10 ਜਨਵਰੀ
ਦਿੱਖ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
10 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 10ਵਾਂ ਦਿਨ ਹੁੰਦਾ ਹੈ। ਸਾਲ ਦੇ 355 (ਲੀਪ ਸਾਲ ਵਿੱਚ 356) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 9 – ਚੀਨ ਦੇ ਹਾਂ ਰਾਜਵੰਸ਼ ਦਾ ਖਾਤਮਾ।
- 1839 – ਚਾਹ ਪਹਿਲੀ ਵਾਰ ਭਾਰਤ ਤੋਂ ਇੰਗਲੈਂਡ ਵਿੱਚ ਪੁੱਜੀ।
- 1863 – ਲੰਡਨ ਵਿੱਚ ਅੰਡਰਗਰਾਊਂਡ ਸ਼ੁਰੂ ਹੋਈ। ਪਹਿਲੀ ਗੱਡੀ ਪੈਡਿੰਗਟਨ ਤੋਂ ਫ਼ੈਰਿੰਗਡਨ ਸਟਰੀਟ ਤਕ ਗਈ।
- 1920 – ਪਹਿਲੀ ਸੰਸਾਰ ਜੰਗ ਮਗਰੋਂ ਬਣੀ 'ਲੀਗ ਆਫ਼ ਨੇਸ਼ਨ' ਦੀ ਪਹਿਲੀ ਮੀਟਿੰਗ ਜਨੇਵਾ 'ਚ ਹੋਈ।
- 1928 – ਜੋਸਿਫ਼ ਸਟਾਲਿਨ ਨੇ ਮਸ਼ਹੂਰ ਕਮਿਊਨਿਸਟ ਆਗੂ ਲੀਅਨ ਟਰਾਸਟਕੀ ਨੂੰ ਦੇਸ਼ ਨਿਕਾਲਾ ਦਿਤਾ।
- 1943 – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ ਤੇ 3 ਅਪ੍ਰੈਲ, 1944 ਦੇ ਦਿਨ ਫਾਂਸੀ ਦੇ ਦਿਤੀ ਗਈ।
- 1946 – ਸੰਯੁਕਤ ਰਾਸ਼ਟਰ ਮਹਾਂਸਭਾ ਦਾ ਪਹਿਲਾ ਇਜਲਾਸ ਲੰਡਨ ਵਿੱਚ ਹੋਇਆ ਜਿਸ ਵਿੱਚ 51 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
- 1965 – ਭਾਰਤ ਤੇ ਪਾਕਿਸਤਾਨ ਵਿੱਚ ਜੰਗ ਖ਼ਤਮ ਹੋਣ ਮਗਰੋਂ, ਦੋਹਾਂ ਮੁਲਕਾਂ ਵਲੋਂ ਰੂਸ ਦੇ ਪ੍ਰੀਮੀਅਮ ਅਲੈਕਸੀ ਕੋਸੀਗਿਨ ਦੀਆਂ ਕੋਸ਼ਿਸ਼ਾਂ ਨਾਲ, ਤਾਸ਼ਕੰਦ ਸਮਝੌਤਾ ਵਿੱਚ ਇੱਕ ਅਹਿਦਨਾਮੇ ਤੇ
- 1966 – ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ।
- 1966 – ਤਾਸ਼ਕੰਤ ਐਲਾਨਨਾਮਾ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ।
- 1975 – ਪਹਿਲੇ ਵਿਸ਼ਵ ਹਿੰਦੀ ਸੰਮੇਲਨ ਦਾ ਉਦਘਾਟਨ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਕੀਤਾ।
- 1978 – ਰੂਸ ਨੇ ਸੋਯੂਜ਼ 27 ਵਿੱਚ ਦੋ ਪੁਲਾੜ ਯਾਤਰੀ ਸਪੇਸ ਸਟੇਸ਼ਨ 'ਤੇ ਭੇਜੇ।
- 1984 – ਅਮਰੀਕਾ ਅਤੇ ਵੈਟੀਕਨ ਸਿਟੀ ਵਿੱਚ ਸਫ਼ਾਰਤੀ ਸਬੰਧ ਸ਼ੁਰੂ ਹੋਏ।
- 2002 – ਫ਼ਰਾਂਸ ਵਿੱਚ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਸਾਰੀਆਂ ਔਰਤਾਂ ਫ਼ਾਰਮੇਸੀ ਵਿਚੋਂ ਗਰਭ ਰੋਕੂ ਮਾਰਨਿੰਗ ਪਿੱਲ ਮੁਫ਼ਤ ਲੈ ਸਕਦੀਆਂ ਹਨ।
- 2008 – ਭਾਰਤ ਵਿੱਚ ਸਭ ਤੋਂ ਸਸਤੀ ਕਾਰ 'ਨੈਨੋ' ਮਾਰਕੀਟ ਵਿੱਚ ਲਿਆਂਦੀ ਗਈ।
- 2012 – ਯੂਨਾਈਟਿਡ ਕਿੰਗਡਮ ਵਿੱਚ ਸਕਾਟਲੈਂਡ ਦੇ ਫ਼ਸਟ ਮਨਿਸਟਰ ਨੇ ਸਕਾਟਲੈਂਡ ਦੀ ਆਜ਼ਾਦੀ ਵਾਸਤੇ ਰਾਏਸ਼ੁਮਾਰੀ ਦੀ ਮੰਗ ਕੀਤੀ।
- 1920 – ਜਰਮਨ ਬਸਤੀਵਾਦੀ ਸਾਮਰਾਜ ਦਾ ਅੰਤ ਹੋਇਆ।
ਜਨਮ
[ਸੋਧੋ]- 1930 – ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਬਾਸੂ ਚੈਟਰਜੀ ਦਾ ਜਨਮ।
- 1933 – ਪੰਜਾਬੀ ਦੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ।
- 1936 – ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦਾ ਜਨਮ।
- 1960 – ਭਾਰਤੀ ਮੂਲ ਦੀ ਬਰਤਾਨਵੀ ਫ਼ਿਲਮ ਨਿਰਦੇਸ਼ਕ ਗੁਰਿੰਦਰ ਚੱਢਾ ਦਾ ਜਨਮ।
- 1981 – ਅਮਰੀਕਾ ਨਸਲੀਅਤ ਯਹੂਦੀ ਸਿੱਖਿਆ ਜੈਰੇਡ ਕੁਸ਼ਨਰ ਦਾ ਜਨਮ।
- 1984 – ਫਰਾਂਸੀਸੀ ਖ਼ਾਨਦਾਨ ਦੀ ਭਾਰਤੀ ਫ਼ਿਲਮ ਅਭਿਨੇਤਰੀ ਕਲਕੀ ਕੋਚਲਿਨ ਦਾ ਜਨਮ।
ਦਿਹਾਂਤ
[ਸੋਧੋ]- 1778 – ਸਵੀਡਿਸ਼ ਜੰਤੂਵਿਗਿਆਨੀ ਕਾਰਲ ਲੀਨੀਅਸ ਦਾ ਦਿਹਾਂਤ।
- 1904 – ਫਰਾਂਸੀਸੀ ਚਿੱਤਰਕਾਰ ਅਤੇ ਮੂਰਤੀਕਾਰ ਜਾਂ-ਲਿਓਂ ਜੇਰੋਮ ਦਾ ਦਿਹਾਂਤ।
- 1957 – ਚੀਲੇ ਦੀ ਕਵੀ, ਸਿੱਖਿਅਕ ਅਤੇ ਨਾਰੀਵਾਦੀ ਚਿੰਤਕ ਗਾਬਰੀਏਲਾ ਮਿਸਤਰਾਲ ਦਾ ਦਿਹਾਂਤ।
- 1958 – ਭਾਰਤ ਦੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ ਪ੍ਰਿੰਸੀਪਲ ਤੇਜਾ ਸਿੰਘ ਦਾ ਦਿਹਾਂਤ।
- 1971 – ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਕੋਕੋ ਸ਼ਨੈੱਲ ਦਾ ਦਿਹਾਂਤ।
- 2016 – ਅੰਗਰੇਜ਼ੀ ਗਾਇਕ, ਗੀਤਕਾਰ, ਬਹੁ-ਸਾਜ਼ਵਾਦਕ ਅਤੇ ਚਿੱਤਰਕਾਰ ਡੇਵਿਡ ਬੋਵੀ ਦਾ ਦਿਹਾਂਤ।