ਪਾਕਿਸਤਾਨ
ਪਾਕਿਸਤਾਨ ਇਸਲਾਮੀ ਗਣਤੰਤਰ | |||||
---|---|---|---|---|---|
| |||||
ਮਾਟੋ: اتحاد، تنظيم، يقين محکم ਇੱਤੇਹਾਦ, ਤੰਜੀਮ, ਯਕੀਨ-ਏ-ਮੁਹਕਮ (ਉਰਦੂ) "ਏਕਤਾ, ਅਨੁਸ਼ਾਸਨ ਅਤੇ ਵਿਸ਼ਵਾਸ" | |||||
ਐਨਥਮ: ਕੌਮੀ ਤਰਾਨਾ | |||||
ਰਾਜਧਾਨੀ | ਇਸਲਾਮਾਬਾਦ | ||||
ਸਭ ਤੋਂ ਵੱਡਾ ਸ਼ਹਿਰ | ਕਰਾਚੀ | ||||
ਅਧਿਕਾਰਤ ਭਾਸ਼ਾਵਾਂ | ਉਰਦੂ (ਰਾਸ਼ਟਰੀ), ਅੰਗਰੇਜੀ (ਅਧਿਕਾਰਕ) | ||||
ਵਸਨੀਕੀ ਨਾਮ | ਪਾਕਿਸਤਾਨੀ | ||||
ਸਰਕਾਰ | ਅੱਧ-ਰਾਸ਼ਟਰਪਤੀ ਸੰਘੀ ਜਮੂਹਰੀ ਗਣਰਾਜ | ||||
ਸੰਯੁਕਤ ਰਾਜਸ਼ਾਹੀ ਤੋਂ ਸੁਤੰਤਰ | |||||
• ਮਿਤੀ | 14 ਅਗਸਤ, 1947 | ||||
• ਇਸਲਾਮੀ ਗਣਰਾਜ | 23 ਮਾਰਚ 1956 | ||||
• ਜਲ (%) | 3.1 | ||||
ਆਬਾਦੀ | |||||
• 2007 ਅਨੁਮਾਨ | 162,508,000 (6ਵਾਂ) | ||||
• 1998 ਜਨਗਣਨਾ | 132,352,279 | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | $504.3 ਕਰੋੜ (26ਵਾਂ) | ||||
• ਪ੍ਰਤੀ ਵਿਅਕਤੀ | $3320.12 (128ਵਾਂ) | ||||
ਐੱਚਡੀਆਈ (2007) | 0.551 ਮੱਧਮ · 136 ਵਾਂ | ||||
ਮੁਦਰਾ | ਪਾਕਿਸਤਾਨੀ ਰੁਪਿਆ (PKR) | ||||
ਸਮਾਂ ਖੇਤਰ | UTC+6 (ਪੀ॰ਐਸ॰ਟੀ (PST)) | ||||
• ਗਰਮੀਆਂ (DST) | UTC+6 (-) | ||||
ਕਾਲਿੰਗ ਕੋਡ | 92 | ||||
ਇੰਟਰਨੈੱਟ ਟੀਐਲਡੀ | .pk |
ਪਾਕਿਸਤਾਨ ਅਧਿਕਾਰਕ ਤੌਰ ਤੇ ਪਾਕਿਸਤਾਨ ਇਸਲਾਮੀ ਗਣਤੰਤਰ (ਉਰਦੂ: اسلامی جمہوریہ پاکستان; ਅੰਗਰੇਜੀ: Islamic Republic of Pakistan) ਦੱਖਣੀ ਏਸ਼ੀਆ ਦਾ ਇੱਕ ਦੇਸ ਹੈ। ਇਸ ਦੇ ਪੂਰਬ ਚ ਭਾਰਤ, ਉੱਤਰ ਪੂਰਬ ਚ ਚੀਨ, ਪੱਛਮ ਚ ਈਰਾਨ ਅਤੇ ਅਫਗਾਨਿਸਤਾਨ। ਪਾਕਿਸਤਾਨ 1947 ਚ ਉਨ੍ਹਾਂ ਥਾਂਵਾਂ ਤੇ ਬਣਿਆ ਜਿੱਥੇ ਮੁਸਲਮਾਨਾਂ ਦੀ ਲੋਕ ਗਿਣਤੀ ਜ਼ਿਆਦਾ ਸੀ।
ਨਾਂ
[ਸੋਧੋ]ਉਰਦੂ ਅਤੇ ਫਾਰਸੀ ਭਾਸ਼ਾ ਚ ਪਾਕਿਸਤਾਨ ਦਾ ਮਤਲਬ 'ਪਵਿੱਤਰ ਸਥਾਨ' ਹੈ। ਇਹ ਨਾਂ ਸਭ ਤੋਂ ਪਹਿਲਾਂ 1934 ਨੂੰ ਪਾਕਿਸਤਾਨ ਦੀ ਤਹਿਰੀਕ ਆਜਾਦੀ ਦੇ ਸਿਰਕਢਵੇਂ ਸੰਗੀ ਚੌਧਰੀ ਰਹਿਮਤ ਅਲੀ ਨੇ ਵਰਤਿਆ। ਇਹ ਨਾਂ ਪਾਕਿਸਤਾਨ ਦੀ ਸਰਜਮੀਨ ਦਾ ਸੰਦਰਭ ਹੈ ਜਿਹੜੀ ਪੰਜਾਬ, ਕਸ਼ਮੀਰ, ਸਿੰਧ, ਸਰਹੱਦ ਅਤੇ ਬਲੋਚਿਸਤਾਨ ਦੇ ਇਲਾਕਿਆਂ ਨਾਲ਼ ਰਲ਼ ਕੇ ਬਣੀ ਹੈ। ਪਾਕਿਸਤਾਨ ਦੇ ਪੁਰਾਣੇ ਨਾਵਾਂ ਚ ਇੱਕ ਨਾਂ ਮਲੋਹਾ ਵੀ ਹੈ।
ਇਤਿਹਾਸ
[ਸੋਧੋ]ਪਾਕਿਸਤਾਨ ਦਾ ਇਤਿਹਾਸ ਪੁਰਾਤਨ ਸਿੰਧੂ ਘਾਟੀ ਸੱਭਿਅਤਾ ਨਾਲ ਜੁੜਦਾ ਹੈ ਜੋ ਕਿ ਇਸ ਖੇਤਰ ਵਿੱਚ 5000 ਸਾਲ ਪਹਿਲਾਂ ਆ ਕੇ ਵੱਸੇ ਸਨ। ਫਿਰ ਇੱਥੇ ਇੰਡੋ-ਆਰੀਆ ਲੋਕਾਂ ਦਾ ਆਗਮਨ ਹੋਇਆ। ਇਸ ਖੇਤਰ 'ਤੇ ਕਈ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ। ਇਹਨਾਂ ਵਿੱਚ ਫਾਰਸੀ, ਯੂਨਾਨੀ, ਅਰਬੀ, ਅਫ਼ਗਾਨ ਤੇ ਤੁਰਕ ਸ਼ਾਮਿਲ ਸਨ। ਇਹਨਾਂ ਨੇ ਇਸ ਖੇਤਰ ਵਿੱਚ ਇਸਲਾਮ ਧਰਮ ਦੀ ਨੀਂਹ ਰੱਖੀ। 16ਵੀਂ-17ਵੀਂ ਸਦੀ ਦੌਰਾਨ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਸ ਸਾਮਰਾਜ ਨੇ ਲਗਪਗ 200 ਸਾਲਾਂ ਤੱਕ ਇਸ ਖੇਤਰ 'ਤੇ ਰਾਜ ਕੀਤਾ। ਮੁਗਲ ਸਾਮਰਾਜ ਦਾ ਜਦੋਂ ਪਤਨ ਹੋਣਾ ਸ਼ੁਰੂ ਹੋ ਗਿਆ ਤਾਂ ਆਧੁਨਿਕ ਪਾਕਿਸਤਾਨ ਦੇ ਪੰਜਾਬ ਸੂਬੇ, ਸਿੰਧ ਸੂਬੇ ਅਤੇ ਬਲੋਚਿਸਤਾਨ, ਖ਼ੈਬਰ ਦੇ ਕੁਝ ਕੁ ਹਿੱਸਿਆਂ 'ਤੇ ਸਿੱਖਾਂ ਨੇ ਸ਼ਾਸਨ ਕੀਤਾ ਅਤੇ ਬਾਕੀ ਬਚੇ ਹਿੱਸਿਆਂ 'ਤੇ ਸਥਾਨਕ ਮੁਸਲਮਾਨ ਹਾਕਮ ਕਾਬਜ਼ ਰਹੇ। 18ਵੀਂ ਸਦੀ ਦੌਰਾਨ ਅੰਗਰੇਜ਼ਾਂ ਨੇ ਇਸ ਖੇਤਰ 'ਤੇ ਕਬਜ਼ਾ ਕਰਕੇ ਕਾਫ਼ੀ ਸਮਾਂ ਇਸ ਖੇਤਰ 'ਤੇ ਰਾਜ ਕੀਤਾ। 1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਦੌਰਾਨ ਮੁਸਲਮਾਨਾਂ ਲਈ ਵੱਖਰਾ ਦੇਸ਼ ਹੋਂਦ ਵਿੱਚ ਆਇਆ, ਜਿਸਨੂੰ ਮੌਜੂਦਾ ਪਾਕਿਸਤਾਨ ਕਿਹਾ ਜਾਂਦਾ ਹੈ। ਪਾਕਿਸਤਾਨ ਦੇ 1947-48 ਤੇ 1965 ਵਿੱਚ ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਦੋ ਜੰਗਾਂ ਕੀਤੀਆਂ ਹਨ ਅਤੇ ਤੀਜੀ ਜੰਗ 1971 ਬੰਗਲਾਦੇਸ਼ ਦੇ ਨਿਰਮਾਣ ਕਾਰਨ ਹੋਈ। ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਵੀ 1998 ਵਿੱਚ ਆਪਣਾ ਪ੍ਰਮਾਣੂ ਪ੍ਰੀਖਣ ਕੀਤਾ। ਪਾਕਿਸਤਾਨ ਦੇ ਭਾਰਤ ਨਾਲ ਸਬੰਧ ਸ਼ੁਰੂ ਤੋਂ ਹੀ ਗੈਰ-ਸੁਖਾਵੇਂ ਰਹੇ ਹਨ।
ਭੂਗੋਲਿਕ ਸਥਿਤੀ
[ਸੋਧੋ]ਪਾਕਿਸਤਾਨ ਦੱਖਣੀ ਏਸ਼ੀਆ ਵਿੱਚ ਸਥਿਤ ਹੈ। ਇਸਦੇ ਗੁਆਂਢੀ ਦੇਸ਼ ਭਾਰਤ, ਅਫ਼ਗਾਨੀਸਤਾਨ, ਚੀਨ ਅਤੇ ਇਰਾਨ ਹਨ। ਪੂਰਬੀ ਪਾਸੇ ਇਸਦੀ ਸਰਹੱਦ ਭਾਰਤ, ਉੱਤਰੀ ਪਾਸੇ ਚੀਨ, ਪੱਛਮੀ ਪਾਸੇ ਅਫ਼ਗਾਨੀਸਤਾਨ ਤੇ ਇਰਾਨ ਅਤੇ ਦੱਖਣ ਵੱਲੋਂ ਅਰਬ ਸਾਗਰ ਨਾਲ ਲੱਗਦੀ ਹੈ। ਪਾਕਿਸਤਾਨ ਦਾ ਕੁੱਲ ਰਕਬਾ 7,96,095 ਵਰਗ ਕਿਃ ਮੀਃ ਹੈ ਜਿਸ ਵਿਚੋਂ 7,70,875 ਵਰਗ ਕਿਃ ਮੀਃ ਜ਼ਮੀਨੀ ਅਤੇ 25,220 ਵਰਗ ਕਿਃ ਮੀਃ ਪਾਣੀ ਨੇ ਘੇਰਿਆ ਹੋਇਆ ਹੈ। ਇੱਥੋਂ ਦੀਆਂ ਸਰਹੱਦਾਂ ਦੀ ਕੁੱਲ ਲੰਬਾਈ 6,774 ਕਿਃ ਮੀਃ ਹੈ ਜਿਸ ਵਿੱਚੋਂ ਅਫ਼ਗਾਨੀਸਤਾਨ ਨਾਲ 2,430 ਕਿਃ ਮੀਃ, ਚੀਨ ਨਾਲ 523 ਕਿਃ ਮੀਃ, ਭਾਰਤ ਨਾਲ 2912 ਕਿਃ ਮੀਃ ਅਤੇ ਇਰਾਨ ਨਾਲ 909 ਕਿਃ ਮੀਃ ਲੱਗਦੀ ਹੈ। ਇਸਦੀ ਜਲੀ ਸਰਹੱਦ 1,046 ਕਿਃ ਮੀਃ ਲੰਬੀ ਹੈ। ਇੱਥੋਂ ਦਾ ਜਲਵਾਯੂ ਗਰਮ ਹੈ।
ਜੰਗਲ਼ੀ ਜੀਵ
[ਸੋਧੋ]ਪਾਕਿਸਤਾਨ ਵਿੱਚ ਕਈ ਤਰਾਂ ਦੇ ਰੁੱਖ, ਜਾਨਵਰ, ਪੰਛੀ ਤੇ ਕੀੜੇ ਅਤੇ ਰੀਗਣ ਵਾਲੇ ਜੀਵ ਮਿਲਦੇ ਹਨ। ਪਾਕਿਸਤਾਨ ਦਾ ਕੌਮੀ ਫੁੱਲ ਪਾਕਿਸਤਾਨ ਵਿੱਚ 174 ਥਣਧਾਰੀ 177 ਰੀਂਗਣ ਵਾਲੇ ਜੀਵ, 198 ਪਾਣੀ ਦੀਆਂ ਮੱਛੀਆਂ ਤੇ ਕੀੜਿਆਂ ਸੁਣੇ ਬਿਨਾ ਰੀੜ੍ਹ ਦੀ ਹੱਡੀ ਦੇ 5000 ਜਨੌਰ ਗਿਣੇ ਗਏ ਹਨ।
ਦੇਵਦਾਰ ਪਾਕਿਸਤਾਨ ਦਾ ਕੌਮੀ ਰੱਖ ਹੈ। ਚਕੋਰ ਕੌਮੀ ਪੰਛੀ ਏ। ਮਾਰ ਖ਼ੋਰ ਕੌਮੀ ਜਾਨਵਰ ਹੈ।
ਈਵ ਬੀਹ ਨੈਸ਼ਨਲ ਪਾਰਕ ਜੰਗਲੀ ਜੀਵ ਰੱਖ ਪਾਕਿਸਤਾਨ ਦਾ ਇੱਕ ਵੱਡਾ ਪਾਰਕ ਹੈ। ਉੱਥੇ 420 ਦੇ ਨੇੜੇ ਪ੍ਰਜਾਤੀਆਂ ਹਨ ਜਿਨ੍ਹਾਂ ਵਿੱਚ 22 ਥਣਧਾਰੀ ਹਨ। ਇਹ ਇਸਲਾਮਾਬਾਦ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹਿਮਾਲਿਆ ਦੇ ਪਹਾੜਾਂ ਵਿੱਚ ਹੈ। ਦਿਓ ਸਾਈ ਤੇ ਲਾਲ਼ ਸਹਾ ਨਿਰਾ ਵੀ ਮਸ਼ਹੂਰ ਪਾਰਕ ਹਨ।
ਜਨਸੰਖਿਆ
[ਸੋਧੋ]ਪਾਕਿਸਤਾਨ ਦੀ ਜਨਸੰਖਿਆ 19 ਕਰੋੜ (ਜੁਲਾਈ 2012) ਹੈ ਜਿਸ ਵਿੱਚ 95% ਮੁਸਲਮਾਨ (ਸੁੰਨੀ 75%, ਸ਼ੀਆ 20%) ਹਨ ਅਤੇ 5% ਹੋਰ ਫਿਰਕੇ (ਹਿੰਦੂ, ਇਸਾਈ, ਸਿੱਖ, ਆਦਿ) ਦੇ ਲੋਕ ਸ਼ਾਮਿਲ ਹਨ। ਨਸਲੀ ਤੌਰ 'ਤੇ ਪਾਕਿਸਤਾਨ ਵਿੱਚ 44.68% ਪੰਜਾਬੀ, 15.42% ਪਸ਼ਤੁਨ (ਪਠਾਣ), 14.1% ਸਿੰਧੀ, 8.38% ਸ਼ਰੀਕੀ, 7.57% ਮੁਹਾਜ਼ਿਰ, 3.57% ਬਲੋਚੀ ਅਤੇ 6.28% ਹੋਰ ਨਸਲਾਂ ਦੇ ਲੋਕ ਰਹਿੰਦੇ ਹਨ।
ਪਾਕਿਸਤਾਨ ਦੁਨੀਆ ਦਾ ਛੇਵਾਂ ਵੱਡਾ ਦੇਸ ਹੈ ਜੋ ਬ੍ਰਾਜ਼ੀਲ ਤੋਂ ਪਿੱਛੇ ਤੇ ਬੰਗਲਾ ਦੇਸ਼ ਤੋਂ ਅੱਗੇ ਪੈਂਦਾ ਹੈ। 2.03% ਦੇ ਲੋਕ ਵਾਧੇ ਨਾਲ਼ ਪਾਕਿਸਤਾਨ ਦੱਖਣੀ ਏਸ਼ੀਆ ਵਿੱਚ ਸਭ ਤੋਂ ਅੱਗੇ ਹੈ ਤੇ ਹਰ ਸਾਲ 36 ਲੱਖ ਲੋਕਾਂ ਦਾ ਵਾਧਾ ਹੁੰਦਾ ਹੈ। ਇਸ ਹਿਸਾਬ ਨਾਲ਼ 2020 ਤਕ ਇਹ 21 ਕਰੋੜ ਤੱਕ ਪਹੁੰਚ ਜਾਏਗਾ ਅਤੇ 2045 ਨੂੰ ਇਸ ਤੋਂ ਦੁਗਣਾ ਹੋ ਜਾਏਗਾ। ਪਾਕਿਸਤਾਨ ਵਿੱਚ ਕਈ ਨਸਲਾਂ ਦੇ ਲੋਕ ਵਸਦੇ ਹਨ। ਹੜੱਪਾ ਰਹਿਤਲ ਦੇ ਸਭ ਤੋਂ ਪੁਰਾਣੇ ਹਨ। ਇਸ ਮਗਰੋਂ ਆਰੀਆ ਲੋਕ ਇਥੇ ਆਏ ਤੇ ਉਹ ਸਭ ਤੋਂ ਵੱਡਾ ਸਮੂਹ ਹੈ। ਤੁਰਕ ਤੇ ਅਰਬ ਵੀ ਇਥੇ ਆਕੇ ਵਸੇ ਹਨ।
ਭਾਸ਼ਾ
[ਸੋਧੋ]ਪੰਜਾਬੀ ਪਾਕਿਸਤਾਨ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇੱਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ 'ਤੇ ਉਰਦੂ ਰਾਸ਼ਟਰੀ ਭਾਸ਼ਾ ਹੈ। ਇਨ੍ਹਾਂ ਦੇ ਨਾਲ ਪਸ਼ਤੋ, ਸਿੰਧੀ ਤੇ ਬਲੋਚੀ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। 1849 ਤੋਂ ਬਾਅਦ ਵਿੱਚ ਦੋ ਭਾਸ਼ਾਵਾਂ ਉਰਦੂ ਤੇ ਅੰਗਰੇਜ਼ੀ ਅੱਗੇ ਲਿਆਂਦੀਆਂ ਗਈਆਂ। ਪੰਜਾਬ ਵਿੱਚ ਪੰਜਾਬੀ ਨੂੰ ਪਿੱਛੇ ਕਰ ਦਿੱਤਾ ਗਿਆ ਹਾਲਾਂਕਿ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਲਗਪਗ 70٪ ਲੋਕ ਪੰਜਾਬੀ ਬੋਲਦੇ ਹਨ ਅਤੇ 80٪ ਦੇ ਕਰੀਬ ਇਸਨੂੰ ਸਮਝਦੇ ਹਨ। ਪੰਜਾਬੀ, ਪੰਜਾਬ, ਅਜ਼ਾਦ ਕਸ਼ਮੀਰ, ਖ਼ੈਬਰ ਪਖ਼ਤੋਨਖ਼ਵਾ ਦੇ ਜ਼ਿਲਿਆਂ ਐਬਟਾਬਾਦ ਮਾਨਸਹਰਾ, ਸਵਾਬੀ, ਪਿਸ਼ਾਵਰ, ਟਾਨਿਕ ਤੇ ਡੇਰਾ ਇਸਮਾਈਲ ਖ਼ਾਨ ਵਿੱਚ ਬੋਲੀ ਜਾਂਦੀ ਹੈ। ਸਿੰਧੀ ਸਿੰਧ ਦੇ ਉਤਲੇ ਸ਼ਹਿਰਾਂ ਤੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਬਲੋਚਿਸਤਾਨ ਵਿੱਚ ਬਰਾਹਵੀ ਇੱਕ ਪੁਰਾਣੀ ਭਾਸ਼ਾ ਹੈ ਜਿਹੜੀ ਦ੍ਰਾਵੜੀ ਟੱਬਰ ਤੋਂ ਹੈ। ਬਲੋਚੀ ਦੱਖਣੀ ਬਲੋਚਿਸਤਾਨ ਵਿੱਚ ਅਤੇ ਉਤਲੇ ਬਲੋਚਿਸਤਾਨ ਵਿੱਚ ਪਸ਼ਤੋ ਜਦ ਕੇ ਸ਼ਹਿਰ ਕੋਇਟਾ ਵਿੱਚ ਪੰਜਾਬੀ ਉਰਦੂ ਬੋਲਣ ਵਾਲੇ ਵੀ ਹਨ। ਖ਼ੈਬਰ ਪਖ਼ਤੋਨਖ਼ਵਾਹ ਵਿੱਚ ਚਤਰਾਲ ਵਿੱਚ ਖੁਆਰ, ਮਾਨਸਹਰਾ, ਐਬਟਾਬਾਦ, ਪਿਸ਼ਾਵਰ, ਸਵਾਬੀ, ਡੇਰਾ ਇਸਮਾਈਲ ਖ਼ਾਨ ਤੇ ਟਾਨਿਕ ਵਿੱਚ ਪੰਜਾਬੀ ਤੇ ਰਿੰਨਦੀ ਥਾਂ 'ਤੇ ਪਸ਼ਤੋ ਬੋਲੀ ਜਾਂਦੀ ਏ। ਗਿੱਲਗਿਤ ਤੇ ਇਹਦੇ ਦੁਆਲੇ ਸ਼ਨਾ, ਹਨਜ਼ਾ ਵਿੱਚ ਬਰੋਸ਼ਸਕੀ ਤੇ ਬਲਤਿਸਤਾਨ ਵਿੱਚ ਬਲਤੀ ਬੋਲੀ ਜਾਂਦੀ ਹੈ ਜਦ ਕਿ ਪੰਜਾਬੀ ਸਾਰੇ ਅਜ਼ਾਦ ਕਸ਼ਮੀਰ ਵਿੱਚ ਬੋਲੀ ਸਮਝੀ ਜਾਂਦੀ ਏ।
ਉਰਦੂ ਜਿਸਨੂੰ ਹੁਣ ਉੜਦੂ ਵੀ ਬੋਲਿਆ ਜਾਂਦਾ ਏ ਕਰਾਚੀ ਵਿੱਚ ਹਿੰਦੁਸਤਾਨ ਤੂੰ ਆਏ ਮਹਾਜਰਾਂ ਦੀ ਬੋਲੀ ਹੈ। ਪੰਜਾਬ ਤੇ ਮੱਲੋਜ਼ੋਰੀ ਮੱਲ ਮਾਰਨ ਮਗਰੋਂ ਉੜਦੂ ਨੂੰ ਪੰਜਾਬ ਵਿੱਚ ਲਾਗੂ ਕੀਤਾ ਤੇ ਸਰਕਾਰੀ ਮਸ਼ੀਨਰੀ ਇਹਦੇ ਪਿੱਛੇ ਖੜੀ ਕਰ ਦਿੱਤੀ ਤੇ ਇਸ ਤਰਾਂ ਇਹ ਸਕੂਲਾਂ ਵਿੱਚ ਵੀ ਲਾਗੂ ਹੈ। ਪਾਕਿਸਤਾਨ ਵਿੱਚ ਬੋਲੀ ਤੇ ਸਮਝੀ ਜਾਣ ਵਾਲੀ ਵੱਡੀ ਭਾਸ਼ਾ ਪੰਜਾਬੀ ਹੀ ਹੈ ਪਰ ਇਹ ਆਪਣੇ ਹੱਕ ਤੋਂ ਦੂਰ ਹੈ। ਇਸ ਝਗੜੇ ਕਰਕੇ ਵਿਦਿਆਰਥੀਆਂ ਨੂੰ ਪਹਿਲੇ ਉਰਦੂ ਸਿੱਖਣੀ ਪੈਂਦੀ ਹੈ ਤੇ ਫ਼ਿਰ ਅੰਗਰੇਜ਼ੀ। ਇੰਜ ਉਨ੍ਹਾਂ ਦਾ ਵੇਲਾ ਦੂਜੀ ਬੋਲੀਆਂ ਨੂੰ ਸਿੱਖਣ ਵਿੱਚ ਹੀ ਜਾਇਆ ਹੋ ਜਾਂਦਾ ਹੈ ਅਤੇ ਉਹ ਆਪਣੀ ਮਾਨ ਬੋਲੀ ਵੱਲ ਤਵੱਜੋ ਹੀ ਨਹੀਂ ਦੇ ਪਾਉਂਦੇ।
ਭਾਸ਼ਾ | ਬਿਆਨ |
---|---|
ਉਰਦੂ | ਕੌਮੀ ਬੋਲੀ |
ਅੰਗਰੇਜ਼ੀ | ਦਫ਼ਤਰੀ ਬੋਲੀ |
ਪੰਜਾਬੀ | 55٪ |
ਸਿੰਧੀ | 15٪ |
ਉਰਦੂ | 8٪ |
ਪਸ਼ਤੋ | 12٪ |
ਬਲੋਚੀ | 4٪ |
ਹਿੰਦਕੋ, ਬਰਾਹਵੀ, ਬਰੋਸ਼ਸਕੀ, ਖੁਆਰ, ਤੇ ਦੂਸਰਿਆਂ ਬੋਲੀਆਂ | 6٪ |
ਸੂਬੇ
[ਸੋਧੋ]ਪਾਕਿਸਤਾਨ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ:
ਅਰਥ ਵਿਵਸਥਾ
[ਸੋਧੋ]ਕਾਰੋਬਾਰ
[ਸੋਧੋ]ਪਾਕਿਸਤਾਨ ਦਾ ਅਰਥਚਾਰਾ ਖੇਤੀ ਪ੍ਰਧਾਨ ਹੈ ਅਤੇ ਜ਼ਿਆਦਾਤਰ ਲੋਕ ਖੇਤੀਬਾੜੀ ਵਿੱਚ ਰੁਜਗਾਰਯੁਕਤ ਹਨ।
ਕੁਝ ਸਾਲਾਂ ਤੋ ਪਾਕਿਸਤਾਨ ਦੀ ਆਰਥਿਕਤਾ ਦਾ ਢਾਂਚਾ ਬਦਲ ਰਿਹਾ ਹੈ। ਹੁਣ ਸਿਰਫ ਪਾਕਿਸਤਾਨ ਦੀ ਰਾਸ਼ਟਰੀ ਆਮਦਨ ਦਾ 20 ਫ਼ੀਸਦ ਜ਼ਰਾਇਤ ਤੋਂ ਹਾਸਲ ਹੁੰਦਾ ਹੈ ਅਤੇ ਬਾਕੀ ਉਦਯੋਗ ਅਤੇ ਸੇਵਾਵਾਂ ਖੇਤਰਾਂ ਤੋਂ। ਪਾਕਿਸਤਾਨ ਨੇ ਟੈਕਨਾਲੋਜੀ, ਅਤੇ ਹੋਰਾਂ ਖੇਤਰਾਂ ਵਿੱਚ ਕਾਫ਼ੀ ਤਰੱਕੀ ਕੀਤੀ ਹੈ।
ਯਾਤਾਯਾਤ
[ਸੋਧੋ]ਪਾਕਿਸਤਾਨ ਵਿੱਚ 2,60,760 ਕਿਃ ਮੀਃ ਕੁੱਲ ਸੜਕਾਂ ਦੀ ਲੰਬਾਈ ਹੈ। ਇੱਥੋਂ ਦੀਆਂ ਰੇਲਵੇ ਲਾਈਨਾਂ ਦੀ ਲੰਬਾਈ 7,791 ਕਿਃ ਮੀਃ ਹੈ। ਇੱਥੇ 151 ਹਵਾਈ ਅੱਡੇ (2012) ਅਤੇ 24 ਹੈਲੀਪੋਰਟਾਂ ਸਨ।
ਕਰਾਚੀ ਅਤੇ ਮੁਹੰਮਦ ਬਿਨ ਕਾਸਿਮ ਨਾਂ ਦੀਆਂ ਬੰਦਰਗਾਹਾਂ ਵੀ ਹਨ।
ਫੌਜੀ ਤਾਕਤ
[ਸੋਧੋ]ਪਾਕਿਸਤਾਨ ਦੀ ਫੌਜ ਤਿੰਨ ਭਾਗਾਂ ਵਿੱਚ ਵੰਡੀ ਹੋਈ ਹੈ - ਪਾਕਿਸਤਾਨ ਆਰਮੀ, ਪਾਕਿਸਤਾਨ, ਨੇਵੀ ਅਤੇ ਪਾਕਿਸਤਾਨ ਏਅਰਫੋਰਸ। ਇੱਥੋਂ ਦਈ ਕੁੱਲ ਘਰੇਲੂ ਉਤਪਾਦਨ ਦਰ ਦਾ 3% ਫੌਜ 'ਤੇ ਖਰਚਿਆ ਜਾਂਦਾ ਹੈ।