ਤੱਤ ਖਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੱਤ ਖ਼ਾਲਸਾ ਇਕ ਸਿੱਖ ਧੜਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ 1708 ਵਿਚ, ਉਹਨਾਂ ਦੀ ਵਿਧਵਾ ਮਾਤਾ ਸੁੰਦਰੀ ਜੀ ਦੀ ਅਗਵਾਈ ਵਿਚ, ਬੰਦਾ ਸਿੰਘ ਬਹਾਦੁਰ ਅਤੇ ਉਸਦੇ ਪੈਰੋਕਾਰਾਂ ਦੀਆਂ ਧਾਰਮਿਕ ਅਵਿਸ਼ਕਾਰਾਂ ਦੇ ਵਿਰੋਧ ਵਿਚ, ਦੇ ਵਿਵਾਦ ਤੋਂ ਬਾਅਦ ਪੈਦਾ ਹੋਇਆ ਸੀ।[1]

ਭਾਈ ਰਤਨ ਸਿੰਘ ਭੰਗੂ ਅਨੁਸਾਰ[ਸੋਧੋ]

ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਫ਼ਰੁਖ਼ਸੀਅਰ ਨੇ ਗੁਰੂ ਗੋਬਿੰਦ ਸਿੰਘ ਸਹਿਬ ਦੀਆਂ ਪਤਨੀਆਂ ਤੋਂ ਬੰਦਾ ਸਿੰਘ ਦੇ ਖ਼ਿਲਾਫ਼ ਖ਼ਤ ਲਿਖਵਾਏ ਸਨ। ਇਸ ਸੋਚ ਮੁਤਾਬਿਕ, ਜਦ ਬੰਦਾ ਸਿੰਘ ਦੀ ਦਹਿਸ਼ਤ ਫ਼ਰੁਖ਼ਸੀਅਰ ਵੀ ਮਹਿਸੂਸ ਕਰਨ ਲਗ ਪਿਆ ਤਾਂ ਉਸ ਨੇ ਸਤੰਬਰ 1714 ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ (ਸੁੰਦਰ ਕੌਰ ਤੇ ਸਾਹਿਬ ਕੌਰ) ਨੂੰ ਵੀ ਬੰਦਾ ਸਿੰਘ ਦੇ ਖ਼ਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿਚਾਰ ਮੁਤਾਬਿਕ ਬਾਦਸ਼ਾਹ ਨੇ ਸੁੰਦਰ ਕੌਰ ਤੇ ਸਾਹਿਬ ਕੌਰ ਨੂੰ ਗ੍ਰਿਫ਼ਤਾਰ (ਨਜ਼ਰਬੰਦ) ਕਰ ਲਿਆ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਬੰਦੇ ਨੂੰ ਜੰਗ ਬੰਦ ਕਰਨ ਵਾਸਤੇ ਮਨਾਉਣ। ਪਰ, ਬੰਦਾ ਸਿੰਘ ਨੇ ਮਾਤਾਵਾਂ ਦਾ ਕਹਿਣਾ ਮੰਨਣ ਤੋਂ ਨਾਂਹ ਕਰ ਦਿਤੀ। ਇਸ ’ਤੇ ਬਾਦਸ਼ਾਹ ਨੇ ਮਾਤਾਵਾਂ ਤੋਂ ਸਿੱਖਾਂ ਨੂੰ ਚਿੱਠੀਆਂ ਲਿਖਵਾ ਕੇ ਬੰਦੇ ਦਾ ਸਾਥ ਛੱਡਣ ਵਾਸਤੇ ਕਿਹਾ।[2]

ਸਿੰਘ ਸਭਾ[ਸੋਧੋ]

ਬਾਅਦ ਵਿਚ, ਨਾਮ ਦੀ ਵਰਤੋਂ 1879 ਵਿਚ ਅੰਮ੍ਰਿਤਸਰ ਸਿੰਘ ਸਬਹਾ ਦੇ ਵਿਰੁੱਧ ਮੁਕਾਬਲਾ ਕਰਨ ਲਈ ਲਹੋੋਰ ਵਿਚ ਸਥਾਪਿਤ ਸਿੰਘ ਸਬ੍ਹਾ ਧੜੇ ਦੁਆਰਾ ਕੀਤੀ ਗਈ ਸੀ।

ਇਹ ਵੀ ਦੇਖੋ[ਸੋਧੋ]

ਖ਼ਾਲਸਾ ਅਖ਼ਬਾਰ, ਲਹੌਰ

ਹਵਾਲੇ[ਸੋਧੋ]

  1. "ਤੱਤ ਖ਼ਾਲਸਾ".
  2. "ਹੋਰ ਵਿਚਾਰ".