ਸਮੱਗਰੀ 'ਤੇ ਜਾਓ

ਅੰਤਰਰਾਸ਼ਟਰੀ ਮਹਿਲਾ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੌਮਾਂਤਰੀ ਨਾਰੀ ਦਿਹਾੜਾ ਤੋਂ ਮੋੜਿਆ ਗਿਆ)
ਕੌਮਾਂਤਰੀ ਨਾਰੀ ਦਿਹਾੜਾ
ਕੌਮਾਂਤਰੀ ਨਾਰੀ ਦਿਹਾੜਾ, 8 ਮਾਰਚ 1914 ਨੂੰ ਦਰਸਾਉਂਦੇ ਇੱਕ ਜਰਮਨ ਪੋਸਟਰ ਦਾ ਪੰਜਾਬੀ ਅਨੁਵਾਦ: “ਔਰਤਾਂ ਨੂੰ ਵੋਟ ਦਾ ਹੱਕ ਦਿਓ। ਇਸਤਰੀ ਦਿਹਾੜਾ, 8 ਮਾਰਚ 1914। ਹੁਣ ਤੱਕ, ਭੇਦਭਾਵ ਅਤੇ ਪਿਛਾਖੜੀ ਨਜਰੀਏ ਨੇ ਉਹਨਾਂ ਔਰਤਾਂ ਨੂੰ ਸਭਨਾਂ ਨਾਗਰਿਕ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੈ, ਜਿਹਨਾਂ ਨੇ ਮਜ਼ਦੂਰਾਂ, ਮਾਤਾਵਾਂ, ਅਤੇ ਨਾਗਰਿਕਾਂ ਦੀ ਭੂਮਿਕਾ ਵਿੱਚ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਦਾ ਪਾਲਣ ਅਤੇ ਨਗਰਪਾਲਿਕਾ ਦੇ ਨਾਲ-ਨਾਲ ਰਾਜ ਨੂੰ ਵੀ ਟੈਕਸ ਅਦਾ ਕਰਦੀਆਂ ਹਨ। ਇਨ੍ਹਾਂ ਕੁਦਰਤੀ ਮਾਨਵ ਅਧਿਕਾਰਾਂ ਲਈ ਹਰ ਔਰਤ ਨੂੰ ਦ੍ਰਿੜ ਅਤੇ ਅਟੁੱਟ ਇਰਾਦੇ ਦੇ ਨਾਲ ਲੜਨਾ ਚਾਹੀਦਾ ਹੈ। ਇਸ ਲੜਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਦੀ ਆਗਿਆ ਨਹੀਂ ਹੈ। ਸਭ ਔਰਤਾਂ ਅਤੇ ਲੜਕੀਆਂ ਆਉਣ, ਐਤਵਾਰ, 8 ਮਾਰਚ 1914 ਨੂੰ, ਸ਼ਾਮ 3 ਵਜੇ, 9ਵੇਂ ਇਸਤਰੀ ਸਮਾਗਮ ਵਿੱਚ ਸ਼ਾਮਿਲ ਹੋਣ।”[1]
ਮਨਾਉਣ ਵਾਲੇਸਾਰੇ ਸੰਸਾਰ ਵਿੱਚ
ਕਿਸਮਕੌਮਾਂਤਰੀ
ਮਹੱਤਵਨਾਗਰਿਕ ਚੇਤਨਾ ਦਿਹਾੜਾ
ਔਰਤਾਂ ਅਤੇ ਲੜਕੀਆਂ ਦਾ ਦਿਹਾੜਾ
ਲਿੰਗਵਾਦ-ਵਿਰੋਧ ਦਿਹਾੜਾ
ਮਿਤੀ8 ਮਾਰਚ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਕੌਮਾਂਤਰੀ ਬਾਲ ਦਿਹਾੜਾ
ਕੌਮਾਂਤਰੀ ਪੁਰਸ਼ ਦਿਹਾੜਾ
ਕੌਮਾਂਤਰੀ ਮਜ਼ਦੂਰ ਦਿਹਾੜਾ

ਕੌਮਾਂਤਰੀ ਨਾਰੀ ਦਿਹਾੜਾ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ (ਅੰਗਰੇਜ਼ੀ:International Women's Day (IWD), ਜਿਸ ਨੂੰ ਸ਼ੁਰੂ ਵਿੱਚ "International Working Women's Day" ਕਿਹਾ ਜਾਂਦਾ ਸੀ, ਹਰ ਸਾਲ 8 ਮਾਰਚ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਔਰਤ ਅਧਿਕਾਰਾਂ ਦੀ ਲਹਿਰ ਦਾ ਕੇਂਦਰੀ ਬਿੰਦੂ ਹੈ।

ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ 28 ਫਰਵਰੀ, 1909 ਨੂੰ ਨਿਉਯਾਰਕ ਸਿਟੀ ਵਿੱਚ ਔਰਤ ਦਿਵਸ ਦਾ ਆਯੋਜਨ ਕਰਨ ਤੋਂ ਬਾਅਦ, ਜਰਮਨ ਡੈਲੀਗੇਟਾਂ ਕਲੇਰਾ ਜ਼ੇਟਕਿਨ, ਕੌਟ ਡੰਕਰ, ਪੌਲਾ ਥੀਡੀ ਅਤੇ ਹੋਰਾਂ ਨੇ 1910 ਦੀ ਅੰਤਰਰਾਸ਼ਟਰੀ ਸੋਸ਼ਲਿਸਟ ਵੂਮੈਨ ਕਾਨਫਰੰਸ ਵਿੱਚ ਪ੍ਰਸਤਾਵ ਦਿੱਤਾ ਕਿ “ਇਕ ਵਿਸ਼ੇਸ਼ ਔਰਤ ਦਿਵਸ” ਸਾਲਾਨਾ ਆਯੋਜਿਤ ਕੀਤਾ ਜਾਵੇ।[2] 1917 ਵਿੱਚ ਸੋਵੀਅਤ ਰੂਸ ਵਿਚ ਔਰਤਾਂ ਦਾ  ਵੋਟ ਦਾ ਅਧਿਕਾਰ ਹਾਸਲ ਕਰਨ ਤੋਂ ਬਾਅਦ, 8 ਮਾਰਚ ਉਥੇ ਰਾਸ਼ਟਰੀ ਛੁੱਟੀ ਬਣ ਗਈ।[3] ਇਹ ਦਿਨ ਉਦੋਂ ਤਕ ਸਮਾਜਵਾਦੀ ਲਹਿਰ ਅਤੇ ਕਮਿਉਨਿਸਟ ਦੇਸ਼ਾਂ ਦੁਆਰਾ ਮੁੱਖ ਤੌਰ ਤੇ ਮਨਾਇਆ ਜਾਂਦਾ ਸੀ ਜਦੋਂ ਤਕ ਕਿ ਇਸ ਨੂੰ 1967 ਵਿਚ ਨਾਰੀਵਾਦੀ ਲਹਿਰ ਦੁਆਰਾ ਅਪਣਾਇਆ ਨਹੀਂ ਗਿਆ। ਸੰਯੁਕਤ ਰਾਸ਼ਟਰ ਨੇ 1977 ਵਿਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ।[4]

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਰੋਹ ਦੇ ਸੰਦਰਭ ਵਿੱਚ ਕੁਝ ਦੇਸ਼ਾਂ ਵਿਚ ਜਨਤਕ ਛੁੱਟੀ ਕੀਤੀ ਜਾਂਦੀ ਹੈ।[5] ਕੁਝ ਥਾਵਾਂ ਤੇ, ਇਹ ਵਿਰੋਧ ਦਾ ਦਿਨ ਹੈ; ਹੋਰ ਥਾਵਾਂ ਤੇ ਵਿੱਚ, ਇਹ ਉਹ ਦਿਨ ਹੁੰਦਾ ਹੈ ਜਿੱਥੇ ਨਾਰੀਤਵ ਦੇ ਉਤਸਵ ਵਜੋਂ ਮਨਾਇਆ ਜਾਂਦਾ ਹੈ।[6]

ਇਤਿਹਾਸ

[ਸੋਧੋ]
8 ਮਾਰਚ, 1917 ਨੂੰ ਪੈਟਰੋਗਾਰਡ, ਰੂਸ ਵਿੱਚ ਰੋਟੀ ਅਤੇ ਅਮਨ ਲਈ ਔਰਤਾਂ ਦਾ ਮੁਜ਼ਾਹਰਾ
ਕਲਾਰਾ ਜੈਟਕਿਨ ਅਤੇ ਰੋਜਾ ਲਕਸਮਬਰਗ,1910

ਸਭ ਤੋਂ ਪਹਿਲਾਂ ਜਿਹੜਾ ਔਰਤ ਦਿਵਸ 28 ਫਰਵਰੀ, 1909 ਨੂੰ ਨਿਊਯਾਰਕ ਸਿਟੀ ਵਿੱਚ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਕਾਰਕੁਨ ਥੈਰੇਸਾ ਮਲਕੀਏਲ ਦੇ ਸੁਝਾਅ ਤੇ ਆਯੋਜਿਤ ਕੀਤਾ ਗਿਆ, ਉਸ ਨੂੰ "ਰਾਸ਼ਟਰੀ ਮਹਿਲਾ ਦਿਵਸ" ਕਿਹਾ ਗਿਆ।[7][8][9]

ਇਸ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਦੱਸਿਆ ਜਾਂਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ।ਪਰ ਖੋਜਕਰਤਾਵਾਂ ਕੰਡੇਲ ਅਤੇ ਪਿਕ ਨੇ ਇਸ ਨੂੰ ਅੰਤਰਰਾਸ਼ਟਰੀ ਦਿੱਖ ਦੇਣ ਲਈ ਅਤੇ ਅਤੇ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਆਪਣੇ ਸੋਵੀਅਤ ਇਤਿਹਾਸ ਤੋਂ ਵੱਖ ਕਰਨ ਲਈ ਸਿਰਜੇ ਗਏ ਮਿਥਿਹਾਸ ਵਜੋਂ ਦੱਸਿਆ ਹੈ।[10][11][12]

1910 ਵਿੱਚ ਕੋਪਨਹੈਗਨ ਵਿੱਚ ਹੋਣ ਵਾਲੀ ਦੂਜੀ ਇੰਟਰਨੈਸ਼ਨਲ ਦੀ ਅੱਠਵੀਂ ਕਾਂਗਰਸ ਤੋਂ ਪਹਿਲਾਂ ਸਮਾਜਵਾਦੀ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ। ਅਮਰੀਕਾ ਦਿਆਂ ਸੋਸ਼ਲਿਸਟਾਂ ਤੋਂ ਪ੍ਰੇਰਿਤ ਹੋ ਕੇ ਜਰਮਨੀ ਦੇ ਡੇਲੀਗੇਟ ਕਲਾਰਾ ਜੋਟਕਿਨ, ਕੇਟ ਡੰਕਰ, ਪਾਉਲਾ ਥੀਡ ਅਤੇ ਹੋਰਨਾਂ ਨੇ ਇਸ ਮੀਟਿੰਗ ਵਿੱਚ ਸਲਾਨਾ 'ਮਹਿਲਾ ਦਿਵਸ' ਦਾ ਸੁਝਾਅ ਦਿੱਤਾ ਪਰ ਇਸ ਦੀ ਕੋਈ ਨਿਸ਼ਚਿਤ ਤਾਰੀਖ ਇਸ ਕਾਨਫਰੰਸ ਵਿੱਚ ਨਹੀਂ ਸੀ ਮਿਥੀ ਗਈ।[10][13] ਇਸ ਮੀਟਿੰਗ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਉਪਰੋਕਤ ਸੁਝਾਅ ਨੂੰ ਕਬੂਲਦਿਆਂ ਇਸ ਵਿਚਾਰ ਨੂੰ ਔਰਤਾਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਲਈ ਕਾਰਜਨੀਤੀ ਦੇ ਤੌਰ ਤੇ ਉਚਿਆਉਣ,ਵਧਾਉਣ ਦਾ ਫੈਸਲਾ ਕੀਤਾ ਗਿਆ।[14]

ਅਗਲੇ ਸਾਲ 19 ਮਾਰਚ 1911 ਨੂੰ ਆਸਟ੍ਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਦਸ ਲੱਖ ਤੋਂ ਵੱਧ ਲੋਕਾਂ ਦੁਆਰਾ ਪਹਿਲੀ ਵਾਰ ਆਈਡਬਲਯੂਡੀ (ਅੰਤਰਰਾਸ਼ਟਰੀ ਔਰਤਾਂ ਦਾ ਦਿਨ) ਮਨਾਇਆ ਗਿਆ।[8]ਇਕੱਲੇ ਆਸਟ੍ਰੋ-ਹੰਗਰੀਅਨ ਸਾਮਰਾਜ ਵਿੱਚ 300 ਪ੍ਰਦਰਸ਼ਨ ਹੋਏ।[10]ਵਿਯੇਨਾ ਵਿੱਚ, ਔਰਤਾਂ ਨੇ ਪੈਰਿਸ ਕਮਿਊਨ ਦੇ ਸ਼ਹੀਦਾਂ ਨੂੰ ਸਤਿਕਾਰ ਦੇਣ ਵਾਲੇ ਬੈਨਰ ਚੁੱਕੇ ਅਤੇ ਰਿੰਗਸਟਰੇਸ 'ਤੇ ਪਰੇਡ ਕੀਤੀ।[10]ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੋਟ ਪਾਉਣ ਅਤੇ ਜਨਤਕ ਅਹੁਦਾ ਸੰਭਾਲਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਨੇ ਰੁਜ਼ਗਾਰ ਦੇ ਲਿੰਗ ਵਿਤਕਰੇ ਵਿਰੁੱਧ ਵੀ ਵਿਰੋਧ ਜਤਾਇਆ।[15]

ਅਮਰੀਕੀ ਲੋਕ ਫਰਵਰੀ ਦੇ ਆਖਰੀ ਐਤਵਾਰ ਨੂੰ ਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਰਹੇ।[10]

1913 ਵਿਚ ਰੂਸੀ ਔਰਤਾਂ ਨੇ ਫਰਵਰੀ ਦੇ ਆਖਰੀ ਸ਼ਨੀਵਾਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।[16]1914 ਵਿਚ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਜਰਮਨੀ ਵਿਚ ਆਯੋਜਿਤ ਕੀਤਾ ਗਿਆ ਸੀ, ਸੰਭਵ ਹੈ ਕਿ ਕਿਉਂਕਿ ਉਹ ਦਿਨ ਐਤਵਾਰ ਸੀ, ਅਤੇ ਹੁਣ ਇਹ ਸਾਰੇ ਦੇਸ਼ਾਂ ਵਿਚ ਹਮੇਸ਼ਾਂ 8 ਮਾਰਚ ਨੂੰ ਆਯੋਜਿਤ ਕੀਤਾ ਜਾਂਦਾ ਹੈ।[16]ਜਰਮਨੀ ਵਿਚ 1914 ਦਾ ਦਿਵਸ ਔਰਤਾਂ ਦੇ ਵੋਟ ਦੇ ਅਧਿਕਾਰ ਨੂੰ ਸਮਰਪਿਤ ਸੀ, ਜਿਸ ਨੂੰ ਜਰਮਨ ਔਰਤਾਂ 1918 ਤਕ ਹਾਸਲ ਨਹੀਂ ਕਰ ਸਕੀਆਂ ਸਨ।[16][17]ਲੰਡਨ ਵਿੱਚ, 8 ਮਾਰਚ, 1914 ਨੂੰ ਔਰਤਾਂ ਦੇ ਰਾਜਨੀਤਿਕ ਚੋਣਾਂ ਵਿੱਚ ਵੋਟ ਦੇਣ ਦੇ ਅਧਿਕਾਰ ਦੇ ਸਮਰਥਨ ਵਿੱਚ ਬੋ ਤੋਂ ਟ੍ਰੈਫਲਗਰ ਸਕੁਆਇਰ ਤੱਕ ਇੱਕ ਮਾਰਚ ਹੋਇਆ।[18]

8 ਮਾਰਚ, 1917 ਨੂੰ ਰੂਸੀ ਸਾਮਰਾਜ ਦੀ ਰਾਜਧਾਨੀ ਪੈਟਰੋਗ੍ਰਾਡ ਵਿੱਚ ਔਰਤ ਟੈਕਸਟਾਈਲ( ਬੁਣਾਈ) ਵਰਕਰਾਂ ਨੇ ਇੱਕ ਪ੍ਰਦਰਸ਼ਨ ਸ਼ੁਰੂ ਕੀਤਾ, ਜਿਸਨੇ ਪੂਰੇ ਸ਼ਹਿਰ ਨੂੰ ਲਪੇਟੇ ਵਿੱਚ ਲੈ ਲਿਆ। ਇਸ ਨੇ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ, ਜਿਸ ਨੇ ਅਕਤੂਬਰ ਇਨਕਲਾਬ ਨੂੰ ਰੂਸੀ ਇਨਕਲਾਬ ਬਣਾਇਆ।[15][19]ਸੇਂਟ ਪੀਟਰਸਬਰਗ ਵਿਚ ਔਰਤਾਂ ਨੇ ਉਸ ਦਿਨ “ਬ੍ਰੈੱਡ ਐਂਡ ਪੀਸ”( ਭੋਜਨ ਅਤੇ ਅਮਨ) ਲਈ ਹੜਤਾਲ ਕੀਤੀ ਜਿਸ ਰਾਹੀਂ ਪਹਿਲੇ ਵਿਸ਼ਵ ਯੁੱਧ ਨੂੰ ਖਤਮ ਕਰਨ, ਰੂਸ ਵਿੱਚ ਭੋਜਨ ਦੀ ਘਾਟ ਅਤੇ ਜ਼ਾਰਸ਼ਾਹੀ ਦੇ ਅੰਤ ਦੀ ਮੰਗ ਕੀਤੀ ਸੀ।[16]ਇਨਕਲਾਬੀ ਆਗੂ ਲਿਓਨ ਟ੍ਰੋਟਸਕੀ ਨੇ ਲਿਖਿਆ, “23 ਫਰਵਰੀ (8 ਮਾਰਚ) ਅੰਤਰਰਾਸ਼ਟਰੀ ਔਰਤ ਦਿਵਸ ਸੀ ਅਤੇ ਮੀਟਿੰਗਾਂ ਅਤੇ ਕਾਰਜਾਂ ਦਾ ਅਨੁਮਾਨ ਲਗਾਇਆ ਗਿਆ ਸੀ। ਪਰ ਅਸੀਂ ਇਹ ਕਲਪਨਾ ਨਹੀਂ ਕੀਤੀ ਸੀ ਕਿ ਇਹ ਔਰਤ ਦਿਵਸ ’ਇਨਕਲਾਬ ਦਾ ਮਹੂਰਤ ਕਰੇਗਾ। ਇਨਕਲਾਬੀ ਕਾਰਵਾਈਆਂ ਦਾ ਅਨੁਮਾਨ ਸੀ ਪਰ ਬਿਨਾਂ ਤਾਰੀਖ ਦੇ। ਪਰ ਸਵੇਰੇ ਉਲਟ ਆਦੇਸ਼ਾਂ ਦੇ ਬਾਵਜੂਦ, ਟੈਕਸਟਾਈਲ ਕਾਮੇ ਕਈ ਫੈਕਟਰੀਆਂ ਵਿੱਚ ਆਪਣਾ ਕੰਮ ਛੱਡ ਗਏ ਅਤੇ ਨੁਮਾਇੰਦਿਆਂ ਨੂੰ ਹੜਤਾਲ ਦਾ ਸਮਰਥਨ ਮੰਗਣ ਲਈ ਭੇਜਿਆ ... ਜਿਸ ਕਾਰਨ ਆਮ ਹੜਤਾਲ ਹੋਈ ... ਸਾਰੇ ਲੋਕ ਸੜਕਾਂ ਤੇ ਬਾਹਰ ਨਿਕਲ ਆਏ।"[16]ਸੱਤ ਦਿਨਾਂ ਬਾਅਦ, ਜ਼ਾਰ ਨਿਕੋਲਸ II ਰਾਜ-ਪਾਟ ਤੋਂ ਅਲਹਿਦਾ ਹੋ ਗਿਆ, ਅਤੇ ਰੂਸੀ ਦੀ ਆਰਜ਼ੀ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ।[8]

Female members of the Australian Builders Labourers Federation march on International Women's Day 1975 in Sydney.

ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿੱਚ ਮਨਾਇਆ ਜਾਂਦਾ ਹੈ।

ਸੰਯੁਕਤ-ਰਾਸ਼ਟਰ ਦੇ ਅਧਿਕਾਰਕ ਵਿਸ਼ਾ-ਵਸਤੂ

[ਸੋਧੋ]
ਸਾਲ ਯੂਐੱਨ ਵਿਸ਼ਾ-ਵਸਤੂ (ਅਨੁਵਾਦਿਤ)[20]
1996 ਅਤੀਤ ਦਾ ਜਸ਼ਨ, ਭਵਿੱਖ ਲਈ ਯੋਜਨਾ
1997 ਮਹਿਲਾ ਅਤੇ ਸ਼ਾਂਤੀ ਸੂਚੀ
1998 ਮਹਿਲਾ ਅਤੇ ਮਨੁੱਖੀ-ਅਧਿਕਾਰ
1999 ਮਹਿਲਾਵਾਂ ਦੇ ਖ਼ਿਲਾਫ ਹਿੰਸਾ ਮੁਕਤ ਵਿਸ਼ਵ
2000 ਸ਼ਾਂਤੀ ਲਈ ਇੱਕ-ਜੁੱਟ ਮਹਿਲਾਵਾਂ
2001 ਮਹਿਲਾ ਅਤੇ ਸ਼ਾਂਤੀ: ਮਹਿਲਾਵਾਂ ਦਾ ਸੰਘਰਸ਼ ਪ੍ਰਬੰਧਨ
2002 ਅੱਜ ਦੀ ਅਫ਼ਗਾਨ ਮਹਿਲਾ: ਵਾਸਤਵਿਕਤਾ ਅਤੇ ਮੌਕੇ
2003 ਲਿੰਗ ਸਮਾਨਤਾ ਅਤੇ ਸਹਿਸ਼ਤਾਬਦੀ ਵਿਕਾਸ ਦੇ ਟੀਚੇ
2004 ਮਹਿਲਾ ਅਤੇ ਐੱਚਆਈਵੀ/ਏਡਜ਼
2005 2005 ਦੇ ਅੱਗੇ ਲਿੰਗ ਸਮਾਨਤਾ; ਹੋਰ ਸੁਰੱਖਿਅਤ ਭਵਿੱਖ ਦਾ ਨਿਰਮਾਣ
2006 ਫ਼ੈਸਲੇ ਲੈਣ ਵਿੱਚ ਮਹਿਲਾਵਾਂ
2007 ਮਹਿਲਾਵਾਂ ਅਤੇ ਲਡ਼ਕੀਆਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨਾ
2008 ਮਹਿਲਾ ਅਤੇ ਲਡ਼ਕੀਆਂ ਵਿੱਚ ਨਿਵੇਸ਼
2009 ਮਹਿਲਾਵਾਂ ਅਤੇ ਲਡ਼ਕੀਆਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨ ਲਈ ਮਹਿਲਾ ਅਤੇ ਪੁਰਸ਼ ਇੱਕ-ਜੁੱਟ
2010 ਸਮਾਨ ਅਧਿਕਾਰ, ਸਮਾਨ-ਮੌਕੇ: ਸਾਰਿਆਂ ਲਈ ਵਿਕਾਸ
2011 ਸਮਾਨ ਸਿੱਖਿਆ, ਸਿਖਲਾਈ ਅਤੇ ਵਿਗਿਆਨ ਅਤੇ ਤਕਨਾਲੋਜੀ: ਮਹਿਲਾਵਾਂ ਲਈ ਬਿਹਤਰੀ ਦਾ ਮਾਰਗ
2012 ਪੇਂਡੂ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਾਉਣਾ, ਗਰੀਬੀ ਅਤੇ ਭੁੱਖਮਰੀ ਦਾ ਅੰਤ
2013 ਵਚਨ ਦੇਣਾ, ਇੱਕ ਵਚਨ ਹੈ: ਮਹਿਲਾਵਾਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਦਾ ਸਮਾਂ
2014 ਮਹਿਲਾਵਾਂ ਲਈ ਸਮਾਨਤਾ, ਸਾਰਿਆਂ ਲਈ ਵਿਕਾਸ ਹੈ
2015 ਮਹਿਲਾ ਸਸ਼ਕਤੀਕਰਨ, ਹੀ ਮਾਨਵਤਾ ਸਸ਼ਕਤੀਕਰਨ: ਇਸਦੀ ਕਲਪਨਾ ਕਰੋ!
2016 2030 ਤੱਕ, ਗ੍ਰਹਿ ਵਿੱਚ ਸਾਰੇ 50-50: ਲਿੰਗਕ-ਬਰਾਬਰੀ ਲਈ ਅੱਗੇ ਆਓ
2017 ਕੰਮ ਦੀ ਬਦਲ ਰਹੀ ਦੁਨੀਆ ਵਿੱਚ ਮਹਿਲਾਵਾਂ: 2030 ਤੱਕ, ਗ੍ਰਹਿ 'ਤੇ ਸਾਰੇ 50-50
2018 ਹੁਣ ਸਮਾਂ ਹੈ: ਪੇਂਡੂ ਅਤੇ ਸ਼ਹਿਰੀ ਕਾਰਕੁੰਨ ਔਰਤਾਂ ਦੇ ਜੀਵਨ ਨੂੰ ਬਦਲ ਰਹੇ ਹਨ
2019 ਸੋਚੋ ਸਮਾਨ, ਸਮਾਰਟ ਨਿਰਮਾਣ, ਤਬਦੀਲੀ ਲਈ ਸੋਚ ਨਵੀਨ

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Give Us Women's Suffrage (March 1914)". German History in Documents and Images. Retrieved 2014-01-26.
  2. ""International Socialist Congress, 1910; Second International Conference of Socialist Women". p. 21. Retrieved 2020-03-07.
  3. Cheah, S. G. (8 March 2020). "Women In Red: The Surprising History Of International Women's Day". Evie Magazine. Archived from the original on 9 March 2020. Retrieved 9 March 2020. statement made by Vladimir Lenin, who presided over the first official March 8th celebration of this day in Russia: "For under capitalism the female half of the human race is doubly oppressed. The working woman and the peasant woman are oppressed by capital [...] "The second and most important step is the abolition of the private ownership of land and the factories. This and this alone opens up the way towards complete and actual emancipation of woman
  4. "International Women's Day, 8 March". www.un.org (in ਅੰਗਰੇਜ਼ੀ). Retrieved 2020-03-07.
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named RFE100
  6. "International Women's Day – March 8, 2020". National Today (in ਅੰਗਰੇਜ਼ੀ (ਅਮਰੀਕੀ)). Retrieved 2020-03-06.{{cite web}}: CS1 maint: url-status (link)
  7. "International Women's Day History | International Women's Day | The University of Chicago". iwd.uchicago.edu (in ਅੰਗਰੇਜ਼ੀ). Archived from the original on April 8, 2017. Retrieved April 7, 2017.
  8. 8.0 8.1 8.2 "United Nations page on the background of the IWD". Un.org. Retrieved March 8, 2012.
  9. Miller, Sally M. (December 1978). "From Sweatshop Worker to Labor Leader: Theresa Malkiel, A Case Study". American Jewish History. 68 (2): 197. JSTOR 23881894.
  10. 10.0 10.1 10.2 10.3 10.4 Temma Kaplan, "On the Socialist Origins of International Women's Day", Feminist Studies, 11/1 (Spring, 1985)
  11. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  12. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  13. "History of International Women's Day". United Nations.
  14. "About International Women's Day". Internationalwomensday.com. March 8, 1917. Retrieved February 26, 2016.
  15. 15.0 15.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named UN
  16. 16.0 16.1 16.2 16.3 16.4 "8th of March – International woman's day: in search of lost memory". Archived from the original on March 13, 2011. Retrieved March 14, 2014.
  17. "Women's Suffrage". Inter-Parliamentary Union. Retrieved January 26, 2014.
  18. "Suffragist Disorders". The Times. March 9, 1914. Retrieved May 9, 2014.
  19. "February Revolution". RIA Novosti. Retrieved March 7, 2017.
  20. "WomenWatch: International Women's Day". Un.org. Retrieved February 21, 2013.

Kundali.bhagya

ਬਾਹਰੀ ਕੜੀਆਂ

[ਸੋਧੋ]