ਜਥੇਦਾਰ ਬਾਬਾ ਹਨੂਮਾਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਗੁਰਦਵਾਰਾ ਬਾਬਾ ਅਟਲ ਸਾਹਿਬ ਵਿਖੇ
ਜਥੇਦਾਰ ਬਾਬਾ ਹਨੂਮਾਨ ਸਿੰਘ
ਜਨਮ1755
ਪਿੰਡ ਨੌਰੰਗ ਸਿੰਘ ਵਾਲਾ ਜ਼ੀਰਾ
ਮੌਤ1845
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਨਿਹੰਗ ਜਥੇਬੰਦੀ ਬੁੱਢਾ ਦਲl ਦਾ ਸਤਵਾਂ ਮੁਖੀ ਅਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ
ਵਡੇਰੇਅਕਾਲੀ ਫੂਲਾ ਸਿੰਘ
ਵਾਰਿਸਜਥੇਦਾਰ ਪ੍ਰਹਲਾਦ ਸਿੰਘ

ਜਥੇਦਾਰ ਬਾਬਾ ਹਨੂਮਾਨ ਸਿੰਘ, ਜਿਹਨਾ ਨੂੰ ਅਕਾਲੀ ਹਨੂਮਾਨ ਸਿੰਘ ਜਾਂ "ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ", ਵੀ ਕਿਹਾ ਜਾਂਦਾ ਹੈ ਇੱਕ ਨਿਹੰਗ ਸਿੰਘ ਸਨ ਜੋ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਸਤਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਉੱਤਰਾਧਿਕਾਰੀ ਸਨ।ਉਹਨਾ ਨੇ 1845 ਵਿੱਚ ਬ੍ਰਿਟਿਸ਼ ਰਾਜ ਅਤੇ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਵਿਰੁੱਧ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।

ਜੀਵਨ[ਸੋਧੋ]

ਜਥੇਦਾਰ ਬਾਬਾ ਹਨੂਮਾਨ ਸਿੰਘ, ਨਵੰਬਰ 1775 ਵਿੱਚ ਜ਼ਿਲਾ ਫਿਰੋਜਪੁਰ ਦੇ ਜ਼ੀਰਾ ਦੇ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਗਰਜਾ ਸਿੰਘ ਦੇ ਘਰ ਹੋਇਆ।[1] 68 ਸਾਲ ਦੀ ਉਮਰ ਵਿੱਚ ਉਹ ਅਕਾਲ ਤਖ਼ਤ ਦੇ ਜਥੇਦਾਰ ਬਣੇ।

ਜੰਗੀ ਜੀਵਨ[ਸੋਧੋ]

ਖਾਲਸਾ ਰਾਜ ਦੀ ਹਾਰ ਤੋਂ ਬਾਅਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੇ ਨਿਹੰਗ ਫੌਜ ਨੂੰ ਬ੍ਰਿਟਿਸ਼ ਰਾਜ ਸ਼ਾਸ਼ਕਾਂ ਖਿਲਾਫ਼ ਲੜਨ ਲਈ ਪਟਿਆਲਾ -ਚੁੰਨ੍ਹੀ ਵਿਖੇ ਪੁਨਰ ਸੰਗਠਤ ਕੀਤਾ।ਰਾਜਾ ਕਰਮ ਸਿੰਘ ਉਸ ਸਮੇਂ ਪਟਿਆਲਾ ਰਿਆਸਤ ਦੇ ਸ਼ਾਸ਼ਕ ਸਨ ਅਤੇ ਮਾਲਵਾ ਖੇਤਰ ਦੇ ਬਾਕੀ ਰਾਜੇ ਵੀ ਉਹਨਾ ਦੇ ਨਾਲ ਸਨ।ਜਦ ਜਥੇਦਾਰ ਹਨੂਮਾਨ ਸਿੰਘ ਪਟਿਆਲਾ ਪਹੁੰਚੇ ਤਾਂ ਰਾਜਾ ਕਰਮ ਸਿੰਘ ਨੇ ਤੋਪਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ 32,000 ਨਿਹੰਗਸਿੰਘ ਸ਼ਹੀਦ ਹੋ ਗਏ।ਜੋ ਬਚ ਗਏ ਉਹਨਾ ਨੂੰ ਮਜਬੂਰਨ ਜੰਗਲਾਂ ਵਿੱਚ ਸ਼ਰਨ ਲੈਣੀ ਪਈ।ਇਸ ਹਮਲੇ ਵਿੱਚ ਬਾਬਾ ਹਨੂਮਾਨ ਸਿੰਘ ਅਤੇ 500 ਸਿੰਘ ਬਚ ਗਏ ਅਤੇ ਉਹ ਤੋਪਾਂ ਦੀ ਭਾਰੀ ਗੋਲਾਬਾਰੀ ਦੇ ਬਾਵਜੂਦ ਆਪਣੀਆਂ ਤਲਵਾਰਾਂ ਤੀਰਾਂ ਨੇਜਿਆਂ ਅਤੇ ਕੁਹਾੜੀਆਂ ਨਾਲ ਲੜਦੇ ਰਹੇ।ਅੰਤ ਬਾਬਾ ਹਨੂਮਾਨ ਸਿੰਘ ਜੀ ਬੁਰੀ ਤਰਾਂ ਜ਼ਖਮੀ ਹੋ ਗਏ ਅਤੇ ਸੋਹਣਾ, ਮੋਹਾਲੀ ਵਿਖੇ ਸ਼ਹੀਦ ਹੋ ਗਏ।ਉਸ ਵੇਲੇ ਉਹਨਾ ਉਮਰ 90 ਸਾਲ ਦੀ ਹੋ ਚੁੱਕੀ ਸੀ। ਉਹਨਾ ਦੀ ਯਾਦ ਵਿੱਚ ਗੁਰਦਵਾਰਾ ਸਿੰਘ ਸ਼ਹੀਦਾਂ ਬਣਾਇਆ ਹੋਇਆ ਹੈ ਜਿਥੇ ਉਹਨਾ ਦਾ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ।

[2]

ਹਵਾਲੇ[ਸੋਧੋ]

  1. nihangsingh.org
  2. ਬਾਬਾ ਹਨੂਮਾਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ: Retrieved from Punjabi Tribune: 04/12/2014

ਫਰਮਾ:Budha Dal Jathedars