ਮੋਟਰਸਾਈਕਲ ਜਰਮਨੀ ਦੇ ਮਕੈਨੀਕਲ ਇੰਜੀਨੀਅਰ ਡਿਟਲਬ ਨੇ ਤਿਆਰ ਕੀਤੀ।
- 1908 - ਦੇਸ਼ ਭਗਤ ਕਨਾਈ ਲਾਲ ਦੱਤ ਨੂੰ ਮਨੀਪੁਰ ਜੇਲ ਵਿੱਚ ਫ਼ਾਂਸੀ ਹੋਈ।
- 1955– ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
- 1971– ਉੱਤਰੀ ਆਇਰਲੈਂਡ ਦੇ ਬੈਲਫ਼ਾਸਟ ਸ਼ਹਿਰ ਵਿੱਚ, ਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇੱਕ ਹੋਰ ਆਇਰਸ਼ ਔਰਤ ਵਲੋਂ ਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ ਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ ਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
- 1970– ਦੁਨੀਆਂ ਦੇ ਇੱਕ ਅਜੂਬੇ, ਚੀਨ ਦੀ ਮਹਾਨ ਦੀਵਾਰ ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
- 1989 - ਪੂਰਬੀ ਤੇ ਪੱਛਮੀ- ਜਰਮਨੀ ਵਿੱਚ ਬਣੀ 'ਬਰਲਿਨ ਦੀਵਾਰ' ਢਾਹੀ ਗਈ।
- 1990– ਚੰਦਰ ਸ਼ੇਖਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1999 – ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੇ ਵਿਸ਼ਵ ਡੋਪਿੰਗ ਵਿਰੋਧ ਸੰਸਥਾ ਦੀ ਸਥਾਪਨਾ ਸਵਿਟਜ਼ਰਲੈਂਡ ਦੇ 'ਲੁਸੇਨ ਸ਼ਹਿਰ' ਵਿੱਚ ਹੋਈ।
ਜਨਮ
[ਸੋਧੋ]- 1730 – ਅੰਗਰੇਜ਼ੀ ਦਾ ਮਸ਼ਹੂਰ ਲੇਖਕ ਓਲੀਵਰ ਗੋਲਡਸਮਿਥ ਦਾ ਜਨਮ।
- 1848 – ਬ੍ਰਿਟਿਸ਼ ਰਾਜ ਦਾ ਭਾਰਤੀ ਰਾਜਨੀਤਕ ਨੇਤਾ ਸਰਿੰਦਰਨਾਥ ਬੈਨਰਜੀ ਦਾ ਜਨਮ।
- 1899 – ਭਾਰਤੀ ਵਿਦਵਾਨ, ਦਾਰਸ਼ਨਿਕ, ਸੁਧਾਰਕ, ਅਤੇ ਸੱਤਿਆ ਸਮਾਜ ਦੇ ਸੰਸਥਾਪਕ ਸਵਾਮੀ ਸੱਤਿਆਭਗਤ ਦਾ ਜਨਮ।
- 1923 – ਆਪਣੇ ਮਾਲਕ ਪ੍ਰਤੀ ਵਫ਼ਾਦਾਰ 'ਅਕੀਤਾ ਨਸਲ' ਦਾ ਜਪਾਨੀ ਕੁੱਤਾ 'ਹਚੀਕੋ' ਦਾ ਜਨਮ।
- 1935 – ਕੇਰਲ(ਭਾਰਤ) ਦੇ ਕਮਿਊਨਿਸਟ ਆਗੂ ਸੀ।ਕੇ.ਚੰਦਰੱਪਨ ਦਾ ਜਨਮ।
- 1942 - ਪੰਜਾਬੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਦਾ ਜਨਮ।
- 1971 – ਈਰਾਨੀ ਅਦਾਕਾਰਾ, ਨਿਰਦੇਸ਼ਕ ਅਤੇ ਪਟਕਥਾ ਲੇਖਕ ਨਿਕੀ ਕਰੀਮੀ ਦਾ ਜਨਮ।
- 1973 - ਪੰਜਾਬੀ ਗਾਇਕ ਬਲਕਾਰ ਸਿੱਧੂ ਦਾ ਜਨਮ।
- 1977 – ਅਮਰੀਕੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਬ੍ਰਿਟਨੀ ਮਰਫੀ ਦਾ ਜਨਮ।
ਦਿਹਾਂਤ
[ਸੋਧੋ]- 1240 – ਇਸਲਾਮ ਦੇ ਮੁਮਤਾਜ਼ ਸੂਫ਼ੀ, ਆਰਿਫ਼, ਖੋਜੀ, ਦਾਰਸ਼ਨਿਕ ਇਬਨ-ਅ਼ਲ-ਅ਼ਰਬੀ ਦਾ ਦਿਹਾਂਤ।
- 1891 – ਫਰਾਂਸੀਸੀ ਕਵੀ ਆਰਥਰ ਰਿੰਬੋ ਦਾ ਦਿਹਾਂਤ।
- 1938 – 'ਆਧੁਨਿਕ ਤੁਰਕੀ' ਦੇ ਨਿਰਮਾਤਾ ਮੁਸਤਫ਼ਾ ਕਮਾਲ ਅਤਾਤੁਰਕ ਦਾ ਦਿਹਾਂਤ।
- 1998 – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਗਿਆਨੀ ਹਰੀ ਸਿੰਘ ਦਿਲਬਰ ਦਾ ਦਿਹਾਂਤ।
- 2001 – ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ ਕੇਨ ਕੇਸੀ ਦਾ ਦਿਹਾਂਤ।